ਰੱਖਿਆ ਮੰਤਰਾਲਾ

ਐਨ ਸੀ ਸੀ ਨੇ 72 ਵੀਂ ਵਰੇਗੰਢ ਮਨਾਈ

Posted On: 21 NOV 2020 2:22PM by PIB Chandigarh

ਵਿਸ਼ਵ ਵਿੱਚ ਸਭ ਤੋਂ ਵੱਡਾ ਵਰਦੀ ਵਾਲਾ ਯੁਵਾ ਸੰਗਠਨ ਨੈਸ਼ਨਲ ਕੈਡੇਟ ਕੋਰ (ਐਨ.ਸੀ.ਸੀ.), 22 ਨਵੰਬਰ 2020 ਨੂੰ ਆਪਣਾ 72 ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ।ਸਥਾਪਨਾ ਦਿਵਸ ਸਮਾਰੋਹ, ਨੈਸ਼ਨਲ ਵਾਰ ਮੈਮੋਰੀਅਲ ਵਿਖੇ ਉਨ੍ਹਾਂ ਸ਼ਹੀਦਾਂ ਨਾਇਕਾਂ ਨੂੰ ਸ਼ਰਧਾਂਜਲੀ ਦੇ ਕੇ ਮਨਾਇਆ ਗਿਆ, ਜਿਨ੍ਹਾਂ ਨੇ ਆਪਣੇ ਜੀਵਨ ਦੀ ਸਰਵ ਉੱਤਮ ਕੁਰਬਾਨੀ ਦਿੱਤੀ। ਰੱਖਿਆ ਸਕੱਤਰ ਡਾ. ਅਜੈ ਕੁਮਾਰ ਅਤੇ ਡੀ.ਜੀ. ਐਨ.ਸੀ.ਸੀ ਲੈਫਟੀਨੈਂਟ ਜਨਰਲ ਰਾਜੀਵ ਚੋਪੜਾ ਨੇ ਸਮੁੱਚੇ ਐਨ.ਸੀ.ਸੀ ਭਾਈਚਾਰੇ ਵੱਲੋਂ ਫੁਲ ਮਾਲਾਵਾਂ ਚੜਾਈਆਂ।

ਰੱਖਿਆ ਸਕੱਤਰ ਨੇ ਕਿਹਾ, ਮੌਜੂਦਾ ਸਾਲ ਦੌਰਾਨ, ਐਨ ਸੀ ਸੀ ਕੈਡਿਟਾਂ ਨੇ ਮਹਾਮਾਰੀ ਨਾਲ ਲੜਨ ਦੇ ਉਪਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਐਕਸ ਐਨ ਸੀ ਸੀ ਯੋਗਦਾਨਦੇ ਜ਼ਰੀਏ ਕੋਵਿਡ -19 ਮਹਾਮਾਰੀ ਦੌਰਾਨ ਨਿਸਵਾਰਥ ਭਾਗੀਦਾਰੀ ਕਰਕੇ ਹਿੱਸਾ ਪਾਇਆ ਹੈ। ਕੈਡਿਟਾਂ ਅਤੇ ਐਸੋਸੀਏਟ ਐਨਸੀਸੀ ਅਧਿਕਾਰੀਆਂ, ਜਿਨ੍ਹਾਂ ਦੀ ਅਗਵਾਈ 'ਏਕ ਭਾਰਤ ਸ਼੍ਰੇਸ਼ਟ ਭਾਰਤ', 'ਆਤਮਨਿਰਭਰ ਭਾਰਤ' ਅਤੇ 'ਫਿਟ ਇੰਡੀਆ' ਵਰਗੀਆਂ ਗਤੀਵਿਧੀਆਂ ਵਿੱਚ ਕੀਤੀ ਗਈ, ਇਕ ਉਦਾਹਰਣ ਪੇਸ਼ ਕੀਤਾ।  ਕੈਡਿਟਾਂ ਨੇ ਸਵੱਛਤਾ ਅਭਿਆਨ’, ‘ਮੈਗਾ ਪ੍ਰਦੂਸ਼ਣ ਪਖਵਾੜਾਵਿਚ ਪੂਰੇ ਦਿਲ ਨਾਲ ਹਿੱਸਾ ਲਿਆ ਅਤੇ ਵੱਖ ਵੱਖ ਸਰਕਾਰੀ ਪਹਿਲਕਦਮੀਆਂ ਜਿਵੇਂ ਕਿ ਡਿਜੀਟਲ ਸਾਖਰਤਾ’, ‘ਕੌਮਾਂਤਰੀ ਯੋਗਾ ਦਿਵਸ’, ‘ਰੁੱਖ ਲਾਉਣਾਅਤੇ ਟੀਕਾਕਰਨ ਪ੍ਰੋਗਰਾਮਾਂ ਆਦਿ ਬਾਰੇ ਜਾਗਰੂਕਤਾ ਫੈਲਾਉਣ ਵਿਚ ਅਹਿਮ ਭੂਮਿਕਾ ਨਿਭਾਈ।

ਦੇਸ਼ ਦੇ ਸਰਹੱਦੀ ਅਤੇ ਤੱਟਵਰਤੀ ਖੇਤਰਾਂ ਵਿੱਚ ਨੈਸ਼ਨਲ ਕੈਡੇਟ ਕੋਰ ਦੀ ਕਵਰੇਜ ਦੇ ਵਿਸਤਾਰ ਲਈ ਇੱਕ ਯੋਜਨਾ ਦਾ ਐਲਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 15 ਅਗਸਤ 2020 ਨੂੰ ਕੀਤਾ ਸੀ। ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ, ਤਿੰਨਾਂ ਅੰਗਾਂ ਦੇ ਕੈਡਿਟਾਂ ਦੀ ਗਿਣਤੀ ਵਿੱਚ ਇੱਕ ਲੱਖ ਕੈਡਿਟਾਂ ਦਾ ਕੁੱਲ ਵਾਧਾ ਕਰਨ ਦੀ ਯੋਜਨਾ ਬਣਾਈ ਗਈ ਹੈ, ਜਿਸ ਲਈ, ਸਰਹੱਦੀ ਜ਼ਿਲ੍ਹਿਆਂ, ਤੱਟਵਰਤੀ ਤਾਲੁਕਾਂ ਅਤੇ ਤਾਲੁਕਾਂ ਵਿਚਲੇ ਏਅਰ ਫੋਰਸ ਸਟੇਸ਼ਨਾਂ 'ਤੇ ਧਿਆਨ ਕੇਂਦ੍ਰਤ ਕੀਤਾ ਜਾਵੇਗਾ। ਰਖਿਆ ਸੱਕਤਰ ਡਾ. ਅਜੈ ਕੁਮਾਰ ਨੇ ਰੀਥ ਚਡਾਉਣ ਤੋਂ ਬਾਅਦ ਕਿਹਾ ਕਿ ਸਾਡੇ ਸਰਹੱਦੀ ਅਤੇ ਅਤੇ ਤੱਟਵਰਤੀ ਜ਼ਿਲ੍ਹਿਆਂ ਵਿੱਚ ਐਨ.ਸੀ.ਸੀ ਦਾ ਵਿਸਥਾਰ ਇਨ੍ਹਾਂ ਖੇਤਰਾਂ ਦੇ ਨੌਜਵਾਨਾਂ ਨੂੰ ਹਥਿਆਰਬੰਦ ਸੈਨਾ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰੇਗਾ। ਦੇਸ਼ ਸਾਡੇ ਨੌਜਵਾਨਾਂ ਵਿੱਚ ਭਾਈਚਾਰੇ, ਅਨੁਸ਼ਾਸ਼ਨ, ਰਾਸ਼ਟਰੀ ਏਕਤਾ ਅਤੇ ਨਿਸਵਾਰਥ ਸੇਵਾ ਦੀਆਂ ਕਦਰਾਂ ਕੀਮਤਾਂ ਨੂੰ ਉਤਸ਼ਾਹਤ ਕਰਨ ਲਈ ਐਨ.ਸੀ.ਸੀ. ਵੱਲ ਦੇਖ ਰਿਹਾ ਹੈ।

ਐਨ ਸੀ ਸੀ ਦਾ ਬਹੁਪੱਖੀ ਗਤੀਵਿਧੀਆਂ ਅਤੇ ਵਿਭਿੰਨਤਾ ਵਾਲੇ ਪਾਠਕ੍ਰਮ, ਨੌਜਵਾਨਾਂ ਨੂੰ ਸਵੈ-ਵਿਕਾਸ ਲਈ ਵਿਲੱਖਣ ਮੌਕੇ ਪ੍ਰਦਾਨ ਕਰਦੇ ਹਨ। ਬਹੁਤ ਸਾਰੇ ਕੈਡਿਟਾਂ ਵੱਲੋਂ ਖੇਡਾਂ ਅਤੇ ਰੋਮਾਂਚਕ ਸਾਹਸ ਦੇ ਖੇਤਰ ਵਿੱਚ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਸਦਕਾ ਰਾਸ਼ਟਰ ਅਤੇ ਸੰਸਥਾ ਮਾਣ ਮਹਿਸੂਸ ਕਰਦੀ ਹੈ। ਐਨਸੀਸੀ ਅੱਜ ਦੇ ਨੌਜਵਾਨਾਂ ਨੂੰ ਕੱਲ ਦੇ ਜ਼ਿੰਮੇਵਾਰ ਨਾਗਰਿਕਾਂ ਵਿੱਚ ਢਾਲਣ ਲਈ ਆਪਣੇ ਅਣਥੱਕ ਯਤਨਾਂ ਨੂੰ ਜਾਰੀ ਰਖੇਗੀ।

ਐਨਸੀਸੀ ਸਥਾਪਨਾ ਦਿਵਸ, ਪੂਰੇ ਭਾਰਤ ਵਿੱਚ ਵੀ ਮਨਾਇਆ ਗਿਆ, ਜਿਸ ਦੌਰਾਨ ਕੈਡਿਟਾਂ ਖੂਨਦਾਨ ਕੈਂਪਾਂ ਅਤੇ ਸਮਾਜਿਕ ਵਿਕਾਸ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ।

------------------------------------------------------------------

ਏਬੀਬੀ / ਨਾਮਪੀ / ਰਾਜੀਬ



(Release ID: 1674759) Visitor Counter : 184