ਰੱਖਿਆ ਮੰਤਰਾਲਾ
ਜਾਟ ਰੈਜੀਮੈਂਟ ਨੇ ਦੇਸ਼ ਲਈ 225 ਸਾਲਾਂ ਦੀ ਆਪਣੀ ਵਿਲੱਖਣ ਅਤੇ ਉੱਤਮ ਸੇਵਾ ਦਾ ਸਮਾਗਮ ਮਨਾਇਆ
Posted On:
21 NOV 2020 7:57AM by PIB Chandigarh
ਜਾਟ ਰੈਜੀਮੈਂਟ ਨੇ 19 ਅਤੇ 20 ਨਵੰਬਰ ਨੂੰ ਦੇਸ਼ ਲਈ ਆਪਣੀ 225 ਸਾਲਾਂ ਦੀ ਵਿਲੱਖਣ ਅਤੇ ਉੱਤਮ ਸੇਵਾ ਦਾ ਸਮਾਗਮ ਮਨਾਇਆ।
ਲੈਫਟੀਨੈਂਟ ਜਨਰਲ ਐਸ ਕੇ ਸੈਣੀ, ਪੀਵੀਐਸਐਮ, ਏਵੀਐਸਐਮ, ਵਾਈਐਸਐਮ, ਵੀਐਸਐਮ, ਏਡੀਸੀ, ਵੀਸੀਏਐਸ ਅਤੇ ਜਾਟ ਰੈਜੀਮੈਂਟ ਦੇ ਕਰਨਲ ਨੇ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਿਰਕਤ ਕੀਤੀ। ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਜਾਟ ਵਾਰ ਮੈਮੋਰੀਅਲ ਵਿਖੇ ਮੱਥਾ ਟੇਕਣ ਦੀ ਰਸਮ ਨਾਲ ਹੋਈ ਅਤੇ ਇਸ ਤੋਂ ਬਾਅਦ ਸ਼ਾਨਦਾਰ ਰੈਜੀਮੈਂਟਲ ਪਰੇਡ ਕੀਤੀ ਗਈ ਅਤੇ ਮੁੱਖ ਮਹਿਮਾਨ ਨੇ ਜੋਰਾ ਰੈਜੀਮੈਂਟ ਦੇ ਬਜ਼ੁਰਗਾਂ ਨਾਲ ਵੀ ਮੁਲਾਕਾਤ ਕੀਤੀ ।
ਕੋਵਿਡ 19 ਮਹਾਮਾਰੀ ਦੇ ਕਾਰਨ, ਦੱਸੇ ਗਏ ਨਿਯਮਾਂ ਅਤੇ ਸਾਵਧਾਨੀਆਂ ਦੀ ਪਾਲਣਾ ਕਰਦੇ ਹੋਏ ਇਹ ਪ੍ਰੋਗਰਾਮ ਵੱਡੇ ਪੈਮਾਨੇ 'ਤੇ ਨਹੀਂ ਮਨਾਇਆ ਗਿਆ ਸੀ।
***
ਏਏ / ਬੀਐਸਸੀ
(Release ID: 1674758)
Visitor Counter : 136