ਵਿੱਤ ਮੰਤਰਾਲਾ

ਆਮਦਨ ਕਰ ਵਿਭਾਗ ਨੇ ਉੱਤਰ ਪ੍ਰਦੇਸ਼ ਦੀਆਂ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕੀਤੀ

Posted On: 20 NOV 2020 2:19PM by PIB Chandigarh

ਆਮਦਨ ਕਰ ਵਿਭਾਗ ਨੇ 18—11—2020 ਨੂੰ ਉੱਤਰੀ ਭਾਰਤ ਦੇ ਇੱਕ ਮੋਹਰੀ ਪਸ਼ੂ ਖਾਦ ਉਤਪਾਦਕ ਨਾਲ ਸਬੰਧਤ ਕੇਸ ਲਈ ਛਾਪੇਮਾਰੀ ਤੇ ਸਰਵੇ ਕਾਰਵਾਈ ਕੀਤੀ । ਇਹ ਛਾਪੇਮਾਰੀ ਤੇ ਸਰਵੇ ਕਾਰਜ 16 ਜਗ੍ਹਾ ਤੇ ਚੱਲ ਰਹੇ ਹਨ, ਜਿਹਨਾਂ ਵਿੱਚ ਕਾਨਪੁਰ , ਗੋਰਖਪੁਰ , ਨੋਇਡਾ , ਦਿੱਲੀ ਅਤੇ ਲੁਧਿਆਣਾ ਸ਼ਾਮਲ ਹੈ । ਇਸ ਗਰੁੱਪ ਦੇ ਖਿਲਾਫ਼ ਮੁੱਖ ਦੋਸ਼  ਇਹ ਹਨ ਕਿ ਇਸ ਨੇ ਕੁਝ ਦਿੱਲੀ ਅਧਾਰਿਤ ਸ਼ੈੱਲ ਕੰਪਨੀਆਂ ਤੋਂ ਗੈਰ ਅਸਲੀ , ਗੈਰ ਸੁਰੱਖਿਅਤ ਕਰਜ਼ੇ ਜੋ ਕਰੀਬ 100 ਕਰੋੜ ਤੋਂ ਜਿ਼ਆਦਾ ਕਰਜ਼ੇ ਰਿਹਾਇਸ਼ ਦਾਖਲੇ ਲਈ ਹਨ । ਇਸ ਨੇ ਇੱਕ ਸਮੂਹ ਚਿੱਟ ਫੰਡ ਕੰਪਨੀ ਤੋਂ ਗ਼ੈਰ ਪਛਾਤੇ ਸਰੋਤਾਂ ਵਾਲੇ ਕਈ ਕਰੋੜਾਂ ਦੇ ਅਸੁਰੱਖਿਅਤ ਕਰਜ਼ੇ ਪ੍ਰਾਪਤ ਕੀਤੇ ਸਨ । ਛਾਪੇਮਾਰੀ ਕਾਰਜ ਦੌਰਾਨ ਇਹ ਪਤਾ ਲਗਿਆ ਹੈ ਕਿ ਜਿਹੜੀਆਂ ਸ਼ੈੱਲ ਕੰਪਨੀਆਂ ਤੋਂ ਕਰਜ਼ੇ ਲਏ ਗਏ ਸਨ , ਉਹਨਾਂ ਦੀ ਕੇਵਲ ਪੇਪਰਾਂ ਵਿੱਚ ਹੀ ਹੋਂਦ ਹੈ ਅਤੇ ਕੋਈ ਅਸਲ ਕਾਰੋਬਾਰ ਅਤੇ ਕਰਜ਼ਾ ਦੇਣ ਯੋਗ ਨਹੀਂ ਹਨ । ਇਹਨਾਂ ਸ਼ੈੱਲ ਕੰਪਨੀਆਂ ਦੇ ਡਾਇਰੈਕਟਰ ਫਰਜ਼ੀ ਨੇ , ਨਾਨ ਫਾਇਲਰਜ਼ ਹਨ ਅਤੇ ਅਜਿਹੇ ਵਿਅਕਤੀ ਹਨ ਜਿਹਨਾਂ ਦਾ ਕੋਈ ਕਾਰੋਬਾਰ ਨਹੀਂ ਹੈ । ਇਹਨਾਂ ਕੰਪਨੀਆਂ ਦੇ ਡਾਇਰੈਕਟਰਾਂ ਵਿੱਚੋਂ ਇੱਕ ਟੈਕਸੀ ਡਰਾਈਵਰ ਪਾਇਆ ਗਿਆ ਹੈ , ਜਿਸ ਦੇ 11 ਬੈਂਕ ਖਾਤੇ ਹਨ ਅਤੇ ਵੱਡੀ ਗਿਣਤੀ ਵਿੱਚ ਫੰਡਸ ਨੂੰ ਘੁਮਾਇਆ ਗਿਆ ਹੈ । ਇਸ ਲਈ ਇਹ ਸਥਾਪਿਤ ਹੋ ਗਿਆ ਹੈ ਕਿ 121 ਕਰੋੜ ਤੋਂ ਜਿ਼ਆਦਾ ਦੀਆਂ ਦਾਖਲਾ ਐਂਟਰੀਆਂ ਜੋ ਇਹਨਾਂ ਸ਼ੈੱਲ ਕੰਪਨੀਆਂ ਤੋਂ ਗੈਰ ਸੁਰੱਖਿਅਤ ਕਰਜ਼ੇ ਦੇ ਤੌਰ ਤੇ ਦਿਖਾਈਆਂ ਗਈਆਂ ਸਨ , ਜਾਅਲੀ ਹਨ ਅਤੇ ਅਸਲ ਵਿੱਚ ਇਸ ਗਰੁੱਪ ਦੀ ਬੇਹਿਸਾਬਾ ਆਮਦਨ ਹੈ । 
ਛਾਪੇਮਾਰੀ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਇਹਨਾਂ ਸ਼ੈੱਲ ਕੰਪਨੀਆਂ ਵਿੱਚੋਂ ਇੱਕ ਗਰੁੱਪ ਦੀ ਚਿੱਟ ਫੰਡ ਕੰਸਰਨ ਵਿੱਚ ਚਿੱਟ ਸਬਸਕ੍ਰਾਈਬਰ ਹੈ , ਜੋ ਚਿੱਟ ਫੰਡ 1982 ਦੇ ਨਿਯਮਾਂ ਦੀ ਉਲੰਘਣਾ ਹੈ । ਇਸ ਗਰੁੱਪ ਦੇ ਮੁੱਖ ਵਿਅਕਤੀਆਂ ਦੇ ਘਰਾਂ ਦੇ ਨਿਰਮਾਣ ਵਿੱਚ ਕੀਤੇ ਬੇਹਿਸਾਬੇ ਨਿਵੇਸ਼ ਦਾ ਵੀ ਛਾਪੇਮਾਰੀ ਦੌਰਾਨ ਪਤਾ ਲੱਗਾ ਹੈ । ਇਹ ਜਾਂਚ ਅਧੀਨ ਹੈ ਅਤੇ ਇਸ ਨੂੰ ਵੈਲਿਊਏਸ਼ਨ ਲਈ ਰੈਫਰ ਕੀਤਾ ਜਾਵੇਗਾ ।
ਹੁਣ ਤੱਕ 52 ਲੱਖ ਦਾ ਸੋਨਾ ਅਤੇ ਹੀਰੇ ਗਹਿਣੇ ਕਬਜ਼ੇ ਵਿੱਚ ਲਏ ਗਏ ਹਨ । ਬਾਕੀ ਗਹਿਣਿਆਂ ਦੀ ਪ੍ਰਾਪਤੀ ਦੇ ਸਰੋਤਾਂ ਦੀ ਜਾਂਚ ਕੀਤੀ ਜਾ ਰਹੀ ਹੈ । 1.30 ਕਰੋੜ ਦੀ ਕੁਲ ਨਗਦੀ ਦੇ ਮਾਮਲੇ ਦੀ ਵੀ ਹੋਰ ਜਾਂਚ ਕੀਤੀ ਜਾ ਰਹੀ ਹੈ । ਕੁਲ 7 ਲੋਕਰ ਪਾਏ ਗਏ ਹਨ , ਜਿਹਨਾਂ ਨੂੰ ਅਜੇ ਓਪਰੇਟ ਕੀਤਾ ਜਾਣਾ ਹੈ ।
ਹੋਰ ਜਾਂਚ ਜਾਰੀ ਹੈ ।
ਆਰ ਐੱਮ / ਕੇ ਐੱਮ ਐੱਨ

 



(Release ID: 1674570) Visitor Counter : 76


Read this release in: English , Urdu , Hindi , Tamil , Telugu