ਰਾਸ਼ਟਰਪਤੀ ਸਕੱਤਰੇਤ
ਚਾਰ ਰਾਸ਼ਟਰਾਂ ਦੇ ਦੂਤਾਂ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਭਾਰਤ ਦੇ ਰਾਸ਼ਟਰਪਤੀ ਨੂੰ ਆਪਣੇ ਪਰਿਚੈ ਪੱਤਰ ਪੇਸ਼ ਕੀਤੇ
प्रविष्टि तिथि:
20 NOV 2020 1:56PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (20 ਨਵੰਬਰ, 2020 ਨੂੰ) ਇੱਕ ਵਰਚੁਅਲ ਸਮਾਰੋਹ ਵਿੱਚ ਹੰਗਰੀ, ਮਾਲਦੀਵਜ਼, ਚਾਡ ਅਤੇ ਤਾਜਿਕਿਸਤਾਨ ਦੇ ਰਾਜਦੂਤਾਂ ਅਤੇ ਹਾਈ ਕਮਿਸ਼ਨਰਾਂ ਕੋਲੋਂ ਪਰਿਚੈ ਪੱਤਰ ਸਵੀਕਾਰ ਕੀਤੇ। ਜਿਨ੍ਹਾਂ ਨੇ ਆਪਣੇ ਪਰਿਚੈ ਪੱਤਰ ਪ੍ਰਦਾਨ ਕੀਤੇ, ਉਹ ਨਿਮਨ ਲਿਖਿਤ ਹਨ:
1. ਹੰਗਰੀ ਦੇ ਰਾਜਦੂਤ, ਮਹਾਮਹਿਮ ਸ਼੍ਰੀਅੰਦ੍ਰਾਸ ਲਾਸਲੋ ਕਿਰਾਲੀ
2. ਮਾਲਦੀਵਜ਼ ਦੇ ਹਾਈ ਕਮਿਸ਼ਨਰ, ਮਹਾਮਹਿਮ ਡਾ. ਹੁਸੈਨ ਨਿਆਜ਼
3.ਚਾਡ ਦੇ ਰਾਜਦੂਤ, ਮਹਾਮਹਿਮ ਸ਼੍ਰੀ ਸੌਂਗੁਈ ਅਹਿਮਦ
4. ਤਾਜਿਕਿਸਤਾਨ ਦੇ ਰਾਜਦੂਤ, ਮਹਾਮਹਿਮ ਸ਼੍ਰੀ ਲੁਕਮਨ
ਇਸ ਮੌਕੇ ’ਤੇ ਬੋਲਦੇ ਹੋਏ ਰਾਸ਼ਟਰਪਤੀ ਨੇ ਰਾਜਦੂਤਾਂ ਨੂੰ ਉਨ੍ਹਾਂ ਦੀ ਨਿਯੁਕਤੀ 'ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਾਰਤ ਚਾਰਾਂ ਦੇਸ਼ਾਂ ਨਾਲ ਨਿੱਘੇ ਅਤੇ ਮਿੱਤਰਤਾਪੂਰਨ ਸਬੰਧ ਰੱਖਦਾ ਹੈ ਅਤੇ ਸਾਡੇ ਰਿਸ਼ਤੇ ਸ਼ਾਂਤੀ ਤੇ ਖੁਸ਼ਹਾਲੀ ਦੇ ਸਾਂਝੇ ਵਿਜ਼ਨ ਵਿੱਚ ਨਿਹਿਤ ਹਨ ਅਤੇ ਬਹੁਤ ਗਹਿਰੇ ਹਨ। ਉਨ੍ਹਾਂ ਨੇ 2021-22 ਦੇ ਕਾਰਜਕਾਲ ਲਈ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੀ ਗ਼ੈਰ-ਸਥਾਈ ਸੀਟ ਲਈ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਕਰਨ ਲਈ ਉਨ੍ਹਾਂ ਦੀਆਂ ਸਰਕਾਰਾਂ ਦਾ ਧੰਨਵਾਦ ਵੀ ਕੀਤਾ।
ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਕੋਵਿਡ -19 ਮਹਾਮਾਰੀ ਨੇ ਮਾਨਵਤਾ ਦੀ ਸਮੂਹਿਕ ਸਿਹਤ ਅਤੇ ਆਰਥਿਕ ਭਲਾਈ ਨੂੰ ਸੁਨਿਸ਼ਚਿਤ ਕਰਨ ਲਈ ਗਲੋਬਲ ਸਹਿਯੋਗ ਨੂੰ ਜ਼ਰੂਰੀ ਬਣਾ ਦਿੱਤਾ ਹੈ। ਹੋਰ, ਉਨ੍ਹਾਂ ਨੇ ਆਪਣਾ ਆਸ਼ਾਵਾਦ ਪ੍ਰਗਟ ਕੀਤਾ ਕਿ ਅੰਤਰਰਾਸ਼ਟਰੀ ਭਾਈਚਾਰਾ ਮਹਾਮਾਰੀ ਦਾ ਸਮਾਧਾਨ ਲੱਭਣ ਦੇ ਬਹੁਤ ਨੇੜੇ ਹੈ ਅਤੇ ਇਸ ਸੰਕਟ ਵਿੱਚੋਂ ਮਜ਼ਬੂਤ ਅਤੇ ਵਧੇਰੇ ਸਥਿਤੀ ਅਨੁਕੂਲ ਬਣ ਕੇ ਉੱਭਰੇਗਾ।
*********
ਡੀਐੱਸ / ਏਕੇਪੀ
(रिलीज़ आईडी: 1674553)
आगंतुक पटल : 228