ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਵਿਗਿਆਨ ਅਤੇ ਸਮਾਜ ਵਿੱਚ ਨਵਾਂ ਇੰਟਰਫੇਸ ਬਣਾਉਣ ਲਈ ਵਿਗਿਆਨਕ ਸਮਾਜਿਕ ਜ਼ਿੰਮੇਵਾਰੀ: ਸਕੱਤਰ, ਡੀਐੱਸਟੀ
Posted On:
13 NOV 2020 9:44AM by PIB Chandigarh
ਸੱਕਤਰ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਵਿਸ਼ਵ ਵਿਗਿਆਨ ਦਿਵਸ ਦੇ ਅਵਸਰ ‘ਤੇ ਇੱਕ ਵੈਬੀਨਾਰ ਵਿੱਚ ਬੋਲਦਿਆਂ ਚਾਨਣਾ ਪਾਇਆ ਕਿ ਵਿਗਿਆਨ ਅਤੇ ਸਮਾਜ ਦਰਮਿਆਨ ਨਵੇਂ ਇੰਟਰਫੇਸ ਬਣਾਉਣ ਲਈ ਅਗਲੇ ਕੁਝ ਮਹੀਨਿਆਂ ਵਿੱਚ ਵਿਗਿਆਨਕ ਸਮਾਜਿਕ ਜ਼ਿੰਮੇਵਾਰੀ (ਐੱਸਐੱਸਆਰ) 'ਤੇ ਇੱਕ ਨੀਤੀ ਲਾਗੂ ਕੀਤੀ ਜਾਵੇਗੀ।
ਡੀਐੱਸਟੀ ਅਤੇ ਯੂਨੈਸਕੋ (ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ) ਦੁਆਰਾ ਵਿਸ਼ਵ ਵਿਗਿਆਨ ਦਿਵਸ ਦੇ ਅਵਸਰ ‘ਤੇ ਸ਼ਾਂਤੀ ਅਤੇ ਵਿਕਾਸ ਲਈ, ਸਾਂਝੇ ਤੌਰ ‘ਤੇ ਆਯੋਜਿਤ ਇੱਕ ਵੈਬੀਨਾਰ ਵਿੱਚ ਉਨ੍ਹਾਂ ਕਿਹਾ, “ਵਿਗਿਆਨ ਨੂੰ ਸਮਾਜ ਨਾਲ ਜੋੜਨ ਨਾਲ , ਵਿਗਿਆਨ ਅਤੇ ਟੈਕਨੋਲੋਜੀ (ਐੱਸਐਂਡਟੀ) ਨੂੰ ਸ਼ਾਂਤੀ ਅਤੇ ਵਿਕਾਸ ਲਈ ਸਭ ਤੋਂ ਮਜ਼ਬੂਤ ਥੰਮ੍ਹ ਬਣਾਇਆ ਜਾ ਸਕਦਾ ਹੈ। ਵਿਗਿਆਨ ਦਾ ਸਮਾਜ ਨਾਲ ਵੱਡੇ ਪੱਧਰ ‘ਤੇ ਸੰਪਰਕ ਕਾਇਮ ਕਰਨਾ ਇੱਕ ਵੱਡੀ ਚੁਣੌਤੀ ਹੈ। ਵਿਗਿਆਨ ਨੂੰ ਲੋਕਾਂ ਤੱਕ ਪਹੁੰਚਣ ਦੀ ਜ਼ਰੂਰਤ ਹੈ ਤਾਂ ਕਿ ਇਸ ਨੂੰ ਸ਼ਾਂਤੀ ਅਤੇ ਵਿਕਾਸ ਲਈ ਇੱਕ ਵੱਡੇ ਸਾਧਨ ਵਜੋਂ ਵਰਤਿਆ ਜਾ ਸਕੇ।”
ਵਿਗਿਆਨ ਅਤੇ ਟੈਕਨੋਲੋਜੀ ਵਿੱਚ ਬਰਾਬਰੀ ਅਤੇ ਵਿਭਿੰਨਤਾ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ, ਪ੍ਰੋਫੈਸਰ ਸ਼ਰਮਾ ਨੇ ਮਹਿਲਾਵਾਂ ਲਈ ਬਰਾਬਰ ਦੇ ਅਵਸਰ ਮੁਹੱਈਆ ਕਰਵਾਉਣ ਲਈ ਉਹਨਾਂ ਨੂੰ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਅੱਗੇ ਵੱਧਣ ਵਾਸਤੇ ਉਤਸ਼ਾਹਿਤ ਕਰਨ ਅਤੇ ਸਹਾਇਤਾ ਕਰਨ ਲਈ, ਡੀਐੱਸਟੀ ਦੁਆਰਾ ਚਲਾਏ ਜਾ ਰਹੇ 10 ਵਿਭਿੰਨ ਪ੍ਰੋਗਰਾਮਾਂ, ਜਿਵੇਂ ਮਹਿਲਾ ਯੂਨੀਵਰਸਿਟੀਆਂ ਵਿੱਚ ਇਨੋਵੇਸ਼ਨ ਅਤੇ ਉੱਤਮਤਾ ਲਈ ਯੂਨੀਵਰਸਿਟੀ ਖੋਜ ਦਾ ਏਕੀਕਰਣ, ਸੀਯੂਆਰਆਈਈ (CURIE) ਅਤੇ ਵਿਗਿਆਨ ਜਯੋਤੀ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ।
ਵਿਸ਼ਵ ਵਿਗਿਆਨ ਦਿਵਸ, 10 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਦਾ ਵਿਸ਼ਾ 'ਸਾਇੰਸ ਫੌਰ ਐਂਡ ਵਿੱਦ ਸੁਸਾਇਟੀ' ਹੋਣ ਕਰਕੇ, ਡੀਐੱਸਟੀ ਨੇ, ਵਿਸ਼ਵ ਦੇ ਕੋਵਿਡ-19 ਮਹਾਮਾਰੀ ਨਾਲ ਸੰਘਰਸ਼ ਦੇ ਮੱਦੇਨਜ਼ਰ, ਯੂਨੈਸਕੋ, ਨਵੀਂ ਦਿੱਲੀ ਨਾਲ ਮਿਲ ਕੇ, ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੀ ਸਮਾਜਿਕ-ਆਰਥਿਕ, ਰਾਜਨੀਤਿਕ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਵੱਧ ਰਹੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ, ਥੀਮ ਦੇ ਤੱਤ ਨੂੰ ਸਵੀਕਾਰਨ ਅਤੇ ਅਪਨਾਉਣ ਲਈ ਵੈਬੀਨਾਰ ਦਾ ਆਯੋਜਨ ਕੀਤਾ।
ਯੂਨੈਸਕੋ, ਨਵੀਂ ਦਿੱਲੀ ਦੇ ਡਾਇਰੈਕਟਰ, ਏਰਿਕ ਫਾਲਟ ਨੇ ਇਸ ਮੌਕੇ ਬੋਲਦਿਆਂ ਕਿਹਾ, “ਕੋਵਿਡ -19 ਦੇ ਕਾਰਨ 2020 ਵਿੱਚ ਵਿਗਿਆਨ ਦੀ ਵਿਆਪਕ ਤੌਰ ‘ਤੇ ਚਰਚਾ ਹੋਈ ਹੈ। ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਵੈਕਸੀਨ ਬਣਾਉਣ, ਸਿਹਤ ਦੀ ਨਿਗਰਾਨੀ ਕਰਨ ਅਤੇ ਇੱਥੋਂ ਤੱਕ ਕਿ ਔਨਲਾਈਨ ਕਲਾਸਾਂ ਦੀ ਕੁੰਜੀ ਬਣ ਗਈ ਹੈ। ਸ਼ਾਂਤੀ ਅਤੇ ਵਿਕਾਸ ਲਈ ਗਿਆਨ ਦੀ ਬਰਾਬਰ ਪਹੁੰਚ ਬੁਨਿਆਦੀ ਹੈ, ਅਤੇ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਨੂੰ ਲੋਕਾਂ ਤੱਕ ਪਹੁੰਚਣ ਵਿੱਚ ਸਹਾਇਤਾ ਕਰਨਾ ਮਹੱਤਵਪੂਰਨ ਕੰਮ ਹੈ।
ਡਾ. ਸੰਜੇ ਮਿਸ਼ਰਾ, ਮੁੱਖੀ -ਕਿਰਨ ਡਿਵੀਜ਼ਨ, ਡੀਐੱਸਟੀ ਨੇ ਡੀਐੱਸਟੀ ਦੇ ਕਿਰਨ ਪ੍ਰੋਗਰਾਮ ਬਾਰੇ ਵਿਸਥਾਰ ਵਿੱਚ ਦੱਸਿਆ, ਜੋ ਮਹਿਲਾਵਾਂ ਨੂੰ ਵਿਗਿਆਨ ਵਿੱਚ ਸਸ਼ਕਤ ਕਰਨ ਵਿੱਚ ਸਹਾਇਤਾ ਕਰਦਾ ਹੈ। ਉਨ੍ਹਾਂ ਕਿਹਾ, “ਵਿਗਿਆਨ ਸਮਾਜ ਦੀ ਤਰੱਕੀ ਅਤੇ ਵਿਕਾਸ ਵਿੱਚ ਵੱਡੀ ਭੂਮਿਕਾ ਅਦਾ ਕਰਦਾ ਹੈ। ਹਾਲਾਂਕਿ, ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਮਹਿਲਾਵਾਂ ਦੀ ਮੌਜੂਦਗੀ ਜ਼ਿਆਦਾ ਨਹੀਂ ਹੈ, ਅਤੇ ਸਾਡਾ ਵਿਭਾਗ ਮਹਿਲਾ ਵਿਗਿਆਨੀਆਂ ਨੂੰ ਸਸ਼ਕਤ ਕਰਨ ਲਈ ਭਿੰਨ-ਭਿੰਨ ਪ੍ਰੋਗਰਾਮ ਚਲਾ ਰਿਹਾ ਹੈ, ਕਿਰਨ ਉਨ੍ਹਾਂ ਵਿਚੋਂ ਇਕ ਹੈ। ਸਾਨੂੰ ਉਮੀਦ ਹੈ ਕਿ ਮਹਿਲਾ ਕੇਂਦ੍ਰਿਤ ਇਹ ਪ੍ਰੋਗਰਾਮ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਵਿੱਚ ਮਹਿਲਾਵਾਂ ਦੀ ਗਿਣਤੀ ਵਧਾਉਣ ਵਿੱਚ ਸਹਾਇਤਾ ਕਰਨਗੇ।”
ਸੈਸ਼ਨ ਤੋਂ ਬਾਅਦ ‘ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ - ਐੱਸਟੀਈਐੱਮ (science, technology, engineering, and mathematics - STEM) ਵਿੱਚ ਮਹਿਲਾਵਾਂ’ ਵਿਸ਼ੇ 'ਤੇ ਪੈਨਲ ਵਿਚਾਰ ਵਟਾਂਦਰੇ ਦੌਰਾਨ ਵਿਗਿਆਨਕ ਕੰਮਾਂ ਅਤੇ ਸਮਾਜਕ ਭਲਾਈ ਦੇ ਵਿੱਚਕਾਰ ਪਾੜੇ ਨੂੰ ਦੂਰ ਕਰਨ ਵਿੱਚ ਮਹਿਲਾਵਾਂ ਦੀ ਵਿਗਿਆਨ ਵਿੱਚ ਭੂਮਿਕਾ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਬੁਲਾਰਿਆਂ ਵਿੱਚ ਪ੍ਰੋਫੈਸਰ ਰੋਹਿਨੀ ਗੋਡਬੋਲੇ, ਪ੍ਰੋਫੈਸਰ, ਸੈਂਟਰ ਫਾਰ ਹਾਈ ਐੱਨਰਜੀ ਫਿਜ਼ਿਕਸ, ਇੰਡੀਅਨ ਇੰਸਟੀਚਿਊਟ ਆਵ੍ ਸਾਇੰਸ, ਬੰਗਲੌਰ, ਪ੍ਰੋਫੈਸਰ ਰਾਮਕ੍ਰਿਸ਼ਨ ਰਾਮਾਸੁਆਮੀ, ਵਿਜਿਟਿੰਗ ਪ੍ਰੋਫੈਸਰ, ਕੈਮਿਸਟਰੀ ਵਿਭਾਗ, ਆਈਆਈਟੀ ਦਿੱਲੀ, ਲਤਾ ਰਾਜ, ਪ੍ਰੋਗਰਾਮ ਡਾਇਰੈਕਟਰ ਅਤੇ ਗਲੋਬਲ ਟੈਕਨੀਕਲ ਐਮੀਨੈਂਸ ਲੀਡਰ, ਆਈਬੀਐੱਮ ਕਲਾਊਡ ਐਂਡ ਕੌਗਨਿਟਿਵ ਸੌਫਟਵੇਅਰ, ਪ੍ਰੋ. ਨਾਦਿਰਾ ਕਰੁਣਾਵੀਰ, ਪ੍ਰਧਾਨ, ਸ੍ਰੀਲੰਕਾ ਦੇ ਨੈਸ਼ਨਲ ਚੈਪਟਰ ਆਵ੍ ਆਰਗੇਨਾਈਜ਼ੇਸ਼ਨ ਫਾਰ ਵਿਮਨ ਇਨ ਸਾਇੰਸ ਫਾਰ ਦ ਡਿਵੈਲਪਿੰਗ ਵਰਲਡ, ਆਗਾਤ ਅਵਸਥੀ, ਪ੍ਰੋਗਰਾਮ ਅਫ਼ਸਰ, ਯੂਨੈਸਕੋ ਕਾਠਮਾਂਡੂ ਦਫ਼ਤਰ, ਨੇਪਾਲ, ਗਾਇਤ੍ਰੀ ਬੁਰਗੋਹੇਨ, ਬਾਨੀ ਅਤੇ ਕਾਰਜਕਾਰੀ ਡਾਇਰੈਕਟਰ, ਟੈਕਨੋਲੋਜੀ ਲਈ ਨਾਰੀਵਾਦੀ ਪਹੁੰਚ, ਭਾਰਤ ਅਤੇ ਮੁੰਬਈ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਫੈਕਲਟੀ ਮੈਂਬਰ, ਡਾ. ਗੀਤਾ ਚੱਢਾ ਸ਼ਾਮਲ ਸਨ।
********
ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)
(Release ID: 1672643)
Visitor Counter : 1302