ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਸਥਾਨਕ ਮੁਹਾਰਤ ਦਾ ਲਾਭ ਉਠਾਉਣ ਦੇ ਲਈ 200 ਪ੍ਰਮੁੱਖ ਸੰਸਥਾਨਾਂ ਦੇ ਨਾਲ ਮਿਲ ਕੇ ਕੰਮ ਕਰੇਗੀ
Posted On:
20 NOV 2020 5:18PM by PIB Chandigarh
ਵਿਸ਼ਵ ਪੱਧਰੀ ਰਾਸ਼ਟਰੀ ਰਾਜਮਾਰਗ (ਐੱਨਐੱਚ) ਨੈੱਟਵਰਕ ਪ੍ਰਦਾਨ ਕਰਨ ਅਤੇ ਤਕਨੀਕੀ ਸੰਸਥਾਨਾਂ ਅਤੇ ਉਦਯੋਗ ਦੇ ਦਰਮਿਆਨ ਇੱਕ ਪੁਲ਼ ਬਣਾਉਣ ਦੇ ਲਈ ਆਪਣੀ ਦ੍ਰਿਸ਼ਟੀ ਦੇ ਅਨੁਰੂਪ, ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੂੰ ਸਥਾਨਕ ਮੁਹਾਰਤ ਦਾ ਲਾਭ ਉਠਾਉਣ ਦੇ ਲਈ ਮਿਲ ਕੇ ਕੰਮ ਕਰਨ ਦੀ ਪਹਿਲ ਦੇ ਲਈ ਕਈ ਪ੍ਰਮੁੱਖ ਸੰਸਥਾਨਾਂ ਤੋਂ ਚੰਗੀ ਪ੍ਰਤੀਕ੍ਰਿਆ ਮਿਲੀ ਹੈ। ਐੱਨਐੱਚਏਆਈ ਦੇ ਅਨੁਸਾਰ (ਆਈਆਈਟੀ ਰੁੜਕੀ, ਆਈਆਈਟੀ ਬੰਬਈ, ਆਈਆਈਟੀ ਵਾਰਾਣਸੀ, ਆਈਆਈਟੀ ਗੁਵਾਹਾਟੀ, ਆਈਆਈਟੀ ਕਾਨਪੁਰ, ਆਈਆਈਟੀ ਖੜਗਪੁਰ) ਸਹਿਤ 18 ਆਈਆਈਟੀਜ਼, 26 ਐੱਨਆਈਟੀਜ਼ ਅਤੇ 190 ਹੋਰ ਪ੍ਰਮੁੱਖ ਇੰਜੀਨੀਅਰਿੰਗ ਕਾਲਜਾਂ ਨੇ ਐੱਨਐੱਚਏਆਈ ਦੇ ਨਾਲ ਸਹਿਯੋਗ ਕਰਨ 'ਤੇ ਸਹਿਮਤੀ ਦਿੱਤੀ ਹੈ। ਇਨ੍ਹਾਂ ਵਿੱਚੋਂ ਲੱਗਭੱਗ 200 ਸੰਸਥਾਨ ਪਹਿਲਾ ਹੀ ਸਹਿਮਤੀ ਪੱਤਰ (ਐੱਮਓਯੂ) 'ਤੇ ਦਸਤਖਤ ਰ ਚੁੱਕੇ ਹਨ।
ਐੱਨਐੱਚਏਆਈ ਨੇ ਕਿਹਾ ਹੈ ਕਿ ਉਸਨੇ ਪ੍ਰਮੁੱਖ ਤਕਨੀਕੀ ਸੰਸਥਾਨਾਂ ਅਤੇ ਇੰਜੀਨੀਅਰਿੰਗ ਕਾਲਜਾਂ ਨੂੰ ਸਮਾਜਿਕ ਜ਼ਿੰਮੇਵਾਰੀ ਦੇ ਤਹਿਤ ਸਵੈਇੱਛਕ ਅਧਾਰ 'ਤੇ ਰਾਸ਼ਟਰੀ ਰਾਜਮਾਰਗਾਂ ਦੇ ਨੇੜਲੇ ਹਿੱਸਿਆਂ ਨੂੰ ਅਪਣਾਉਣ ਦੇ ਲਈ ਇੱਕ ਅਨੋਖੀ ਪਹਿਲ ਕੀਤੀ ਸੀ। 300 ਤੋਂ ਜ਼ਿਆਦਾ ਸੰਸਥਾਨਾਂ ਨੇ ਰਾਸ਼ਟਰੀ ਰਾਜਮਾਰਗਾਂ ਦੇ ਨੇੜਲੇ ਹਿੱਸਿਆਂ ਨੂੰ ਅਪਣਾਉਣ ਦੇ ਲਈ ਸਹਿਯੋਗ ਕਰਨ ਦੀ ਉਮੀਦ ਹੈ।
ਅਪਯਾਏ ਗਏੇ ਹਿੱਸਿਆਂ ਨੂੰ ਫੈਕਲਟੀ ਅਤੇ ਖੋਜਕਰਤਾਵਾਂ ਦੇ ਲਈ ਅਧਿਐਨ ਦੇ ਖੇਤਰ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਉਦਯੋਗ ਵਿੱਚ ਨਵੀਨਤਮ ਰੁਝਾਨਾਂ ਦੇ ਨਾਲ ਸੰਸਥਾਨ ਦੇ ਵਿਦਿਆਰਥੀਆਂ ਨੂੰ ਜਾਣੂ ਕਰਾਉਣ ਅਤੇ ਪ੍ਰਾਸੰਗਿਕ ਪ੍ਰਦਰਸ਼ਨ ਮਾਪਦੰਡਾਂ ਅਤੇ ਨਵੀਨਤਾਵਾਂ ਦਾ ਸੁਝਾਅ ਦਿੰਦੇ ਹਨ।
ਇਸ ਪਹਿਲ ਦੇ ਤਹਿਤ, ਸਾਂਝੇਦਾਰ ਸੰਸਥਾਨ ਸੜਕ ਸੁਰੱਖਿਅਤ, ਰੱਖ ਰਖਾਅ, ਆਵਾਜਾਈ ਦੀ ਸੁਵਿਧਾ, ਚੋਕ ਵਾਲੇ ਅਤੇ ਬਲੈਕ ਸਪੌਟਾਂ ਨੂੰ ਹਟਾਉਣ ਅਤੇ ਨਵੀਆਂ ਤਕਨੀਕਾਂ ਨੂੰ ਅਪਣਾਉਣ ਦੇ ਲਈ ਐਨੱਐੱਚਏਆਈ ਨੂੰ ਢੁੱਕਵੇਂ ਸੁਝਾਅ ਦੇਣਗੇ।
ਐਨੱਐੱਚਏਆਈ ਅਤੇ ਸੰਸਥਾਨਾਂ ਨੇ ਕਿਹਾ ਹੈ ਕਿ ਨਵੇਂ ਪ੍ਰੋਜੈਕਟਾਂ ਦਾ ਸੰਕਲਪ, ਡਿਜ਼ਾਈਨ ਅਤੇ ਪ੍ਰੋਜੈਕਟ ਦੀ ਤਿਆਰੀ ਦੇ ਦੌਰਾਨ ਸਾਲਹਾਕਾਰ/ ਐਨੱਐੱਚਏਆਈ ਦੇ ਨਾਲ ਜੁੜਨ ਦੇ ਲਈ ਉਤਸ਼ਾਹਿਤ ਹਨ ਅਤੇ ਬਿਹਤਰ ਸਮਾਜਿਕ ਆਰਥਿਕ ਨਤੀਜਿਆਂ ਦੇ ਲਈ ਸਥਾਨਕ ਜਲਵਾਯੂ, ਟੋਪੋਗਰਾਫੀ ਅਤੇ ਸੰਸਾਧਨ ਸਮਰੱਥਾ ਦੇ ਅਨੁਭਵ ਦੇ ਅਧਾਰ 'ਤੇ ਪ੍ਰਾਸੰਗਿਕ ਪ੍ਰਦਰਸ਼ਨ ਮਾਪਦੰਡਾਂ ਅਤੇ ਨਵੀਨਤਾ ਦਾ ਸੁਝਾਅ ਦਿੰਦੇ ਹਨ।
ਮੌਜੂਦਾ ਰਾਜਮਾਰਗਾਂ ਦੀ ਕੁਸ਼ਲਤਾ ਵਿੱਚ ਸੁਧਾਰ ਦੇ ਲਈ ਸਹਿਯੋਗ ਦੇ ਖੇਤਰ ਹਨ :
1. ਮੌਜੂਦਾ ਕਮੀਆਂ ਨੂੰ ਦੂਰ ਕਰਕੇ ਸਥਾਨਕ ਅਨੁਭਵ ਦੇ ਅਧਾਰ 'ਤੇ ਪੁਰਾਣੀ ਆਵਰਤੀ ਸਮੱਸਿਆਵਾਂ ਦੇ ਸੰਭਵ ਹੱਲ ਦੀ ਪੇਸਕਸ਼ ਕਰਕੇ ਸੁਰੱਖਿਆ ਪ੍ਰਬੰਧਾਂ ਵਿੱਚ ਸੁਧਾਰ।
2. ਰਾਜਮਾਰਗਾਂ ਦੇ ਨੇੜੇ ਦੇ ਹਿੱਸੇ ਦੇ ਲਗਾਤਾਰ ਰੱਖ-ਰਖਾਅ ਵਿੱਚ ਸੁਧਾਰ ਅਤੇ ਨਵੀਆਂ ਤਕਨੀਕਾਂ ਦੇ ਅਧਾਰ 'ਤੇ ਪ੍ਰਭਾਵੀ ਲਾਗਤ ਉਪਾਵਾਂ ਦੇ ਮਾਧਿਅਮ ਨਾਲ ਅਰਾਮਦਾਇਕ ਆਵਾਜਾਈ ਵਿੱਚ ਸੁਧਾਰ।
3. ਭੀੜ ਭਾੜ ਵਾਲੇ ਇਲਾਕਿਆਂ ਨੂੰ ਸਮਾਪਤ ਕਰਨ ਦੇ ਲਈ ਸਥਾਨਕ ਹੱਲ ਕਰਕੇ ਆਵਾਜਾਈ ਦੀ ਔਸਤ ਗਤੀ ਵਿੱਚ ਵਾਧਾ ਕਰਨਾ ਹੈ।
4. ਮੌਜੂਦਾ ਆਵਾਜਾਈ ਪ੍ਰਣਾਲੀ ਅਤੇ ਉਪਯੋਗਕਰਤਾ ਦੀਆਂ ਉਮੀਦਾਂ ਦੇ ਅਧਾਰ 'ਤੇ ਸੜਕ ਉਪਯੋਗਕਾਰਤਾਵਾਂ ਦੇ ਲਈ ਨਵੇਂ ਤਰੀਕੇ ਦੀਆਂ ਸੁਵਿਧਾਵਾਂ ਦੀ ਵਿਵਹਾਰਕਤਾ।
ਐੱਨਐੱਚੲਏਆਈ 20 ਅੰਡਰਗ੍ਰੈਜੂਏਟ ਅਤੇ 20 ਪੋਸਟਗ੍ਰੈਜੂਏਟ ਵਿਦਿਆਰਥੀਆਂ ਨੂੰ ਵਜ਼ੀਫੇ ਦੇ ਨਾਲ ਇੰਟਰਨਸ਼ਿਪ ਵੀ ਪ੍ਰਦਾਨ ਕਰੇਗਾ। ਇਹ ਪਹਿਲ ਐੱਨਐੱਚਏਆਈ ਅਤੇ ਸੰਸਥਾਨਾਂ ਦੋਵਾਂ ਦੇ ਲਈ ਸਫਲ ਨਤੀਜੇ ਪ੍ਰਦਾਨ ਕਰੇਗਾ ਅਤੇ ਵਿਦਿਆਰੀਥੀਆਂ ਦੇ ਵਿਚਕਾਰ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਯੋਗਦਾਨ ਦੀ ਭਾਵਨਾ ਵੀ ਪੈਦਾ ਕਰੇਗੀ।
ਐੱਨਐੱਚੲਏਆਈ ਨੇ ਦੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਇੱਕ ਵਿਸ਼ਵ ਪੱਧਰੀ ਰਾਜਮਾਰਗ ਨੈੱਟਵਰਕ ਪ੍ਰਦਾਨ ਕਰਨ ਦੇ ਲਈ ਲਾਗਤ-ਪ੍ਰਭਾਵੀ ਤਰੀਕੇ ਨਾਲ ਵੱਡੀ ਗਿਣਤੀ ਵਿੱਚ ਮੈਗਾ ਹਾਈਵੇ ਪ੍ਰੋਜੈਕਟਾਂ ਦਾ ਨਿਰਮਾਣ ਕਰਨ ਦੀ ਕਲਪਨਾ ਕੀਤੀ ਹੈ। ਇੱਕ ਸੰਸਥਾਨ ਦੁਆਰਾ ਰਾਸ਼ਟਰੀ ਰਾਜਮਾਰਗਾਂ ਦੇ ਨੇੜੇ ਦੇ ਹਿੱਸਿਆਂ ਨੂੰ ਅਪਣਾਉਣ ਨਾਲ ਹਿੱਤਧਾਰਕ ਸੁਝਾਅ ਨੂੰ ਸੌਖਾ ਬਣਾਇਆ ਜਾ ਸਕੇਗਾ ਅਤੇ ਆਵਾਜਾਈ ਦੀ ਰੁਕਾਵਟ, ਭੀੜਭਾੜ ਵਰਗੀਆਂ ਨਿਯਮਿਤ ਸਥਾਨਕ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ ਅਤੇ ਦੁਰਘਟਨਾ-ਗ੍ਰਸਤ ਸਥਾਨਾਂ ਅਤੇ ਇਸ ਦੇ ਕਾਰਣਾਂ ਦੀ ਤਤਕਾਲ ਪਹਿਚਾਣ ਹੋ ਸਕੇਗੀ।
***
ਆਰਸੀਜੇ/ਜੇਕੇ
(Release ID: 1674617)
Visitor Counter : 148