ਰੱਖਿਆ ਮੰਤਰਾਲਾ

ਭਾਰਤੀ ਰੱਖਿਆ ਉਦਯੋਗ 'ਤੇ ਸਹਿਯੋਗੀ ਭਾਈਵਾਲੀ ਦੀ ਗਲੋਬਲ ਪਹੁੰਚ ਲਈ ਇੰਡੋਨੇਸ਼ੀਆ ਨਾਲ ਵੈਬਿਨਾਰ ਅਤੇ ਐਕਸਪੋ

Posted On: 18 NOV 2020 5:57PM by PIB Chandigarh

ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਇੱਕ ਵੈਬਿਨਾਰ ਕੱਲ੍ਹ "ਭਾਰਤੀ ਰੱਖਿਆ ਉਦਯੋਗ ਗਲੋਬਲ ਪਹੁੰਚ ਲਈ ਸਹਿਯੋਗੀ ਭਾਈਵਾਲੀ: ਵੈਬਿਨਾਰ ਅਤੇ ਐਕਸਪੋ ਇੰਡੀਆ ਇੰਡੋਨੇਸ਼ੀਆ ਰੱਖਿਆ ਸਹਿਕਾਰਤਾ" ਦੇ ਵਿਸ਼ਾ ਨਾਲ ਹੋਇਆ। ਇਹ ਐਸਆਈਡੀਐਮ ਰਾਹੀਂ ਰੱਖਿਆ ਉਤਪਾਦਨ ਵਿਭਾਗ, ਰੱਖਿਆ ਮੰਤਰਾਲਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ

 

ਇਹ ਵੈਬਿਨਾਰ ਉਸ ਲੜੀ ਦਾ ਹਿੱਸਾ ਸੀ ਜੋ ਅਗਲੇ ਪੰਜ ਸਾਲਾਂ ਵਿੱਚ ਰੱਖਿਆ ਬਰਾਮਦ ਨੂੰ ਵਧਾਉਣ ਅਤੇ 5 ਬਿਲੀਅਨ ਡਾਲਰ ਦੇ ਰੱਖਿਆ ਬਰਾਮਦ ਟੀਚੇ ਨੂੰ ਪ੍ਰਾਪਤ ਕਰਨ ਲਈ ਦੋਸਤਾਨਾ ਵਿਦੇਸ਼ੀ ਦੇਸ਼ਾਂ ਨਾਲ ਆਯੋਜਿਤ ਕੀਤੀ ਜਾ ਰਹੀ ਹੈ

ਦੋਵਾਂ ਪਾਸਿਆਂ ਦੇ ਮੁੱਖ ਅਧਿਕਾਰੀਆਂ ਨੇ ਵੈਬਿਨਾਰ ਵਿੱਚ ਹਿੱਸਾ ਲਿਆ ਅਤੇ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ ਅਤੇ ਰੱਖਿਆ ਉਦਯੋਗ ਦੇ ਸਵਦੇਸ਼ੀਕਰਨ ਵਿੱਚ ਮੌਕਿਆਂ ਦੀ ਵਰਤੋਂ ਕਰਨ ਦੀ ਜ਼ਰੂਰਤ ਬਾਰੇ ਦੱਸਿਆ

ਵੱਖ ਵੱਖ ਭਾਰਤੀ ਕੰਪਨੀਆਂ ਜਿਵੇਂ ਐਲ ਐਂਡ ਟੀ ਡਿਫੈਂਸ, ਅਸ਼ੋਕ ਲੇਲੈਂਡ ਲਿਮਟਿਡ, ਭਾਰਤ ਫੋਰਜ, ਟਾਟਾ ਏਰੋਸਪੇਸ ਐਂਡ ਡਿਫੈਂਸ, ਐਮਕੇਯੂ, ਗੋਆ ਸ਼ਿਪਯਾਰਡ ਲਿਮਟਿਡ ਅਤੇ ਭਾਰਤ ਇਲੈਕਟ੍ਰਾਨਿਕ ਲਿਮਟਿਡ ਨੇ ਵੱਡੇ ਪਲੇਟਫਾਰਮਾਂ / ਉਪਕਰਣਾਂ ਤੇ ਕੰਪਨੀ ਅਤੇ ਉਤਪਾਦਾਂ ਦੀ ਪੇਸ਼ਕਾਰੀ ਕੀਤੀ। ਇੰਡੋਨੇਸ਼ੀਆ ਵਾਲੇ ਪਾਸੇ ਤੋਂ ਪੀ.ਟੀ. ਪਿੰਡਾਦ, ਪੀ.ਟੀ. ਪਾਲ, ਪੀ.ਟੀ. ਲੇਨ(ਐਲ ਐਨ), ਪੀ.ਟੀ. ਦਹਾਨਾ ਅਤੇ ਪੀ.ਟੀ. ਦਿਰਗੰਤਰਾ ਨੇ ਪੇਸ਼ਕਾਰੀਆਂ ਕੀਤੀਆਂ

ਵੈਬਿਨਾਰ ਵਿੱਚ 150 ਤੋਂ ਵੱਧ ਭਾਗੀਦਾਰ ਸ਼ਾਮਲ ਹੋਏ ਅਤੇ ਐਕਸਪੋ ਵਿੱਚ 100 ਤੋਂ ਵੱਧ ਵਰਚੁਅਲ ਪ੍ਰਦਰਸ਼ਨੀ ਸਟਾਲ ਲਗਾਏ ਗਏ ਹਨ

********************************

ਏਬੀਬੀ / ਨਾਮਪੀ / ਰਾਜੀਬ


(Release ID: 1673835) Visitor Counter : 171