ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਖਾਦੀ ਨੇ ਰਿਕਾਰਡ ਵਿਕਰੀ ਦਰਜ ਕੀਤੀ; ਕਨਾਟ ਪਲੇਸ ਸਥਿਤ ਆਊਟਲੈਟ ਵਿੱਚ 40 ਦਿਨਾਂ ਵਿੱਚ ਚੌਥੀ ਵਾਰ ਕਿਸੀ ਇੱਕ ਦਿਨ ਵਿੱਚ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਵਿਕਰੀ

Posted On: 16 NOV 2020 3:43PM by PIB Chandigarh

ਆਰਥਿਕ ਤੰਗੀ ਅਤੇ ਕੋਰੋਨਾ ਮਹਾਮਾਰੀ ਦੇ ਭੈਅ ਨੂੰ ਪਿੱਛੇ ਛੱਡਦੇ ਹੋਏ, ਇਸ ਤਿਓਹਾਰੀ ਸੀਜ਼ਨ ਨੇ ਖਾਦੀ ਕਾਰੀਗਰਾਂ ਨੂੰ ਖਾਦੀ ਉਤਪਾਦਾਂ ਦੀ ਰਿਕਾਰਡ ਵਿਕਰੀ ਦੇ ਨਾਲ ਸ਼ਾਨਦਾਰ ਲਾਭਾਂਸ਼ ਦਿੱਤਾ ਹੈ। ਇਸ ਸਾਲ ਦੋ ਅਕਤੂਬਰ ਦੇ ਬਾਅਦ ਤੋਂ ਕੇਵਲ 40 ਦਿਨਾਂ ਵਿੱਚ, ਨਵੀਂ ਦਿੱਲੀ ਦੇ ਕਨਾਟ ਪਲੇਸ ਸਥਿਤ ਖਾਦੀ ਇੰਡੀਆ ਦੇ ਪ੍ਰਮੁੱਖ ਆਊਟਲੈਟ 'ਤੇ ਖਾਦੀ ਦੀ ਇੱਕ-ਇੱਕ ਦਿਨ ਦੀ ਵਿਕਰੀ ਦਾ ਅੰਕੜਾ ਚੌਥੀ ਵਾਰ ਇੱਕ ਕਰੋੜ ਰੁਪਏ ਦੀ ਸੀਮਾ ਪਾਰ ਗਿਆ ਹੈ।

 

 

13 ਨਵੰਬਰ ਨੂੰ, ਇਸ ਆਉਟਲੈਟ ਦੀ ਕੁੱਲ ਵਿਕਰੀ 1.11 ਕਰੋੜ ਰੁਪਏ ਰਹੀ, ਜਿਹੜਾ ਕਿ ਇਸ ਸਾਲ ਕਿਸੀ ਇੱਕ ਦਿਨ ਵਿੱਚ ਸਭ ਤੋਂ ਵੱਡੀ ਵਿਕਰੀ ਦਾ ਅੰਕੜਾ ਹੈ। ਜਦ ਤੋਂ ਲੌਕਡਾਊਨ ਦੇ ਬਾਅਦ ਵਪਾਰਕ ਗਤੀਵਿਧੀਆਂ ਫਿਰ ਤੋਂ ਸ਼ੁਰੂ ਹੋਈਆਂ, ਖਾਦੀ ਦੀ ਵਿਕਰੀ ਦਾ ਅੰਕੜਾ ਇਸ ਸਾਲ ਗਾਂਧੀ ਜਯੰਤੀ (ਦੋ ਅਕਤੂਬਰ) ਨੂੰ 1.02 ਕਰੋੜ ਰੁਪਏ ਅਤੇ 24 ਅਕਤੂਬਰ ਨੂੰ 1.05 ਕਰੋੜ ਰੁਪਏ ਅਤੇ ਸੱਤ ਨਵੰਬਰ ਨੂੰ 1.06 ਕਰੋੜ ਰੁਪਏ 'ਤੇ ਪਹੁੰਚ ਗਿਆ।

 

 

ਇਸ ਤੋਂ ਪਹਿਲਾ 2018 ਵਿੱਚ ਇੱਕ ਦਿਨ ਦੀ ਵਿਕਰੀ ਨੇ ਚਾਰ ਚਾਰ ਮੌਕਿਆਂ 'ਤੇ ਇੱਕ ਕਰੋੜ ਰੁਪਏ ਦਾ ਅੰਕੜਾ ਪਾਰ ਪਾਰ ਕਰ ਲਿਆ ਸੀ। 13 ਅਕਤੂਬਰ, 2018 ਨੂੰ 1.25 ਕਰੋੜ ਰੁਪਏ ਦੀ ਵਿਕਰੀ ਇੱਕ ਦਿਨ ਦਾ ਸਭ ਤੋਂ ਵੱਡਾ ਅੰਕੜਾ ਸੀ। ਖਾਦੀ ਦੀ ਇੱਕ ਦਿਨ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਵਿਕਰੀ 1.27 ਕਰੋੜ ਰੁਪਏ ਦਰਜ ਕੀਤੀ ਗਈ ਹੈ ਜੋ 02 ਅਕਤੂਬਰ, 2019 ਦੇ ਦਿਨ ਹਾਸਲ ਹੋਈ ਸੀ। ਵਰਨਣਯੋਗ ਹੈ ਕਿ 2016 ਤੋਂ ਪਹਿਲਾਂ ਖਾਦੀ ਦੀ ਇੱਕ ਦਿਨ ਦੀ ਵਿਕਰੀ ਕਦੇ ਵੀ ਇੱਕ ਕਰੋੜ ਰੁਪਏ ਦੇ ਪਾਰ ਨਹੀਂ ਗਈ ਸੀ। 22 ਅਕਤੂਬਰ, 2016 ਨੂੰ ਕਨਾਟ ਪਲੇਸ ਸਥਿਤ ਖਾਦੀ ਇੰਡੀਆ ਦੇ ਆਊਟਲੈਟ 'ਤੇ ਇੱਕ ਦਿਨ ਦੀ ਵਿਕਰੀ ਦਾ ਅੰਕੜਾ ਪਹਿਲੀ ਵਾਰ ਇੱਕ ਕਰੋੜ ਰੁਪਏ ਦੇ ਪਾਰ ਗਿਆ ਸੀ, ਇਹ 116.13 ਲੱਖ ਰੁਪਏ ਸੀ।

 

ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਚੇਅਰਮੈਨ ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਪ੍ਰਧਾਨ ਮੰਤਰੀ ਦੀ "ਸਵਦੇਸ਼ੀ" ਵਿਸ਼ੇਸ਼ਕਰ ਖਾਦੀ ਨੂੰ ਪ੍ਰੋਤਸਾਹਨ ਦੇਣ ਦੇ ਲਈ ਲਗਾਤਾਰ ਕੀਤੀ ਗਈ ਅਪੀਲ ਨੂੰ ਵੱਡੇ ਪੈਮਾਨੇ 'ਤੇ ਹੋਈ ਵਿਕਰੀ ਦੇ ਅੰਕੜਿਆਂ ਦਾ ਕ੍ਰੈਡਿਟ ਦਿੱਤਾ।ਉਨ੍ਹਾ ਨੇ ਕਿਹਾ, "ਖਾਦੀ ਅਤੇ ਗ੍ਰਾਮ ਉਦਯੋਗ ਖੇਤਰਾਂ ਦੀ ਰੀੜ ਬਨਾਉਣ ਵਾਲੇ ਕਾਰੀਗਰਾਂ ਦਾ ਸਮਰਥਨ ਕਰਨ ਦੇ ਲਈ ਵੱਡੀ ਗਿਣਤੀ ਵਿੱਚ ਖਾਦੀ ਪ੍ਰੇਮੀਆਂ ਨੂੰ ਆਉਂਦੇ ਦੇਖ ਕੇ ਖੁਸ਼ੀ ਹੁੰਦੀ ਹੈ।ਮਹਾਮਾਰੀ ਦੇ ਬਾਵਜੂਦ,ਖਾਦੀ ਕਾਰੀਗਰਾਂ ਨੇ ਉਤਪਾਦਨ ਗਤੀਵਿਧੀਆਂ ਨੂੰ ਪੂਰੇ ਜੋਸ਼ ਦੇ ਨਾਲ ਜਾਰੀ ਰੱਖਿਆ ਅਤੇ ਸਾਥੀ ਦੇਸ਼ਵਾਸ਼ੀਆਂ ਨੇ ਉਸੇ ਉਤਸ਼ਾਹ ਦੇ ਨਲਾ ਉਨ੍ਹਾਂ ਦਾ ਸਮਰਥਨ ਕੀਤਾ।" ਸਕਸੈਨਾ ਨੇ ਕਿਹਾ ਕਿ ਆਰੀਤਕ ਮੰਦੀ ਦੇ ਬਾਵਜੂਦ, ਕੇਵੀਆਈਸੀ ਨੇ ਖਾਦੀ ਦੇ ਵਿਕਾਸ ਦੀ ਗਤੀ ਨੂੰ ਬਣਾਏ ਰੱਖਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

 

ਇਸ ਸਾਲ ਖਾਦੀ ਉਤਪਾਦਾਂ ਦੀ ਜ਼ਬਰਦਸਤ ਵਿਕਰੀ ਕਾਫੀ ਮਹੱਤਵ ਰੱਖਦੀ ਹੈ। ਜਿੱਥੇ ਕੋਵਿਡ-19 ਲੌਕਡਾਊਨ ਦੇ ਦੌਰਾਨ ਲਗਭਗ ਸਾਰੀਆਂ ਗਤੀਵਿਧੀਆਂ ਰੁੱਕ ਗਈਆਂ ਸਨ, ਕੇਵੀਆਈਸੀ ਨੇ ਦੇਸ਼ ਭਰ ਵਿੱਚ ਆਪਣੀਆਂ ਵੱਖ-ਵੱਖ ਜਾਰੀ ਰੱਖੀਆਂ ਜਿਨ੍ਹਾਂ ਵਿੱਚ ਫੇਸ ਮਾਸਕ ਅਤੇ ਹੈਂਡ ਵੌਸ਼ ਸੈਨੀਟਾਈਜ਼ਰ ਜਿਹੇ ਵਿਅਕਤੀਗਤ ਸਵੱਛਤਾ ਉਤਪਾਦਾਂ ਦੇ ਇਲਾਵਾ ਕੱਪੜੇ ਅਤੇ ਗ੍ਰਾਮ ਉਦਯੋਗ ਉਤਪਾਦਾਂ ਦੀ ਇੱਕ ਵਿਸ਼ਾਲ ਲੜੀ ਦਾ ਉਤਪਾਦਨ ਸ਼ਾਮਲ ਹੈ। ਲੌਕਡਾਊਨ ਦਾ ਖਾਦੀ ਕਾਰੀਗਰਾਂ ਦੀ ਰੋਜ਼ੀ ਰੋਟੀ 'ਤੇ ਬਹੁਤ ਬੁਰਾ ਅਸਰ ਪਿਆ, ਲੇਕਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ "ਆਤਮਨਿਰਭਰ ਭਾਰਤ" ਅਤੇ "ਵੋਕਲ ਫਾਰ ਲੋਕਲ" ਦੀ ਅਪੀਲ ਨੇ ਸਥਾਨਕ ਨਿਰਮਾਣ ਵਿਸ਼ੇਸ਼ ਰੂਪ ਨਾਲ ਖਾਦੀ ਅਤੇ ਗ੍ਰਾਮ ਉਦਯੋਗ ਖੇਤਰਾਂ ਵਿੱਚ ਇੱਕ ਨਵੀਂ ਜਾਨ ਪਾ ਦਿੱਤੀ।

 

ਖਾਦੀ ਦੀ ਇੱਕ ਦਿਨ ਦੀ ਵਿਕਰੀ ਦਾ ਅੰਕੜਾ:

 

. ਅਕਤੂਬਰ 4,2014- 66.81 ਲੱਖ ਰੁਪਏ

. ਅਕਤੂਬਰ 2,2015- 91.42 ਲੱਖ ਰੁਪਏ

. ਅਕਤੂਬਰ 22,2016- 116.13 ਲੱਖ ਰੁਪਏ

. ਅਕਤੂਬਰ 17,2017- 117.08 ਲੱਖ ਰੁਪਏ

. ਅਕਤੂਬਰ 2,2018- 105.94 ਲੱਖ ਰੁਪਏ

. ਅਕਤੂਬਰ 13,2018- 125.25 ਲੱਖ ਰੁਪਏ

. ਅਕਤੂਬਰ 17,2018- 102.72 ਲੱਖ ਰੁਪਏ

. ਅਕਤੂਬਰ 20,2018- 102.14 ਲੱਖ ਰੁਪਏ

. ਅਕਤੂਬਰ 2,2019- 127.57 ਲੱਖ ਰੁਪਏ

. ਅਕਤੂਬਰ 2,2020- 102.24 ਲੱਖ ਰੁਪਏ

. ਅਕਤੂਬਰ 24,2020- 105.62 ਲੱਖ ਰੁਪਏ

. ਨਵੰਬਰ 7,2020- 106.18 ਲੱਖ ਰੁਪਏ

. ਨਵੰਬਰ 13,2020- 111.40 ਲੱਖ ਰੁਪਏ

                                 

        *****

 

 

ਆਰਸੀਜੇ/ਆਰਐੱਨਐੱਮ/ਆਈਏ


(Release ID: 1673359) Visitor Counter : 159