ਰੱਖਿਆ ਮੰਤਰਾਲਾ

ਸੀਐਨਐਸ ਵਲੋਂ ਕੈਂਪਬੈਲ ਬੇਅ ਦਾ ਦੌਰਾ

Posted On: 13 NOV 2020 5:45PM by PIB Chandigarh

ਚੀਫ ਆਫ ਨੇਵਲ ਸਟਾਫ ਐਡਮਿਰਲ ਕਰਮਬੀਰ ਸਿੰਘ, ਪੀਵੀਐਸਐਮ, ਏਵੀਐਸਐਮ,

ਏਡੀਸੀ ਨੇ 13 ਨਵੰਬਰ 2020 ਨੂੰ ਕੈਂਪਬੈਲ ਬੇਅ, ਗ੍ਰੇਟ ਨਿਕੋਬਾਰ ਆਈਲੈਂਡ ਵਿਖੇ ਪੈਂਦੇ ਨੇਵਲ

ਏਅਰ ਸਟੇਸ਼ਨ ਆਈਐਨਐਸ ਬਾਜ਼ ਦਾ ਦੌਰਾ ਕੀਤਾ। ਇਸ ਦਾ ਉਦੇਸ਼ ਦੀਪਾਵਾਲੀ ਦੇ ਮੌਕੇ 'ਤੇ ਨੇਵਲ ਸਟਾਫ ਕਰਮਚਾਰੀਆਂ ਨਾਲ ਇਕਜੁੱਟਤਾ ਜ਼ਾਹਰ ਕਰਨਾ ਸੀ

ਸੀਐਨਐਸ ਦਾ ਲੈਫਟੀਨੈਂਟ ਜਨਰਲ ਮਨੋਜ ਪਾਂਡੇ, ਏਵੀਐਸਐਮ, ਵੀਐਸਐਮ, ਕਮਾਂਡਰ-ਇਨ-ਚੀਫ਼ ਅੰਡੇਮਾਨ ਅਤੇ ਨਿਕੋਬਾਰ ਕਮਾਂਡ (ਸਿਨਕਨ) ਵੱਲੋਂ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨਾਂ ਨੂੰ ਕਮਾਂਡ ਦੀਆਂ ਕਾਰਜਸ਼ੀਲ ਤਿਆਰੀਆਂ ਅਤੇ ਬੁਨਿਆਦੀ ਢਾਂਚੇ ਦੇ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਮੌਜੂਦਾ ਸੁਰੱਖਿਆ ਚੁਣੌਤੀਆਂ ਸੰਬੰਧੀ ਤਿਆਰੀਆਂ ਵੀ ਸ਼ਾਮਲ ਹਨ

ਆਈ ਐਨ ਐਸ ਬਾਜ਼ ਵਿਖੇ ਨੇਵਲ ਸਟਾਫ ਕਰਮਚਾਰੀਆਂ ਨਾਲ ਗੱਲਬਾਤ ਦੌਰਾਨ, ਸੀ ਐਨ ਐਸ ਨੇ ਰਣਨੀਤਕ ਮਹੱਤਾ ਵਾਲੇ ਇਸ ਬੇਸ ਨੂੰ ਹਰ ਸਮੇਂ ਚਾਲੂ ਰੱਖਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਵੀਕਾਰ ਕੀਤਾ। ਇਸ ਮੌਕੇ 'ਤੇ ਭਾਰਤੀ ਸੈਨਾ, ਇੰਡੀਅਨ ਏਅਰ ਫੋਰਸ, ਕੋਸਟ ਗਾਰਡ, ਡੀਐਸਸੀ ਅਤੇ ਜੀਆਰਈਐਫ ਕਰਮਚਾਰੀਆਂ ਦੇ ਨਾਲ- ਨਾਲ ਰੱਖਿਆ ਨਾਗਰਿਕ ਮੌਜੂਦ ਸਨ

ਭੂ-ਰਣਨੀਤਕ ਤੌਰ ਤੇ ਅਹਿਮ ਥਾਂ 'ਤੇ ਸਥਿਤ ਇਹ ਏਅਰ ਸਟੇਸ਼ਨ, ਆਈ.ਐੱਨ.ਐੱਸ. ਬਾਜ਼, ਆਈ..ਆਰ. ਦੇ ਨਾਲੋਂ ਨਾਲ ਲੰਘ ਰਹੇ ਨਾਜ਼ੁਕ ਅੰਤਰਰਾਸ਼ਟਰੀ ਸਮੁੰਦਰੀ ਲੇਨਜ਼ ਤੇ ਨਜ਼ਰ ਰੱਖਦਾ ਹੈ

ਏਅਰਬੇਸ ਬਹੁਤ ਸਾਰੇ ਸੈਨਿਕ ਹਵਾਈ ਜਹਾਜ਼ਾਂ ਦੇ ਸੰਚਾਲਨ ਨੂੰ ਮਦਦ ਕਰਦਾ ਹੈ, ਜਿਹੜੇ ਦੱਖਣੀ ਬੰਗਾਲ ਦੀ ਖਾੜੀ, ਦੱਖਣੀ ਅੰਡੇਮਾਨ ਸਾਗਰ, ਮਲਾਕਾ ਸਮੁੰਦਰੀ ਜ਼ਹਾਜ਼ ਅਤੇ ਦੱਖਣੀ ਹਿੰਦ ਮਹਾਸਾਗਰ ਉੱਤੇ ਨਿਗਰਾਨੀ ਦੇ ਸਮਰਥ ਬਣਾਉਂਦੇ ਹਨ

ਆਈਐਨਐਸ ਬਾਜ਼ ਸਿਵਲ ਅਥਾਰਟੀ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ ਜਿਸ ਵਿੱਚ ਕੈਜੁਅਲਟੀ ਨਿਕਾਸੀ, ਮਨੁੱਖਤਾਵਾਦੀ ਸਹਾਇਤਾ ਅਤੇ ਬਿਪਤਾ ਤੋਂ ਰਾਹਤ, ਭਾਲ ਅਤੇ ਬਚਾਅ ਕਾਰਜ਼ ਸ਼ਾਮਲ ਹਨ। ਇਹ ਨਿਕੋਬਾਰ ਸਮੂਹ ਦੇ ਟਾਪੂਆਂ ਵਿੱਚ ਤਾਇਨਾਤ ਸਮੁੰਦਰੀ ਜਹਾਜ਼ਾਂ ਦੇ ਕਾਰਜਸ਼ੀਲਤਾ ਸੰਬੰਧੀ ਵਾਰੀ-ਵਾਰੀ ਸਹੂਲਤਾਂ ਲਈ ਵੀ ਇੱਕ ਸਹਾਇਤਾ ਬੇਸ ਬਣਦਾ ਹੈ

____________________________________________________________________________

ਏਬੀਬੀਬੀ / ਵੀਐਮ / ਐਮਐਸ(Release ID: 1672823) Visitor Counter : 119


Read this release in: English , Urdu , Hindi , Tamil , Telugu