ਬਿਜਲੀ ਮੰਤਰਾਲਾ

ਈਈਐੱਸਐੱਲ ਨੇ ਦੇਸ਼ ਦੇ ਪਹਿਲੇ ਕਨਵਰਜੈਂਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਡੀਐੱਨਆਰਈ ਗੋਆ ਨਾਲ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ

ਸਹਿਮਤੀ ਪੱਤਰ ਖੇਤੀਬਾੜੀ ਸੈਕਟਰ ਵਿੱਚ ਸੰਭਾਵਿਤ ਨਵੀਂ ਹਰੀ ਕ੍ਰਾਂਤੀ ਦੀ ਸ਼ੁਰੂਆਤ: ਸ਼੍ਰੀ ਆਰ.ਕੇ.ਸਿੰਘ



ਵਿਕੇਂਦਰੀਕ੍ਰਿਤ ਸੋਲਰ ਊਰਜਾ,ਖੇਤੀਬਾੜੀ ਦੇ ਲਈ ਊਰਜਾ ਕੂਸ਼ਲ ਪੰਪ ਅਤੇ ਗ੍ਰਾਮੀਣ ਖੇਤਰਾਂ ਦੇ ਲਈ ਐੱਲਈਡੀ ਬੱਲਬ ਸਹਿਤ ਕਈ ਕਨਵਰਜੈਂਸ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ

Posted On: 17 NOV 2020 6:35PM by PIB Chandigarh

 

ਬਿਜਲੀ ਮੰਤਰਾਲੇ ਦੇ ਤਹਿਤ ਆਉਣ ਵਾਲੇ ਜਨਤਕ ਉਪਕ੍ਰਮ ਦੇ ਇੱਕ ਸੰਯੁਕਤ ਉੱਦਮ ਊਰਜਾ ਦਕਸ਼ਤਾ ਸੇਵਾਵਾਂ ਲਿਮਿਟਿਡ (ਈਈਐੱਸਐੱਲ) ਨੇ ਨਵੀਂ ਅਤੇ ਅਖੁੱਟ ਊਰਜਾ ਵਿਭਾਗ (ਡੀਐੱਨਆਰਈ),ਗੋਆ ਦੇ ਨਾਲ ਰਾਜ ਵਿੱਚ ਪਹਿਲੇ ਕਨਵਰਜੈਂਸ ਪ੍ਰੋਜੈਕਟ ਨੂੰ ਲਾਗੂ ਕਰਨ ਬਾਰੇ ਵਿਚਾਰ-ਵਟਾਂਦਰੇ ਲਈ ਅੱਜ ਇੱਕ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਹਨ। ਕੇਂਦਰੀ ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਆਰ.ਕੇ.ਸਿੰਘ, ਗੋਆ ਦੇ ਬਿਜਲੀ ਮੰਤਰੀ ਸ਼੍ਰੀ ਨਿਲੇਸ਼ ਕੈਬਰਲ, ਬਿਜਲੀ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੀਵ ਨੰਦਨ ਸਹਾਏ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਗਏ।

 

 

 

ਸਮਝੌਤੇ ਦੇ ਤਹਿਤ, ਈਈਐੱਸਐੱਲ ਅਤੇ ਡੀਐੱਨਆਰਈ ਵਿਕੇਂਦਰੀਕਰਨ ਸੋਲਰ ਊਰਜਾ ਪ੍ਰੋਜੈਕਟਾਂ ਦੀ ਸੰਭਾਵਨਾ ਅਧਿਐਨ ਅਤੇ ਬਾਅਦ ਵਿੱਚ ਲਾਗੂ ਕਰਨਗੇ। ਈਈਐੱਸਐੱਲ ਸੋਲਰ ਊਰਜਾ ਪ੍ਰੋਜੈਕਟਾਂ ਨੂੰ ਲਾਗੂ ਕਰੇਗੀ, ਇਸ ਦੇ ਤਹਿਤ ਖੇਤੀਬਾੜੀ ਪੰਪਿੰਗ ਲਈ ਵਰਤੀਆਂ ਜਾਣ ਵਾਲੀਆਂ ਸਰਕਾਰੀ ਜ਼ਮੀਨਾਂ 'ਤੇ 100 ਮੈਗਾਵਾਟ ਦੇ ਵਿਕੇਂਦਰੀਕ੍ਰਿਤ ਸੋਲਰ ਊਰਜਾ ਪ੍ਰੋਜੈਕਟਾਂ ਦੀ ਸਥਾਪਨਾ ਕੀਤੀ ਜਾਵੇਗੀ, ਲਗਭਗ 6300 ਖੇਤੀਬਾੜੀ ਪੰਪਾਂ ਦੇ ਸਥਾਨ 'ਤੇ ਨੂੰ ਬੀਈਈ ਸਟਾਰ ਰੇਟਿਡ ਊਰਜਾ ਕੁਸ਼ਲ ਪੰਪਾਂ ਨੂੰ ਲਗਾਇਆ ਜਾਵੇਗਾ ਅਤੇ ਗ੍ਰਾਮੀਣ ਘਰੇਲੂ ਘਰਾਂ ਲਈ ਲਗਭਗ 16 ਲੱਖ ਐੱਲਈਡੀ ਬੱਲਬ ਵੰਡੇ ਜਾਣਗੇ।

 

 

ਇਸ ਮੌਕੇ 'ਤੇ ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਆਰ.ਕੇ. ਸਿੰਘ ਨੇ ਕਿਹਾ ਕਿ ਈਈਐੱਸਐੱਲ ਅਤੇ ਗੋਆ ਸਰਕਾਰ ਦੇ ਵਿਚਕਾਰ ਅੱਜ ਸਹਿਮਤੀ ਪੱਤਰ 'ਤੇ ਦਸਤਖਤ ਹੋਣ ਨਾਲ  ਖੇਤੀਬਾੜੀ ਖੇਤਰ ਵਿੱਚ ਸੰਭਾਵਿਤ ਨਵੀਂ ਜਿਸ ਨਾਲ ਤਾਜਾ ਹਰੀ ਕ੍ਰਾਂਤੀ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਕਿਹਾ ਕਿ, ਜਦ ਅਸੀਂ ਪ੍ਰਧਾਨ ਮੰਤਰੀ-ਕੁਸਮ ਦੀ ਸ਼ੁਰੂਆਤ ਕੀਤੀ ਸੀ, ਤਾਂ ਇਹ ਖੇਤੀਬਾੜੀ ਖੇਤਰ ਵਿੱਚ ਨਵੀਂ ਹਰੀ ਕ੍ਰਾਂਤੀ ਨੂੰ ਪਿਰ ਤੋਂ ਸ਼ੁਰਆਤ ਕਰਨ ਦਾ ਵਿਚਾਰ ਸਾਡੇ ਜ਼ਿਹਨ ਵਿੱਚ ਸੀ। ਉਨ੍ਹਾਂ ਕਿਹਾ,"ਇਸ ਮਾਡਲ ਨੂੰ ਹੋਰਨਾਂ ਰਾਜਾਂ ਵੱਲੋਂ ਅਪਣਾਏ ਜਾਣ ਦੀ ਉਮੀਦ ਹੈ ਕਿਉਂਕਿ ਇਸ ਨਾਲ ਕਈ ਰਾਜਾਂ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਖੇਤੀ ਸੈਕਟਰ ਲਈ ਚੱਲ ਰਹੇ ਪਾਣੀ ਦੇ ਨੁਕਸਾਨ ਵਿੱਚ ਕਮੀ ਆਵੇਗੀ। ਨਾਲ ਹੀ ਇਹ ਸਿਹਤ, ਸਿੱਖਿਆ ਅਤੇ ਹੋਰ ਮਹੱਤਵਪੂਰਨ ਖੇਤਰਾਂ 'ਤੇ ਰਾਜ ਦੇ ਹੋਣ ਵਾਲੇ ਖਰਚੇ ਦਾ ਪੂਰਵ ਸੰਕੇਤ ਦਿੰਦਾ ਹੈ।" ਸ਼੍ਰੀ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਆਪਣੇ ਨਵੀਂ ਅਤੇ ਅਖੁੱਟ ਊਰਜਾ ਮੰਤਰਲੇ ਨੂੰ ਕਿਹਾ ਹੈ ਕਿ ਉਹ ਕਿਸਾਨਾਂ ਦੁਆਰਾ ਊਰਜਾ ਅਤੇ ਧਰਤੀ ਹੇਠਲ਼ੇ ਪਾਣੀ ਦੀ ਬੱਚਤ ਨੂੰ ਉਤਸ਼ਾਹਿਤ ਕਰਨ ਵੱਲ ਧਿਆਨ ਦੇਣ। ਸ਼੍ਰੀ ਸਿੰਘ ਨੇ ਰਾਜਾਂ ਦੁਆਰਾ ਪ੍ਰਧਾਨ ਮੰਤਰੀ-ਕੁਸੁਮ ਅਧੀਨ ਮੌਕਿਆਂ ਦੀ ਵਰਤੋਂ ਕਰਦਿਆਂ ਇਸ ਮਾਡਲ ਦੇ ਤੇਜ਼ੀ ਨਾਲ ਰੋਲ ਹੋਣ ਦੀ ਉਮੀਦ ਕੀਤੀ। ਨਵੀਂ ਰੂਫ ਟੌਪ ਸੋਲਰ ਸਕੀਮ ਦੇ ਨਾਲ ਇਹ ਕਿਸਾਨਾਂ ਅਤੇ ਰਾਜਾਂ ਦੇ ਲਈ ਵਿਨ ਵਿਨ ਸਾਬਤ ਅਤੇ ਉਨ੍ਹਾਂ ਨੂੰ ਗਰੀਨ ਸਟੇਟ ਵਿੱਚ ਬਦਲਣ ਵਿੱਚ ਮੱਦਦ ਕਰੇਗੀ। ਉਨ੍ਹਾਂ ਨੇ ਕੇਂਦਰ ਦੇ ਸਾਰੇ ਸੰਭਵ ਸਮਰਥਨ ਦੇ ਨਾਲ ਗੋਆ ਨੂੰ ਇਸ ਸਬੰਧ ਵਿੱਚ ਵੱਧ ਚੜ੍ਹ ਕੇ ਕੰਮ ਕਰਨ ਦੇ ਲਈ ਕਿਹਾ।

 

 

 

ਗੋਆ ਦੇ ਬਿਜਲੀ ਮੰਤਰੀ ਸ਼੍ਰੀ ਨੀਲੇਸ਼ ਕੈਬਰਲ ਨੇ ਇਸ ਮੌਕੇ 'ਤੇ ਕਿਹਾ ਕਿ, "ਗੋਆ ਕਨਵਰਜੈਂਸ ਨੂੰ  ਅਪਣਾਉਣ ਵਾਲਾ ਪਹਿਲਾ ਰਾਜ ਹੈ।ਉਨ੍ਹਾਂ ਕਿਹਾ ਕਿ, ਪ੍ਰੋਜੈਕਟ ਦੇ ਅਨੁਸਾਰ ਕੰਪਨੀਆਂ ਡਿਸਕੌਮਜ਼  ਵਿੱਚ ਸੁਧਾਰ ਕਰਨ ਨਾਲ  ਸਵੱਛ ਊਰਜਾ ਦੀ ਪ੍ਰਾਪਤੀ ਹੋਵੇਗੀ ਅਤੇ ਆਗਾਮੀ 25 ਸਾਲਾਂ ਦੀ ਮਿਆਦ ਵਿੱਚ ਰਾਜ ਨੂੰ 2574 ਰੁਪਏ ਦੀ ਬੱਚਤ ਕਰੇਗਾ।" ਇਹ ਪ੍ਰੋਜੈਕਟ ਕਿਸਾਨਾਂ ਨੂੰ ਸਵੱਛ ਊਰਜਾ ਦੇ ਨਾਲ-ਨਾਲ ਊਰਜਾ ਕੁਸ਼ਲ ਪੰਪ ਸੈੱਟ ਪ੍ਰਦਾਨ ਕਰੇਗਾ, ਜੋ ਬਿਜਲੀ ਦੀ ਖਪਤ ਨੂੰ ਘੱਟ ਕਰਨ ਦੇ ਨਾਲ-ਨਾਲ ਖੇਤੀਬਾੜੀ ਅਤੇ ਗ੍ਰਾਮੀਣ ਫੀਡਰ ਨੈੱਟਵਰਕ ਨੂੰ ਬਿਜਲੀ ਪਹੁੰਚਾਉਣ ਵਿੱਚ ਜੁੜੇ ਟੀਐਂਡਡੀ ਘਾਟੇ ਨੂੰ ਘੱਟ ਕਰੇਗਾ।

 

 

ਇਹ ਪ੍ਰੋਜੈਕਟ ਵਿਸ਼ੇਸ਼ ਰੂਪ ਨਾਲ ਰਾਜ ਵਿੱਚ ਖੇਤੀਬਾੜੀ ਅਤੇ ਗ੍ਰਾਮੀਣ ਬਿਜਲੀ ਦੀ ਖਪਤ ਦੇ ਲਈ ਅਖੁੱਟ ਊਰਜਾ ਸਰੋਤਾਂ ਦਾ ਉਪਯੋਗ ਵਧਾਉਣ ਵਿੱਚ ਤੇਜ਼ੀ ਲਿਆਵੇਗੀ। ਇਹ ਪ੍ਰੋਜੈਕਟ ਊਰਜਾ ਕੁਸ਼ਲ ਪੰਪਿੰਗ ਅਤੇ ਉਚਿਤ ਪ੍ਰਕਾਸ਼ ਵਿਵਸਥਾ ਦੇ ਮਾਧਿਅਮ ਨਾਲ ਊਰਜਾ ਦੀ ਉੱਚ ਮੰਗ ਨੂੰ ਘੱਟ ਕਰਨ ਵਿੱਚ ਵੀ ਆਪਣਾ ਕਿਰਿਆਸ਼ੀਲ ਯੋਗਦਾਨ ਦੇਵੇਗੀ ਅਤੇ ਇਸ ਪ੍ਰਕਾਰ ਨਾਲ ਊਰਜਾ ਖੇਤਰ ਵਿੱਚ ਸਮੁੱਚੀ ਸਥਿਰਤਾ ਸਥਾਪਿਤ ਹੋਵੇਗੀ। ਗੋਆ ਵਿੱਚ ਸਸਤੀਆਂ ਦਰਾਂ 'ਤੇ ਸਵੱਛ ਊਰਜਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਈਈਐੱਲਐੱਲ ਆਪਣੇ ਪਹਿਲੇ ਪ੍ਰੋਗਰਾਮ ਵਿੱਚ ਵੱਡੇ ਪੈਮਾਨੇ 'ਤੇ ਸੋਲਰ ਪ੍ਰੋਜੈਕਟ ਸਥਾਪਿਤ ਕਰੇਗਾ, ਇਸ ਦੇ ਲਈ ਗਰਾਮ ਪੰਚਾਇਤਾਂ ਅਤੇ ਬਿਜਲੀ ਬੋਰਡ ਦੁਆਰਾ ਪ੍ਰਦਾਨ ਕੀਤੀ ਗਈ ਖਾਲੀ ਜਾਂ ਫਿਰ ਅਣਵਰਤੀ ਭੂਮੀ ਦਾ ਇਸਤੇਮਾਲ ਕੀਤਾ ਜਾਵੇਗਾ। ਸੋਲਰ ਊਰਜਾ ਪਲਾਂਟ ਨੂੰ ਸਬ-ਸਟੇਸ਼ਨ ਦੇ ਪਾਸ ਹੀ ਸਥਾਪਿਤ ਕੀਤਾ ਜਾਵੇਗਾ, ਜਿਸ ਵਿੱਚ 500 ਕਿਲੋਵਾਟ ਤੋਂ ਲੈ ਕੇ 2 ਮੈਗਾਵਾਟ ਤੱਕ ਦੀ ਸਮਰੱਥਾ ਹੋਵੇਗੀ, ਹਾਲਾਂਕਿ ਇਹ ਭੂਮੀ ਦੇ ਅਕਾਰ ਦੇ ਆਧਾਰ 'ਤੇ ਹੀ ਨਿਰਧਾਰਤ ਕੀਤਾ ਜਾਵੇਗਾ। ਇਸ ਨਾਲ ਵਿਤਰਣ ਕੰਪਨੀਆਂ ਨੂੰ ਦਿਨ ਦੇ ਸਮੇਂ ਬਿਜਲੀ ਦੀ ਸਪਲਾਈ ਸੁਨਿਸ਼ਚਿਤ ਕਰਨ ਅਤੇ ਟਰਾਂਸਮਿਸ਼ਨ ਦੇ ਨੁਕਸਾਨ ਨੂੰ ਘੱਟ ਕਰਨ ਵਿੱਚ ਵਿੱਚ ਸਹਾਇਤਾ ਪ੍ਰਾਪਤ ਹੋਵੇਗੀ।

 

 

ਬਿਜਲੀ ਮਮਤਰਾਲੇ ਦੇ ਸਕੱਤਰ,ਸ਼੍ਰੀ ਸੰਜੀਵ ਨੰਦਨ ਸਹਾਏ ਨੇ ਇਸ ਮੌਕੇ 'ਤੇ ਕਿਹਾ ਕਿ,"ਸਾਡਾ ਮੰਨਣਾ ਹੈ ਕਿ ਭਾਰਤ ਵਰਗੇ ਸੋਲਰ ਊਰਜਾ ਸੰਪੰਨ ਦੇਸ਼ ਵਿੱਚ, ਇਸ ਵਿਸ਼ਾਲ ਸੰਸਾਧਨ ਦਾ ਪ੍ਰਭਾਵੀ ਦੋਹਨ ਕਰਨ ਨਾਲ ਸਾਰੇ ਹਿਤਧਾਰਕਾਂ ਨੂੰ ਸ਼ਾਨਦਾਰ ਪ੍ਰਤੀਲਾਭ ਮਿਲ ਸਕਦਾ ਹੈ। ਈਈਐੱਸਐੱਲ ਭਾਰਤ ਵਿੱਚ ਵਿਕੇਂਦਰੀਕ੍ਰਿਤ ਸੋਲਰ ਊਰਜਾ ਦੇ ਮੋਹਰੀ ਲਾਗੂ ਕਰਨ ਵਾਲਿਆਂ ਵਿੱਚੋਂ ਇੱਕ ਰਿਹਾ ਹੈ ਅਤੇ ਇਸ ਪ੍ਰੋਜੈਕਟ ਦੇ ਨਾਲ ਹੀ ਇਹ ਦੇਸ਼ ਵਿੱਚ ਸੋਲਰ ਊਰਜਾ,ਬੈਟਰੀ ਭੰਡਾਰਣ ਅਤੇ ਕਾਰਬਨ ਫਾਈਨਾਂਸਿੰਗ ਨਾਲ ਜੁੜੇ ਕਈ ਲਾਭਾਂ ਦਾ ਮਾਰਗ ਪ੍ਰਸ਼ਸਤ ਕਰੇਗਾ। "

 

 

ਇਸ ਦੇ ਕਨਵਰਜੈਂਸ ਪਹਿਲ ਦੇ ਮਾਧਿਅਮ ਨਾਲ ਈਈਐੱਸਐੱਲ ਸੋਲਰ ਊਰਜਾ ਜਿਹੇ ਅਨੇਕ ਸੁਤੰਤਰ ਖੇਤਰਾਂ ਨੂੰ ਜੋੜਨ ਦ ਯਤਨ ਕਰਦਾ ਹੈ, ਇਹ ਊਰਜਾ ਭੰਡਾਰਣ ਅਤੇ ਐੱਲਈਡੀ ਰੋਸ਼ਨੀ ਦਾ ਹੱਲ ਵੀ ਪ੍ਰਦਾਨ ਕਰਦਾ ਹੈ ਜੋ ਕਿ ਡੀਕਾਰਬਨਾਈਜੇਸ਼ਨ ਕਰਨ ਅਤੇ ਸਸਤੀ ਊਰਜਾ ਤੱਕ ਪਹੁੰਚ ਹੋਣ ਵਿੱਚ ਸਮਰੱਥ ਬਣਾ ਸਕਦਾ ਹੈ। ਇਸ ਪ੍ਰੋਗਰਾਮ ਦੇ ਤਹਿਤ, ਈਈਐੱਸਐੱਲ ਅਭਿਸਾਰੀ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰ ਰਿਹਾ ਹੈ, ਜੋ ਐਨਰਜੀ ਈਕੋਸਿਸਟਮ ਵਿੱਚ ਕਈ ਸਮੱਸਿਆਵਾਂ ਦਾ ਹੱਲ ਪ੍ਰਦਾਨ ਕਰਦਾ ਹੈ। ਇਹ ਵਰਤਮਾਨ ਵਿੱਚ ਸੋਲਰਾਇਜ਼ਡ ਖੇਤੀ ਫੀਡਰ,ਸਥਾਨਕ ਪਿੰਡਾਂ ਵਿੱਚ ਐੱਲਈਡੀ ਲਾਈਟ ਅਤੇ ਬੈਟਰੀ ਊਰਜਾ ਭੰਡਾਰਣ ਪ੍ਰਣਾਲੀ ਜਿਹੀਆਂ ਸੁਵਿਧਾਵਾਂ ਵੀ ਉਪਲੱਬਧ ਕਰਾ ਰਿਹਾ ਹੈ। ਈਈਐੱਸਐੱਲ, ਭਾਰਤ ਵਿੱਚ ਇੱਕ ਲਚਕੀਲਾ ਅਤੇ ਟਿਕਾਊ ਗ੍ਰਾਮੀਣ ਭਾਈਚਾਰਾ ਬਣਾਉਣ ਦੇ ਲਈ ਸਵੱਛ ਅਤੇ ਟਿਕਾਊ ਤਰੀਕੇ ਨਾਲ ਗ੍ਰਾਮੀਣ ਬੁਨਿਆਦੀ ਢਾਂਚੇ ਨੂੰ ਤੇਜ਼ੀ ਨਾਲ ਮਜ਼ਬੂਤ ਕਰਨ ਦੇ ਲਈ ਕਾਰਬਨ ਫਾਈਨਾਂਸਿੰਗ ਤੰਤਰ ਦਾ ਲਾਭ ਵੀ ਉਠਾ ਰਿਹਾ ਹੈ। ਇਸ ਦੇ ਜਲਵਾਯੂ ਫਾਈਨਾਂਸਿੰਗ ਸਬੰਧਿਤ ਕਾਰਜਾਂ ਵਿੱਚ ਵਰਤਮਾਨ ਵਿੱਚ ਗਰਾਮ ਉਜਾਲਾ, ਵਿਕੇਂਦਰੀਕ੍ਰਿਤ ਸੋਲਰ ਅਤੇ ਗਰਾਮ ਪੰਚਾਇਤ ਸਟ੍ਰੀਟ ਲਾਈਟ ਪ੍ਰੋਗਰਾਮ ਸ਼ਾਮਲ ਹੈ।

 

 

ਈਈਐੱਸਐੱਲ ਦੇ ਬਾਰੇ ਵਿੱਚ

 

 

ਊਰਜਾ ਦਕਸ਼ਤਾ ਪ੍ਰੋਜੈਕਟਾਂ ਦੇ ਲਾਗੂ ਕਰਨ ਦੀ ਸੁਵਿਧਾ ਦੇ ਲਈ ਐੱਨਟੀਪੀਸੀ ਲਿਮਿਟਿਡ, ਪਾਵਰ ਫਾਈਨਾਂਸ ਕਾਰਪੋਰੇਸ਼ਨ,ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ ਅਤੇ ਪਾਵਰਗ੍ਰਿਡ, ਊਰਜਾ ਦਕਸ਼ਤਾ ਸਰਵਿਸ਼ਿਜ਼ ਮਿਲਟਿਡ (ਈਈਐੱਸਐੱਲ) ਦੇ ਸੰਯੁਕਤ ਉਪਕ੍ਰਮ ਦੀ ਸਥਾਪਨਾ ਕੀਤੀ ਗਈ। ਈਈਐੱਸਐੱਲ ਇਕ ਸੁਪਰ ਐਨਰਜੀ ਸਰਵਿਸ ਕੰਪਨੀ ਹੈ, ਜੋ ਭਾਰਤ ਵਿੱਚ ਊਰਜਾ ਦਕਸ਼ਤਾ ਬਾਜ਼ਾਰ ਦੇ ਅਨੇਕ ਮੌਕੇ ਦੇਣ ਦਾ ਯਤਨ ਕਰਦੀ ਹੈ,ਜਿਸ ਦੀ ਅਨੁਮਾਨਿਤ ਧਨਰਾਸ਼ੀ 74000 ਕਰੋੜ ਰੁਪਏ ਹੈ, ਇਸ ਦੇ ਨਵੀਨਤਾਕਾਰੀ ਕਰੋਬਾਰ ਅਤੇ ਲਾਗੂ ਕਰਨ ਦੇ ਮਾਡਲ ਦੇ ਮਾਧਿਅਮ ਤੋਂ ਸੰਭਾਵਿਤ ਰੂਪ ਨਾਲ  20 ਪ੍ਰਤੀਸ਼ਤ ਤੱਕ ਊਰਜਾ ਦੀ ਬੱਚਤ ਹੋ ਸਕਦੀ ਹੈ। ਇਹ ਰਾਜ ਦੀਆਂ ਵਿਤਰਣ ਕੰਪਨੀਆਂ-ਡਿਸਕੌਮਜ਼,ਈਆਰਸੀਜ਼,ਐੱਸਡੀਏਜ਼, ਆਗਾਮੀ ਊਰਜਾ ਸੇਵਾ ਕੰਪਨੀ-ਈਐੱਸਸੀਓਜ਼ ਅਤੇ ਵਿੱਤੀ ਸੰਸਥਾਨਾਂ ਆਦਿ ਦੀ ਸਮਰੱਥਾ ਨਿਰਮਾਣ ਦੇ ਲਈ ਸੰਸਾਧਨ ਕੇਂਦਰ ਦੇ ਰੂਪ ਵਿੱਚ ਕਾਰਜ ਕਰਦਾ ਹੈ।

 

                                                        ******

 

 

ਆਰਸੀਜੇ/ਐੱਮ



(Release ID: 1673917) Visitor Counter : 175