ਰੱਖਿਆ ਮੰਤਰਾਲਾ

ਇੰਡੀਅਨ ਆਰਮੀ ਨੇ 240 ਵਾਂ ਕੋਰ ਆਫ਼ ਇੰਜੀਨੀਅਰ ਦਿਵਸ ਮਨਾਇਆ

Posted On: 18 NOV 2020 6:34PM by PIB Chandigarh

ਇੰਡੀਅਨ ਆਰਮੀ ਨੇ 18 ਨਵੰਬਰ 2020 ਨੂੰ 240 ਵਾਂ ਕੋਰ ਆਫ਼ ਇੰਜੀਨੀਅਰ ਦਿਵਸ ਮਨਾਇਆ।  ‘ਨੈਸ਼ਨਲ ਵਾਰ ਮੈਮੋਰੀਅਲ’ ਵਿਖੇ ਹੋਏ ਇਸ ਸਮਾਰੋਹ ਵਿਚ ਇੰਜੀਨੀਅਰ ਇਨ ਚੀਫ਼ ਲੈਫਟੀਨੈਂਟ ਜਨਰਲ ਐਸ ਕੇ ਸ੍ਰੀਵਾਸਤਵ, ਹੋਰ ਅਧਿਕਾਰੀਆਂ, ਜੇਸੀਓਜ਼ ਅਤੇ ਹੋਰਨਾਂ ਰੈਂਕਾਂ ਦੇ ਅਧਿਕਾਰੀਆਂ ਨੇ ਦੇਸ਼  ਲਈ ਕੁਰਬਾਨੀਆਂ ਕਰਨ ਵਾਲੇ ਸੈਨਿਕਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀਆਂ ਭੇਟ ਕੀਤੀਆਂ।

ਕੋਰ ਆਫ਼ ਇੰਜੀਨੀਅਰ ਹਥਿਆਰਬੰਦ ਸੈਨਾ ਅਤੇ ਹੋਰ ਰੱਖਿਆ ਸੰਗਠਨਾਂ ਲਈ ਬੁਨਿਆਦੀ ਢਾਂਚਾ ਵਿਕਸਤ ਕਰਦੀ ਹੈ ਅਤੇ ਆਪਣੀਆਂ ਵਿਸ਼ਾਲ ਸਰਹੱਦਾਂ 'ਤੇ ਸੰਚਾਰ ਨੂੰ ਬਣਾਈ ਰੱਖਦੀ ਹੈ । ਕੁਦਰਤੀ  ਆਫ਼ਤਾਂ ਦੇ ਸਮੇਂ ਲੋਕਾਂ ਦੀ ਸਹਾਇਤਾ ਲਈ ਕੋਰ ਆਫ਼ ਇੰਜੀਨੀਅਰ ਸਹੂਲਤਾਂ ਪ੍ਰਦਾਨ ਕਰਦੀ ਹੈ। ਇਹ  ਕੋਰ ਦੇ ਚਾਰ ਥੰਮ੍ਹਾਂ - ਲੜਾਈ ਇੰਜੀਨੀਅਰ, ਮਿਲਟਰੀ ਇੰਜੀਨੀਅਰ ਸਰਵਿਸ, ਬਾਰਡਰ ਰੋਡ  ਆਰਗੇਨਾਈਜ਼ੇਸ਼ਨ ਅਤੇ ਮਿਲਟਰੀ ਸਰਵੇ ਦੁਆਰਾ ਕੀਤੇ ਜਾਂਦੇ ਹਨ ।

 

ਕੋਰ ਆਫ਼ ਇੰਜੀਨੀਅਰ ਦੇ ਤਿੰਨ ਸਮੂਹ ਹਨ, ਯਾਨੀ ਮਦਰਾਸ ਸੈੱਪਰਸ, ਬੰਗਾਲ ਸੈਪਰਸ  ਅਤੇ ਬੰਬੇ  ਸੈਪਰਸ, ਜਿਨ੍ਹਾਂ ਨੂੰ 18 ਨਵੰਬਰ 1932 ਨੂੰ ਕੋਰ ਵਿੱਚ ਮਿਲਾ ਦਿੱਤਾ ਗਿਆ ਸੀ। ਆਪਣੀ ਸਥਾਪਨਾ ਦੇ ਸ਼ੁਰੂ ਤੋਂ ਹੀ , ਕੋਰ ਆਫ਼ ਇੰਜੀਨੀਅਰਾਂ ਦਾ ਯੁੱਧ ਅਤੇ ਸ਼ਾਂਤੀ ਦੋਵਾਂ ਦੌਰਾਨ ਅਨਮੋਲ ਤੇ ਸ਼ਾਨਦਾਰ  ਮਿਸਾਲੀ  ਯੋਗਦਾਨਾਂ ਨਾਲ ਭਰਪੂਰ ਇਤਿਹਾਸ ਹੈ।

 ****

C:\Users\dell\Desktop\Photo01(1)WYCT.jpeg

 

ਏ.ਏ., ਬੀ.ਐੱਸ.ਸੀ., ਕੇ.ਆਰ.


(Release ID: 1673902) Visitor Counter : 150