ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸ਼ੁੱਕਰਵਾਰ ਨੂੰ 8ਵੀਂ ਬ੍ਰਿਕਸ ਐੱਸਟੀਆਈ ਮੰਤਰੀ ਪੱਧਰੀ ਮੀਟਿੰਗ ਹੋਈ

ਮੀਟਿੰਗ ਵਿੱਚ ਸਰਵਸੰਮਤੀ ਨਾਲ ਬ੍ਰਿਕਸ ਐੱਸਟੀਆਈ ਐਲਾਨਾਮਾ 2020 ਅਤੇ ਬ੍ਰਿਕਸ ਐੱਸਟੀਆਈ ਗਤੀਵਿਧੀਆਂ ਦੇ ਕੈਲੰਡਰ 2020-21 ਨੂੰ ਅਪਣਾਇਆ ਗਿਆ

‘ਕੋਵਿਡ-19 ਮਹਾਮਾਰੀ ਇੱਕ ਪ੍ਰੀਖਿਆ ਹੈ, ਇਹ ਦਰਸਾਉਂਦਾ ਹੈ ਕਿ ਬਹੁਪੱਖੀ ਸਹਿਯੋਗ ਅਜਿਹੀਆਂ ਆਲਮੀ ਚੁਣੌਤੀਆਂ ਨੂੰ ਪਾਰ ਕਰਨ ਲਈ ਮਹੱਤਵਪੂਰਨ ਹੈ’: ਡਾ. ਹਰਸ਼ ਵਰਧਨ

‘‘ਅਸੀਂ ਬ੍ਰਿਕਸ ਦੇਸ਼ਾਂ ਨਾਲ ਗੱਲਬਾਤ ਅਤੇ ਪਰਸਪਰ ਗਿਆਨ ਸਾਂਝਾ ਕਰਨ, ਸਮਰੱਥਾ ਨਿਰਮਾਣ, ਕ੍ਰਾਸ ਇਨਕਿਊਬੇਸ਼ਨ ਨੂੰ ਪ੍ਰੋਤਸਾਹਨ ਦੇਣ ਲਈ ਬ੍ਰਿਕਸ ਦੇਸ਼ਾਂ ਨਾਲ ਅਗਾਂਹਵਧੂ ਬ੍ਰਿਕਸ ਪ੍ਰਣਾਲੀ ਨੂੰ ਅੱਗੇ ਵਧਾਉਣ ਦੇ ਮਹੱਤਵ ਨੂੰ ਪਛਾਣਦੇ ਹਾਂ’’ : ਡਾ. ਹਰਸ਼ ਵਰਧਨ

ਬ੍ਰਿਕਸ ਮੈਂਬਰਾਂ ਨੇ ਭਾਰਤ ਦੀ ਯੋਜਨਾ-‘ਐੱਸਈਆਰਬੀ-ਪਾਵਰ’ (ਖੋਜ ਵਿੱਚ ਮਹਿਲਾਵਾਂ ਲਈ ਮੌਕਿਆਂ ਨੂੰ ਵਧਾਉਣਾ) ਨੂੰ ਪ੍ਰੋਤਸਾਹਿਤ ਕਰਨ ਅਤੇ ਵਿਗਿਆਨ ਅਤੇ ਇੰਜਨੀਅਰਿੰਗ ਦੇ ਪ੍ਰਮੁੱਖ ਖੇਤਰਾਂ ਵਿੱਚ ਖੋਜ ਅਤੇ ਵਿਕਾਸ ਗਤੀਵਿਧੀਆਂ ਲਈ ਉੱਘੀਆਂ ਮਹਿਲਾ ਖੋਜਾਰਥੀਆਂ ਨੂੰ ਪ੍ਰੋਤਸਾਹਿਤ ਕਰਨ ਅਤੇ ਮਦਦ ਕਰਨ ਵਿੱਚ ਸਮਰਥਨ ਦਿੱਤਾ

Posted On: 14 NOV 2020 11:53AM by PIB Chandigarh

ਬ੍ਰਿਕਸ ਸਮੂਹ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ) ਦੇ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਮੰਤਰੀਆਂ ਨੇ 13 ਨਵੰਬਰ ਦੀ ਸ਼ਾਮ ਨੂੰ ਇੱਕ ਵਰਚੁਅਲ ਮੰਚ ਜ਼ਰੀਏ ਮੈਂਬਰ ਦੇਸ਼ਾਂ ਦੇ ਦਰਮਿਆਨ ਐੱਸਐਂਡਟੀ ਸਹਿਯੋਗ ’ਤੇ ਚਰਚਾ ਕੀਤੀ। ਰੂਸ ਦੇ ਵਿਗਿਆਨ ਅਤੇ ਉੱਚ ਸਿੱਖਿਆ ਮੰਤਰੀ ਨੇ ਮੀਟਿੰਗ ਦਾ ਆਯੋਜਨ ਕੀਤਾ, ਰੂਸੀ ਫੈਡਰੇਸ਼ਨ 12ਵੇਂ ਬ੍ਰਿਕਸ ਸਿਖਰ ਸੰਮੇਲਨ ਦਾ ਮੁਖੀ ਹੈ। 

 

 

 

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ ਵਰਧਨ ਨੇ ਸਮਾਪਤੀ ਸੈਸ਼ਨ ਵਿੱਚ ਭਾਗ ਲੈਣ ਵਾਲੇ ਪਤਵੰਤਿਆਂ ਨੂੰ ‘‘ਬ੍ਰਿਕਸ ਐੱਸਟੀਆਈ ਐਲਾਨਨਾਮਾ 2020 ਅਤੇ ਬ੍ਰਿਕਸ ਐੱਸਟੀਆਈ ਗਤੀਵਿਧੀਆਂ ਦਾ ਕੈਲੰਡਰ 2020-21’ ਲਈ ਵਧਾਈ ਦਿੱਤੀ ਜਿਹੜਾ ਸਾਡੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਇੱਕ ਰੋਡਮੈਪ ਦੇ ਰੂਪ ਵਿੱਚ ਕਾਰਜ ਕਰੇਗਾ।’’ ਬ੍ਰਿਕਸ ਐੱਸਟੀਆਈ ਐਲਾਨਨਾਮਾ 2020 ਨੂੰ ਮੀਟਿੰਗ ਵਿੱਚ ਸਰਬਸੰਮਤੀ ਨਾਲ ਅਪਣਾਇਆ ਗਿਆ। 

 

 

ਮੀਟਿੰਗ ਦੇ ਦੌਰਾਨ, ਡਾ. ਹਰਸ਼ ਵਰਧਨ ਨੇ ਕਿਹਾ ‘‘ਕੋਵਿਡ-19 ਮਹਾਮਾਰੀ ਇੱਕ ਪ੍ਰੀਖਿਆ ਹੈ, ਇਹ ਪ੍ਰਦਰਸ਼ਿਤ ਕਰਦਾ ਹੈ ਕਿ ਬਹੁਪੱਖੀ ਸਹਿਯੋਗ ਅਜਿਹੀਆਂ ਆਲਮੀ ਚੁਣੌਤੀਆਂ ’ਤੇ ਕਾਬੂ ਪਾਉਣ ਲਈ ਮਹੱਤਵਪੂਰਨ ਹੈ।’’ ਉਨ੍ਹਾਂ ਨੇ ਕਿਹਾ, ‘‘ਕਿਉਂਕਿ ਅਸੀਂ ਇਸ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਲੋਕਾਂ ਵਿੱਚੋਂ ਇੱਕ ਹਾਂ, ਇਸ ਲਈ ਇਹ ਬ੍ਰਿਕਸ ਦੇਸ਼ਾਂ ਵਿਚਕਾਰ ਇਸ ਮਹਾਮਾਰੀ ਨਾਲ ਨਜਿੱਠਣ ਲਈ ਜ਼ਿਆਦਾ ਤੋਂ ਜ਼ਿਆਦਾ ਸਹਿਯੋਗ ਦਾ ਮੌਕਾ ਪ੍ਰਦਾਨ ਕਰਦਾ ਹੈ।’’

 

ਕੇਂਦਰੀ ਮੰਤਰੀ ਨੇ ਦੱਸਿਆ ਕਿ ‘‘ਭਾਰਤ ਨੇ ਇਸ ਅਣਕਿਆਸੀ ਕੋਵਿਡ-19 ਮਹਾਮਾਰੀ ਨੂੰ ਦੂਰ ਕਰਨ ਲਈ ਇੱਕ ਏਕੀਕ੍ਰਿਤ ਪ੍ਰਤੀਕਿਰਿਆ ਸ਼ੁਰੂ ਕੀਤੀ ਹੈ। ਸਵਦੇਸ਼ੀ ਟੀਕੇ ਦੇ ਵਿਕਾਸ ਤੋਂ ਲੈ ਕੇ ਪਰੰਪਰਿਕ ਗਿਆਨ ’ਤੇ ਅਧਾਰਿਤ ਨਵੀਨ ਦੇਖਭਾਲ ਡਾਇਗਨੌਸਟਿਕ ਅਤੇ ਉਪਚਾਰ ਸਬੰਧੀ ਫਾਰਮੂਲੇ, ਖੋਜ ਸਰੋਤਾਂ ਦੀ ਸਥਾਪਨਾ ਕਰਨ ਅਤੇ ਸੇਵਾਵਾਂ ਦੀ ਪੇਸ਼ਕਸ਼ ਕਰਨ ਲਈ, ਭਾਰਤੀ ਆਰਐਂਡਡੀ ਸੰਸਥਾਵਾਂ ਜਨਤਕ ਅਤੇ ਨਿੱਜੀ ਸੰਸਥਾਵਾਂ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਪ੍ਰਭਾਵਸ਼ਾਲੀ ਦਖਲ ਵਿਕਸਤ ਕਰਨ ਲਈ ਨਿਰੰਤਰ ਮਿਹਨਤ ਕਰ ਰਹੀਆਂ ਹਨ। ਸੈਂਕੜੇ ਪ੍ਰਾਜੈਕਟਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। 100 ਤੋਂ ਵੱਧ ਸਟਾਰਟ-ਅਪਸ ਨੇ ਕੋਵਿਡ-19 ਲਈ ਨਵੀਨ ਉਤਪਾਦ ਤਿਆਰ ਕੀਤੇ ਹਨ।’’

 

ਇਸ ਵੱਲ ਇਸ਼ਾਰਾ ਕਰਦਿਆਂ ਕਿ ‘ਸਰਬ ਵਿਆਪੀ ਵਿਕਾਸ ਲਈ ਇਨੋਵੇਸ਼ਨ ਦਾ ਐਲਾਨਨਾਮੇ ਵਿੱਚ ਮਹੱਤਵਪੂਰਨ ਜ਼ਿਕਰ ਮਿਲਦਾ ਹੈ’, ਡਾ. ਹਰਸ਼ ਵਰਧਨ ਨੇ ਕਿਹਾ, ‘‘ਅਸੀਂ ਬ੍ਰਿਕਸ ਦੇਸ਼ਾਂ ਨਾਲ ਗੱਲਬਾਤ ਦੇ ਮਹੱਤਵ ਨੂੰ ਸਮਝਦੇ ਹਾਂ ਅਤੇ ਆਪਸੀ ਗਿਆਨ ਸਾਂਝਾ ਕਰਨ, ਸਮਰੱਥਾ ਵਧਾਉਣ ਅਤੇ ਕਿਸੇ ਨਾਲ ਕਰਾਸ ਇਨਕਿਊਬੇਸ਼ਨ ਕਰਨ ਲਈ ਬ੍ਰਿਕਸ ਪ੍ਰਣਾਲੀਆਂ ਨੂੰ ਅੱਗੇ ਵਧਾਉਣ ਲਈ ਵਿਆਪਕ ਦ੍ਰਿਸ਼ਟੀਕੋਣ ਰੱਖਦੇ ਹਾਂ।’’

 

ਬ੍ਰਿਕਸ ਮੈਂਬਰ ਨੇਤਾਵਾਂ ਨੇ ਡਾ. ਹਰਸ਼ ਵਰਧਨ ਨੇ ਜੋ ਕਿਹਾ ਕਿ, ‘‘ਅਸੀਂ ਹਾਲ ਹੀ ਵਿੱਚ ਵਿਗਿਆਨ ਅਤੇ ਇੰਜਨੀਅਰਿੰਗ ਦੇ ਮੋਹਰੀ ਖੇਤਰਾਂ ਵਿੱਚ ਆਰਐਂਡਡੀ ਗਤੀਵਿਧੀਆਂ ਨੂੰ ਸ਼ੁਰੂ ਕਰਨ ਲਈ ਉੱਘੀਆਂ ਮਹਿਲਾ ਖੋਜਾਰਥੀਆਂ ਨੂੰ ਪ੍ਰੋਤਸਾਹਿਤ ਕਰਨ ਅਤੇ ਸਮਰਥਨ ਕਰਨ ਲਈ ‘ਐੱਸਈਆਰਬੀ-ਪਾਵਰ’ (ਖੋਜ ਵਿੱਚ ਮਹਿਲਾਵਾਂ ਲਈ ਮੌਕਿਆਂ ਨੂੰ ਵਧਾਉਣਾ) ਸ਼ੁਰੂ ਕੀਤੀ ਹੈ। ਅਸੀਂ ਬ੍ਰਿਕਸ ਮਹਿਲਾ ਵਿਗਿਆਨੀਆਂ ਨੂੰ ਇੱਕ ਸਮਰਪਿਤ ਮੰਚ ਅਤੇ ਤੰਤਰ ਜ਼ਰੀਏ ਨੈੱਟਵਰਕਿੰਗ ਕਰਨ ਬਾਰੇ ਸੋਚ ਸਕਦੇ ਹਾਂ’’ ਲਈ ਭਾਰਤ ਦੀ ਸ਼ਲਾਘਾ ਕੀਤੀ। 

 

ਉਨ੍ਹਾਂ ਨੇ ਦੁਹਰਾਇਆ ਕਿ, ‘‘ਭਾਰਤ ਸਰਗਰਮ ਰੂਪ ਨਾਲ 2020-21 ਦੇ ਬ੍ਰਿਕਸ ਐੱਸਟੀਆਈ ਕੈਲੰਡਰ ਨੂੰ ਲਾਗੂ ਕਰਨ ਵਿੱਚ ਯੋਗਦਾਨ ਦੇਵੇਗਾ ਅਤੇ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾ ’ਤੇ ਬ੍ਰਿਕਸ ਐੱਮਓਯੂ ਤਹਿਤ ਨਿਰੰਤਰ ਵਿਗਿਆਨਕ ਗਤੀਵਿਧੀਆਂ ਦਾ ਸਮਰਥਨ ਕਰਦਾ ਹੈ।’’

 

ਸਾਲ 2019-2020 ਵਿੱਚ ‘ਵਰਕਿੰਗ ਗਰੁੱਪ ਦੀ ਰਿਪੋਰਟ’ ’ਤੇ ਮੀਟਿੰਗ ਦੇ ਦੂਜੇ ਸੈਸ਼ਨ ਵਿੱਚ ਭਾਗ ਲੈਣਾ (ਕੋਵਿਡ-19 ਮਹਾਮਾਰੀ ਤਾਲਮੇਲ ਸੱਦਾ, ਬ੍ਰਿਕਸ ਐੱਸਟੀਆਈ ਸੰਚਾਲਨ ਕਮੇਟੀ ਦੀਆਂ ਗਤੀਵਿਧੀਆਂ ਦੇ ਨਤੀਜੇ) ਅਤੇ ਐੱਸਟੀਆਈ ’ਤੇ ਐੱਮਓਯੂ ਦੇ 5 ਸਾਲ ਦੇ ਲਾਗੂ ਕਰਨ ਦੇ ਨਤੀਜੇ’ ’ਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਭਾਰਤ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ, ‘‘ਸਾਨੂੰ ਬ੍ਰਿਕਸ ਐੱਸਟੀਆਈ ਦੀ ਪਹਿਲ ਨੂੰ ਹੋਰ ਜ਼ਿਆਦਾ ਕੁਸ਼ਲ, ਕੇਂਦਰਿਤ ਅਤੇ ਨਤੀਜਾ ਮੁਖੀ ਬਣਾਉਣ ਦੀ ਜ਼ਰੂਰਤ ਹੈ।’’ ਉਨ੍ਹਾਂ ਨੇ ਸ਼ਲਾਘਾ ਕੀਤੀ ਕਿ ‘‘ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਬ੍ਰਿਕਸ ਦੇਸ਼ ਵਿਸ਼ੇਸ਼ ਰੂਪ ਨਾਲ ਵਿਗਿਆਨਕ ਮੰਤਰਾਲੇ ਮੌਜੂਦਾ ਆਲਮੀ ਕੋਵਿਡ-19 ਮਹਾਮਾਰੀ ਨੂੰ ਹੱਲ ਕਰਨ ਲਈ ਹੱਥ ਮਿਲਾਉਣ ਲਈ ਉਤਸੁਕ ਹਨ।’’

 

ਰੂਸੀ ਸੰਘ ਦੇ ਵਿਗਿਆਨ ਅਤੇ ਉੱਚ ਸਿੱਖਿਆ ਮੰਤਰੀ ਸ਼੍ਰੀ ਵਾਲੇਰੀ ਫਲਕੋਵ (Shri Valery Falkov), ਫੈਡਰੇਟਿਵ ਰੀਪਬਲਿਕ ਆਫ ਬ੍ਰਾਜ਼ੀਲ ਦੇ ਵਿਗਿਆਨ, ਟੈਕਨੋਲੋਜੀ ਅਤੇ ਨਵਾਚਾਰ ਮੰਤਰੀ ਸ਼੍ਰੀ ਮਾਰਕੋਸ ਪੋਂਟਸ (Shri Marcos Pontes), ਪੀਪਲ’ਜ਼ ਰੀਪਬਲਿਕ ਆਵ੍ ਚਾਈਨਾ ਦੇ ਵਿਗਿਆਨ ਅਤੇ ਟੈਕਨੋਲੋਜੀ ਦੇ ਪਹਿਲੇ ਉਪ ਮੰਤਰੀ ਸ਼੍ਰੀ ਹੁਆਂਗ ਵੀ (Shri Huang Wei), ਦੱਖਣੀ ਅਫ਼ਰੀਕਾ ਗਣਰਾਜ ਦੇ ਉੱਚ ਸਿੱਖਿਆ, ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾ. ਬੌਂਗਗਿਨਕੋਸੀ ਇਮੈਨੂਅਲ ਨਜ਼ੀਮਾਂਡੇ (Dr. Bonginkosi Emmanuel Nzimande) ਅਤੇ ਮੈਂਬਰ ਦੇਸ਼ਾਂ ਦੇ ਕਈ ਹੋਰ ਪਤਵੰਤਿਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ। 

 

 

ਡਾ. ਹਰਸ਼ ਵਰਧਨ ਦੀਆਂ ਉਦਘਾਟਨੀ ਟਿੱਪਣੀਆਂ ਸੁਣਨ ਲਈ ਇੱਥੇ ਕਲਿੱਕ ਕਰੋ

ਮੀਟਿੰਗ ਵਿੱਚ ਡਾ. ਹਰਸ਼ ਵਰਧਨ ਦਾ ਮੁੱਖ ਭਾਸ਼ਣ ਸੁਣਨ ਲਈ ਇੱਥੇ ਕਲਿੱਕ ਕਰੋ

ਸਮਾਪਤੀ ਸੈਸ਼ਨ ਵਿੱਚ ਡਾ. ਹਰਸ਼ ਵਰਧਨ ਦਾ ਭਾਸ਼ਣ ਸੁਣਨ ਲਈ ਇੱਥੇ ਕਲਿੱਕ ਕਰੋ

 

*****

 

ਐੱਨਬੀ/ਕੇਜੀਐੱਸ



(Release ID: 1672960) Visitor Counter : 169