ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਕੌਮੀ ਨਿਊ ਬੋਰਨ ਵੀਕ 2020 ਦੀ ਸ਼ੁਰੂਆਤ ਕੀਤੀ

ਸਾਬਕਾ ਪ੍ਰਧਾਨ ਮੰਤਰੀ ਏ ਬੀ ਵਾਜਪਈ ਦੀ ਸੋਚ ਅਨੁਸਾਰ ਨਵ ਜੰਮੇ ਬੱਚਿਆਂ ਦੀ ਮੌਰ ਦਰ ਘਟਾਉਣ ਦੀ ਪ੍ਰਾਪਤੀ ਦੀ ਕੀਤੀ ਪ੍ਰਸ਼ੰਸਾ

"ਹਰੇਕ ਬੱਚਾ ਸੁਰੱਖਿਅਤ ਰਹੇ , ਪ੍ਰਫੁੱਲਤ ਰਹੇ ਅਤੇ ਆਪਣੀਆਂ ਪੂਰੀਆਂ ਸੰਭਾਵਨਾਵਾਂ ਤੱਕ ਪਹੁੰਚੇ"

ਨਵ ਜੰਮੇ ਬੱਚਿਆਂ ਦੀਆਂ ਬਚਾਉਣ ਯੋਗ ਮੌਤਾਂ ਨੂੰ ਰੋਕਣ ਲਈ ਹਰੇਕ ਯਤਨ ਕਰਨਾ ਚਾਹੀਦਾ ਹੈ

Posted On: 20 NOV 2020 4:08PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ 15 ਨਵੰਬਰ ਤੋਂ 21 ਨਵੰਬਰ ਤੱਕ ਮਨਾਏ ਜਾਣ ਵਾਲੇ ਕੌਮੀ ਨਿਊ ਬੋਰਨ ਹਫ਼ਤਾ 2020 ਦੇ ਸਬੰਧ ਵਿੱਚ ਅੱਜ ਇੱਕ ਸਮਾਗਮ ਦੀ ਪ੍ਰਧਾਨਗੀ ਕੀਤੀ । ਇਸ ਦਾ ਮਕਸਦ ਸਿਹਤ ਖੇਤਰ ਲਈ ਨਵ ਜੰਮੇ ਬੱਚਿਆਂ ਦੀ ਸਿਹਤ ਦੀ ਮਹੱਤਤਾ ਨੂੰ ਮੁੱਖ ਤਰਜੀਹ ਦੇਣਾ ਅਤੇ ਇਸ ਪ੍ਰਤੀ ਉੱਚ ਪੱਧਰ ਦੀ ਵਚਨਬੱਧਤਾ ਦੁਹਰਾਉਣਾ ਹੈ । ਕੌਮੀ ਨਿਊ ਬੋਰਨ ਵੀਕ ਦਾ ਇਸ ਸਾਲ ਥੀਮ ਹੈ "ਹਰੇਕ ਨਵੇਂ ਜੰਮੇ ਬੱਚੇ ਲਈ ਹਰੇਕ ਸਿਹਤ ਸਹੂਲਤ ਅਤੇ ਹਰੇਕ ਜਗ੍ਹਾ ਗੁਣਵਤਾ , ਬਰਾਬਰਤਾ ਅਤੇ ਮਾਣ ਸਨਮਾਨ ਦੇਣਾ ਹੈ"। 

0  

ਸ਼ੁਰੂ ਵਿੱਚ ਡਾਕਟਰ ਹਰਸ਼ ਵਰਧਨ ਨੇ ਹਰੇਕ ਨੂੰ ਯਾਦ ਦਿਵਾਇਆ ,"2014 ਵਿੱਚ ਭਾਰਤ ਗਲੋਬਲ ਐਵਰੀ ਨਿਊ ਬੋਰਨ ਐਕਸ਼ਨ ਯੋਜਨਾ ਦੇ ਅਨੁਸਾਰ ਇੰਡੀਆ ਨਿਊ ਬੋਰਨ ਐਕਸ਼ਨ ਪਲਾਨ ਲਾਂਚ ਕਰਨ ਵਾਲਾ ਪਹਿਲਾ ਦੇਸ਼ ਹੈ । ਇਸ ਦਾ ਮਕਸਦ ਨਵ ਜੰਮੇ ਬੱਚਿਆਂ ਦੀਆਂ ਰੋਕਣ ਯੋਗ ਮੌਤਾਂ ਨੂੰ ਖ਼ਤਮ ਕਰਨਾ ਹੈ"।
ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਈ ਜੀ ਦੀ ਯਾਦ ਦਿਵਾਉਂਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਨਵ ਜੰਮੇ ਬੱਚਿਆਂ ਦੀ ਮੌਤ ਦਰ ਘਟਾਉਣਾ ਅਤੇ ਪੂਰੇ ਹਫ਼ਤੇ ਨੂੰ ਇਸ ਪ੍ਰਤੀ ਸਮਰਪਿਤ ਕਰਨ ਦੀ ਧਾਰਨਾ ਉਹਨਾਂ ਦੀ ਹੈ । ਉਹਨਾਂ ਹੋਰ ਕਿਹਾ ਕਿ ਆਰ ਸੀ ਐੱਚ ਛਤਰੀ ਤਹਿਤ ਪਹਿਲਕਦਮੀਆਂ ਨੂੰ ਵਧੇਰੇ ਤੇਜ਼ੀ ਅਤੇ ਜ਼ਬਰਦਸਤ ਉਤਸ਼ਾਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਗਤੀਸ਼ੀਲ ਅਗਵਾਈ ਨਾਲ ਮਿਲਿਆ ਹੈ ।
ਪ੍ਰਾਪਤੀਆਂ ਨੂੰ ਵਿਸਥਾਰ ਨਾਲ ਦਸਦਿਆਂ ਉਹਨਾਂ ਕਿਹਾ ਕਿ ਬੇਸ਼ੱਕ ਅੰਕੜਿਆਂ ਵਿੱਚ ਕਮੀ ਆਈ ਹੈ ਪਰ ਇੱਕ ਮੌਤ ਵੀ ਪੂਰੇ ਪਰਿਵਾਰ ਲਈ ਇੱਕ ਦੁਖਾਂਤ ਹੈ । ਉਹਨਾਂ ਹੋਰ ਕਿਹਾ ਕਿ ਸਰਕਾਰ ਦੀ ਦ੍ਰਿਸ਼ਟੀ ਹੈ ਕਿ "ਹਰੇਕ ਬੱਚਾ ਸੁਰੱਖਿਅਤ ਰਹੇ , ਪ੍ਰਫੁੱਲਤ ਹੋਵੇ ਅਤੇ ਆਪਣੀਆਂ ਪੂਰੀਆਂ ਸੰਭਾਵਨਾਵਾਂ ਤੱਕ ਪਹੁੰਚੇ"। ਉਹਨਾਂ ਕਿਹਾ ਕਿ ਸਰਕਾਰ ਸਾਰੇ ਨਵ ਜੰਮੇ ਬੱਚਿਆਂ ਦੀ ਸਿਹਤ ਤੇ ਵਿਕਾਸ ਲਈ ਕੰਮ ਕਰਨ ਲਈ ਵਚਨਬੱਧ ਹੈ । "ਅਸੀਂ ਨਵ ਜੰਮੇ ਬੱਚੇ ਦੇ ਜਨਮ ਅਤੇ ਵਿਕਾਸ ਵਿੱਚ ਕਿਸੇ ਤਰ੍ਹਾਂ ਦੀ ਵੀ ਰੁਕਾਵਟ ਲਈ ਬਹੁਤ ਬਰੀਕੀ ਨਾਲ ਕਾਰਨ ਬਾਰੇ ਚੇਤੰਨ ਹਾਂ ਅਤੇ ਉਸ ਬਾਰੇ ਵੀ ਜੋ ਬਿਮਾਰੀ ਜਾਂ ਨਵ ਜੰਮੇ ਬੱਚੇ ਦੀ ਮੌਤ ਦਾ ਕਾਰਨ ਹੋ ਸਕਦੀ ਹੈ"। ਉਹਨਾਂ ਕਿਹਾ ਕਿ ਸਰਕਾਰ ਨੇ ਨਵਜੰਮੇ ਬੱਚਿਆਂ ਦੇ ਖੁਰਾਕੀ ਪਹਿਲੂਆਂ ਜੋ ਪੋਸ਼ਣ ਅਭਿਆਨ ਸਕੀਮ ਦੇ ਘੇਰੇ ਵਿੱਚ ਆਉਂਦੇ ਹਨ ਅਤੇ ਨਵ ਜੰਮੇ ਬੱਚਿਆਂ ਦੀ ਸੁਰੱਖਿਆ ਅਤੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਕਈ ਪ੍ਰੋਗਰਾਮ ਲਾਂਚ ਕੀਤੇ ਹਨ ।  
ਇਸ ਨੂੰ ਪ੍ਰਾਪਤ ਕਰਨ ਲਈ ਚੁੱਕੇ ਜਾ ਰਹੇ ਵੰਖ ਵੱਖ ਕਦਮਾਂ ਜਿਵੇਂ ਐੱਨ ਐੱਨ ਐੱਮ ਪੋਰਟਲ , ਸਿ਼ਕਾਇਤਾਂ ਦੇ ਨਿਪਟਾਰੇ ਲਈ ਸੁਮਨ ਬਾਰੇ ਉਹਨਾਂ ਕਿਹਾ ,"ਨਵ ਜੰਮੇ ਬੱਚਿਆਂ ਦੀਆਂ ਬਚਾਉਣ ਯੋਗ ਮੌਤਾਂ ਨੂੰ ਰੋਕਣ ਲਈ ਹਰੇਕ ਯਤਨ ਕਰਨਾ ਚਾਹੀਦਾ ਹੈ" ।
ਆਈ ਐੱਨ ਏ ਪੀ ਦੇ ਟੀਚੇ ਅਤੇ ਰੋਡ ਮੈਪ ਯੋਜਨਾ ਦਾ ਵਿਸਥਾਰ ਨਾਲ ਉੱਨਤੀ ਕਾਰਡ ਜਾਰੀ ਕਰਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਭਾਰਤ ਨੇ 2017 ਦੇ ਮਹੱਤਵਪੂਰਨ ਟੀਚਿਆਂ ਨੂੰ ਸਫ਼ਲਤਾਪੂਰਵਕ ਹਾਸਲ ਕੀਤਾ ਹੈ l 2017 ਲਈ ਨਵਜੰਮੇ ਬੱਚਿਆਂ ਦੀ ਮੌਤ ਦਰ 24 ਦਾ ਟੀਚਾ ਮਿਥਿਆ ਸੀ ਅਤੇ 2020 ਤੱਕ ਸਟਿੱਲ ਬਰਥ ਡੇਟ 19 ਦੇ ਟੀਚੇ ਨੂੰ ਪੂਰਾ ਕਰਨ ਲਈ ਯਤਨ ਕੀਤੇ ਗਏ ਹਨ ।
ਉਹਨਾਂ ਕਿਹਾ ,"ਅਸੀਂ ਹੁਣ ਸੈਂਪਲ ਰਜਿਸਟ੍ਰੇਸ਼ਨ ਸਿਸਟਮ (ਐੱਸ ਆਰ ਐੱਸ) 2018 ਅਨੁਸਾਰ ਜਿ਼ੰਦਾ ਜੰਮੇ 1,000 ਪਿੱਛੇ ਨਵ ਜੰਮੇ ਬੱਚਿਆਂ ਦੀ 23 ਬੱਚਿਆਂ ਦੀ ਮੌਤ ਦਰ ਤੇ ਹਾਂ । ਇਹ ਯੁਨਾਇਟੇਡ ਨੇਸ਼ਨ ਏਜੰਸੀ ਗਰੁੱਪ ਫਾਰ ਚਾਈਲਡ ਮੋਟੇਲਿਟੀ ਐਸਟੀਮੇਸ਼ਨ (ਯੂ ਐੱਨ ਆਈ ਜੀ ਐੱਮ ਈ) ਐਸਟੀਮੇਟਸ ਅਤੇ ਐੱਸ ਬੀ ਆਰ ਐਸਟੀਮੇਟਸ ਦੇ ਚਾਰ ਐੱਸ ਬੀ ਆਰ ਅਤੇ ਯੂ ਐੱਨ ਆਈ ਜੀ ਐੱਮ ਈ ਐਸਟੀਮੇਟਸ ਦੇ 14 ਅਨੁਸਾਰ ਹੈ"।

0  

ਡਾਕਟਰ ਹਰਸ਼ ਵਰਧਨ ਨੇ ਕੌਮੀ ਨਿਊ ਬੋਰਨ ਵੀਕ ਆਈ ਈ ਸੀ ਦੇ ਪੋਸਟਰਸ ਤੋਂ ਵੀ ਪਰਦਾ ਹਟਾਇਆ । ਇਹ ਪੋਸਟਰ ਨਵ ਜੰਮੇ ਬੱਚੇ ਦੀ ਸਿਹਤ ਬਾਰੇ ਜਾਣਕਾਰੀ ਦੇਣ ਅਤੇ ਵਿਹਾਰ ਪਰਿਵਰਤਣ ਲਈ ਹੈ । ਉਹਨਾਂ ਨੇ ਨਵ ਜੰਮੇ ਬੱਚਿਆਂ ਦੀ ਸਿਹਤ ਸੰਭਾਲ ਨਾਲ ਸਬੰਧਿਤ 2 ਵਿਲੱਖਣ ਡਿਜ਼ਾਈਨਡ ਸਿਖਲਾਈ ਮੋਡਿਊਲ ਨਿਊ ਬੋਰਨ ਸਟੈਬਲਾਈਜੇਸ਼ਨ ਯੁਨਿਟ ਅਤੇ ਨਿਊ ਬੋਰਨ ਕੇਅਰ ਕੋਰਨਰ ਜੋ ਸਿਹਤ ਸਹੂਲਤਾਂ ਮੁਹੱਈਆ ਕਰਨ ਵਾਲਿਆਂ ਦੀ ਸਮਰੱਥਾ ਉਸਾਰੀ ਲਈ ਹਨ ਵੀ ਜਾਰੀ ਕੀਤੇ ਹਨ ।
ਭਾਗੀਦਾਰੀ ਦੀ ਨਾਜ਼ੁਕ ਭੂਮਿਕਾ ਨੂੰ ਉਜਾਗਰ ਕਰਦਿਆਂ ਡਾਕਟਰ ਹਰਸ਼ ਵਰਧਨ ਨੇ ਆਪਣੇ ਸਮਾਪਤੀ ਸ਼ਬਦਾਂ ਵਿੱਚ ਪੇਸ਼ੇਵਾਰਾਨਾ ਸੰਸਥਾਵਾਂ ਜਿਵੇਂ ਇੰਡੀਅਨ ਐਸੋਸੀਏਸ਼ਨ ਆਫ ਪੀਏਡਿਐਟਰੀਕਸ (ਆਈ ਏ ਪੀ) , ਨੈਸ਼ਨਲ ਨਿਓਨ ਟੋਲੋਜੀ ਫੋਰਮ (ਐੱਨ ਐੱਨ ਐੱਫ), ਫੈਡਰੇਸ਼ਨ ਆਫ ਬੈਸਟੈਟਰਿਕ ਐਂਡ ਦਾ ਗਾਈਨਿਕੋਲੋਜੀਕਲ ਸੁਸਾਇਟੀਜ਼ ਆਫ ਇੰਡੀਆ (ਐੱਫ ਓ ਜੀ ਐੱਸ ਆਈ) , ਇੰਡੀਅਨ ਐਸੋਸੀਏਸ਼ਨ ਆਫ ਨਿਊਨੇਟਲ ਨਰਸਿੰਗ (ਆਈ ਏ ਐੱਨ ਐੱਨ) , ਕਲਾਵਤੀ ਸਰਨ ਹਸਪਤਾਲ ਅਤੇ ਹੋਰ ਵਿਕਾਸੀ ਭਾਗੀਦਾਰਾਂ , ਜਿਵੇਂ ਡਬਲਯੂ ਐੱਚ ਓ , ਯੁਨੀਸੈੱਫ , ਬਿੱਲ ਤੇ ਮਲਿੰਦਾ ਗੇਟਸ ਫਾਊਂਡੇਸ਼ਨ , ਯੂ ਐੱਸ ਏ ਆਈ ਡੀ , ਸੇਵ ਦਾ ਚਿਲਡਰਨ , ਐੱਨ ਐੱਸ ਆਰ ਸੀ , ਐੱਨ ਆਈ ਪੀ ਆਈ ਜੋ ਨਵ ਜੰਮੇ ਬੱਚੇ ਦੀ ਸਿਹਤ ਲਈ ਰਾਸ਼ਟਰੀ ਪ੍ਰੋਗਰਾਮ ਲਈ ਜਿ਼ੰਮੇਵਾਰ ਹਨ , ਦੇ ਯੋਗਦਾਨ ਨੂੰ ਮੰਨਿਆ  ਹੈ ।

0  

ਸ਼੍ਰੀ ਰਾਜੇ਼ਸ ਭੂਸ਼ਣ ਕੇਂਦਰੀ ਸਿਹਤ ਸਕੱਤਰ , ਸ਼੍ਰੀਮਤੀ ਵੰਦਨਾ ਗੁਰਨਾਨੀ , ਵਧੀਕ ਸਕੱਤਰ (ਕੌਮੀ ਸਿਹਤ ਮਿਸ਼ਨ) , ਸ਼੍ਰੀ ਮਨੋਹਰ ਅਗਨਾਨੀ , ਵਧੀਕ ਸਕੱਤਰ (ਰਿਪ੍ਰੋਡਕਟਿਵ ਐਂਡ ਚਾਈਲਡ ਹੈਲਥ) ਅਤੇ ਸਿਹਤ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਸਮਾਗਮ ਵਿੱਚ ਸ਼ਾਮਲ ਸਨ ।
ਦੇਸ਼ ਦੇ ਪ੍ਰਤੀਨਿਧ , ਕੌਂਸਲਰ ਅਤੇ ਪ੍ਰੋਫੈਸ਼ਨਲ ਕੋਲੈਬਰੇਟਰਸ ਦੇ ਮੁਖੀ ਵੀ ਇਸ ਸਮਾਗਮ ਵਿੱਚ ਵੀਡੀਓ ਕਾਨਫਰੰਸ ਰਾਹੀ ਸ਼ਾਮਲ ਹੋਏ ।

0  

ਐੱਮ ਵੀ

 


(Release ID: 1674579) ਵਿਜ਼ੀਟਰ ਕਾਊਂਟਰ : 209