ਸੱਭਿਆਚਾਰ ਮੰਤਰਾਲਾ

ਸਭਿਆਚਾਰ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ 13 ਵੀਂ ਸਦੀ ਤੋਂ ਪਹਿਲਾਂ ਦੀਆਂ ਭਗਵਾਨ ਰਾਮ, ਲਕਸ਼ਮਣ ਅਤੇ ਦੇਵੀ ਸੀਤਾ ਦੀਆਂ ਕਾਂਸੇ ਦੀਆਂ ਮੂਰਤੀਆਂ ਤਾਮਿਲਨਾਡੂ ਆਈਡੋਲ ਵਿੰਗ ਨੂੰ ਸੌਂਪੀਆਂ

Posted On: 18 NOV 2020 5:57PM by PIB Chandigarh

ਕੇਂਦਰੀ ਸਭਿਆਚਾਰ ਅਤੇ ਸੈਰ-ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਤਾਮਿਲਨਾਡੂ ਸਰਕਾਰ ਦੇ ਆਈਡੋਲ ਵਿੰਗ ਨੂੰ ਭਗਵਾਨ ਰਾਮ, ਲਕਸ਼ਮਣ ਅਤੇ ਦੇਵੀ ਸੀਤਾ ਦੀਆਂ ਕਾਂਸੇ ਦੀਆਂ ਮੂਰਤੀਆਂ  ਏਐਸਆਈ ਹੈੱਡਕੁਆਰਟਰ, ਧਰੋਹਰ ਭਵਨ,ਨਵੀਂ ਦਿੱਲੀ ਵਿੱਚ ਅੱਜ ਇੱਕ ਸਮਾਰੋਹ ਵਿੱਚ ਸੌਂਪਿਆਂ ।  ਸਭਿਆਚਾਰ ਮੰਤਰਾਲੇ, ਏਐਸਆਈ ਅਤੇ ਤਾਮਿਲਨਾਡੂ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ।

C:\Users\dell\Desktop\image001P9X5.jpg

C:\Users\dell\Desktop\image002SFBE.jpg

C:\Users\dell\Desktop\image003CEA0.jpg

ਇਸ ਤੋਂ ਪਹਿਲਾਂ, 15 ਸਤੰਬਰ 2020 ਨੂੰ, ਇਨ੍ਹਾਂ ਕਾਂਸੇ ਦੀਆਂ ਮੂਰਤੀਆਂ ਨੂੰ ਲੰਡਨ ਵਿੱਚ ਮੈਟਰੋਪੋਲੀਟਨ ਪੁਲਿਸ ਵੱਲੋਂ ਲੰਡਨ ਵਿੱਚ ਭਾਰਤ ਦੇ ਹਾਈ ਕਮਿਸ਼ਨ ਨੂੰ ਸੌਂਪਿਆ ਗਿਆ ਸੀ। 1958 ਵਿਚ ਕੀਤੇ ਗਏ ਫੋਟੋ ਦਸਤਾਵੇਜ਼ਾਂ ਅਨੁਸਾਰ, ਇਹ ਮੂਰਤੀਆਂ ਤਾਮਿਲਨਾਡੂ ਦੇ ਨਾਗਪੱਟੱਟੀਨਮ ਜ਼ਿਲੇ ਵਿਚ ਅਨੰਦਮੰਗਲਮ ਵਿਚ ਸ੍ਰੀ ਰਾਜਾਗੋਪਾਲ ਵਿਸ਼ਨੂੰ ਮੰਦਰ (ਵਿਜੇਨਗਰ ਕਾਲ ਦੌਰਾਨ ਬਣੇ ਮੰਦਰ) ਨਾਲ ਸਬੰਧਤ ਹਨ। ਤਾਮਿਲਨਾਡੂ ਪੁਲਿਸ ਦੇ ਆਈਡੋਲ ਵਿੰਗ ਵੱਲੋਂ ਕੀਤੀ ਗਈ ਜਾਂਚ ਅਨੁਸਾਰ ਇਹ ਮੂਰਤੀਆਂ 23/24 ਨਵੰਬਰ 1978 ਨੂੰ ਸ੍ਰੀ ਰਾਜਗੋਪਾਲ ਵਿਸ਼ਨੂੰ ਮੰਦਰ ਤੋਂ ਚੋਰੀ ਕਰ ਲਈਆਂ ਗਈਆਂ ਸਨ।

ਭਗਵਾਨ ਰਾਮ, ਲਕਸ਼ਮਣ ਅਤੇ ਦੇਵੀ ਸੀਤਾ ਦੀਆਂ ਕਾਂਸੇ ਦੀਆਂ ਮੂਰਤੀਆਂ ਭਾਰਤੀ ਮੈਟਲ ਆਰਟ ਦੀਆਂ ਸ਼ਾਹਕਾਰ ਹਨ ਅਤੇ ਕ੍ਰਮਵਾਰ 90.5 ਸੈਂਟੀਮੀਟਰ, 78 ਸੈਂਟੀਮੀਟਰ, ਅਤੇ 74.5 ਸੇਂਟੀਮੀਟਰ ਉਚੀਆਂ ਹਨ। ਸ਼ੈਲੀਗਤ ਤੌਰ 'ਤੇ, ਇਹ ਮੂਰਤੀਆਂ 13 ਵੀਂ ਸਦੀ ਏ ਡੀ ਦੇ ਆਸ ਪਾਸ ਦੀਆਂ ਹਨ। 

 ਮੂਰਤੀਆਂ ਸੌਂਪਣ ਦੇ ਸਮਾਗਮ ਦੌਰਾਨ,  ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਨੇ  ਚਾਨਣਾ ਪਾਇਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਹੇਠ 2014 ਤੋਂ ਹੁਣ ਤੱਕ ਕੁੱਲ 40 ਪੁਰਾਤਨ ਵਸਤਾਂ ਵਿਦੇਸ਼ਾਂ ਤੋਂ ਭਾਰਤ ਵਾਪਸ ਲਿਆਂਦੀਆਂ ਗਈਆਂ ਹਨ ਜਦੋਂ ਕਿ 1976 ਤੋਂ 2014 ਤੋਂ ਪਹਿਲਾਂ ਸਿਰਫ 13 ਅਜਿਹੀਆਂ ਪੁਰਾਤਨ ਵਸਤਾਂ ਹੀ ਲਿਆਂਦੀਆਂ ਗਈਆਂ ਸਨ।

ਉਨ੍ਹਾਂ ਭਾਰਤ ਦੇ ਪੁਰਾਤੱਤਵ ਸਰਵੇਖਣ, ਸਪੈਸ਼ਲ ਆਈਡੋਲ ਵਿੰਗ, ਤਾਮਿਲਨਾਡੂ ਸਰਕਾਰ, ਡੀਆਰਆਈ ਅਤੇ ਲੰਡਨ ਵਿੱਚ ਭਾਰਤ ਦੇ ਹਾਈ ਕਮਿਸ਼ਨ ਨੂੰ ਇਨ੍ਹਾਂ ਮੂਰਤੀਆਂ ਨੂੰ ਦੇਸ਼ ਵਿੱਚ ਵਾਪਸ ਲਿਆਉਣ ਲਈ ਕੀਤੇ ਗਏ ਨਿਰੰਤਰ ਯਤਨ ਲਈ ਵਧਾਈ ਦਿੱਤੀ।   

 

ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਭਾਰਤ ਦੀ ਆਜ਼ਾਦੀ ਦੇ 75 ਵੇਂ ਸਾਲ ਦੇ ਯਾਦਗਾਰੀ ਸਮਾਰੋਹ ਦੇ ਹਿੱਸੇ ਵਜੋਂ, ਭਾਰਤੀ ਸੁਤੰਤਰਤਾ ਲਹਿਰ, ਆਜ਼ਾਦੀ ਘੁਲਾਟੀਆਂ ਦੀ ਜ਼ਿੰਦਗੀ, ਭਾਰਤੀ ਪਰੰਪਰਾਵਾਂ, ਵਿਰਾਸਤ ਅਤੇ ਸਭਿਆਚਾਰ, ਸੈਰ-ਸਪਾਟਾ ਵਿਕਾਸ ਅਤੇ ਤਰੱਕੀ ਅਤੇ ਹੋਰ  ਮੁੱਦਿਆਂ ਦੇ ਖੇਤਰਾਂ ਵਿੱਚ ਕੰਮ ਕਰ ਰਹੀਆਂ ਏਜੰਸੀਆਂ / ਬਿਨੈਕਾਰਾਂ ਨੂੰ  ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ  ਜਨਮਦਿਨ  25 ਦਸੰਬਰ 2020 ਤੋਂ  15 ਅਗਸਤ 2021 ਦੇ ਅਰਸੇ ਦੌਰਾਨ ਰਾਸ਼ਟਰੀ ਮਹੱਤਤਾ ਨਾਲ ਸਬੰਧਤ ਏਐਸਆਈ (ਵਿਸ਼ਵ ਵਿਰਾਸਤ ਸਥਾਨਾਂ / ਆਈਕੋਨਿਕ ਸਾਈਟਾਂ ਨੂੰ ਛੱਡ ਕੇ) ਦੇ ਵੱਖ ਵੱਖ ਸਮਾਰਕਾਂ ਵਿੱਚ ਸ਼ੂਟਿੰਗ / ਫੋਟੋਗ੍ਰਾਫੀ ਲਈ ਫੀਸ / ਅਦਾਇਗੀ ਤੋਂ ਛੋਟ ਹੋਵੇਗੀ। ਬਿਨੈਕਾਰਾਂ ਅਤੇ ਏਜੰਸੀਆਂ ਨੂੰ ਇਸ ਲਈ ਔਨਲਾਈਨ ਬਿਨੇ ਕਰਨ ਦੀ ਲੋੜ ਹੋਵੇਗੀ।

-----------------------------------------  

 

ਐਨ ਬੀ /ਕੇ ਪੀ/ਓ ਏ 


(Release ID: 1673870) Visitor Counter : 157