ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡਾ. ਹਰਸ਼ ਵਰਧਨ ਨੇ ਆਈਆਈਐੱਸਐੱਫ-2020 ਦੇ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ, ਆਈਆਈਐੱਸਐੱਫ -2020 ਇੱਕ ਵਰਚੁਅਲ ਪ੍ਰੋਗਰਾਮ ਹੋਵੇਗਾ
ਭਾਰਤੀ ਵਿਗਿਆਨ ਦੀ ਭੂਮਿਕਾ ਨੂੰ ਉਜਾਗਰ ਕਰਨ ਅਤੇ ਚਲ ਰਹੀ ਮਹਾਮਾਰੀ ਵਿੱਚ ਲੜਨ ਲਈ ਐੱਸ ਐਂਡ ਟੀ ਦੇ ਵੱਖ-ਵੱਖ ਪਹਿਲੂਆਂ 'ਤੇ 41 ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ
ਇਸ ਸਾਲ ਕੁੱਝ ਨਵੇਂ ਵਿਸ਼ਿਆਂ ਵਿੱਚ ਭਾਰਤੀ ਵਿਗਿਆਨ, ਦਰਸ਼ਨ ਅਤੇ ਵਿਗਿਆਨ ਦਾ ਇਤਿਹਾਸ, ਖੇਤੀਬਾੜੀ, ਸਾਫ਼ ਹਵਾ, ਊਰਜਾ, ਰਹਿੰਦ-ਖੂੰਹਦ ਅਤੇ ਸੈਨੀਟੇਸ਼ਨ, ਜੈਵ ਵਿਭਿੰਨਤਾ, ਵਿਗਿਆਨ ਕੂਟਨੀਤੀ ਸ਼ਾਮਲ ਹਨ
Posted On:
17 NOV 2020 8:22PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਨਵੀਂ ਦਿੱਲੀ ਵਿਖੇ ਆਈਆਈਐੱਸਐੱਫ -2020 ਦੇ 6ਵੇਂ ਸੰਸਕਰਣ ਦੇ ਵੱਖ-ਵੱਖ ਸਮਾਗਮਾਂ ਦੀ ਪਰਦਾ ਹਟਾਉਣ ਦੀ ਰਸਮ ਅਦਾ ਕਰਕੇ ਸ਼ੁਰੂਆਤ ਕੀਤੀ । ਡਾ: ਹਰਸ਼ ਵਰਧਨ ਨੇ ਮੱਧ ਪ੍ਰਦੇਸ਼ ਦੇ ਸਰਕਾਰ, ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸਖਲੇਚਾ ਨਾਲ ਇਸ ਮੌਕੇ ਇਸ ਮੈਗਾ-ਈਵੈਂਟ ਦਾ ਈ-ਕਿਤਾਬਚਾ ਵੀ ਜਾਰੀ ਕੀਤਾ। ਆਈਆਈਐੱਸਐੱਫ ਇੱਕ ਸਾਲਾਨਾ ਸਮਾਗਮ ਹੈ ਜੋ ਡੀਐੱਸਟੀ, ਡੀਬੀਟੀ, ਐੱਮਓਈਐੱਫ, ਐੱਮਓਐੱਚਐੱਫਐੱਫ ਅਤੇ ਸੀਐੱਸਆਈਆਰ ਦੁਆਰਾ ਭਾਰਤ ਸਰਕਾਰ ਅਤੇ ਵਿਜਨਾ ਭਾਰਤੀ (ਵਿਭਾ) ਦੁਆਰਾ ਵੱਡੀ ਗਿਣਤੀ ਵਿੱਚ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਗਿਆ ਹੈ । ਇਸ ਪ੍ਰੋਗਰਾਮ ਦੌਰਾਨ ਆਈਆਈਐੱਸਐੱਫ -2020 ਦੀ ਵੈੱਬਸਾਈਟ ਵੀ ਸ਼ੁਰੂ ਕੀਤੀ ਗਈ। ਸਾਰੀਆਂ ਗਤੀਵਿਧੀਆਂ ਅਤੇ ਹਿੱਸਾ ਲੈਣ ਵਾਲਿਆਂ ਦੀ ਰਜਿਸਟ੍ਰੇਸ਼ਨ ਇਸ ਵੈੱਬਸਾਈਟ ਰਾਹੀਂ ਕੀਤੀ ਜਾਏਗੀ। ਵਿਸਥਾਰ ਸਹਿਤ ਜਾਣਕਾਰੀ ਆਈਆਈਐੱਸਐੱਫ ਦੀ ਵੈੱਬਸਾਈਟ www.scienceindiafest.org 'ਤੇ ਉਪਲਬਧ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਹਰਸ਼ ਵਰਧਨ ਨੇ ਐਲਾਨ ਕੀਤਾ ਕਿ ਇਸ ਸਾਲ ਦੇ ਉਤਸਵ ਦਾ ਵਿਸ਼ਾ ਹੈ ‘ਆਤਮਨਿਰਭਰ ਭਾਰਤ ਲਈ ਵਿਗਿਆਨ ਅਤੇ ਆਲਮੀ ਭਲਾਈ’। ਉਨ੍ਹਾਂ ਜਾਣਕਾਰੀ ਦਿੱਤੀ ਕਿ, “ਇਸ ਸਾਲ, ਆਈਆਈਐੱਸਐੱਫ 22 ਦਸੰਬਰ 2020 ਨੂੰ, ਵਿਸ਼ਵ ਪ੍ਰਸਿੱਧ ਮਸ਼ਹੂਰ ਗਣਿਤ ਸ਼ਾਸ਼ਤਰੀ ਸ੍ਰੀਨਿਵਾਸ ਰਾਮਾਨੁਜਨ ਦਾ ਜਨਮਦਿਨ ਅਤੇ 25 ਦਸੰਬਰ, 2020 ਨੂੰ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮਦਿਨ ਹੋਵੇਗਾ। ਉਨ੍ਹਾਂ ਕਿਹਾ, “ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) ਮੈਗਾ ਵਿਗਿਆਨ ਉਤਸਵ ਦਾ ਤਾਲਮੇਲ ਕਰ ਰਹੀ ਹੈ ਅਤੇ ਇਸ ਦਾ ਨੋਡਲ ਸੰਗਠਨ ਸੀਐੱਸਆਈਆਰ-ਨੈਸ਼ਨਲ ਇੰਸਟੀਟਿਊਟ ਆਵ੍ ਸਾਇੰਸ, ਟੈਕਨੋਲੋਜੀ ਅਤੇ ਵਿਕਾਸ ਅਧਿਐਨ (ਐੱਨਆਈਐੱਸਟੀਏਡੀਐੱਸ), ਨਵੀਂ ਦਿੱਲੀ ਹੈ।” ਮੰਤਰੀ ਨੇ ਕਿਹਾ, "ਇਸ ਦਾ ਆਯੋਜਨ ਵਰਚੁਅਲ ਢੰਗ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਦੇਸ਼ ਦੇ ਦੂਰ ਦੁਰਾਡੇ ਕੋਨੇ ਤੋਂ ਵਿਗਿਆਨ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਇੱਕ ਹੀ ਕਲਿੱਕ ਨਾਲ ਜੋੜਨ ਵਿੱਚ ਸਹਾਇਤਾ ਕਰੇਗਾ, ਇਸ ਨਾਲ ਇਹ ਡਿਜੀਟਲ ਫੁੱਟਪ੍ਰਿੰਟ ਨੂੰ ਵਧਾਏਗਾ।”
ਡਾ. ਹਰਸ਼ ਵਰਧਨ ਨੇ ਵਿਆਖਿਆ ਕਰਦਿਆਂ ਕਿਹਾ ਕਿ “ਵਿਗਿਆਨ ਦੇ ਉਤਸਵ ਅਜਿਹੇ ਮੌਕੇ ਹੁੰਦੇ ਹਨ ਜੋ ਵਿਗਿਆਨ ਅਤੇ ਆਧੁਨਿਕ ਟੈਕਨੋਲੋਜੀ ਨੂੰ ਆਮ ਆਦਮੀ ਨਾਲ ਜੋੜਦੇ ਹਨ”। ਉਨ੍ਹਾਂ ਅੱਗੇ ਸਮਝਾਇਆ, “ਇਹ ਵਿਗਿਆਨੀ, ਖੋਜਕਰਤਾ ਅਤੇ ਖੋਜਾਰਥੀ, ਵਿਦਿਆਰਥੀ ਅਤੇ ਹਰ ਖੇਤਰ ਦੇ ਨਾਗਰਿਕਾਂ ਨੂੰ ਇੱਕ ਸਾਂਝੇ ਪਲੈਟਫਾਰਮ 'ਤੇ ਲਿਆਉਂਦਾ ਹੈ, ਜਿੱਥੇ ਅਸੀਂ ਇੱਕ ਦੂਜੇ ਤੋਂ ਇਸ ਦੌਰਾਨ ਆਪਸੀ ਵਟਾਂਦਰੇ ਰਾਹੀਂ ਸਮਝਦੇ ਅਤੇ ਸਿੱਖਦੇ ਹਾਂ।” ਉਨ੍ਹਾਂ ਕਿਹਾ, “ਐੱਸਟੀਆਈ ਵੱਖ-ਵੱਖ ਤਰੀਕਿਆਂ ਨਾਲ ਦੇਸ਼ ਦਾ ਆਰਥਿਕ ਵਿਕਾਸ ਸਮਾਜਿਕ ਤਬਦੀਲੀ ਲਿਆ ਸਕਦੀ ਹੈ। ਇਹ ਆਮ ਆਦਮੀ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ, ਚੰਦਰਯਾਨ ਅਤੇ ਮੰਗਲਯਾਨ ਜਿਹੇ ਮਿਸ਼ਨਾਂ ਲਈ ਆਜੀਵਿਕਾ ਦੇ ਵਿਕਲਪ ਵਧਾਉਣ ਤੋਂ ਲੈ ਕੇ, ਕਈ ਤਰ੍ਹਾਂ ਦੀਆਂ ਗਤੀਵਿਧੀਆਂ ਸ਼ਾਮਲ ਕਰਦੇ ਹਨ।
ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਨੇ ਦੱਸਿਆ ਕਿ ਇਸ ਸਾਲ ਦੇ ਉਤਸਵ 'ਤੇ ਹੋਣ ਵਾਲੇ ਸਮਾਗਮਾਂ ਦੀ ਗਿਣਤੀ 28 ਤੋਂ ਵਧ ਕੇ 41 ਹੋ ਗਈ ਹੈ, ਜਿਸ ਨਾਲ ਕਈ ਹੋਰ ਮਹੱਤਵਪੂਰਨ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਵਿਸ਼ਵ ਨੂੰ ਦਰਪੇਸ਼ ਨਵੀਆਂ ਚੁਣੌਤੀਆਂ ਨਾਲ ਸਿੱਝਣ ਲਈ ਐੱਸਟੀਆਈ ਦੀ ਭੂਮਿਕਾ ਨੂੰ ਉਜਾਗਰ ਕਰਦੀ ਹੈ।“ ਨਵੇਂ ਈਵੈਂਟ ਸੋਚ ਸਮਝ ਕੇ ਡਿਜ਼ਾਇਨ ਕੀਤੇ ਗਏ ਹਨ ਕਿਉਂਕਿ ਇਹ ਨਾ ਸਿਰਫ ਐੱਸਟੀਆਈ ਦੀਆਂ ਪਹਿਲਾਂ ਨੂੰ ਸਭ ਤੋਂ ਅੱਗੇ ਲਿਆਉਂਦਾ ਹੈ ਬਲਕਿ ਇਸ ਨੂੰ ਇਤਿਹਾਸ, ਦਰਸ਼ਨ, ਕਲਾ ਅਤੇ ਸਿੱਖਿਆ ਨਾਲ ਜੋੜਦਾ ਹੈ। ਜੋ ਉਨ੍ਹਾਂ ਨੇ ਕਿਹਾ, "ਇਸ ਤਰ੍ਹਾਂ ਦੀਆਂ ਘਟਨਾਵਾਂ ਉਤਸਵ ਨੂੰ ਮਹੱਤਵ ਦਿੰਦੀਆਂ ਹਨ, ਕਿਉਂਕਿ ਇਹ ਭਾਰਤੀ ਵਿਗਿਆਨ ਦੀ ਅਮੀਰ ਪਰੰਪਰਾ ਨੂੰ ਉਜਾਗਰ ਕਰਦਾ ਹੈ, ਜਿਸਦਾ ਸਬੂਤ ਸਾਡੇ ਪ੍ਰਾਚੀਨ ਗ੍ਰੰਥਾਂ ਵਿੱਚ ਮਿਲਦਾ ਹੈ, ਜਿਸ ਵਿੱਚ ਵੇਦ ਅਤੇ ਉਪਨਿਸ਼ਦ ਸ਼ਾਮਲ ਹਨ। ਅਜਿਹੇ ਪ੍ਰੋਗਰਾਮ ਗਣਿਤ, ਖਗੋਲ ਵਿਗਿਆਨ, ਇਮਾਰਤਸਾਜ਼ੀ, ਰਸਾਇਣ ਵਿਗਿਆਨ, ਧਾਤੂ ਵਿਗਿਆਨ ਅਤੇ ਮੈਡੀਸਿਨ ਅਤੇ ਸਰਜਰੀ ਦੇ ਖੇਤਰ ਵਿੱਚ ਵੱਡੀਆਂ ਵਿਗਿਆਨਕ ਖੋਜਾਂ ਅਤੇ ਤਕਨੀਕੀ ਪ੍ਰਾਪਤੀਆਂ ਬਾਰੇ ਜਾਗਰੂਕਤਾ ਜ਼ਰੀਏ ਚੰਗੇ ਵਿਗਿਆਨ ਦੀ ਪੈਰਵੀ ਕਰਨ ਲਈ ਉਤਸੁਕਤਾ ਪੈਦਾ ਕਰਨਗੇ। ਮੰਤਰੀ ਨੇ ਉਮੀਦ ਜਤਾਈ ਕਿ ਪਹਿਲਾਂ ਤੋਂ ਮੌਜੂਦ ਪ੍ਰੋਗਰਾਮਾਂ ਦੀ ਸਮੱਗਰੀ ਵਧੇਰੇ ਅਮੀਰ ਹੋਏਗੀ ਅਤੇ ਨਵੇਂ ਸਮਾਗਮ ਉਤਸਵ ਨੂੰ ਸੰਪੂਰਨ ਬਣਾ ਦੇਣਗੇ।
2015 ਵਿੱਚ ਲਾਂਚ ਕੀਤਾ ਗਿਆ, ਇਹ ਪ੍ਰੋਗਰਾਮ ਇੱਕ ਉਡੀਕਿਆ ਜਾਣ ਵਾਲਾ ਸਲਾਨਾ ਸਮਾਗਮ ਬਣ ਗਿਆ ਹੈ ਜੋ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾ (ਐੱਸਟੀਆਈ) ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦਾ ਹੈ ਅਤੇ ਪ੍ਰਦਰਸ਼ਿਤ ਕਰਦਾ ਹੈ ਕਿ ਕਿਵੇਂ ਵਿਗਿਆਨ ਦੇਸ਼ ਦੀ ਤਰੱਕੀ ਦਾ ਸੰਚਾਲਕ ਹੋ ਸਕਦਾ ਹੈ। ਆਈਆਈਐੱਸਐੱਫ 2020 ਵਿੱਚ ਭਾਰਤ ਅਤੇ ਵਿਦੇਸ਼ ਤੋਂ ਲਗਭਗ ਇੱਕ ਲੱਖ ਲੋਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਇਸ ਸਾਲ ਕੁਝ ਨਵੇਂ ਵਿਸ਼ੇ ਸ਼ਾਮਲ ਕੀਤੇ ਗਏ ਹਨ ਜਿਵੇਂ ਕਿ, ਭਾਰਤੀ ਵਿਗਿਆਨ ਦਾ ਇਤਿਹਾਸ, ਦਰਸ਼ਨ ਅਤੇ ਵਿਗਿਆਨ, ਖੇਤੀਬਾੜੀ, ਸਾਫ਼ ਹਵਾ, ਊਰਜਾ, ਰਹਿੰਦ-ਖੂੰਹਦ ਅਤੇ ਸੈਨੀਟੇਸ਼ਨ, ਜੈਵ ਵਿਭਿੰਨਤਾ, ਵਿਗਿਆਨ ਕੂਟਨੀਤੀ ਅਤੇ ਹੋਰ।
ਆਪਣੀ ਸਵਾਗਤੀ ਟਿੱਪਣੀ ਵਿੱਚ ਡਾ. ਸ਼ੇਖਰ ਸੀ ਮੰਡੇ, ਡੀਜੀ-ਸੀਐੱਸਆਈਆਰ ਅਤੇ ਸਕੱਤਰ-ਡੀਐਸਆਈਆਰ, ਨੇ ਕੋਵਿਡ-19 ਮਹਾਮਾਰੀ ਦਰਮਿਆਨ ਆਉਣ ਵਾਲੇ ਸਮਾਗਮ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਸੁਝਾਅ ਦਿੱਤਾ ਕਿ ਆਈਆਈਐੱਸਐੱਫ ਵਿਗਿਆਨ ਨੂੰ ਸਮਾਜ ਵਿੱਚ ਲਿਜਾਣ ਲਈ ਇੱਕ ਵੱਡੇ ਪਲੈਟਫਾਰਮ ਵਜੋਂ ਉੱਭਰਿਆ ਹੈ।
ਵਿਜਨ ਭਾਰਤੀ ਦੇ ਪ੍ਰਧਾਨ ਡਾ. ਵਿਜੇ ਪੀ ਭੱਟਕਰ ਨੇ 2015 ਤੋਂ ਆਈਆਈਐੱਸਐੱਫ ਦੀ ਸ਼ੁਰੂਆਤ ਦਾ ਸੰਖੇਪ ਸਾਰ ਪੇਸ਼ ਕੀਤਾ। ਸੀਐੱਸਆਈਆਰ-ਨਿਸਟਾਡਸ ਅਤੇ ਸੀਐੱਸਆਈਆਰ-ਨਿਸਕਾਈਅਰ ਦੇ ਡਾਇਰੈਕਟਰ ਪ੍ਰੋ. ਰੰਜਨਾ ਅਗਰਵਾਲ ਨੇ ਆਈਆਈਐੱਸਐੱਫ -2020 ਦੌਰਾਨ ਹੋਣ ਵਾਲੇ ਵੱਖ-ਵੱਖ ਸਮਾਗਮਾਂ ਬਾਰੇ ਵਿਸਤਾਰ ਨਾਲ ਦੱਸਿਆ।
ਡੀਐੱਸਟੀ ਸੱਕਤਰ ਡਾ.ਅਸ਼ੂਤੋਸ਼ ਸ਼ਰਮਾ; ਸਕੱਤਰ ਐਮਓਈਐੱਸ ਡਾ. ਰਾਜੀਵਨ; ਅਤੇ ਡੀਬੀਟੀ ਸਕੱਤਰ ਡਾ. ਰੇਣੂ ਸਰੂਪ, ਵਿਭਾ ਦੇ ਰਾਸ਼ਟਰੀ ਸੰਗਠਨਕਰਤਾ ਸਕੱਤਰ ਸ਼੍ਰੀ ਜੈਅੰਤ ਸਹਿਸ੍ਰਬੂਧੇ ; ਸੀਐਸਆਈਆਰ-ਨਿਸਟਾਡਸ ਦੇ ਮੁੱਖ ਪੀਐੱਮਈ ਅਤੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਅਧੀਨ ਵੱਖ-ਵੱਖ ਪ੍ਰਯੋਗਸ਼ਾਲਾਵਾਂ ਦੇ ਮੁਖੀ ਅਤੇ ਡਾਇਰੈਕਟਰ ਡਾਕਟਰ ਵਿਪਨ ਕੁਮਾਰ, ਆਈਆਈਐੱਸਐੱਫ -2020 ਦੀ ਪਰਦਾ ਹਟਾਉਣ ਰਸਮ ਮੌਕੇ ਮੌਜੂਦ ਸਨ।
ਆਈਆਈਐੱਸਐੱਫ 2020 'ਤੇ ਪੀਪੀਟੀ ਲਈ ਇੱਥੇ ਕਲਿੱਕ ਕਰੋ
*****
ਐੱਨਬੀ/ਕੇਜੀਐੱਸ
(Release ID: 1673611)
Visitor Counter : 194