ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਭਾਰਤ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਦੀ ਯਾਦ ਵਿੱਚ ਨਵ—ਭਾਰਤ ਉਦਿਆਨ (ਨਿਊ ਇੰਡੀਆ ਗਾਰਡਨ) ਨਵੀਂ ਦਿੱਲੀ ਵਿਖੇ ਇੱਕ ਆਈਕੋਨਿਕ ਢਾਂਚਾ

ਨਵ—ਭਾਰਤ ਉਦਿਆਨ (ਨਿਊ ਇੰਡੀਆ ਗਾਰਡਨ) ਦੇ ਆਈਕੋਨਿਕ ਢਾਂਚੇ ਲਈ ਡਿਜ਼ਾਈਨ ਮੁਕਾਬਲੇ ਦਾ ਐਲਾਨ

Posted On: 12 NOV 2020 6:15PM by PIB Chandigarh

ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੀ ਯਾਦ ਵਿੱਚ ਨਵੀਂ ਦਿੱਲੀ ਨਵਭਾਰਤ ਉਦਿਆਨ (ਨਿਊ ਇੰਡੀਆ ਗਾਰਡਨ) ਵਿਖੇ ਆਈਕੋਨਿਕ ਢਾਂਚੇ ਦੇ ਧਾਰਨਾ , ਆਰਕੀਟੈਕਚਰਲ ਤੇ ਸਟਰਕਚਰਲ ਲਈ ਲਾਗੂ ਕਰਨ ਯੋਗ ਵਿਚਾਰਾਂ ਲਈ ਇੱਕ ਨਿਰਧਾਰਿਤ ਸਮੇਂ ਵਾਲਾ ਡਿਜ਼ਾਈਨ ਮੁਕਾਬਲਾ ਸੀ ਪੀ ਡਬਲਯੂ ਡੀ , ਐੱਮ ਐੱਚ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ ਇਹ ਮੁਕਾਬਲਾ ਕੇਵਲ ਭਾਰਤੀ ਨਾਗਰਿਕਾਂ / ਸੰਸਥਾਵਾਂ ਲਈ ਹੈ ਤੇ ਇਸ ਵਿੱਚ ਭਾਰਤ ਭਰ ਵਿੱਚੋਂ ਆਰਕੀਟੈਕਟਸ , ਆਰਕੀਟੈਕਚਰਲ ਫਰਮਸ , ਵਿਦਿਆਰਥੀ , ਵਿਦਿਆਰਥੀ ਸਮੂਹ , ਆਰਕੀਟੈਕਚਰਲ ਜਾਂ ਯੋਜਨਾਬੰਦੀ ਸਕੂਲ / ਕਾਲੇਜ ਅਤੇ ਹੋਰ ਸੰਸਥਾਵਾਂ ਜਾਂ ਉੱਪਰਲੀਆਂ ਸੰਸਥਾਵਾਂ ਦਾ ਕੋਈ ਵੀ ਮੇਲ ਇਸ ਮੁਕਾਬਲੇ ਵਿੱਚ ਸ਼ਾਮਲ ਹੋ ਸਕਦਾ ਹੈ ਜੇਤੂ ਐਂਟਰੀ ਲਈ 5 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ , ਜਦਕਿ 1—1 ਲੱਖ ਰੁਪਏ ਦੇ 5 ਹੋਰ ਕਮੈਂਡੇਸ਼ਨ ਇਨਾਮ ਰੱਖੇ ਗਏ ਹਨ ਇਸ ਦੀਆਂ ਵਿਸ਼ੇਸ਼ਤਾਵਾਂ ਨੂੰ ਵਿਸਥਾਰਿਤ ਰੂਪ ਵਿੱਚ ਦੱਸਣ ਲਈ 17 ਨਵੰਬਰ 2020 ਨੂੰ ਇੱਕ ਵੈਬੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ ਪੰਜੀਕਰਨ 11 ਦਸੰਬਰ 2020 ਨੂੰ ਬੰਦ ਹੋ ਜਾਵੇਗੀ ਅਤੇ ਡਿਜ਼ਾਈਨ ਭੇਜਣ ਦੀ ਆਖ਼ਰੀ ਤਰੀਕ 11 ਦਸੰਬਰ 2020 ਸ਼ਾਮ ਦੇ 7 ਵਜੇ ਤੱਕ ਹੋਵੇਗੀ ਜੂਰੀ ਸਾਹਮਣੇ ਪੇਸ਼ਕਾਰੀ (ਜੇਕਰ ਜ਼ਰੂਰਤ ਹੋਈ) ਤਾਂ ਦਸੰਬਰ ਦੇ ਦੂਜੇ ਪੰਦਰਵਾੜੇ ਦੌਰਾਨ ਹੋਵੇਗੀ ਅਤੇ ਦਸੰਬਰ 2020 ਦੇ ਅੰਤਿਮ ਹਫ਼ਤੇ ਵਿੱਚ ਜੇਤੂਆਂ ਦੇ ਨਾਮ ਐਲਾਨੇ ਜਾਣਗੇ
ਕੇਂਦਰੀ ਵਿਸਟਾ ਮਾਸਟਰ ਪਲਾਨ , ਸੈਂਟਰਲ ਵਿਸਟਾ ਨੂੰ ਵਿਸ਼ਵ ਪੱਧਰੀ ਜਨਤਕ ਥਾਂ ਵਜੋਂ ਵਿਕਸਿਤ / ਮੁੜ ਵਿਕਸਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਇਸ ਦੀ ਸ਼ਾਨ ਨੂੰ ਇੱਕ ਆਰਕੀਟੈਕਚਰਲ ਆਈਕੋਨ ਵਜੋਂ ਬਹਾਲ ਕਰਨਾ , ਪ੍ਰਸ਼ਾਸਨ ਦੇ ਕੁਸ਼ਲ ਕਾਰਜਸ਼ੀਲਤਾ ਲਈ ਆਧੁਨਿਕ ਸਹੂਲਤਾਂ ਦਾ ਪ੍ਰਬੰਧਨ , ਸੱਭਿਆਰਚਾਰਕ ਸੰਸਥਾਵਾਂ ਨੂੰ ਮਜ਼ਬੂਤ ਕਰਨ ਅਤੇ ਭਾਰਤ ਦੀ ਅਜ਼ਾਦੀ ਦੀ 75ਵੇਂ ਸਾਲ ਦੀ ਯਾਦ ਦਿਵਾਉਣ ਲਈ ਮਾਸਟਰ ਪਲਾਨ ਦੇ ਤਹਿਤ ਸੈਂਟਰਲ ਵਿਸਟਾ ਐਕਸੇਸ ਨੂੰ ਮੌਜੂਦਾ 2.9 ਕਿਲੋਮੀਟਰ ਤੋਂ 6.3 ਕਿਲੋਮੀਟਰ ਰੇਂਜ ਤੋਂ ਨਦੀ ਤੱਕ ਵਧਾ ਦਿੱਤਾ ਜਾਵੇਗਾ ਪੂਰਬ ਵਾਲੇ ਪਾਸੇ ਇਹ ਯਮੁਨਾ ਨਦੀ ਦੇ ਪੱਛਮੀ ਕੰਢੇ ਤੇ ਪਹੁੰਚੇਗੀ ਇਹ ਕੇਂਦਰੀ ਵਿਸਟਾ ਲਈ ਕਲਪਿਤ ਅਸਲ ਡਿਜ਼ਾਈਨ ਨੂੰ ਪੇਸ਼ ਕਰੇਗੀ 20.22 ਏਕੜ ਦੇ ਖੇਤਰ ਵਿੱਚ ਫੈਲਿਆ ਨਵ ਭਾਰਤ ਉਦਿਆਨ ਲੋਕਾਂ ਲਈ ਖੁੱਲ੍ਹ ਜਾਵੇਗਾ ਅਤੇ ਇਸ ਦਾ ਡਿਜ਼ਾਈਨ ਬਣਾਇਆ ਜਾ ਰਿਹਾ ਹੈ , ਜਿਸ ਵਿੱਚ ਆਈਕੋਨਿਕ ਢਾਂਚਾ ਅਤੇ ਇਨਫੋਟੇਨਮੈਂਟ ਦੀਆਂ ਸਹੂਲਤਾਂ ਜਿਵੇਂ ਸਫੀਅਰ ਆਫ ਯੁਨਿਟੀ , ਮਾਈਲ ਸਟੋਨਸ ਵਾਕਵੇਅ , ਭਾਰਤ ਦਾ ਸਫਰ , ਟੈੱਕ ਡੋਮ , ਐੱਮ ਪੀ ਥਿਏਟਰ , ਜਨਤਕ ਸਹੂਲਤਾਂ ਆਦਿ ਰਾਹੀਂ ਭਾਰਤ ਦੇ ਅਮੀਰ ਇਤਿਹਾਸਕ ਅਤੇ ਸੱਭਿਆਚਾਰਕ ਵਿਰਸੇ , ਵਿਗਿਆਨਕ ਪ੍ਰਾਪਤੀਆਂ ਪੇਸ਼ ਕੀਤੀਆਂ ਜਾਣਗੀਆਂ ਅਤੇ ਇਹ ਨਵੇਂ ਭਾਰਤ ਦੀ ਏਕਤਾ ਵਿੱਚ ਅਨੇਕਤਾ ਤੇ ਇੱਛਾਵਾਂ ਦਾ ਪ੍ਰਤੀਕ ਹੋਵੇਗਾ

 

ਆਰ ਜੇ / ਐੱਨ ਜੀ / ਡੀ ਐੱਮ
 



(Release ID: 1672419) Visitor Counter : 226