ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਕੇਂਦਰੀ ਆਈ.ਟੀ. ਮੰਤਰੀ ਦੀ ਪ੍ਰਧਾਨਗੀ ਹੇਠ ਉਮੰਗ ਦੇ ਤਿੰਨ ਸਾਲ ਮੁਕੰਮਲ ਹੋਣ ਤੇ ਆਨਲਾਈਨ ਕਾਨਫਰੰਸ ਆਯੋਜਤ ਕੀਤੀ ਜਾਵੇਗੀ
ਉਮੰਗ ਦੇ ਅੰਤਰਰਾਸ਼ਟਰੀ ਸੰਸਕਰਣ ਨੂੰ ਚੋਣਵੇਂ ਦੇਸ਼ਾਂ ਲਈ ਕਾਨਫਰੰਸ ਲਈ ਲਾਂਚ ਕੀਤਾ ਜਾਵੇਗਾ ।
ਐਪ ਦਾ ਅੰਤਰਰਾਸ਼ਟਰੀ ਸੰਸਕਰਣ, ਅੰਤਰਰਾਸ਼ਟਰੀ ਵਿਦਿਆਰਥੀਆਂ, ਪ੍ਰਵਾਸੀ ਭਾਰਤੀਆਂ ਅਤੇ ਵਿਦੇਸਾਂ ਵਿਚਲੇ ਸੈਲਾਨੀਆਂ ਨੂੰ ਕਿਸੇ ਵੀ ਸਮੇਂ ਭਾਰਤ ਸਰਕਾਰ ਦੀਆਂ ਸੇਵਾਵਾਂ ਲੈਣ ਵਿੱਚ ਸਹਾਇਤਾ ਕਰੇਗਾ ।
Posted On:
21 NOV 2020 3:19PM by PIB Chandigarh
ਉਮੰਗ ਦੇ ਤਿੰਨ ਸਾਲ ਮੁਕੰਮਲ ਕਰਨ ਅਤੇ 2000+ ਸੇਵਾਵਾਂ ਦੀ ਮੀਲ ਪੱਥਰ ਸਥਾਪਿਤ ਕਰਨ ਤੇ ਇੱਕ ਆਨਲਾਈਨ ਕਾਨਫਰੰਸ 23/11/2020 ਨੂੰ 1600 ਵਜੇ ਆਯੋਜਨ ਕੀਤੀ ਜਾ ਰਹੀ ਹੈ ਜਿਸ ਦੀ ਪ੍ਰਧਾਨਗੀ ਸ੍ਰੀ ਰਵੀ ਸ਼ੰਕਰ ਪ੍ਰਸਾਦ ਕੇਂਦਰੀ ਮੰਤਰੀ ਇਲੈਕਟ੍ਰਾਨਿਕਸ ਤੇ ਸੂਚਨਾ ਟੈਕਨਾਲੋਜੀ ਸੰਚਾਰ ਅਤੇ ਕਾਨੂੰਨ ਤੇ ਨਿਆਂ ਮੰਤਰੀ ਕਰਨਗੇ । ਇਸ ਦਾ ਮੰਤਵ 20 ਭਾਗੀਦਾਰ ਵਿਭਾਗਾਂ ਤੋਂ ਸੁਝਾਅ/ਫੀਡਬੈਕ ਲੈਣਾ ਹੈ । ਉਮੰਗ ਦੇ ਮੁੱਖ ਭਾਗੀਦਾਰ ਹਨ ਕਰਮਚਾਰੀ ਭਵਿੱਖ ਨਿਧੀ ਸੰਗਠਨ, ਡਾਇਰੈਕਟ ਬੈਨੀਫਿਟ ਟਰਾਂਸਫਰ ਸਕੀਮ ਵਿਭਾਗ, ਕਰਮਚਾਰੀ ਰਾਜ ਬੀਮਾ ਨਿਗਮ, ਸਿਹਤ ਮੰਤਰਾਲਾ,ਸਿੱਖਿਆ, ਖੇਤੀਬਾੜੀ, ਪਸ਼ੂਪਾਲਣ ਤੇ ਸਟਾਫ ਚੋਣ ਕਮਿਸ਼ਨ, (ਐਸ.ਐਚ.ਸੀ.) ਵਿਦੇਸ਼ ਮੰਤਰਾਲੇ ਦੇ ਤਾਲਮੇਲ ਨਾਲ ਉਮੰਗ ਦਾ ਅੰਤਰਰਾਸ਼ਟਰੀ ਸੰਸਕਰਣ ਚੋਣਵੇਂ ਦੇਸ਼ਾਂ ਵਿੱਚ ਲਾਂਚ ਕੀਤਾ ਜਾਵੇਗਾ ਇਹਨਾ ਦੇਸ਼ਾਂ ਵਿਚ ਯੂ.ਐਸ.ਏ., ਯੂ.ਕੇ, ਕੈਨੇਡਾ, ਆਸਟ੍ਰੇਲੀਆ, ਸੰਯੁਕਤ ਅਰਬ ਅਮੀਰਾਤ, ਨੀਦਰਲੈਂਡ, ਸਿੰਘਾਪੁਰ ਅਤੇ ਨਿਊਜ਼ੀਲੈਂਡ ਸ਼ਾਮਲ ਹਨ । ਇਹ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ, ਪ੍ਰਵਾਸੀ ਭਾਰਤੀਆਂ ਅਤੇ ਵਿਦੇਸਾਂ ਵਿਚ ਭਾਰਤੀ ਸੈਲਾਨੀਆਂ ਨੂੰ ਕਿਸੇ ਵੀ ਸਮੇਂ ਭਾਰਤ ਸਰਕਾਰ ਦੀਆਂ ਸੇਵਾਵਾਂ ਲੈਣ ਵਿੱਚ ਸਹਾਇਤਾ ਕਰੇਗਾ । ਇਹ ਭਾਰਤ ਨੂੰ ''ਭਾਰਤੀ ਸਭਿਆਚਾਰ ਸੇਵਾਵਾਂ'' ਜੋ ਉਮੰਗ ਤੇ ਉਪਲਬਦ ਹਨ, ਰਾਹੀਂ ਵਿਸ਼ਵ ਵਿੱਚ ਪਹੁੰਚਾਉਣ ਲਈ ਸਹਾਇਤਾ ਕਰੇਗਾ ਅਤੇ ਵਿਦੇਸ਼ੀ ਸੈਲਾਨੀਆਂ ਵਿੱਚ ਭਾਰਤ ਦਰਸ਼ਨ ਲਈ ਦਿਲਚਸਪੀ ਪੈਦਾ ਕਰੇਗਾ ।
ਉਮੰਗ ਮੁਬਾਇਲ ਐਪ (ਯੂਨੀਫਾਈਡ ਮੁਬਾਇਲ ਐਪਲੀਕੇਸ਼ਨ ਫਾਰ ਨਿਊ ਏਜ਼ ਗਵਰਨੈਸ) ਭਾਰਤ ਸਰਕਾਰ ਦੀ ਆਲ ਇਨ ਵਨ ਇਕੋ, ਇਕੱਠੀ, ਸੁਰੱਖਿਅਤ, ਬਹੁ ਚੈਨਲੀ, ਬਹੁ ਭਾਸ਼ਾਈ, ਬਹੁ ਸੇਵਾਵਾਂ ਵਾਲੀ ਮੁਬਾਇਲ ਐਪ ਹੈ ਜੋ ਕੇਂਦਰ ਅਤੇ ਸੂਬਿਆਂ ਦੀਆਂ ਵੱਖ ਵੱਖ ਸੰਸਥਾਵਾਂ ਦੇ ਵੱਡੇ ਅਸਰ ਵਾਲੀਆਂ ਸੇਵਾਵਾਂ ਦੀ ਪਹੁੰਚ ਮੁਹੱਈਆ ਕਰਦੀ ਹੈ ।
ਉਮੰਗ ਨੂੰ ਇਲੈਕਟ੍ਰਾਨਿਕਸ ਤੇ ਸੂਚਨਾ ਟੈਕਨਾਲੋਜੀ ਮੰਤਰਾਲੇ ਦੀ ਨੈਸ਼ਨਲ ਈ ਗਵਰਨੈਸ ਡਵੀਜ਼ਨ (ਐਨ.ਈ.ਜੀ.ਡੀ.) ਨੇ ਵਿਕਸਤ ਕੀਤਾ ਸੀ । ਪ੍ਰਧਾਨ ਮੰਤਰੀ ਨੇ ਇਸ ਨੂੰ 163 ਸੇਵਾਵਾਂ ਨਾਲ 23 ਨਵੰਬਰ 2017 ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਸੀ । ਸਫਲਤਾਪੂਰਵਕ ਲਾਗੂ ਹੋਣ ਦੇ ਥੋਹੜੇ ਜਿਹੇ ਸਮੇਂ ਵਿੱਚ ਹੀ ਉਮੰਗ ਨੇ ਚਾਰ ਮਸ਼ਹੂਰ ਸਨਮਾਨ ਪ੍ਰਾਪਤ ਕੀਤੇ ਹਨ ਜਿਹਨਾ ਵਿਚੋਂ ਇਕ ਫਰਵਰੀ 2018 ਵਿੱਚ ਯੂ. ਏ.ਈ., ਦੁਬੱਈ ਵਿਚ ਛੇਵੇਂ ਵਿਸ਼ਵ ਸਰਕਾਰੀ ਸੰਮੇਲਨ ਦੌਰਾਨ ''ਬੈਸਟ ਐਮ ਗੌਰਮਿੰਟ ਸਰਵਿਸ ਸਨਮਾਨ'' ਹੈ ।
ਡਿਜ਼ੀਟਲ ਇੰਡੀਆ ਦੀ ਦ੍ਰਿਸ਼ਟੀ ''ਸ਼ਕਤੀ ਤੋਂ ਸੁਸ਼ੱਕਤ'' ਨਾਲ ਮੁਕੰਮਲ ਤੌਰ ਤੇ ਮੇਲ ਖਾਂਦਿਆਂ, ਉਮੰਗ ਵਿਕਸਤ ਕਰਨ ਦਾ ਮਤਲਬ ਇਕ ਸਿੰਗਲ ਮੁਬਾਇਲ ਐਪ ਰਾਹੀਂ ਮੁੱਖ ਸਰਕਾਰੀ ਸੇਵਾਵਾਂ ਨੂੰ ਸੁਖਾਲੇ ਅਤੇ ਬਿਨਾ ਯਤਨ ਪਹੁੰਚ ਨਾਲ ਨਾਗਰਿਕਾਂ ਨੂੰ ''ਈਜ਼ ਆਫ ਲੀਵਿੰਗ'' ਦੇਣਾ ਹੈ ।
ਉਮੰਗ ਹੁਣ 2039 ਸੇਵਾਵਾਂ ਮੁਹੱਈਆ ਕਰ ਰਿਹਾ ਹੈ ਜਿਸ ਵਿਚੋਂ 88 ਕੇਂਦਰੀ ਵਿਭਾਗਾਂ ਦੀਆਂ 378, 27 ਸੂਬਿਆਂ ਦੇ 101 ਵਿਭਾਗਾਂ ਦੀਆਂ 487 ਅਤੇ ਯੂਟਿਲਟੀ ਸੇਵਾਵਾਂ 1179 ਸ਼ਾਮਲ ਹੈ ਅਤੇ ਹੋਰ ਸੰਖਿਆ ਛਾਲਾਂ ਮਾਰਦੀ ਅੱਗੇ ਵਧਦੀ ਹੈ ।
ਉਮੰਗ ਮੁਬਾਇਲ ਐਪ ਐਂਡਰਆਇਡ, ਆਈ.ਓ.ਐਸ.,ਸਾਰੇ ਵੈਬ ਬਰੌਜ਼ਰਜ਼ ਪਲੇਟਫਾਰਮਜ਼ ਅਤੇ ਕਿਓਸ (ਕੇ.ਏ.ਆਈ.ਓ.ਐਸ.) ਦੀਆਂ 80 ਸੇਵਾਵਾਂ ਤੇ ਉਪਲਬਦ ਹੈ (ਜੀਓ ਫੀਚਰ ਫੋਨ ਤੇ ਵੀ ਉਪਲਬਦ ਹੈ) । ਉਮੰਗ ਦੇ 3.75 ਕਰੋੜ ਤੋਂ ਜ਼ਿਆਦਾ ਡਾਊਨਲੋਡ ਹੋ ਚੁੱਕੇ ਹਨ ਅਤੇ ਇਸ ਤੇ 2.5 ਕਰੋੜ ਵਰਤੋਂ ਕਰਨ ਵਾਲਿਆਂ ਨੇ ਪੰਜੀਕਰਣ ਕੀਤਾ ਹੈ । ਇਸ ਦੇ ਨਾਲ ਹੀ ਇਸ ਦੀ 136 ਕੇ ਯੂਜ਼ਰ ਤੋਂ ਜ਼ਿਆਦਾ 4 ਔਸਤ ਪਲੇਅ ਸਟੋਰ ਰੇਟਿੰਗ ਹੈ ।
ਉਮੰਗ ਐਪ ਨੂੰ 9718307183 ਤੇ ਮਿਸਡ ਕਾਲ ਦੇ ਕੇ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਡਾਊਨਲੋਡ ਲਈ ਇਹ ਹੇਠ ਲਿਖੇ ਲਿੰਕਸ ਤੇ ਵੀ ਉਪਲਬਦ ਹੈ ।
- Web: https://web.umang.gov.in/web/#/
- Android: https://play.google.com/store/apps/details?id=in.gov.umang.negd.g2c
- iOS: https://apps.apple.com/in/app/umang/id1236448857
ਆਰ.ਸੀ.ਜੇ/ਐਮ
(Release ID: 1674760)
Visitor Counter : 235