ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਡੀ ਆਰ ਡੀ ਓ ਭਵਨ ਵਿੱਚ ਏ—ਸੈਟ ਮਿਜ਼ਾਇਲ ਮਾਡਲ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ

Posted On: 09 NOV 2020 5:22PM by PIB Chandigarh

ਡੀ ਆਰ ਡੀ ਭਵਨ ਦੇ ਵਿਹੜੇ ਵਿੱਚ ਸਥਾਪਿਤ ਕੀਤੇ ਇੱਕ ਐਂਟੀ ਸੈਟੇਲਾਈਟ (ਸੈਟ) ਮਿਜ਼ਾਇਲ ਤੋਂ ਪਰਦਾ ਹਟਾਉਣ ਦੀ ਰਸਮ ਅੱਜ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਅਤੇ ਡੀ ਡੀ ਆਰ ਐਂਡ ਡੀ ਦੇ ਸਕੱਤਰ ਅਤੇ ਡੀ ਆਰ ਡੀ ਦੇ ਚੇਅਰਮੈਨ ਡਾਕਟਰ ਸਤੀਸ਼ ਰੈੱਡੀ ਦੀ ਮਾਣਯੋਗ ਹਾਜ਼ਰੀ ਵਿੱਚ ਅਦਾ ਕੀਤੀ "ਮਿਸ਼ਨ ਸ਼ਕਤੀ" ਦੇਸ਼ ਦਾ ਪਹਿਲਾ ਐਂਟੀ ਸੈਟੇਲਾਈਟ (ਸੈਟ) ਮਿਜ਼ਾਇਲ ਹੈ , ਜਿਸ ਦਾ ਉਡੀਸ਼ਾ ਦੇ ਡਾਕਟਰ ਪੀ ਜੇ ਅਬਦੁੱਲ ਕਲਾਮ ਟਾਪੂ ਵਿੱਚ 27 ਮਾਰਚ 2019 ਨੂੰ ਸਫ਼ਲਤਾਪੂਰਵਕ ਟੈਸਟ ਕੀਤਾ ਗਿਆ ਸੀ ਇਸ ਟੈਸਟ ਦੌਰਾਨ ਇੱਕ ਤੇਜ਼ੀ ਨਾਲ ਚੱਲਣ ਵਾਲੇ ਭਾਰਤੀ ਆਰਬਟਿੰਗ ਟਾਰਗੇਟ ਸੈਟੇਲਾਈਟ ਨੂੰ ਲੋਅ ਅਰਥ ਅੋਰਬਿਟ (ਐੱਲ ) ਨੂੰ ਬਹੁਤ ਹੀ ਕੇਂਦਰਿਤ ਸ਼ੁੱਧਤਾ ਨਾਲ ਨਿਊਟਰੀਲਾਈਜ਼ਡ ਕੀਤਾ ਗਿਆ ਸੀ ਇਹ ਇੱਕ ਬਹੁਤ ਹੀ ਗੁੰਝਲਦਾਰ ਮਿਸ਼ਨ ਸੀ , ਜਿਸ ਨੂੰ ਕਮਾਲ ਦੀ ਸ਼ੁੱਧਤਾ ਨਾਲ ਕੀਤਾ ਗਿਆ ਸੀ
ਮਿਸ਼ਨ ਸ਼ਕਤੀ ਨੂੰ ਸਫਲਤਾ ਨਾਲ ਕਰਨ ਤੋਂ ਬਾਅਦ ਭਾਰਤ ਵਿਸ਼ਵ ਵਿੱਚ ਚੌਥਾ ਦੇਸ਼ ਬਣ ਗਿਆ ਸੀ , ਜਿਸ ਕੋਲ ਬਾਹਰੀ ਪੁਲਾੜ ਵਿੱਚ ਆਪਣੇ ਐਸੇਟਸ ਦੀ ਰੱਖਿਆ ਲਈ ਸਮਰੱਥਾ ਸੀ
ਇਸ ਮੌਕੇ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਵਿਗਿਆਨੀਆਂ ਦੀ ਟੀਮ ਵੱਲੋਂ ਨਵੀਨਤਮ ਪ੍ਰਾਪਤੀਆਂ ਕਰਨ ਲਈ ਪ੍ਰਸ਼ੰਸਾ ਕੀਤੀ
ਸਕੱਤਰ ਡੀ ਡੀ ਆਰ ਐਂਡ ਡੀ ਅਤੇ ਚੇਅਰਮੈਨ ਡੀ ਆਰ ਡੀ ਡਾਕਟਰ ਜੀ ਸਤੀਸ਼ ਰੈੱਡੀ ਨੇ ਕਿਹਾ ਕਿ ਇਹ ਸੈਟ ਮਾਡਲ ਦੀ ਸਥਾਪਨਾ ਭਵਿੰਖ ਵਿੱਚ ਅਜਿਹੀਆਂ ਹੋਰ ਚੁਣੌਤੀਆਂ ਨਾਲ ਜੂਝਣ ਲਈ ਡੀ ਆਰ ਡੀ ਭਾਈਚਾਰੇ ਨੂੰ ਉਤਸ਼ਾਹਿਤ ਕਰੇਗਾ
ਪਹਿਲਾਂ ਸ਼੍ਰੀ ਰਾਜਨਾਥ ਸਿੰਘ ਅਤੇ ਸ਼੍ਰੀ ਨਿਤਿਨ ਗਡਕਰੀ ਨੇ ਮੁਸਾਫਿਰ ਬੱਸਾਂ ਲਈ ਫਾਇਰ ਡਿਟੈਕਸ਼ਨ ਅਤੇ ਸੁਪਰੈਸ਼ਨ ਸਿਸਟਮ ਦੀ ਪ੍ਰਦਰਸ਼ਨੀ ਦੇਖੀ I ਇਹ ਪ੍ਰਦਰਸ਼ਨ ਮੁਸਾਫਿਰ ਕੰਪਾਰਟਮੈਂਟ ਲਈ ਵਾਟਰ ਮਿਸਡ ਬੇਸਡ , ਐੱਫ ਡੀ ਐੱਸ ਐੱਸ ਅਤੇ ਇੰਜਣ ਦੀ ਅੱਗ ਲਈ ਏਰੋਸੋਲ ਬੇਸਡ ਐੱਫ ਡੀ ਐੱਸ ਐੱਸ ਰਾਹੀਂ ਕੀਤਾ ਗਿਆ
ਡੀ ਆਰ ਡੀ ਦੇ ਦਿੱਲੀ ਵਿਚਲੇ ਸੈਂਟਰ ਫਾਰ ਫਾਇਰ ਐਕਸਪਲੋਸਿਵ ਐਂਡ ਐਨਵਾਇਰਮੈਂਟ ਸੇਫਟੀ (ਸੀ ਐੱਫ ਐੱਸ) ਨੇ ਇੱਕ ਤਕਨਾਲੋਜੀ ਵਿਕਸਿਤ ਕੀਤੀ ਹੈ ਜੋ 30 ਸੈਕਿੰਡ ਤੋਂ ਵੀ ਘੱਟ ਸਮੇਂ ਵਿੱਚ ਮੁਸਾਫਿਰ ਕੰਪਾਰਟਮੈਂਟ ਵਿੱਚ ਲੱਗੀ ਅੱਗ ਤੇ ਕਾਬੂ ਪਾ ਸਕਦੀ ਹੈ ਅਤੇ ਕਾਫੀ ਹੱਦ ਤੱਕ 60 ਸੈਕਿੰਡਾਂ ਵਿੱਚ ਅੱਗ ਤੇ ਕਾਬੂ ਪਾ ਕੇ ਜਾਨ ਮਾਲ ਦੇ ਖਤਰੇ ਨੂੰ ਘਟਾ ਸਕਦੀ ਹੈ
ਸ਼੍ਰੀ ਗਡਕਰੀ ਨੇ ਇਸ ਤਕਨਾਲੋਜੀ ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਇਸ ਨੂੰ ਹੋਰ ਅੱਗੇ ਲਿਜਾਣ ਦੀ ਇੱਛਾ ਪ੍ਰਗਟ ਕੀਤੀ

------------------------------------------------

 

ਬੀ ਬੀ / ਐੱਨ ਐੱਮ ਪੀ ਆਈ / ਕੇ / ਆਰ ਜੇ ਆਈ ਬੀ
 



(Release ID: 1671569) Visitor Counter : 235