ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ 50,000 ਤੋਂ ਵੱਧ ਆਯੁਸ਼ਮਾਨ ਭਾਰਤ ਸਿਹਤ ਅਤੇ ਤੰਦਰੁਸਤੀ ਕੇਂਦਰਾਂ (ਐਚਡਬਲਯੂਸੀ'ਜ ) ਦੇ ਸੰਚਾਲਨ ਨਾਲ ਇਕ ਇਤਹਾਸਿਕ ਮੀਲ ਪੱਥਰ ਕਾਇਮ ਕੀਤਾ

ਡਾ ਹਰਸ਼ ਵਰਧਨ ਨੇ ਇਸ ਪ੍ਰਾਪਤੀ 'ਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਵਧਾਈ ਦਿੱਤੀ

ਕੋਵਿਡ ਜਵਾਬ ਅਤੇ ਪ੍ਰਬੰਧਨ ਵਿੱਚ ਐਚ ਡਵਲਯੂ ਸੀ'ਜ ਦਾ ਯੋਗਦਾਨ ਵਿਲੱਖਣ ਹੈ: ਡਾ ਹਰਸ਼ ਵਰਧਨ

6.43 ਕਰੋੜ ਲੋਕਾਂ ਦੀ ਹਾਈਪਰਟੈਨਸ਼ਨ, 5.23 ਕਰੋੜ ਦੀ ਸ਼ੂਗਰ ਅਤੇ 6.14 ਕਰੋੜ ਦੀ ਕੈਂਸਰ ਲਈ ਜਾਂਚ ਕੀਤੀ ਗਈ

Posted On: 20 NOV 2020 9:19AM by PIB Chandigarh

ਵਿਸ਼ਵਵਿਆਪੀ ਸਿਹਤ ਦੇਖਭਾਲ ਦੇ ਸਫਰ 'ਤੇ ਭਾਰਤ ਨੇ ਇਕ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕੀਤਾ ਹੈ। 50,000 ਤੋਂ ਵੱਧ (50,025) ਆਯੁਸ਼ਮਾਨ ਭਾਰਤ - ਸਿਹਤ ਅਤੇ ਤੰਦਰੁਸਤੀ ਕੇਂਦਰ (ਏਬੀ-ਐਚਡਬਲਯੂਸੀ) ਹੁਣ ਪੂਰੇ ਦੇਸ਼ ਵਿੱਚ ਕਾਰਜਸ਼ੀਲ ਹਨ। ਕਮਿਉਨਿਟੀਜ਼ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਵਿਆਪਕ ਪ੍ਰਾਇਮਰੀ ਹੈਲਥ ਕੇਅਰ (ਸੀਪੀਐਚਸੀ) ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ , ਦਸੰਬਰ 2022 ਤਕ 1.5 ਲੱਖ ਏਬੀ-ਐਚ ਡਬਲਯੂ ਸੀ ਸਥਾਪਤ ਕੀਤੇ ਜਾਣੇ ਹਨ।  50,000 ਤੋਂ ਵੱਧ ਸਥਾਪਤ ਹੋਣ ਨਾਲ ਬਾਅਦ, ਟੀਚੇ ਦਾ  1/3 ਹਿੱਸਾ ਪੂਰਾ ਕਰ ਲਿਆ ਗਿਆ ਹੈ।  ਇਸ ਨਾਲ 25 ਕਰੋੜ ਤੋਂ ਵੱਧ ਲੋਕਾਂ ਲਈ ਕਿਫਾਇਤੀ ਮੁੱਢਲੀਆਂ ਸਿਹਤ ਸੇਵਾਵਾਂ ਦੀ ਪਹੁੰਚ ਵਿੱਚ ਸੁਧਾਰ ਹੋਇਆ ਹੈ।

# ਅਸਾਮ ਵਿੱਚ ਇੱਕ ਐਚ ਡਬਲਯੂ ਸੀ ਵਿੱਚ ਕੋਵਿਡ -19 ਦੀ ਸਕਰੀਨਿੰਗ 

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ ਵਰਧਨ ਨੇ ਕੋਵਿਡ - 19 ਮਹਾਮਾਰੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਐਚ ਡਬਲਯੂ ਸੀ ਨੂੰ ਸੰਚਾਲਿਤ ਕਰਨ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ  “ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਾਂਝੇ ਯਤਨਾਂ ਸਦਕਾ ਯੋਜਨਾਬੰਦੀ, ਹਰ ਪੱਧਰ‘ ਤੇ ਨਿਗਰਾਨੀ, ਪ੍ਰਕਿਰਿਆਵਾਂ ਦਾ ਮਾਨਕੀਕਰਨ, ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੁਹੱਈਆ ਕਰਵਾਏ ਗਏ ਸਾਧਨਾਂ ਦੀ ਲਚਕਤਾ ਨੂੰ ਅਪਨਾਉਣ ਅਤੇ ਇਸ ਤਰ੍ਹਾਂ ਸਿਹਤ ਪ੍ਰਣਾਲੀਆਂ ਦੇ ਨਿਰਮਾਣ ਕਾਰਨ ਇਹ ਸੰਭਵ ਹੋਇਆ ਹੈ। ” ਐਚਐਫਐਮ ਨੇ ਵਿਆਪਕ ਪ੍ਰਾਇਮਰੀ ਹੈਲਥ ਕੇਅਰ ਸੇਵਾਵਾਂ ਪ੍ਰਦਾਨ ਕਰਨ, ਲੱਖਾਂ ਲੋਕਾਂ ਨੂੰ ਇਨ੍ਹਾਂ ਮੁਸ਼ਕਲ ਸਮਿਆਂ ਵਿੱਚ ਲੋੜੀਂਦੀਆਂ ਸੇਵਾਵਾਂ ਲਈ ਸਹਾਇਤਾ ਕਰਨ ਲਈ ਉਨ੍ਹਾਂ ਦੇ ਸਮਰਪਣ ਲਈ ਫਰੰਟਲਾਈਨ ਸਿਹਤ ਕਰਮਚਾਰੀਆਂ, ਮੈਡੀਕਲ ਅਫਸਰਾਂ, ਕਮਿਉਨਿਟੀ ਸਿਹਤ ਅਧਿਕਾਰੀਆਂ ਅਤੇ ਆਸ਼ਾ ਵਰਕਰਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।  ਉਨ੍ਹਾਂ ਕਿਹਾ ਕਿ “ਉਹ ਸਿਹਤ ਸੰਭਾਲ ਪ੍ਰਣਾਲੀ ਦਾ ਅਧਾਰ ਹਨ। ਕੋਵਿਡ ਪੀਰੀਅਡ ਦੌਰਾਨ ਉਨ੍ਹਾਂ ਦਾ ਯੋਗਦਾਨ ਮਿਸਾਲੀ ਰਿਹਾ ਹੈ। ” ਐਚ ਡਬਲਯੂ ਸੀ'ਜ ਨੇ ਜੋਖਮ ਸੰਚਾਰ, ਸੰਪਰਕ ਟਰੇਸਿੰਗ, ਕਮਿਉਨਿਟੀ ਨਿਗਰਾਨੀ ਅਤੇ ਕੇਸਾਂ ਦੀ ਛੇਤੀ ਪਛਾਣ, ਅਤੇ ਕਮਜ਼ੋਰ ਸਮੂਹਾਂ, ਜਿਵੇਂ ਕਿ ਨਵਜੰਮੇ, ਬਜ਼ੁਰਗ ਅਤੇ ਸਹਿ-ਰੋਗਾਂ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਗੈਰ- ਕੋਵਿਡ ਜ਼ਰੂਰੀ ਸਿਹਤ ਸੇਵਾਵਾਂ ਦੀ ਸਹਿਜ ਵਿਵਸਥਾ ਵਰਗੀਆਂ ਦਖਲਅੰਦਾਜ਼ੀਆਂ ਵਿੱਚ ਸਹਾਇਤਾ ਕੀਤੀ ਹੈ। 

 

ਆਯੁਸ਼ਮਾਨ ਭਾਰਤ ਨੂੰ ਸਿਹਤ ਅਤੇ ਤੰਦਰੁਸਤੀ ਕੇਂਦਰ (ਐਚਡਬਲਯੂਸੀ) ਅਤੇ ਪ੍ਰਧਾਨ ਮੰਤਰੀ ਜਨ ਅਰੋਗਯਾ ਯੋਜਨਾ (ਪੀਐੱਮਜੇਏਵਾਈ ) ਦੇ ਦੋ ਜੁੜਵੇਂ ਥੱਮਾਂ ਨਾਲ 2018 ਵਿੱਚ ਦੇਖਭਾਲ ਦੀ ਨਿਰੰਤਰਤਾ ਲਈ ਸੇਵਾਵਾਂ ਦੀ ਪੂਰੀ ਸ਼੍ਰੇਣੀ ਪ੍ਰਦਾਨ ਕਰਨ ਲਈ ਦੋਵਾਂ ਵਿਚਕਾਰ ਦਿਸ਼ਾ-ਨਿਰਦੇਸ਼ਕ ਸੰਬੰਧਾਂ ਨਾਲ ਸ਼ੁਰੂ ਕੀਤਾ ਗਿਆ ਸੀ। ਪਹਿਲਾ ਏਬੀ-ਐਚ ਡਬਲਯੂ ਸੀ  ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ 14 ਅਪ੍ਰੈਲ 2018 ਨੂੰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਝੰਗਲਾ ਵਿਖੇ ਸ਼ੁਰੂ ਕੀਤਾ ਗਿਆ ਸੀ।  

ਸਿਹਤ ਅਤੇ ਤੰਦਰੁਸਤੀ ਕੇਂਦਰ ਲੋਕਾਂ ਨੂੰ ਸੀਪੀਐਚਸੀ ਸੇਵਾਵਾਂ ਪ੍ਰਦਾਨ ਕਰਦੇ ਹਨ ਅਤੇ ਜਣਨ, ਜਣੇਪਾ, ਨਵਜਾਤ, ਬੱਚੇ, ਕਿਸ਼ੋਰ ਅਤੇ ਪੋਸ਼ਣ (ਆਰਐਮਐਨਸੀਏ + ਐਨ) ਦੀਆਂ ਸੇਵਾਵਾਂ ਅਤੇ ਸੰਚਾਰੀ ਬਿਮਾਰੀਆਂ ਦੇ ਨਿਯੰਤਰਣ ਦੇ ਯਤਨਾਂ ਨੂੰ ਕਾਇਮ ਰੱਖਦੇ ਹਨ। ਉਹ ਬਿਮਾਰੀ ਦੀ ਰੋਕਥਾਮ, ਖਾਸ ਕਰਕੇ ਪੁਰਾਣੀ ਅਤੇ ਗੈਰ-ਸੰਚਾਰੀ ਬਿਮਾਰੀਆਂ, ਕਮਿਉਨਿਟੀ ਦੀ ਸ਼ਮੂਲੀਅਤ ਰਹਿਣ ਤੰਦਰੁਸਤੀ ਅਤੇ ਸਿਹਤ ਜੀਵਨ ਸ਼ੈਲੀ, ਯੋਗ ਪੋਸ਼ਣ ਅਤੇ ਸ਼ਰੀਰਕ ਗਤੀਵਿਧੀਆਂ, ਜਿਵੇਂ ਕਿ ਯੋਗਾ ਬਾਰੇ ਜਾਗਰੂਕਤਾ ਪੈਦਾ ਕਰਨ 'ਤੇ ਵੀ ਧਿਆਨ ਕੇਂਦ੍ਰਤ ਕਰਦੇ ਹਨ।  ਐਚ ਡਬਲਯੂ ਸੀ ਦੀ ਟੀਮ ਵਿੱਚ ਇੱਕ ਸਿਖਿਅਤ ਕਮਿਉਨਿਟੀ ਸਿਹਤ ਅਧਿਕਾਰੀ, ਇੱਕ ਜਾਂ ਦੋ ਹੈਲਥ ਵਰਕਰ ਅਤੇ 5-8 ਆਸ਼ਾ ਵਰਕਰ ਸ਼ਾਮਲ ਹੁੰਦੇ ਹਨ।  ਇਸ ਟੀਮ ਕੋਲ ਚੰਗੀ ਤਰ੍ਹਾਂ ਪਰਿਭਾਸ਼ਤ ਕੀਤੇ ਕਾਰਜ ਹਨ ਜੋ ਸਿਹਤ ਸੰਭਾਲ ਸੇਵਾਵਾਂ ਨੂੰ ਕਮਿਉਨਿਟੀ ਦੇ ਨੇੜੇ ਲਿਆ ਕੇ ਜਨਤਕ ਸਿਹਤ ਕਾਰਜਾਂ ਅਤੇ ਮੁਢਲੀ ਸਿਹਤ ਸੰਭਾਲ ਪ੍ਰਦਾਨ ਕਰਨ ਦਾ ਇਰਾਦਾ ਰੱਖਦੇ ਹਨ।  

 50,025 ਕਾਰਜਸ਼ੀਲ ਏਬੀ.-ਐਚਡਬਲਯੂਸੀ'ਜ਼ ਹੁਣ 678 ਜ਼ਿਲ੍ਹਿਆਂ ਵਿੱਚ ਫੈਲੀਆਂ ਹੋਈਆਂ ਹਨ, ਅਤੇ ਇਸ ਵਿੱਚ 27,890 ਉਪ ਸਿਹਤ ਕੇਂਦਰ, 18,536 ਪ੍ਰਾਇਮਰੀ ਸਿਹਤ ਕੇਂਦਰ ਅਤੇ 3,599 ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਸ਼ਾਮਲ ਹਨ। ਇਨ੍ਹਾਂ ਏਬੀ.-ਐਚਡਬਲਯੂਸੀ'ਜ  ਨੇ ਮਿਲ ਕੇ 28.10 ਕਰੋੜ ਮਾਮਲੇ ਦੇਖੇ ਹਨ, ਜਿਨ੍ਹਾਂ ਵਿਚੋਂ 53% ਔਰਤਾਂ ਹਨ ਜੋ ਇਨ੍ਹਾਂ ਕੇਂਦਰਾਂ ਵਿਚ ਦੇਖਭਾਲ ਦੀ ਮੰਗ ਕਰਦੀਆਂ ਹਨ।  6.43 ਕਰੋੜ ਤੋਂ ਵੱਧ ਲੋਕਾਂ ਨੂੰ ਹਾਈਪਰਟੈਨਸ਼ਨ, 5.23 ਕਰੋੜ ਨੂੰ ਸ਼ੂਗਰ ਰੋਗ ਅਤੇ 6.14 ਕਰੋੜ ਲੋਕਾਂ ਨੂੰ ਕੈਂਸਰ ਲਈ ਜਾਂਚਿਆ ਜਾ ਚੁੱਕਾ ਹੈ। ਲਗਭਗ 1.0 ਕਰੋੜ ਲੋਕਾਂ ਨੂੰ ਹਾਈਪਰਟੈਨਸ਼ਨ ਦੇ ਇਲਾਜ ਲਈ ਅਤੇ 60 ਲੱਖ ਸ਼ੂਗਰ ਦੇ ਮਰੀਜ਼ਾਂ ਲਈ ਮੁਫਤ ਦਵਾਈਆਂ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ। 

 

ਕਮਿਉਨਿਟੀ ਹੈਲਥ ਅਫਸਰ ਤ੍ਰਿਪੁਰਾ ਵਿੱਚ ਇੱਕ ਐਚ ਡਬਲਯੂ ਸੀ ਵਿੱਚ ਹਾਈਪਰਟੈਨਸ਼ਨ ਦੀ ਜਾਂਚ ਕਰ ਰਿਹਾ ਹੈ

ਤੰਦਰੁਸਤੀ 'ਤੇ ਧਿਆਨ ਕੇਂਦ੍ਰਤ ਕਰਨਾ ਏਬੀਐਚਡਬਲਯੂਸੀ ਪ੍ਰੋਗਰਾਮ ਦੇ ਤਹਿਤ ਨਵੀਆਂ ਦਖਲੰਦਾਜ਼ੀਆਂ ਵਿੱਚੋਂ ਇੱਕ ਹੈ।  ਇਨ੍ਹਾਂ ਸੈਂਟਰਾਂ ਵਿਚ 30 ਲੱਖ ਤੋਂ ਵੱਧ ਤੰਦਰੁਸਤੀ ਸੈਸ਼ਨ ਸੰਚਾਲਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਯੋਗਾ, ਜ਼ੁੰਬਾ, ਕਮਿਉਨਿਟੀ ਵਾਕ, ਸ਼ਿਰੋਧਰਾ, ਮੈਡੀਟੇਸ਼ਨ ਆਦਿ ਦੀਆਂ ਗਤੀਵਿਧੀਆਂਸ਼ਾਮਲ ਹਨ। 

# ਫੁਬਾਹੀ ਖੁਰਾਡਾ ਐਚ ਡਬਲਯੂ ਸੀ, ਉੜੀਸਾ ਵਿਖੇ ਯੋਗ ਸੈਸ਼ਨ

ਐਚ ਡਬਲਯੂ ਸੀ'ਜ , ਸਿਹਤ ਮੰਤਰਾਲੇ ਦੇ ਈ ਸੰਜੀਵਨੀ ਪਲੇਟਫਾਰਮ ਨੂੰ ਲਾਗੂ ਕਰਨ ਲਈ ਇੱਕ ਮਜ਼ਬੂਤ ਆਧਾਰ ਵੀ ਉਪ੍ਲੱਬਧ ਕਰਵਾਉਂਦੇ ਹਨ, ਜਿਸ ਵਿੱਚ ਈ-ਸੰਜੀਵਾਨੀ ਮਰੀਜ਼-ਤੋਂ-ਡਾਕਟਰ ਓਪੀਡੀ ਅਤੇ ਈ-ਸੰਜੀਵਨੀ-ਐਚ ਡਬਲਯੂਸੀ ਸ਼ਾਮਲ ਹਨ ਜੋ ਡਾਕਟਰ ਤੋਂ ਡਾਕਟਰ ਦੀ ਦੂਰਸੰਚਾਰ ਸਲਾਹਕਾਰੀ ਸੇਵਾ ਉਪਲਬਧ ਕਰਵਾਉਂਦੇ ਹਨ। 23,103 ਐਚ  ਡਬਲਯੂ ਸੀ'ਜ  ਨੇ ਨਾਗਰਿਕਾਂ ਨੂੰ ਦੂਰ ਸੰਚਾਰ ਸਲਾਹਕਾਰੀ ਸੇਵਾਵਾਂ ਉਪਲਬਧ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।  ਇਨ੍ਹਾਂ ਪਲੇਟਫਾਰਮਾਂ ਰਾਹੀਂ ਪਹਿਲਾਂ ਹੀ 7.5 ਲੱਖ ਤੋਂ ਵੱਧ ਦੂਰ ਸੰਚਾਰ ਸਲਾਹਕਾਰੀਆਂ ਸੰਚਾਲਤ ਕੀਤੀਆਂ ਜਾ ਚੁਕੀਆਂ ਹਨ।   ਈ-ਸੰਜੀਵਨੀ-ਐਚਡਬਲਯੂਸੀ ਨਵੰਬਰ , 2019 ਵਿੱਚ ਸ਼ੁਰੂ ਕੀਤੀ ਗਈ ਸੀ।  ਇਹ ਸਾਰੇ 1.5 ਲੱਖ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ, ਇੱਕ 'ਹੱਬ ਅਤੇ ਸਪੋਕ' ਮਾਡਲ ਵਿੱਚ, ਦਸੰਬਰ 2022 ਤੱਕ ਲਾਗੂ ਕੀਤੀ ਜਾਣੀ ਹੈ। ਰਾਜਾਂ ਨੂੰ ਮੈਡੀਕਲ ਕਾਲਜਾਂ ਅਤੇ ਜ਼ਿਲਾ ਹਸਪਤਾਲਾਂ ਵਿੱਚ ਸਮਰਪਤ 'ਹੱਬਸ' ਸਥਾਪਤ ਕਰਨ ਦੀ ਜ਼ਰੂਰਤ ਹੈ, ਤਾਂ ਜੋ  'ਸਪੋਕਸ' ਅਰਥਾਤ  ਸਿਹਤ ਅਤੇ ਤੰਦਰੁਸਤੀ ਕੇਂਦਰਾਂ (ਐਚ ਡਬਲਯੂ ਸੀ) ਨੂੰ ਟੈਲੀ-ਸਲਾਹ ਮਸ਼ਵਰਾ ਸੇਵਾਵਾਂ ਉਪਲਬਧ ਕਰਵਾਈਆਂ ਜਾ ਸਕਣ।   

ਰਾਜ ਅਨੁਸਾਰ 18.11.2020 ਤਕਏਬੀ –ਐਚਡਬਲਯੂਸੀ

SN

STATE

Functional AB-HWCs as on 18112020

 

 

SHC

PHC

UPHC

TOTAL

1

Andaman & Nicobar Islands

58

17

5

80

2

Andhra Pradesh

1122

1145

241

2508

3

Arunachal Pradesh

91

38

4

133

4

Assam

878

379

52

1309

5

Bihar

207

877

98

1182

6

Chandigarh

 

33

2

35

7

Chhattisgarh

1450

402

45

1897

8

Dadra & Nagar Haveli

52

8

0

60

9

Daman & Diu

26

4

0

30

10

Delhi

Not implementing the Programme

11

Goa

9

54

5

68

12

Gujarat

3523

1108

222

4853

13

Haryana

159

364

100

623

14

Himachal Pradesh

275

422

6

703

15

Jammu & Kashmir

505

305

16

826

16

Jharkhand

852

132

52

1036

17

Karnataka

1572

1896

336

3804

18

Kerala

0

733

83

816

19

Ladakh

0

0

0

0

20

Lakshadweep

0

3

0

3

21

Madhya Pradesh

3026

1128

130

4284

22

Maharashtra

4117

1825

439

6381

23

Manipur

111

39

1

151

24

Meghalaya

70

34

19

123

25

Mizoram

44

54

8

106

26

Nagaland

101

47

7

155

27

Odisha

304

1225

86

1615

28

Puducherry

77

37

2

116

29

Punjab

1607

346

93

2046

30

Rajasthan

131

1859

116

2106

31

Sikkim

43

13

0

56

32

Tamil Nadu

858

1371

453

2682

33

Telangana

274

624

221

1119

34

Tripura

266

32

5

303

35

Uttar Pradesh

3509

1468

391

5368

36

Uttarakhand

262

246

36

544

37

West Bengal

2311

268

325

2904

 

Total

27890

18536

3599

50025

 

******



 

ਐਮ.ਵੀ.



(Release ID: 1674565) Visitor Counter : 232