ਖੇਤੀਬਾੜੀ ਮੰਤਰਾਲਾ

ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਤੇ ਵੋਕਲ ਫਾਰ ਲੋਕਲ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਨ ਲਈ, ਖੇਤੀਬਾੜੀ ਮੰਤਰਾਲੇ ਵੱਲੋਂ ‘ਕੀਵੀ ਫਲ ਲਈ ਮੁੱਲ ਚੇਨ ਸਿਰਜਣਾ - ਫਾਰਮ ਟੂ ਫੋਰਕ’ ਤੇ ਵਰਚੁਅਲ ਮੀਟਿੰਗ ਦਾ ਆਯੋਜਨ

Posted On: 11 NOV 2020 5:13PM by PIB Chandigarh

 

 

ਖੇਤੀਬਾੜੀ ਮੰਤਰਾਲਾ ਨੇ ਨਾਗਾਲੈਂਡ ਦੇ ਸੈਂਟਰਲ ਇੰਸਟੀਚਿਉਟ ਆਫ ਹਾਰਟੀਕਲਚਰ ਦੇ ਨਾਲ ਮਿਲ ਕੇ ਅੱਜ ਆਪਣੀ ਵਿਆਪਕ ਵਪਾਰਕ ਫ਼ਲ ਦੀ ਪ੍ਰਸਿੱਧੀ ਨੂੰ ਧਿਆਨ ਵਿਚ ਰੱਖਦਿਆਂ ਕੀਵੀ ਫਲ ਲਈ ਫਾਰਮ ਚੇਨ ਸਿਰਜਣਾ - ਫਾਰਮ ਤੋਂ ਫੋਰਕਵਿਸ਼ੇ ਤੇ ਇਕ ਵਰਚੁਅਲ ਮੀਟਿੰਗ ਆਯੋਜਿਤ ਕੀਤੀ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ; ਗ੍ਰਾਮੀਣ ਵਿਕਾਸ ਮੰਤਰੀ, ਪੰਚਾਇਤ ਮੰਤਰੀ ਅਤੇ ਫ਼ੂਡ ਪ੍ਰੋਸੈਸਿੰਗ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਦੀ ਪ੍ਰਧਾਨਗੀ ਵਿੱਚ ਇਹ ਬੈਠਕ ਖੇਤੀਬਾੜੀ ਰਾਜ ਮੰਤਰੀ, ਸ੍ਰੀ ਪਰਸ਼ੋਤਮ ਰੁਪਾਲਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਅਤੇ ਮੰਤਰਾਲੇ ਦੇ ਹੋਰ ਅਧਿਕਾਰੀਆਂ ਅਤੇ ਨਾਗਾਲੈਂਡ ਦੇ ਰਾਜ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹੋਈ। .

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਖੇਤੀਬਾੜੀ ਤੇ ਕਿਸਾਨੀ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਮੁਸ਼ਕਲ ਖੇਤਰ ਕਾਰਨ ਪੂਰਾ ਉੱਤਰ ਪੂਰਬ ਪੱਛੜ ਗਿਆ ਹੈ ਅਤੇ ਖੇਤੀਬਾੜੀ ਮੰਤਰਾਲੇ ਸਮੇਤ ਸਾਰੇ ਮੰਤਰਾਲੇ ਇੱਕ ਪ੍ਰਗਤੀਸ਼ੀਲ ਉੱਤਰ ਪੂਰਬ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪਰੇਸ਼ਾਨੀ ਨੂੰ ਦੂਰ ਕਰਨ ਦੀ ਜ਼ਰੂਰਤ ਹੈ, ਜਿਸਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਕਲਪਨਾ ਕੀਤੇ ਗਏ ਖੇਤਰ ਦੀ ਸਥਿਰ ਨੀਤੀਗਤ ਯੋਜਨਾਬੰਦੀ ਅਤੇ ਸੰਤੁਲਿਤ ਵਿਕਾਸ ਦੇ ਨਾਲ ਹੀ ਵਿਆਪਕ ਦ੍ਰਿਸ਼ਟੀਕੌਣ ਰਾਹੀਂ ਕੀਤਾ ਜਾ ਸਕਦਾ ਹੈ।

ਸ਼੍ਰੀ ਤੋਮਰ ਨੇ ਦੱਸਿਆ ਕਿ ਹਿਮਾਲੀਅਨ ਉਪ - ਤਾਪਮਾਨ ਮੌਸਮ ਕੀਵੀ ਦੇ ਉਤਪਾਦਨ ਲਈ ਢੁਕਵਾਂ ਹੈ ਅਤੇ ਉੱਚ ਪੈਦਾਵਾਰ ਦੇਣ ਵਾਲੀਆਂ ਕਿਸਮਾਂ ਦੀ ਸ਼ੁਰੂਆਤ ਕਰਨ ਦੀ ਲੋੜ ਹੈ। ਵਿਆਪਕ ਖੋਜ ਅਤੇ ਵਿਕਾਸ ਦੇ ਸਹਿਯੋਗ ਨਾਲ, ਕੀਵੀ ਫਲਾਂ ਦੀ ਵਪਾਰਕ ਕਾਸ਼ਤ ਭਾਰਤ ਦੇ ਉਪ-ਹਿਮਾਲੀਅਨ ਖੇਤਰਾਂ ਤੋਂ ਹਿਮਾਚਲ ਪ੍ਰਦੇਸ਼, ਸਿੱਕਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਅਤੇ ਨੀਲਗਿਰੀ ਪਹਾੜੀਆਂ ਦੀਆਂ ਮੱਧ ਪਹਾੜੀਆਂ ਤਕ ਵੱਧ ਗਈ ਹੈ। ਮੌਜੂਦਾ ਸਮੇਂ, ਭਾਰਤ ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਿਜ਼ੋਰਮ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਗਭਗ 4,000 ਹੈਕਟੇਅਰ ਰਕਬੇ ਵਿੱਚ 13,000 ਮੀਟਰਕ ਟਨ ਕੀਵੀ ਪੈਦਾ ਕਰ ਰਿਹਾ ਹੈ।

ਭਾਰਤ ਇਸ ਵੇਲੇ ਨਿਉਜ਼ੀਲੈਂਡ, ਇਟਲੀ ਅਤੇ ਚਿਲੀ ਤੋਂ 4,000 ਟਨ ਕੀਵੀ ਫ਼ਲ ਦਰਾਮਦ ਕਰਦਾ ਹੈ। ਸ੍ਰੀ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਅਤੇ ਆਤਮਨਿਰਭਰ ਭਾਰਤ ਬਣਾਉਣ ਦੇ ਮਿਸ਼ਨ ਨੂੰ ਮਜ਼ਬੂਤ ਕਰਨ ਲਈ, ਖੇਤੀਬਾੜੀ ਮੰਤਰਾਲਾ ਦੇਸ਼ ਭਰ ਦੇ ਕੀਵੀ ਕਿਸਾਨਾਂ ਨੂੰ ਹੈਂਡਹੋਲਡਿੰਗ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਵੋਕਲ ਫਾਰ ਲੋਕਲਦੇ ਸੱਦੇ ਦੇ ਅਨੁਕੂਲ ਹੈ, ਜੋ ਦਰਾਮਦ 'ਤੇ ਨਿਰਭਰਤਾ ਘਟਾਉਣ ਅਤੇ ਸਥਾਨਕ ਤੌਰ' ਤੇ ਪੈਦਾ ਕੀਤੇ ਕੀਵੀ ਫਲਾਂ ਦੇ ਰੂਪਾਂ ਲਈ ਇਕ ਟਿਕਾਉ ਬਾਜ਼ਾਰ ਸਥਾਪਤ ਕਰਨ ਵਿਚ ਸਹਾਇਤਾ ਕਰੇਗਾ।

ਕੇਂਦਰੀ ਖੇਤੀਬਾੜੀ ਮੰਤਰੀ ਨੇ ਅੱਗੇ ਕਿਹਾ ਕਿ ਸਾਰੀ ਕੌਮ ਇਸ ਗੱਲ ਦੀ ਗਵਾਹ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸ਼ੁਰੂਆਤ ਵਿੱਚ ਖੇਤੀਬਾੜੀ ਅਤੇ ਇਸ ਨਾਲ ਜੁੜੇ ਖੇਤਰ ਦੇ ਅਧਿਕਾਰਾਂ 'ਤੇ ਧਿਆਨ ਕੇਂਦ੍ਰਤ ਕੀਤਾ ਹੈ ਅਤੇ ਉਨ੍ਹਾਂ ਦੀ ਲੀਡਰਸ਼ਿਪ ਨੇ ਸਭ ਨੂੰ ਖੇਤੀਬਾੜੀ ਦੇ ਸਾਰੇ ਪਹਿਲੂਆਂ ਅਤੇ ਖਾਸ ਕਰਕੇ ਪਾੜੇ ਦੀ ਡੂੰਘਾਈ ਨਾਲ ਵੇਖਣ ਲਈ ਅਗਵਾਈ ਦਿੱਤੀ ਹੈ। ਜਿਸ ਨੂੰ ਭਰਨ ਦੀ ਜ਼ਰੂਰਤ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨ ਆਪਣੀ ਮਿਹਨਤ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਨਾਗਾਲੈਂਡ ਦੇ ਖੇਤੀਬਾੜੀ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਪੇਸ਼ ਕੀਤਾ ਜਾ ਰਿਹਾ ਹੈ ਜੋ ਰਾਜ ਦੇ ਕੀਵੀ ਕਿਸਾਨਾਂ ਲਈ ਬਹੁਤ ਲਾਭਕਾਰੀ ਹੋਵੇਗਾ। ਉਨ੍ਹਾਂ ਕਿਹਾ ਕਿ ਕੀਵੀ ਉਤਪਾਦਨ ਵਧਾਉਣ ਦਾ ਇਹ ਪ੍ਰੋਗਰਾਮ ਆਉਣ ਵਾਲੇ ਸਾਲਾਂ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ।

ਸ੍ਰੀ ਤੋਮਰ ਨੇ ਉੱਤਰ ਪੂਰਬੀ ਖਿੱਤੇ ਵਿੱਚ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ, ਜਿਨ੍ਹਾਂ ਵਿੱਚ ਵਧੀਆ ਪਲਾਂਟਿੰਗ ਸਮੱਗਰੀ ਦੀ ਘਾਟ, ਉਤਪਾਦਕਤਾ ਦੇ ਮੁੱਦੇ, ਪੈਕਿੰਗ ਸਹੂਲਤਾਂ ਦੀ ਘਾਟ ਅਤੇ ਕਿਸਾਨਾਂ ਲਈ ਮਾਰਕੀਟਿੰਗ ਨੈੱਟਵਰਕ ਦਾ ਢੁਕਵਾਂ ਨਾ ਹੋਣਾ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕੇਂਦਰ ਰਾਜ ਸਰਕਾਰਾਂ ਅਤੇ ਖ਼ਾਸਕਰ ਨਾਗਾਲੈਂਡ ਦੇ ਕੇਂਦਰੀ ਬਾਗਬਾਨੀ ਸੰਸਥਾਨ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਉਤਪਾਦਨ ਲਈ ਕਿਸਾਨਾਂ ਦੀ ਸਹੀ ਸਿਖਲਾਈ ਅਤੇ ਸਮਰੱਥਾ ਵਧਾਉਣ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੰਤਵ ਲਈ ਵਿਸ਼ੇਸ਼ ਕਦਮ ਵੀ ਚੁਕੇ ਗਏ ਹਨ ਅਤੇ ਕੀਵੀ ਉਤਪਾਦਾਂ ਦੀ ਪੈਕਜਿੰਗ ਤੇ ਵੀ ਧਿਆਨ ਕਲੇਂਡਟਰ ਕੀਤਾ ਗਿਆ ਹੈ। ਸਰਕਾਰ ਇਹ ਵੀ ਸੁਨਿਸ਼ਚਿਤ ਕਰ ਰਹੀ ਹੈ ਕਿ ਕਿਸਾਨ ਮੰਡੀ ਨਾਲ ਜੁੜਨ ਤਾਂ ਜੋ ਉਹ ਆਪਣੇ ਉਤਪਾਦਾਂ ਦਾ ਵਾਜਬ ਮੁੱਲ ਪ੍ਰਾਪਤ ਕਰ ਸਕਣ। ਨਾਗਾਲੈਂਡ ਵਿੱਚ ਸੰਸਥਾਨ ਨੇ ਫੇਕ ਜ਼ਿਲੇ ਦੇ ਕਿਸਾਨਾਂ ਦੀ ਸਿਖਲਾਈ ਅਤੇ ਐਕਸਪੋਜਰ ਫੇਰੀ ਵੀ ਕੀਤੀ ਹੈ ਤਾਂ ਜੋ ਉਨ੍ਹਾਂ ਦੀ ਇਹ ਸਮਝਣ ਵਿਚ ਸਹਾਇਤਾ ਕੀਤੀ ਜਾ ਸਕੇ ਕਿ ਕੀਵੀ ਉਤਪਾਦਨ ਰਾਹੀਂ ਚੰਗੀ ਕਮਾਈ ਕਿਵੇਂ ਕੀਤੀ ਜਾ ਸਕਦੀ ਹੈ। ਸ੍ਰੀ ਤੋਮਰ ਨੇ ਕਿਹਾ ਕਿ ਨਾਗਾਲੈਂਡ ਨੂੰ ਭਾਰਤ ਦੀ 'ਕੀਵੀ ਸਟੇਟਵਜੋਂ ਉਭਾਰਨ ਦੇ ਮੰਤਵ ਨੂੰ ਯਕੀਨੀ ਬਣਾਉਣ ਲਈ ਸਾਰਿਆਂ ਵੱਲੋਂ ਨਿਰੰਤਰ ਯਤਨ ਕੀਤੇ ਜਾਣੇ ਚਾਹੀਦੇ ਹਨ।

---------------------------------

ਏਪੀਐਸ



(Release ID: 1672103) Visitor Counter : 208