ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਕੇਵੀਆਈਸੀ ਨੇ ਵਾਰਾਣਸੀ ਵਿਚ ਖਾਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ; ਕਸ਼ਮੀਰ ਤੇ ਉੱਤਰਾਖੰਡ ਤੋਂ ਹਾਈ ਅਲਟੀਟਿਊਡ ਸ਼ਹਿਦ ਅਤੇ ਉੱਨ੍ਹੀ ਪਰਿਧਾਨਾਂ ਨੇ ਧਿਆਨ ਖਿੱਚਿਆ

Posted On: 22 NOV 2020 4:54PM by PIB Chandigarh

ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਵੱਲੋਂ ਵਾਰਾਣਸੀ ਵਿਖੇ ਆਯੋਜਤ ਕੀਤੀ ਗਈ ਰਾਜ ਪੱਧਰੀ ਖਾਦੀ ਪ੍ਰਦਰਸ਼ਨੀ ਵਿਚ ਜੰਮੂ-ਕਸ਼ਮੀਰ ਦੇ ਪ੍ਰੀਮੀਅਮ ਹਾਈ ਅਲਟੀਟਿਊਡ ਹਨੀ, ਹੈਂਡੀਕ੍ਰਾਫਟਡ ਰੇਸ਼ਮ, ਸੂਤੀ ਅਤੇ ਉੱਨ੍ਹੀ ਕਪੜੇ ਅਤੇ ਜੜੀ-ਬੂਟੀਆਂ ਵਾਲੀਆਂ ਦਵਾਈਆਂ ਸਮੇਤ ਬਹੁਤ ਸਾਰੇ ਸ਼ਾਨਦਾਰ ਖਾਦੀ ਉਤਪਾਦ ਪ੍ਰਦਰਸ਼ਤ ਕੀਤੇ ਗਏ।  ਪ੍ਰਦਰਸ਼ਨੀ ਦਾ ਉਦਘਾਟਨ ਅੱਜ ਕੇਵੀਆਈਸੀ ਦੇ ਚੇਅਰਮੈਨ ਸ੍ਰੀ ਵਿਨੈ ਕੁਮਾਰ ਸਕਸੈਨਾ ਨੇ ਕੀਤਾ। 8 ਰਾਜਾਂ - ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਪੱਛਮੀ ਬੰਗਾਲ, ਉੱਤਰਾਖੰਡ, ਬਿਹਾਰ, ਝਾਰਖੰਡ, ਰਾਜਸਥਾਨ ਅਤੇ ਪੰਜਾਬ - ਦੇ ਸੈਂਕੜੇ ਅਧਿਕਾਰਤ ਖਾਦੀ ਕਾਰੀਗਰਾਂ ਨੇ ਇਸ ਪ੍ਰਦਰਸ਼ਨੀ ਵਿਚ 90 ਸਟਾਲ ਲਗਾਏ ਹਨ, ਇਹ ਕੋਵਿਡ -19 ਲਾਕਡਾਉਨ ਤੋਂ ਬਾਅਦ ਕੇਵੀ ਆਈਸੀ ਵੱਲੋਂ ਆਯੋਜਿਤ ਕੀਤਾ ਗਿਆ ਦੂਜਾ ਸਮਾਗਮ ਹੈ। ਪ੍ਰਦਰਸ਼ਨੀ 15 ਦਿਨ ਤੱਕ ਅਰਥਾਤ 22 ਨਵੰਬਰ ਤੋਂ 7 ਦਸੰਬਰ ਤੱਕ ਜਾਰੀ ਰਹੇਗੀ। ਇਸ ਸਾਲ ਅਕਤੂਬਰ ਵਿੱਚ ਲਖਨਊ ਵਿੱਚ ਲਾਕਡਾਉਨ  ਤੋਂ ਬਾਅਦ ਪਹਿਲੀ ਖਾਦੀ ਪ੍ਰਦਰਸ਼ਨੀ ਲਗਾਈ ਗਈ ਸੀ।

ਜੰਮੂ-ਕਸ਼ਮੀਰ ਦੀਆਂ ਬਹੁਤ ਸਾਰੀਆਂ ਖਾਦੀ ਸੰਸਥਾਵਾਂ ਅਤੇ ਪੀਐਮਈਜੀਪੀ ਯੂਨਿਟ ਹਾਈ ਅਲਟੀਟਿਊਡ ਸ਼ਹਿਦ, ਕਸ਼ਮੀਰੀ ਉੱਨ੍ਹੀ ਕਪੜੇ ਅਤੇ ਸ਼ਾਲ ਵਰਗੇ ਉਤਪਾਦ ਪ੍ਰਦਰਸ਼ਨੀ ਵਿਚ ਪ੍ਰਮੁੱਖ ਆਕਰਸ਼ਣ ਰਹੇ। ਕਸ਼ਮੀਰ ਤੋਂ ਇਲਾਵਾ, ਉਤਰਾਖੰਡ ਦਾ ਹਾਈ ਅਲਟੀਟਿਊਡ ਸ਼ਹਿਦ ਵੀ ਵੱਡੀ ਗਿਣਤੀ ਵਿੱਚ ਗਾਹਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ ਜੋ ਇਸ ਸ਼ਹਿਦ ਨੂੰ ਵਾਰਾਨਸੀ ਵਿੱਚ ਆਸਾਨੀ ਨਾਲ ਨਹੀਂ ਲੱਭ ਪਾਉਂਦੇ। ਇਸ ਦੇ ਪ੍ਰੀਮੀਅਮ ਗੁਣ ਅਤੇ ਸੁਆਦ ਦੇ ਕਾਰਨ ਹਾਈ ਅਲਟੀਟਿਊਡ ਸ਼ਹਿਦ ਦੇਸ਼ ਭਰ ਵਿੱਚ ਬਹੁਤ ਮਸ਼ਹੂਰ ਹੈ। ਪ੍ਰਧਾਨ ਮੰਤਰੀ ਨੇ ਵੀ ਮਧੂ ਮੱਖੀ ਪਾਲਕਾਂ ਨੂੰ ਹਾਈ ਅਲਟੀਟਿਊਡ ਸ਼ਹਿਦ ਦਾ ਉਤਪਾਦਨ ਵਧਾਉਣ ਦੀ ਅਪੀਲ ਕੀਤੀ ਜਿਸ ਦੀ ਵਿਸ਼ਵ ਪੱਧਰ ਤੇ ਬਹੁਤ ਵੱਡੀ ਮੰਗ ਹੈ। ਕੇਵੀਆਈਸੀ ਨੇ ਕਸ਼ਮੀਰ ਦੇ ਉੱਚ ਉਚਾਈ ਵਾਲੇ ਇਲਾਕਿਆਂ ਵਿੱਚ ਹਜ਼ਾਰਾਂ ਮਧੂ ਮੱਖੀਆਂ ਦੇ ਬਕਸੇ ਸਥਾਨਕ ਨੌਜਵਾਨਾਂ ਵਿੱਚ ਵੰਡੇ ਹਨ ਜਿਨ੍ਹਾਂ ਨੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸ਼ਹਿਦ ਉਤਪਾਦਨ ਵਿੱਚ ਵਾਧਾ ਕੀਤਾ ਹੈ।

ਪੱਛਮੀ ਬੰਗਾਲ ਦੇ ਮਸਲਿਨ ਫੈਬਰਿਕ, ਜੰਮੂ ਕਸ਼ਮੀਰ ਤੋਂ ਪਸ਼ਮੀਨਾ ਸ਼ਾਲ ਅਤੇ ਉੱਨ੍ਹੀ ਕਪੜੇ ,ਪੰਜਾਬ ਤੋਂ ਕੋਟੀ ਸ਼ਾਲ, ਕਾਨਪੁਰ ਤੋਂ ਚਮੜੇ ਦੇ ਉਤਪਾਦ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਟੇਰਾਕੋਟਾ ਬਰਤਨ ਅਤੇ ਰਾਜਸਥਾਨ ਤੋਂ ਅਚਾਰ, ਮੁਰੱਬਾ ਅਤੇ ਹਰਬਲ ਦਵਾਈ ਪ੍ਰਮੁੱਖ ਆਕਰਸ਼ਣ ਹਨ। ਕਈ ਤਰ੍ਹਾਂ ਦੇ ਰੇਸ਼ਮ ਅਤੇ ਸੂਤੀ ਫੈਬਰਿਕ ਅਤੇ ਬਿਹਾਰ ਅਤੇ ਪੰਜਾਬ ਤੋਂ ਰੈਡੀਮੇਡ ਕੱਪੜੇ ਵੀ ਪ੍ਰਦਰਸ਼ਿਤ ਕੀਤੇ ਗਏ ਹਨ। ਪ੍ਰਦਰਸ਼ਨੀ ਦੌਰਾਨ ਖਾਦੀ ਫੈਬਰਿਕ ਅਤੇ ਰੈਡੀਮੇਡ ਕੱਪੜਿਆਂ 'ਤੇ 30% ਦੀ ਵਿਸ਼ੇਸ਼ ਛੂਟ ਦਿੱਤੀ ਜਾ ਰਹੀ ਹੈ।

ਕੇਵੀਆਈਸੀ ਦੇ ਚੇਅਰਮੈਨ ਸ੍ਰੀ ਸਕਸੈਨਾ ਨੇ ਕਿਹਾ ਕਿ ਵਾਰਾਣਸੀ ਵਿਖੇ ਰਾਜ ਪੱਧਰੀ ਖਾਦੀ ਪ੍ਰਦਰਸ਼ਨੀ ਖਾਦੀ ਕਾਰੀਗਰਾਂ ਦੀ “ਆਤਮਨਿਰਭਰ ਭਾਰਤ” ਵੱਲ ਕਦਮ ਸੀ ਜਿਸਨੇ ਵਿੱਤੀ ਪਰੇਸ਼ਾਨੀ ਨੂੰ ਦੂਰ ਕਰਨ ਲਈ ਮੁਸ਼ਕਲ ਸਮੇਂ ਚਰਖਾ ਨੂੰ ਕਤਾਉਂਦਿਆ ਰੱਖਿਆ। “ਇਹ ਪ੍ਰਦਰਸ਼ਨੀ ਇਕ ਵਿਲੱਖਣ ਪਲੇਟਫਾਰਮ ਹੈ ਜਿੱਥੇ ਵਾਰਾਣਸੀ ਅਤੇ ਆਸ ਪਾਸ ਦੇ ਖੇਤਰਾਂ ਦੇ ਲੋਕ ਜੰਮੂ ਕਸ਼ਮੀਰ, ਰਾਜਸਥਾਨ, ਪੱਛਮੀ ਬੰਗਾਲ, ਪੰਜਾਬ, ਉਤਰਾਖੰਡ ਅਤੇ ਹੋਰ ਰਾਜਾਂ ਤੋਂ ਹੱਥ ਨਾਲ ਬਣੇ ਖਾਦੀ ਉਤਪਾਦ ਖਰੀਦ ਸਕਦੇ ਹਨ। ਸਕਸੈਨਾ ਨੇ ਕਿਹਾ ਕਿ ਇਹ ‘ਵੋਕਲ ਫਾਰ ਲੋਕਲ’ ਪਹਿਲਕਦਮੀ ਅਤੇ ਖਾਦੀ ਨੂੰ ਉਤਸ਼ਾਹਤ ਕਰਨ ਲਈ ਵੱਡਾ ਹੁਲਾਰਾ ਹੋਵੇਗਾ।

ਜ਼ਿਕਰਯੋਗ ਹੈ ਕਿ ਵਾਰਾਣਸੀ, ਜੋ ਕਿ ਪ੍ਰਧਾਨ ਮੰਤਰੀ ਦਾ ਸੰਸਦੀ ਹਲਕਾ ਵੀ ਹੈ, ਨੇ ਖਾਦੀ ਨੂੰ ਉਤਸ਼ਾਹਤ ਕਰਨ ਅਤੇ ਕਾਰੀਗਰਾਂ ਦੀ ਸਹਾਇਤਾ ਕਰਨ ਲਈ ਕਈ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ। ਇਸ ਸਮੇਂ ਵਾਰਾਣਸੀ ਵਿੱਚ 134 ਖਾਦੀ ਸੰਸਥਾਵਾਂ ਕੰਮ ਕਰ ਰਹੀਆਂ ਹਨ ਜਿਥੇ ਕੁੱਲ ਕਾਰਜਬਲ ਦਾ 80% ਤਕਰੀਬਨ ਔਰਤਾਂ ਹਨ। 

---------------------------------------- 

ਆਰਸੀਜੇ / ਆਈ.ਏ.



(Release ID: 1674975) Visitor Counter : 157