ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਡਾਇਰੈਕਟਰ ਜਨਰਲ ਮਹਾਮਹਿਮ ਡਾ. ਟੈਡਰੋਸ ਅਧਨੋਮ ਗ਼ੇਬ੍ਰੇਯੇਸਸ ਦੇ ਦਰਮਿਆਨ ਫ਼ੋਨ ’ਤੇ ਗੱਲਬਾਤ ਹੋਈ

Posted On: 11 NOV 2020 8:52PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਡਾਇਰੈਕਟਰ ਜਨਰਲ ਮਹਾਮਹਿਮ ਡਾ. ਟੈਡਰੋਸ ਅਧਨੋਮ ਗ਼ੇਬ੍ਰੇਯੇਸਸ ਨਾਲ ਟੈਲੀਫ਼ੋਨ ਤੇ ਗੱਲਬਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਕੋਵਿਡ–19 ਮਹਾਮਾਰੀ ਦੇ ਮਾਮਲੇ ਚ ਵਿਸ਼ਵ ਪੱਧਰ ਉੱਤੇ ਤਾਲਮੇਲ ਕਾਇਮ ਕਰਨ ਦੀ ਸੁਵਿਧਾ ਮੁਹੱਈਆ ਕਰਵਾਉਣ ਲਈ ਵਿਸ਼ਵ ਸਿਹਤ ਸੰਗਠਨ ਦੀ ਅਹਿਮ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਹੋਰ ਰੋਗਾਂ ਵਿਰੁੱਧ ਜੰਗ ਨੂੰ ਅੱਖੋਂ ਪ੍ਰੋਖੇ ਨਾ ਕਰਨ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਸਿਹਤ ਪ੍ਰਣਾਲੀਆਂ ਨੂੰ ਵਿਸ਼ਵ ਸਿਹਤ ਸੰਗਠਨ ਦੀ ਮਦਦ ਦੀ ਅਹਿਮੀਅਤ ਦੀ ਤਾਰੀਫ਼ ਕੀਤੀ।

 

ਡਾਇਰੈਕਟਰ ਜਨਰਲ ਨੇ ਵਿਸ਼ਵ ਸਿਹਤ ਸੰਗਠਨ ਅਤੇ ਭਾਰਤੀ ਸਿਹਤ ਅਧਿਕਾਰੀਆਂ ਦੇ ਦਰਮਿਆਨ ਨੇੜਲੇ ਤੇ ਨਿਯਮਿਤ ਤਾਲਮੇਲ ਉੱਤੇ ਜ਼ੋਰ ਦਿੱਤਾ ਅਤੇ ਆਯੁਸ਼ਮਾਨ ਭਾਰਤਯੋਜਨਾ ਅਤੇ ਤਪੇਦਿਕ ਰੋਗ ਵਿਰੁੱਧ ਭਾਰਤ ਦੀ ਮੁਹਿੰਮ ਜਿਹੀਆਂ ਦੇਸ਼ ਦੀਆਂ ਪਹਿਲਕਦਮੀਆਂ ਦੀ ਖ਼ਾਸ ਤੌਰ ਉੱਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਸਿਹਤ ਮਸਲਿਆਂ ਵਿੱਚ ਭਾਰਤ ਨੇ ਅਹਿਮ ਭੂਮਿਕਾ ਨਿਭਾਈ ਸੀ।

 

ਪ੍ਰਧਾਨ ਮੰਤਰੀ ਅਤੇ ਡਾਇਰੈਕਟਰ ਜਨਰਲ ਨੇ ਰਵਾਇਤੀ ਔਸ਼ਧੀ ਪ੍ਰਣਾਲੀਆਂ ਦੀ ਕੀਮਤ, ਖ਼ਾਸ ਤੌਰ ਤੇ ਵਿਸ਼ਵ ਭਰ ਦੇ ਲੋਕਾਂ ਦੀ ਤੰਦਰੁਸਤੀ ਤੇ ਰੋਗਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਕਰਨ ਬਾਰੇ ਉਸਾਰੂ ਵਿਚਾਰਚਰਚਾ ਕੀਤੀ। ਉਹ ਸਾਰੇ ਪ੍ਰੋਟੋਕੋਲਸ ਰਾਹੀਂ ਆਧੁਨਿਕ ਮੈਡੀਕਲ ਅਭਿਆਸ ਵਿੱਚ ਰਵਾਇਤੀ ਔਸ਼ਧ ਸਮਾਧਾਨਾਂ ਨੂੰ ਸੰਗਠਿਤ ਕਰਨ ਅਤੇ ਸਮੇਂ ਨਾਲ ਪਰਖੀਆਂ ਰਵਾਇਤੀ ਦਵਾਈਆਂ, ਉਤਪਾਦਾਂ ਤੇ ਅਭਿਆਸਾਂ ਨੂੰ ਧਿਆਨਪੂਰਬਕ ਵਿਗਿਆਨਕ ਵੈਧਤਾ ਪ੍ਰਦਾਨ ਕਰਨ ਦੀ ਲੋੜ ਉੱਤੇ ਸਹਿਮਤੀ ਪ੍ਰਗਟਾਈ।

 

ਡਾਇਰੈਕਟਰ ਜਨਰਲ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਹਾਲੇ ਤੱਕ ਰਵਾਇਤੀ ਦਵਾਈਆਂ ਦੀ ਸੰਭਾਵਨਾ ਦੀ ਉਚਿਤ ਢੰਗ ਨਾਲ ਵਰਤੋਂ ਨਹੀਂ ਹੋਈ, ਉਨ੍ਹਾਂ ਇਹ ਵੀ ਕਿਹਾ ਕਿ ਇਸ ਖੇਤਰ ਵਿੱਚ ਬਿਹਤਰੀਨ ਪਿਰਤਾਂ ਦੀ ਖੋਜ, ਸਿਖਲਾਈ ਅਤੇ ਉਨ੍ਹਾਂ ਨੂੰ ਸਾਂਝਾ ਕਰਨ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਸਿਹਤ ਸੰਗਠਨ ਸਰਗਰਮੀ ਨਾਲ ਕੰਮ ਕਰਦੀ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕੀਤੀ ਤੇ ਡਾਇਰੈਕਟਰ ਜਨਰਲ ਨੂੰ ਕੋਵਿਡ–19 ਲਈ ਆਯੁਰਵੇਦਦੇ ਵਿਸ਼ੇ ਅਧੀਨ 13 ਨਵੰਬਰ ਨੂੰ ਭਾਰਤ ਆਯੁਰਵੇਦ ਦਿਵਸਦੇ ਯੋਜਨਾਬੱਧ ਸਮਾਰੋਹ ਆਯੋਜਿਤ ਕਰਨ ਬਾਰੇ ਦੱਸਿਆ।

 

ਪ੍ਰਧਾਨ ਮੰਤਰੀ ਅਤੇ ਡਾਇਰੈਕਟਰ ਜਨਰਲ ਨੇ ਕੋਵਿਡ–19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਚੱਲ ਰਹੇ ਵਿਸ਼ਵਪੱਧਰੀ ਤਾਲਮੇਲ ਬਾਰੇ ਵੀ ਵਿਚਾਰਵਟਾਂਦਰਾ ਕੀਤਾ। ਇਸ ਸੰਦਰਭ ਵਿੱਚ, ਡਾਇਰੈਕਟਰ ਜਨਰਲ ਨੇ ਮਾਨਵਤਾ ਦੇ ਭਲੇ ਲਈ ਵੈਕਸੀਨਾਂ ਤੇ ਫ਼ਾਰਮਾਸਿਊਟੀਕਲਸ ਦੇ ਮੋਹਰੀ ਨਿਰਮਾਤਾ ਵਜੋਂ ਭਾਰਤ ਦੀਆਂ ਸਮਰੱਥਾਵਾਂ ਵਧਾਉਣ ਪ੍ਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਪਸ਼ਟ ਪ੍ਰਤੀਬੱਧਤਾ ਦੀ ਡਾਢੀ ਸ਼ਲਾਘਾ ਕੀਤੀ।

 

*******

 

ਡੀਐੱਸ/ਐੱਸਐੱਚ


(Release ID: 1672126) Visitor Counter : 167