ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਜਲ ਸੰਭਾਲ਼ ’ਤੇ ਰਾਸ਼ਟਰ ਵਿਆਪੀ ਮੁਹਿੰਮ ਦਾ ਸੱਦਾ ਦਿੱਤਾ


ਉਪ ਰਾਸ਼ਟਰਪਤੀ ਨੇ ਨਾਗਰਿਕਾਂ ਨੂੰ ਜਲ ਜੋਧੇ ਬਣਨ ਅਤੇ ਪਾਣੀ ਦੀ ਹਰ ਬੂੰਦ ਨੂੰ ਬਚਾਉਣ ਦੀ ਤਾਕੀਦ ਕੀਤੀ


ਉਪ ਰਾਸ਼ਟਰਪਤੀ ਨੇ ਪਾਣੀ ਦੇ ਵੱਡੇ ਸੰਕਟ ਨੂੰ ਰੋਕਣ ਲਈ ਸਮੂਹਿਕ ਕਾਰਵਾਈ ਦੀ ਮੰਗ ਕੀਤੀ


ਭਾਰਤ ਦੀ ਜਲ ਸਥਿਤੀ ਚਿੰਤਾਜਨਕ ਹੈ, ਅਸੀਂ 'ਚਲਤਾ ਹੈ' ਵਾਲਾ ਰਵੱਈਆ ਅਪਣਾ ਕੇ ਸੰਤੁਸ਼ਟ ਨਹੀਂ ਰਹਿ ਸਕਦੇ: ਉਪ ਰਾਸ਼ਟਰਪਤੀ


ਧਰਤੀ 'ਤੇ ਜੀਵਨ ਦਾ ਨਿਰਬਾਹ ਕਰਨ ਲਈ ਪਾਣੀ ਜ਼ਰੂਰੀ ਹੈ ਅਤੇ ਟਿਕਾਊ ਵਿਕਾਸ ਲਈ ਇਸ ਦੀ ਸੰਭਾਲ਼ ਜ਼ਰੂਰੀ ਹੈ: ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਵਿਗਿਆਨੀਆਂ ਨੂੰ ਇਨੋਵੇਟਿਵ ਤਰੀਕਿਆਂ ਦੀ ਖੋਜ ਕਰਕੇ ਪਾਣੀ ਦੀ ਕਮੀ ਸਬੰਧੀ ਚੁਣੌਤੀ ਦਾ ਸਮਾਧਾਨ ਕਰਨ ਦੀ ਮੰਗ ਕੀਤੀ


ਸਿਨੇਮਾ, ਖੇਡਾਂ, ਰਾਜਨੀਤੀ ਅਤੇ ਹੋਰ ਖੇਤਰਾਂ ਦੇ ਆਈਕੋਨਸ ਨੂੰ ਅਪੀਲ ਕੀਤੀ ਕਿ ਉਹ ਜਲ ਸੰਭਾਲ਼ ਨੂੰ ਲੋਕ ਲਹਿਰ ਵਿੱਚ ਬਦਲਣ ਲਈ ਸਹਾਇਤਾ ਕਰਨ


ਮਿਸ਼ਨ ਪਾਨੀ ਦੇ ਜਲ ਪ੍ਰਤਿਗਿਆ ਦਿਵਸ ਆਯੋਜਨ ਨੂੰ ਵਰਚੁਅਲੀ ਸੰਬੋਧਨ ਕੀਤਾ

Posted On: 19 NOV 2020 1:58PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਜਲ ਸੰਭਾਲ਼ ਬਾਰੇ ਰਾਸ਼ਟਰ ਵਿਆਪੀ ਮੁਹਿੰਮ ਦਾ ਸੱਦਾ ਦਿੱਤਾ ਅਤੇ ਹਰੇਕ ਨਾਗਰਿਕ ਨੂੰ ਪਾਣੀ ਦੀ ਹਰ ਬੂੰਦ  ਬਚਾਉਣ ਲਈ ਜਲ ਯੋਧਾ ਬਣਨ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਥਿਤੀ ਦੀ ਗੰਭੀਰਤਾ ਨੂੰ ਮਹਿਸੂਸ ਕੀਤਾ ਜਾਵੇ ਅਤੇ ਜਲਦੀ ਤੋਂ ਜਲਦੀ ਜਲ ਬਚਾਉਣ ਦੇ ਉਪਰਾਲੇ ਕੀਤੇ ਜਾਣ, ਨਹੀਂ ਤਾਂ ਭਵਿੱਖ ਵਿੱਚ ਵਿਸ਼ਵ ਨੂੰ ਪਾਣੀ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪਏਗਾ।

 

ਨਿਊਜ਼ 18 ਅਤੇ ਹਾਰਪਿਕ ਦੁਆਰਾ ਆਯੋਜਿਤ ਮਿਸ਼ਨ ਪਾਣੀ ਦੇ ਜਲ ਪ੍ਰਤਿਗਿਆ ਦਿਵਸ ਆਯੋਜਨ  ਵਿੱਚ ਵਰਚੁਅਲੀ ਬੋਲਦਿਆਂ ਉਪ ਰਾਸ਼ਟਰਪਤੀ ਨੇ ਇੱਕ ਵੱਡੇ ਜਲ ਸੰਕਟ ਨੂੰ ਰੋਕਣ ਲਈ ਸਮੂਹਿਕ ਕਾਰਵਾਈ ਦੀ ਲੋੜ 'ਤੇ ਜ਼ੋਰ ਦਿੱਤਾ। ਸ਼੍ਰੀ ਨਾਇਡੂ ਨੇ ਨਿਊਜ਼ 18-ਹਾਰਪਿਕ ਦੁਆਰਾ ਕੀਤੀ ਗਈ ਇਸ ਪਹਿਲ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਸਹੀ ਦਿਸ਼ਾ ਵੱਲ ਇੱਕ ਕਦਮ ਕਿਹਾ। ਉਨ੍ਹਾਂ ਜਲ ਪ੍ਰਤਿਗਿਆ ਦਿਵਸ ਮਨਾਉਣ ਲਈ ਵੀ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਧਰਤੀ ‘ਤੇ ਮੌਜੂਦ 3% ਤਾਜ਼ੇ ਪਾਣੀ ਵਿੱਚੋਂ ਸਿਰਫ 0.5% ਪੀਣ ਲਈ ਉਪਲੱਬਧ ਹੈ। ਉਨ੍ਹਾਂ ਅੱਗੇ ਕਿਹਾ, 'ਭਾਰਤ ਵਿੱਚ ਵਿਸ਼ਵ ਅਬਾਦੀ ਦਾ 18% ਤੋਂ ਜ਼ਿਆਦਾ ਹਿੱਸਾ ਹੈ ਪਰ ਦੁਨੀਆ ਦੇ ਅਖੁੱਟ ਜਲ ਸੰਸਾਧਨਾਂ ਦਾ ਸਿਰਫ 4% ਹਿੱਸਾ ਹੈ।

 

ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਦਾ ਜ਼ਿਕਰ ਕਰਦਿਆਂ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਸਮੇਂ ਲਗਭਗ 2.2 ਬਿਲੀਅਨ ਲੋਕਾਂ ਦੀ ਸੁਰੱਖਿਅਤ ਤਰੀਕੇ ਨਾਲ ਪ੍ਰਬੰਧਿਤ ਪੇਯ-ਜਲ ਤੱਕ ਪਹੁੰਚ ਨਹੀਂ ਹੈ ਅਤੇ ਲਗਭਗ 4.2 ਬਿਲੀਅਨ ਜਾਂ ਵਿਸ਼ਵ ਦੀ ਅਬਾਦੀ ਦਾ55% ਹਿੱਸਾ ਸੁਰੱਖਿਅਤ ਤਰੀਕੇ ਨਾਲ ਪ੍ਰਬੰਧਿਤ ਸਵੱਛਤਾ ਤੋਂ ਬਗ਼ੈਰ ਹੀ ਰਹਿ ਰਿਹਾ ਹੈ।

 

ਮਹਿਲਾਵਾਂ ਅਤੇ ਬੱਚਿਆਂ 'ਤੇ ਪਾਣੀ ਦੀ ਘਾਟ ਦੇ ਮਾੜੇ ਪ੍ਰਭਾਵਾਂ ਵੱਲ ਧਿਆਨ ਦਿਵਾਉਂਦਿਆਂ ਉਪ ਰਾਸ਼ਟਰਪਤੀ ਨੇ ਕਿਹਾ, "ਮਹਿਲਾਵਾਂ ਦੂਰ-ਦੁਰਾਡੇ ਥਾਵਾਂ ਤੋਂ ਪਾਣੀ ਲਿਆਉਣ ਲਈ ਹਰ ਰੋਜ਼ 200 ਮਿਲੀਅਨ ਘੰਟਿਆਂ ਤੋਂ ਵੱਧ ਸਮਾਂ ਬਿਤਾਉਂਦੀਆਂ ਹਨ। ਆਪਣੀਆਂ ਮਾਤਾਵਾਂ ਦਾ ਬੋਝ ਹਲਕਾ ਕਰਨ ਲਈ ਵਿਸ਼ਵ ਭਰ ਦੇ ਬੱਚੇ ਜਲ ਇਕੱਤਰ ਕਰਨ ਲਈ ਪ੍ਰਤੀ ਦਿਨ 200 ਮਿਲੀਅਨ ਘੰਟੇ ਬਤੀਤ ਕਰਦੇ ਹਨ।"

 

ਜਲ ਸੰਕਟ ਦੇ ਕੁਝ ਕਾਰਕਾਂ ਵੱਲ ਸੰਕੇਤ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ, “ਤੇਜ਼ ਸ਼ਹਿਰੀਕਰਨ, ਵਧਦੀਅਬਾਦੀ, ਉਦਯੋਗਿਕ ਅਤੇ ਖੇਤੀਬਾੜੀ ਗਤੀਵਿਧੀਆਂ ਦਾ ਵਿਸਤਾਰ, ਬੋਰਵੈੱਲਾਂ ਦੀ ਅੰਨ੍ਹੇਵਾਹ ਡ੍ਰਿਲਿੰਗ, ਜਲਵਾਯੂ ਪਰਿਵਰਤਨ ਅਤੇ ਲਾਪਰਵਾਹੀ ਨਾਲ ਪਾਣੀ ਦਾ ਇਸਤੇਮਾਲ ਆਦਿ ਕੁਝ ਅਜਿਹੇ ਕਾਰਕ ਹਨ ਜਿਨ੍ਹਾਂ ਕਾਰਨ ਪਾਣੀ ਦੀ ਕਮੀ ਹੋ ਰਹੀ ਹੈ।"

 

ਭਾਰਤ ਵਿਚ ਪਾਣੀ ਦੀ ਘਾਟ 'ਤੇ ਆਪਣਾ ਸਰੋਕਾਰ ਪ੍ਰਗਟ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ, "ਭਾਰਤ ਵਿੱਚ ਪਾਣੀ ਦੀ ਸਥਿਤੀ ਵੀ ਚਿੰਤਾਜਨਕ ਹੈ ਅਤੇ ਅਸੀਂ 'ਚਲਤਾ ਹੈ' ਵਾਲਾ ਰਵੱਈਆ ਅਪਣਾ ਕੇ ਸੰਤੁਸ਼ਟ ਨਹੀਂ ਹੋ ਸਕਦੇ।"

 

ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਕਾਲ-ਚੱਕਰ ਨੂੰ ਮੋੜਨ  ਲਈ ਕਈ ਸੰਕਲਪ ਕਰਨੇ ਪੈਣਗੇ।

 

ਉਨ੍ਹਾਂ ਹਰ ਛੱਪੜ, ਹਰ ਨਦੀ, ਹਰ ਚਸ਼ਮੇ ਅਤੇ ਹਰ ਨਾਲੇ ਨੂੰ ਪਲਾਸਟਿਕ ਦੇ ਥੈਲਿਆਂ, ਡਿਟਰਜੈਂਟਸ, ਮਨੁੱਖੀ ਰਹਿੰਦ-ਖੂੰਦ, ਕੂੜਾ-ਕਰਕਟ ਅਤੇ ਉਦਯੋਗਿਕ ਵੇਸਟ ਤੋਂ ਸੁਰੱਖਿਅਤ ਰੱਖਣ ਦਾ ਸੰਕਲਪ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਤਾਕੀਦ ਕੀਤੀ ਕਿ ਉਹ ਪਾਣੀ ਬਚਾਉਣ ਲਈ ਸਿੰਚਾਈ ਦੇ ਕਿਫਾਇਤੀ ਤਰੀਕੇ ਅਤੇ ਮੈਨੁਫੈਕਚਰਿੰਗ ਯੂਨਿਟਸ ਅਪਣਾਉਣਅਤੇ ਪਾਣੀ ਦੇ ਉਪਯੋਗ ਤੋਂ ਬਾਅਦ ਲੋਕਾਂ ਨੂੰ ਨਲ ਬੰਦ ਕਰਨ ਲਈ ਪ੍ਰਤੀਬੱਧ ਕਰਨ।  ਉਨ੍ਹਾਂ ਕਿਹਾ, “ਜਲ ਸੰਭਾਲ਼ ਨੂੰ ਉਤਸ਼ਾਹਿਤ ਕਰਨ ਲਈ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਦੇ ਪ੍ਰਯਤਨਾਂ ਨੂੰ ਪੂਰਾ ਕਰਨ ਲਈ ਘਰੇਲੂ ਪੱਧਰ ’ਤੇ ਅਤੇ ਭਾਈਚਾਰਿਆਂ,ਕਿਸਾਨਾਂ, ਸੰਸਥਾਨਾਂ, ਉਦਯੋਗਾਂ ਅਤੇ ਸਥਾਨਕ ਸੰਸਥਾਵਾਂ ਦੁਆਰਾ ਸੁਚੇਤ ਪ੍ਰਯਤਨ ਕੀਤੇ ਜਾਣ ਦੀ ਲੋੜ ਹੈ।”

 

ਉਨ੍ਹਾਂ ਨੇ ਜਲ-ਸ੍ਰੋਤਾਂ ਦੇ ਪ੍ਰਦੂਸ਼ਣ, ਭੂ-ਜਲ ਦੇ ਪ੍ਰਦੂਸ਼ਣ ਅਤੇ ਘਰੇਲੂ ਤੇ ਉਦਯੋਗਿਕ ਵੇਸਟਵਾਟਰ ਦੇ ਉਚਿਤ ਉਪਚਾਰ ਲਈ ਨਿਰੰਤਰ ਉਪਰਾਲੇ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਹੋਰ ਕਿਹਾ, “ਖੇਤੀਬਾੜੀ ਲਈ ਪਾਣੀ ਦੀ ਸਕੁਸ਼ਲ ਵਰਤੋਂ ਵਾਸਤੇ ਸੂਖ਼ਮ-ਸਿੰਚਾਈ ਪ੍ਰਣਾਲੀਆਂ ਜਿਵੇਂ ਕਿ ਡ੍ਰਿਪ ਅਤੇ ਸਪ੍ਰਿੰਕਲਰ ਸਿਸਟਮਸ ਨੂੰ ਵੱਡੇ ਪੱਧਰ 'ਤੇ ਪ੍ਰੋਤਸਾਹਿਤ ਕਰਨਾ ਪਏਗਾ।”

 

ਸ਼੍ਰੀ ਨਾਇਡੂ ਨੇ ਵਿਗਿਆਨੀਆਂ ਅਤੇ ਖੋਜਕਾਰਾਂ ਨੂੰ ਸੱਦਾ ਦਿੱਤਾ ਕਿ ਉਹ  ਡੀਸੈਲੀਨੇਸ਼ਨ ਟੈਕਨੋਲੋਜੀ, ਡਯੂ ਕਲੈਕਸ਼ਨ ਅਤੇ ਵੇਸਟਵਾਟਰ ਰੀਸਾਈਕਲਿੰਗ ਜਿਹੇ ਇਨੋਵੇਟਿਵ ਢੰਗਾਂ ਦੀ ਪੜਚੋਲ ਕਰਕੇਪਾਣੀ ਦੀ ਘਾਟ ਦੀ ਚੁਣੌਤੀ ਦਾ ਸਾਹਮਣਾ ਕਰਨ।

 

ਜਲ ਸੰਭਾਲ਼ ’ਤੇ ‘ਜਲ ਅੰਦੋਲਨ’ ਦੇ ਲਈ ਉਨ੍ਹਾਂ ਵੱਲੋਂ ਹਾਲ ਹੀ ਵਿੱਚ ਦਿੱਤੇ ਗਏ ਸੱਦੇ ਨੂੰ ਯਾਦ ਕਰਦਿਆਂ ਉਪ ਰਾਸ਼ਟਰਪਤੀ ਨੇ ਪਾਣੀ ਦੀ ਬਚਤ ਪ੍ਰਤੀ ਕਈ ਪਹਿਲਕਦਮੀਆਂ ਲਈ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, "ਨਮਾਮਿ ਗੰਗੇ ਪ੍ਰੋਗਰਾਮ, ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ, ਅਟਲ ਭੂਜਲ ਯੋਜਨਾ, ਜਲ ਜੀਵਨ ਮਿਸ਼ਨ ਅਤੇ ਜਲ ਸ਼ਕਤੀ ਅਭਿਯਾਨ (ਜੇਐੱਸਏ) ਸ਼ਲਾਘਾਯੋਗ ਉਪਰਾਲੇ ਹਨ।"

 

ਉਨ੍ਹਾਂ ਜਲ ਸਰੋਤਾਂ ਦੇ ਏਕੀਕ੍ਰਿਤ ਪ੍ਰਬੰਧਨ ਵਿੱਚ ਤੇਜ਼ੀ ਲਿਆਉਣ, ਜਲ ਸੰਭਾਲ਼,ਰੀਚਾਰਜ, ਰੀਯੂਜ਼ ਨੂੰ ਉਤਸ਼ਾਹਿਤ ਕਰਨ, ਅਤੇ ਪਾਣੀ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਵਾਸਤੇ ਜਲ ਸ਼ਕਤੀ ਮੰਤਰਾਲੇ ਦੀ ਸਿਰਜਣਾ ‘ਤੇ ਵੀ ਖੁਸ਼ੀ ਪ੍ਰਗਟ ਕੀਤੀ।

 

ਜਲ ਸੰਕਟ ਨੂੰ ਹੱਲ ਕਰਨ ਲਈ ਕੁਝ ਰਾਜਾਂ ਵੱਲੋਂ ਚੁੱਕੇ ਕਦਮਾਂ ਦੀ ਸ਼ਲਾਘਾ ਕਰਦਿਆਂ ਉਪ ਰਾਸ਼ਟਰਪਤੀ ਨੇ ਮੇਘਾਲਿਆ ਦੀ ਆਪਣੀ ਜਲ ਨੀਤੀ ਅਤੇ ਗੋਆ ਦੀ ‘ਹਰ ਘਰ ਜਲ’ ਦੇ ਟੀਚੇ ਦੀ ਪ੍ਰਾਪਤੀ ਲਈ ਸ਼ਲਾਘਾ ਕੀਤੀ। ਉਨ੍ਹਾਂ ਸੁਝਾਅ ਦਿੱਤਾ ਕਿ ਹਰ ਰਾਜ ਦੀ ਜਲ ਨੀਤੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸਾਰਿਆਂ ਲਈ ਬਰਸਾਤੀ ਪਾਣੀ ਇਕੱਤਰ ਕਰਨਾ ਜ਼ਰੂਰੀ ਕਰਨ ਅਤੇ ਆਂਧਰ ਪ੍ਰਦੇਸ਼ ਦੇ ਕੜੱਪਾ ਦੀ 3.57 ਟੀਐੱਮਸੀਪਾਣੀ ਦਾ ਵਰਖਾ ਜਲ ਰੀਚਾਰਜ ਪ੍ਰਾਪਤ ਕਰਨ ਲਈ  ਵੀ ਸ਼ਲਾਘਾ ਕੀਤੀ।

 

ਇਸ ਪਹਿਲ ਲਈ ਨਿਊਜ਼ 18 ਦੀ ਸ਼ਲਾਘਾ ਕਰਦਿਆਂ ਸ਼੍ਰੀ ਨਾਇਡੂ ਨੇ ਉਮੀਦ ਜਤਾਈ ਕਿ ਹਰ ਨਿਊਜ਼  ਚੈਨਲ, ਅਖ਼ਬਾਰ ਅਤੇ ਮੀਡੀਆ ਸੰਗਠਨ ਅਜਿਹੇ ਉਪਰਾਲੇ ਕਰਨਗੇ ਤਾਂ ਜੋ ਇਹ ਸੰਦੇਸ਼ ਲੋਕਾਂ ਤੱਕ ਪਹੁੰਚ ਸਕੇ। ਉਨ੍ਹਾਂ ਇਹ ਵੀ ਚਾਹਿਆ ਕਿ ਸਿਨੇਮਾ, ਖੇਡਾਂ, ਰਾਜਨੀਤਿਕ, ਸਮਾਜਿਕ ਜਾਂ ਹੋਰ ਖੇਤਰਾਂ ਦੇ ਆਈਕੋਨ ਜਲ ਸੰਭਾਲ਼ ਨੂੰ ਲੋਕ ਲਹਿਰ ਵਿੱਚ ਬਦਲਣ ਲਈ ਸਹਾਇਤਾ ਕਰਨ।

 

ਉਪ ਰਾਸ਼ਟਰਪਤੀ ਨੇ ਸੰਗੀਤ ਦੇ ਜਾਦੂਗਰ ਏਆਰ ਰਹਿਮਾਨ ਦੀ  ਪਾਨੀ ਐਂਥਮ ਦੀ ਕੰਪੋਜ਼ੀਸ਼ਨ ਲਈ ਅਤੇ ਪ੍ਰਸਿੱਧ ਗੀਤਕਾਰ ਪ੍ਰਸੂਨ ਜੋਸ਼ੀ ਦੀ ਇਸ ਦੇ ਲਿਰਿਕਸ ਲਿਖਣ ਲਈ  ਪ੍ਰਸ਼ੰਸਾ ਕੀਤੀ।

 

ਇਸ ਵਰਚੁਅਲ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਜਲ ਸ਼ਕਤੀ ਮੰਤਰੀ, ਸ਼੍ਰੀ ਕਿਸ਼ੋਰ ਅਜਵਾਨੀ, ਮੈਨੇਜਿੰਗ ਐਡੀਟਰ, ਨਿਊਜ਼ 18, ਸ਼੍ਰੀ ਆਨੰਦ ਨਰਸਿਮਹਨ, ਕਾਰਜਕਾਰੀ ਸੰਪਾਦਕ, ਨਿਊਜ਼ 18, ਅਧਿਕਾਰੀ, ਅਧਿਆਪਕ ਅਤੇ ਸਕੂਲੀ ਬੱਚੇ  ਸ਼ਾਮਲ ਸਨ।

 

*****

 

ਐੱਮਐੱਸ / ਡੀਪੀ(Release ID: 1674104) Visitor Counter : 251