ਵਿੱਤ ਮੰਤਰਾਲਾ

ਜੀਐੱਸਟੀ ਲਾਗੂ ਕਰਨ ਦੇ ਤਹਿਤ ਰੈਵਿਨਿਊ ਵਿੱਚ ਆਈ ਕਮੀ ਨੂੰ ਪੂਰਾ ਕਰਨ ਦੇ ਲਈ ਤੇਲੰਗਾਨਾ ਨੇ ਕੇਂਦਰ ਸਰਕਾਰ ਦੁਆਰਾ ਦਿੱਤੇ ਗਏ ਵਿਕਲਪ-1 ਚੁਣਨ ਦਾ ਫੈਸਲਾ ਕੀਤਾ

ਇਸਦੇ ਜ਼ਰੀਏ ਰਾਜ ਨੂੰ ਵਿਸ਼ੇਸ਼ ਉਧਾਰ ਖਿੜਕੀ ਦੇ ਤਹਿਤ 2,380 ਕਰੋੜ ਰੁਪਏ ਪੂੰਜੀ ਜੁਟਾਉਣ ਦਾ ਮੌਕਾ ਮਿਲੇਗਾ। ਇਸਤੋਂ ਇਲਾਵਾ ਤੇਲੰਗਾਨਾ ਨੂੰ 5,017 ਕਰੋੜ ਰੁਪਏ, ਅਤਿਰਿਕਤ ਰੂਪ ਨਾਲ ਕਰਜ਼ ਦੇ ਰੂਪ ਵਿੱਚ ਪੂੰਜੀ ਜੁਟਾਉਣ ਦਾ ਵੀ ਮੌਕਾ ਮਿਲੇਗਾ

Posted On: 17 NOV 2020 6:50PM by PIB Chandigarh

ਜੀਐੱਸਟੀ ਦੇ ਤਹਿਤ ਰੈਵਿਨਿਊ ਵਿੱਚ ਆਈ ਕਮੀ ਨੂੰ ਪੂਰਾ ਕਰਨ ਦੇ ਲਈ ਤੇਲੰਗਾਨਾ ਸਰਕਾਰ ਨੇ ਵਿੱਤ ਮੰਤਰਾਲੇ ਦੁਆਰਾ ਸੁਝਾਏ ਗਏ ਦੋ ਪ੍ਰਸਤਾਵਾਂ ਵਿੱਚੋਂ ਵਿਕਲਪ-1 ਨੂੰ ਸਵੀਕਾਰ ਕਰ ਲਿਆ ਹੈ। ਤੇਲੰਗਾਨਾ ਸਰਕਾਰ ਦੇ ਨਾਲ ਹੁਣ ਤੱਕ 22 ਹੋਰ ਰਾਜਾਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਦਿੱਲੀ, ਜੰਮੂ ਅਤੇ ਕਸ਼ਮੀਰ ਅਤੇ ਪੁਦੂਚੇਰੀ) ਨੇ ਵਿਕਲਪ-1 ਨੂੰ ਚੁਣਿਆ ਹੈ।

 

ਜਿਨ੍ਹਾਂ ਰਾਜਾਂ ਨੇ ਵਿਕਲਪ-1 ਜੀਐੱਸਟੀ ਲਾਗੂ ਹੋਣ ਤੋਂ ਬਾਅਦ, ਰੈਵਿਨਿਊ ਵਿੱਚ ਆਈ ਕਮੀ ਨੂੰ ਪੂਰਾ ਕਰਨ ਦੇ ਲਈ ਵਿਸ਼ੇਸ਼ ਉਧਾਰ ਖਿੜਕੀ ਨੂੰ ਚੁਣਿਆ ਹੈ, ਉਹ  ਸ਼ਾਰਟਫਾਲ (ਘੱਟ ਹੋਈ) ਰਕਮ, ਕੇਂਦਰ ਸਰਕਾਰ ਵੱਲੋਂ ਮਿਲਣ ਲੱਗੀ ਹੈ। ਇਸਦੇ ਲਈ ਹੁਣ ਵਿਸ਼ੇਸ਼ ਉਧਾਰ ਖਿੜਕੀ ਹੁਣ ਚਾਲੂ ਕਰ ਦਿੱਤੀ ਗਈ ਹੈ। ਇਸਦੇ ਤਹਿਤ ਰਾਜਾਂ ਦੇ ਲਈ ਭਾਰਤ ਸਰਕਾਰ, 18,000 ਕਰੋੜ ਰੁਪਏ, ਤਿੰਨ ਕਿਸ਼ਤਾਂ ਵਿੱਚ ਉਧਾਰ ਵੀ ਲੈ ਚੁੱਕੀ ਹੈ। ਇਸ ਰਕਮ ਨੂੰ 23 ਅਕਤੂਬਰ, 2020 ਤੋਂ ਲੈ ਕੇ 9 ਨਵੰਬਰ, 2020 ਦੇ ਵਿੱਚ 22 ਰਾਜਾਂ ਅਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤਿੰਨ ਕਿਸ਼ਤਾਂ ਦੇ ਤਹਿਤ ਦਿੱਤਾ ਜਾ ਚੁੱਕਾ ਹੈ। ਤੇਲੰਗਾਨਾ ਸਰਕਾਰ ਹੁਣ ਇਸ ਵਿਸ਼ੇਸ਼ ਖਿੜਕੀ ਦਾ ਇਸਤੇਮਾਲ ਕਰ ਰਹੀ ਹੈ। ਅਜਿਹੀ ਸੰਭਾਵਨਾ ਹੈ ਕਿ ਅਗਲੀ ਕਿਸ਼ਤ 23 ਨਵੰਬਰ, 2020 ਨੂੰ ਜਾਰੀ ਕੀਤੀ ਜਾਵੇਗੀ।

 

ਵਿਕਲਪ-1 ਦੇ ਤਹਿਤ ਰਾਜਾਂ ਨੂੰ ਜਿੱਥੇ ਉਧਾਰ ਦੇ ਲਈ ਵਿਸ਼ੇਸ਼ ਖਿੜਕੀ ਦਾ ਮੌਕਾ ਮਿਲ ਰਿਹਾ ਹੈ, ਉੱਥੇ ਰਾਜਾਂ ਨੂੰ ਆਪਣੇ ਕੁੱਲ ਘਰੇਲੂ ਉਤਪਾਦ ਦੇ 0.50 ਫ਼ੀਸਦੀ ਅਤਿਰਿਕਤ ਰਾਸ਼ੀ ਦੇ ਰੂਪ ਵਿੱਚ ਉਧਾਰ ਲੈਣ ਦਾ ਮੌਕਾ ਮਿਲਦਾ ਹੈ। ਰਾਜ ਇਸ ਸੁਵਿਧਾ ਦਾ ਲਾਭ ਬਿਨਾਂ ਕਿਸੇ ਸ਼ਰਤ ਦੇ ਆਖਰੀ ਕਿਸ਼ਤ ਦੇ ਸਮੇਂ ਲੈ ਸਕਣਗੇ। ਇਸ ਤੋਂ ਇਲਾਵਾ ਰਾਜ, ਕੇਂਦਰ ਸਰਕਾਰ ਦੁਆਰਾ 17 ਮਈ, 2020 ਨੂੰ ਸ਼ੁਰੂ ਕੀਤੇ ਗਏ ਆਤਮਨਿਰਭਰ ਅਭਿਯਾਨ ਦੇ ਤਹਿਤ 2 ਫ਼ੀਸਦੀ ਅਤਿਰਿਕਤ ਰਕਮ, ਉਧਰ ਦੇ ਰੂਪ ਵਿੱਚ ਵੀ ਲੈ ਸਕਣਗੇ। ਇਹ ਰਕਮ ਉਧਾਰ ਖਿੜਕੀ ਦੇ ਤਹਿਤ ਲਏ ਗਏ 1.1 ਲੱਖ ਕਰੋੜ ਰੁਪਏ ਤੋਂ ਅਤਿਰਿਕਤ ਹੋਵੇਗੀ। ਤੇਲੰਗਾਨਾ ਸਰਕਾਰ ਦੁਆਰਾ ਅੱਜ ਵਿਕਲਪ-1 ਦੀ ਚੋਣ ਕਰਨ ਤੋਂ ਬਾਅਦ, ਭਾਰਤ ਸਰਕਾਰ ਨੇ ਰਾਜ ਸਰਕਾਰ ਨੂੰ ਅਤਿਰਿਕਤ ਰਾਸ਼ੀ (ਰਾਜ ਦੀ ਕੁੱਲ ਘਰੇਲੂ ਉਤਪਾਦ ਦੇ 0.50 ਫ਼ੀਸਦੀ ਦੇ ਬਰਾਬਰ) 5,017 ਕਰੋੜ ਰੁਪਏ ਨੂੰ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

 

ਵਿਕਲਪ-1 ਨੂੰ ਹਾਲੇ ਤੱਕ ਆਂਧਰ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ, ਗੋਆ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਓਡੀਸ਼ਾ, ਰਾਜਸਥਾਨ, ਸਿੱਕਮ, ਤੇਲੰਗਾਨਾ, ਤ੍ਰਿਪੁਰਾ, ਤਮਿਲ ਨਾਡੂ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਸਮੇਤ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ, ਜੰਮੂ-ਕਸ਼ਮੀਰ ਅਤੇ ਪੁਦੂਚੇਰੀ ਨੇ ਚੁਣਿਆ ਹੈ। ਇਨ੍ਹਾਂ 22 ਰਾਜਾਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਿਸ਼ੇਸ਼ ਖਿੜਕੀ ਦੇ ਤਹਿਤ ਅਤੇ ਅਤਿਰਿਕਤ ਰਾਸ਼ੀ ਦੇ ਤਹਿਤ ਕਿੰਨੀ ਰਕਮ ਹਾਲੇ ਤੱਕ ਦਿੱਤੀ ਗਈ ਹੈ, ਉਹ ਸੂਚੀ ਵਿੱਚ ਦਿੱਤੀ ਗਈ ਹੈ।

 

ਰਾਜਾਂ ਦੇ ਕੁੱਲ ਘਰੇਲੂ ਉਤਪਾਦ ਦੇ ਬਰਾਬਰ 0.50 ਫ਼ੀਸਦੀ ਰਕਮ ਦੀ ਵਿਸ਼ੇਸ਼ ਉਧਾਰ ਖਿੜਕੀ ਦੇ ਤਹਿਤ ਦਿੱਤੀ ਜਾਣ ਵਾਲੀ ਰਕਮ ਨੂੰ 17.11.2020 ਨੂੰ ਜਾਰੀ ਕਰ ਦਿੱਤਾ ਗਿਆ ਹੈ।

(ਰਕਮ ਕਰੋੜ ਰੁਪਏ ਵਿੱਚ ਹੈ)

ਲੜੀ ਨੰਬਰ

ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਾਮ

ਰਾਜਾਂ ਦੀ  ਕੁੱਲ ਘਰੇਲੂ ਉਤਪਾਦ ਦੇ 0.50 ਫ਼ੀਸਦੀ ਦੇ ਬਰਾਬਰ ਜਾਰੀ ਰਕਮ

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਿਸ਼ੇਸ਼ ਖਿੜਕੀ ਦੇ ਜ਼ਰੀਏ ਜਾਰੀ ਰਕਮ

1

ਆਂਧਰ ਪ੍ਰਦੇਸ਼

5051

512.96

2

ਅਰੁਣਾਚਲ ਪ੍ਰਦੇਸ਼ *

143

0.00

3

ਅਸਾਮ

1869

220.87

4

ਬਿਹਾਰ

3231

866.51

5

ਗੋਆ

446

186.36

6

ਗੁਜਰਾਤ 

8704

2046.80

7

ਹਰਿਆਣਾ

4293

966.04

8

ਹਿਮਾਚਲ ਪ੍ਰਦੇਸ਼ 

877

381.13

9

ਕਰਨਾਟਕ

9018

2754.08

10

ਮੱਧ ਪ੍ਰਦੇਸ਼

4746

1008.21

11

ਮਹਾਰਾਸ਼ਟਰ

15394

2658.85

12

ਮਣੀਪੁਰ *

151

0.00

13

ਮੇਘਾਲਿਆ

194

24.77

14

ਮਿਜ਼ੋਰਮ *

132

0.00

15

ਨਾਗਾਲੈਂਡ *

157

0.00

16

ਓਡੀਸ਼ਾ

2858

848.39

17

ਰਾਜਸਥਾਨ

5462

327.01

18

ਸਿੱਕਮ *

156

0.00

19

ਤਮਿਲ ਨਾਡੂ

9627

1385.52

20

ਤੇਲੰਗਾਨਾ #

5017

0.00

21

ਤ੍ਰਿਪੁਰਾ

297

50.43

22

ਉੱਤਰ ਪ੍ਰਦੇਸ਼

9703

1333.32

23

ਉੱਤਰਾਖੰਡ

1405

514.28

 

ਕੁੱਲ:

88931

16085.53

1

ਦਿੱਲੀ

0.00

1301.77

2

ਜੰਮੂ ਅਤੇ ਕਸ਼ਮੀਰ

0.00

504.26

3

ਪੁਦੂਚੇਰੀ

0.00

108.44

 

ਕੁੱਲ:

0.00

1914.47

 

ਸਮੁੱਚੀ ਗਿਣਤੀ

88931

18000.00

 

* ਇਨ੍ਹਾਂ ਰਾਜਾਂ ਨੂੰ ਜੀਐੱਸਟੀ ਲਾਗੂ ਕਰਨ ਤੋਂ ਬਾਅਦ ਰੈਵਿਨਿਊ ਵਿੱਚ ਕਮੀ ਨਹੀਂ ਆਈ ਹੈ

#ਇਨ੍ਹਾਂ ਰਾਜਾਂ ਨੂੰ ਅਗਲੀ ਉਧਾਰ ਤੋਂ ਬਾਅਦ ਪੂੰਜੀ ਦਿੱਤੀ ਜਾਵੇਗੀ।

 

******

 

ਆਰਐੱਮ / ਕੇਐੱਮਐੱਨ



(Release ID: 1673615) Visitor Counter : 145


Read this release in: English , Urdu , Hindi , Tamil , Telugu