ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਿਹਤ ਮੰਤਰਾਲੇ ਦੀ ਈ—ਸੰਜੀਵਨੀ ਨੇ 8 ਲੱਖ ਮਸ਼ਵਰੇ ਮੁਕੰਮਲ ਕੀਤੇ ਹਨ

Posted On: 20 NOV 2020 2:53PM by PIB Chandigarh

ਭਾਰਤ ਨੇ ਡਿਜ਼ੀਟਲ ਸਿਹਤ ਪਹਿਲਕਦਮੀਆਂ ਦੇ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਪ੍ਰਾਪਤ ਕੀਤਾ ਹੈ ਸਿਹਤ ਤੇ ਪਰਿਵਾਰ ਭਲਾਈ ਦੀ ਸੰਜੀਵਨੀ ਜੋ ਕੌਮੀ ਟੈਲੀਮੈਡੀਸਨ ਪਹਿਲਕਦਮੀ ਹੈ , ਨੇ ਅੱਜ 8 ਲੱਖ ਮਸ਼ਵਰੇ ਮੁਕੰਮਲ ਕਰ ਲਏ ਹਨ
ਇਹ ਸਿਹਤ ਸੰਭਾਲ ਲਈ ਬਹੁਤ ਹੀ ਹਰਮਨ ਪਿਆਰਾ ਅਤੇ ਪੁੱਛਗਿੱਛ ਵਾਲਾ , ਤੇਜ਼ੀ ਨਾਲ ਉੱਭਰਦਾ ਸਿਹਤ ਸੰਭਾਲ ਸਿਸਟਮ ਹੈ ਵਿਸ਼ੇਸ਼ ਕਰਕੇ ਕੋਵਿਡ ਸਮੇਂ ਦੌਰਾਨ ਜਦ ਸਰੀਰਿਕ ਸੰਪਰਕ ਬਚਾਅ ਦੇ ਨਾਲ ਨਾਲ ਮਿਆਰੀ ਸੇਵਾਵਾਂ ਦੇ ਵੀ ਫਾਇਦੇ ਮਿਲਦੇ ਹਨ 27 ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰੋਜ਼ਾਨਾ 11,000 ਤੋਂ ਜਿ਼ਆਦਾ ਮਰੀਜ਼ ਸਿਹਤ ਸੇਵਾਵਾਂ ਲੈ ਰਹੇ ਹਨ ਸੰਜੀਵਨੀ ਕਈ ਰਾਜਾਂ ਵਿੱਚ ਇੱਕ ਮਾਡਲ ਵਜੋਂ ਸਹੂਲਤਾਂ ਦੇ ਰਹੀ ਹੈ , ਜਿਸ ਲਈ ਮਰੀਜ਼ਾਂ ਨੂੰ ਸਾਰਾ ਸਾਲ ਸੇਵਾ ਦਿੱਤੀ ਜਾ ਸਕਦੀ ਹੈ ਖਾਸ ਤੌਰ ਤੇ ਦੂਰ ਦੁਰਾਡੇ ਤੇ ਅਪਹੁੰਚ ਖੇਤਰਾਂ ਵਿੱਚ
ਜਿਹੜੇ 10 ਅੱਵਲ ਸੂਬਿਆਂ ਨੇ ਸੰਜੀਵਨੀ ਅਤੇ ਸੰਜੀਵਨੀ ਪੀ ਡੀ ਪਲੇਟਫਾਰਮਾਂ ਰਾਹੀਂ ਸਭ ਤੋਂ ਜਿ਼ਆਦਾ ਮਸ਼ਵਰਿਆਂ ਦਾ ਪੰਜੀਕਰਣ ਕੀਤਾ ਹੈ , ਉਹ ਹਨਤਾਮਿਲਨਾਡੂ (2,59,904) , ਉੱਤਰ ਪ੍ਰਦੇਸ਼ (2,19,715), ਕੇਰਲ (58,000), ਹਿਮਾਚਲ ਪ੍ਰਦੇਸ਼ (46,647), ਮੱਧ ਪ੍ਰਦੇਸ਼ (43,045), ਗੁਜਰਾਤ (41,765), ਆਂਧਰਾ ਪ੍ਰਦੇਸ਼ (35,217), ਉੱਤਰਾਖੰਡ (26,819), ਕਰਨਾਟਕ (23,008), ਮਹਾਰਾਸ਼ਟਰ (9,741)




ਸੰਜੀਵਨੀ ਦੀਆਂ ਟੈਲੀਮੈਡੀਸਨ ਦੀਆਂ ਦੋਨੋਂ ਵੰਨਗੀਆਂਡਾਕਟਰ ਤੋਂ ਡਾਕਟਰ (ਸੰਜੀਵਨੀ ਬੀਐੱਚ ਡਬਲਯੂ ਸੀ) ਅਤੇ ਮਰੀਜ਼ ਤੋਂ ਡਾਕਟਰ (ਸੰਜੀਵਨੀ ਪੀ ਡੀ) ਵਰਤੋਂ ਦੇ ਸੰਦਰਭ ਵਿੱਚ ਦੋਨਾਂ ਪਾਸਿਆਂ ਵਿੱਚ ਲਗਾਤਾਰ ਵੱਧ ਰਿਹਾ ਹੈਮਰੀਜ਼ / ਸਿਹਤ ਕਾਮਿਆਂ ਵੱਲ ਇੱਕ ਪਾਸੇ ਅਤੇ ਡਾਕਟਰਾਂ ਵੱਲ ਦੂਜੇ ਪਾਸੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਨਵੰਬਰ 2019 ਵਿੱਚ ਸੰਜੀਵਨੀ ਬੀ ਐੱਚ ਡਬਲਯੂ ਸੀ ਲਾਂਚ ਕੀਤੀ ਸੀ ਅਤੇ ਇਹ ਦਸੰਬਰ 2022 ਤੱਕ ਭਾਰਤ ਸਰਕਾਰ ਦੇ ਆਯੁਸ਼ਮਾਨ ਭਾਰਤ ਸਕੀਮ ਵਿੱਚਹੱਬ ਐਂਡ ਸਪੋਕ ਮਾਡਲਤਹਿਤ 1,55,000 ਸਿਹਤ ਅਤੇ ਵੈਲਨੈੱਸ ਸੈਂਟਰਾਂ ਵਿੱਚ ਲਾਗੂ ਕੀਤੀ ਗਈ ਹੈ ਸੰਜੀਵਨੀ ਬੀ ਐੱਚ ਡਬਲਯੂ ਸੀ 4,700 ਸਿਹਤ ਅਤੇ ਵੈਲਨੈੱਸ ਕੇਂਦਰਾਂ ਵਿੱਚ ਕੰਮ ਕਰ ਰਿਹਾ ਹੈ ਅਤੇ 17,000 ਤੋਂ ਜਿ਼ਆਦਾ ਡਾਕਟਰ ਅਤੇ ਸਿਹਤ ਕਾਮਿਆਂ ਨੂੰ ਇਸ ਦੀ ਵਰਤੋਂ ਲਈ ਸਿਖਲਾਈ ਦਿੱਤੀ ਗਈ ਹੈ ਸੰਜੀਵਨੀ ਪੀ ਡੀ ਜੋ ਇਸ ਉਤਸ਼ਾਹੀ ਪਹਿਲ ਕਦਮੀਂ ਦੀ ਦੂਜੀ ਵੰਨਗੀ ਹੈ , ਨੂੰ ਪਹਿਲੇ ਲਾਕਡਾਊਨ ਦੌਰਾਨ 13 ਅਪ੍ਰੈਲ 2020 ਨੂੰ ਸ਼ੁਰੂ ਕੀਤਾ ਗਿਆ ਸੀ , ਜਦ ਕੋਵਿਡ 19 ਦੇ ਸੰਕ੍ਰਮਣ ਨੂੰ ਰੋਕਣ ਲਈ ਦੇਸ਼ ਭਰ ਦੀਆਂ ਪੀ ਡੀ ਬੰਦ ਕੀਤੀਆਂ ਗਈਆਂ ਸਨ

ਐੱਮ ਵੀ


(Release ID: 1674441) Visitor Counter : 191