ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਿਹ ਮੰਤਰੀ ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਕਮੇਟੀ ਨੇ 6 ਰਾਜਾਂ ਨੂੰ 4,381.88 ਕਰੋੜ ਦੀ ਵਾਧੂ ਕੇਂਦਰੀ ਸਹਾਇਤਾ ਦੀ ਪ੍ਰਵਾਨਗੀ ਦਿੱਤੀ
ਪੱਛਮੀ ਬੰਗਾਲ, ਉਡੀਸ਼ਾ, ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼ ਅਤੇ ਸਿੱਕਮ 2020 ਦੌਰਾਨ ਆਏ ਚਕਰਵਾਤੀ ਤੂਫ਼ਾਨਾਂ “ਅਮਫਾਨ” ਅਤੇ “ਨਿਸਰਗਾ”, ਹੜਾਂ ਅਤੇ ਢਿੱਗਾਂ ਖਿਸਕਣ ਲਈ ਫੰਡ ਪ੍ਰਾਪਤ ਕਰਨਗੇ
Posted On:
13 NOV 2020 10:38AM by PIB Chandigarh
ਕੇਂਦਰੀ ਗ੍ਰਿਹ ਮੰਤਰੀ, ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਕਮੇਟੀ (ਐਚ.ਐੱਲ.ਸੀ.) ਨੇ ਰਾਸ਼ਟਰੀ ਆਫ਼ਤ ਰਿਸਪਾਂਸ ਫੰਡ (ਐਨ.ਡੀ.ਆਰ.ਐਫ) ਅਧੀਨ ਛੇ ਰਾਜਾਂ ਨੂੰ ਵਾਧੂ ਕੇਂਦਰੀ ਸਹਾਇਤਾ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜੋ ਇਸ ਸਾਲ ਚੱਕਰਵਾਤ / ਹੜ੍ਹਾਂ / ਢਿੱਗਾਂ ਖਿਸਕਣ ਕਾਰਨ ਪ੍ਰਭਾਵਿਤ ਹੋਏ ਸਨ।
ਐਚਐਲਸੀ ਨੇ ਰਾਸ਼ਟਰੀ ਆਫ਼ਤ ਰਿਸਪਾਂਸ ਫੰਡ (ਐਨਡੀਆਰਐਫ) ਤੋਂ ਛੇ ਰਾਜਾਂ ਨੂੰ 4,381.88 ਕਰੋੜ ਰੁਪਏ ਦੀ ਵਾਧੂ ਕੇਂਦਰੀ ਸਹਾਇਤਾ ਨੂੰ ਪ੍ਰਵਾਨਗੀ ਦਿੱਤੀ ਹੈ।
ਚੱਕਰਵਾਤ ‘ਅਮਫਾਨ’ ਲਈ ਪੱਛਮੀ ਬੰਗਾਲ ਲਈ 2,707.77 ਕਰੋੜ ਰੁਪਏ ਅਤੇ ਓਡੀਸ਼ਾ ਲਈ 1128.23 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।
ਚੱਕਰਵਾਤ ‘ਨਿਸਰਗਾ’ ਲਈ ਮਹਾਰਾਸ਼ਟਰ ਲਈ 268.59 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।
ਦੱਖਣ-ਪੱਛਮੀ ਮੌਨਸੂਨ ਦੌਰਾਨ ਹੜ੍ਹਾਂ ਅਤੇ ਢਿਗਾਂ ਖਿਸਕਣ ਲਈ, ਕਰਨਾਟਕ ਲਈ 577.84 ਕਰੋੜ ਰੁਪਏ, ਮੱਧ ਪ੍ਰਦੇਸ਼ ਲਈ 611.61 ਕਰੋੜ ਅਤੇ ਸਿੱਕਮ ਲਈ 87.84 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।
ਚੱਕਰਵਾਤ ‘ਅਮਫਾਨ’ ਦੇ ਬਾਅਦ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 22 ਮਈ, 2020 ਨੂੰ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਪ੍ਰਭਾਵਿਤ ਰਾਜਾਂ ਦਾ ਦੌਰਾ ਕਰ ਚੁੱਕੇ ਸਨ। ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਐਲਾਨ ਅਨੁਸਾਰ, ਪੱਛਮੀ ਬੰਗਾਲ ਨੂੰ 1000 ਕਰੋੜ ਰੁਪਏ ਅਤੇ ਓਡੀਸ਼ਾ ਨੂੰ 500 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਅਡਵਾਂਸ ਵਿੱਚ 23 ਮਈ, 2020 ਨੂੰ ਇਨ੍ਹਾਂ ਰਾਜਾਂ ਵਿੱਚ ਤੁਰੰਤ ਰਾਹਤ ਕਾਰਜਾਂ ਲਈ ਜਾਰੀ ਕੀਤੇ ਗਏ ਸਨ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੇ ਵਾਰਸਾਂ ਲਈ 2 ਲੱਖ ਰੁਪਏ ਅਤੇ ਜ਼ਖਮੀਆਂ ਲਈ 50,000 ਰੁਪਏ ਦੀ ਐਕਸ ਗ੍ਰੇਸ਼ਿਆਂ ਗ੍ਰਾਂਟ ਦਾ ਵੀ ਐਲਾਨ ਕੀਤਾ ਸੀ ਜੋ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ (ਐੱਸ.ਡੀ.ਆਰ.ਐੱਫ.) ਅਤੇ ਐਨ.ਡੀ.ਆਰ.ਐਫ. ਰਾਹੀਂ ਮੁਹੱਈਆ ਕਰਵਾਈ ਗਈ ਐਕਸ ਗ੍ਰੇਸ਼ਿਆ ਤੋਂ ਅਲੱਗ ਸੀ।
ਸਾਰੇ ਛੇ ਰਾਜਾਂ ਵਿੱਚ, ਕੇਂਦਰ ਸਰਕਾਰ ਨੇ ਕੁਦਰਤੀ ਮੁਸੀਬਤਾਂ ਤੋਂ ਤੁਰੰਤ ਬਾਅਦ ਅੰਤਰ-ਮੰਤਰੀ ਮੰਡਲ ਕੇਂਦਰੀ ਟੀਮਾਂ (ਆਈ.ਐਮ.ਸੀ.ਟੀ'ਜ ) ਨੂੰ ਪ੍ਰਭਾਵਿਤ ਰਾਜ ਸਰਕਾਰਾਂ ਤੋਂ ਮੈਮੋਰੰਡਮ ਪ੍ਰਾਪਤ ਹੋਣ ਦੀ ਉਡੀਕ ਕੀਤੇ ਬਗੈਰ ਤਾਇਨਾਤ ਕੀਤਾ ਸੀ।
ਇਸ ਤੋਂ ਇਲਾਵਾ, ਵਿੱਤੀ ਸਾਲ 2020-21 ਦੌਰਾਨ, ਅੱਜ ਤਕ, ਕੇਂਦਰ ਸਰਕਾਰ ਨੇ ਐਸ.ਡੀ.ਆਰ.ਐਫ. ਤੋਂ 28 ਰਾਜਾਂ ਨੂੰ 15,524.43 ਕਰੋੜ ਰੁਪਏ ਜਾਰੀ ਕੀਤੇ ਕੀਤੇ ਹਨ.
………………………………………………………………………………….
ਐਨ ਡੀ ਡਬਲਯੂ /ਆਰ ਕੇ /ਏ ਵਾਈ
(Release ID: 1672702)
Visitor Counter : 220
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Odia
,
Tamil
,
Telugu
,
Kannada