ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਹਜ਼ੀਰਾ ’ਚ ਰੋ–ਪੈਕਸ ਟਰਮੀਨਲ ਦਾ ਉਦਘਾਟਨ ਕੀਤਾ

ਗੁਜਰਾਤ ’ਚ ਹਜ਼ੀਰਾ ਤੇ ਘੋਘਾ ਦੇ ਦਰਮਿਆਨ ਰੋ–ਪੈਕਸ ਫੈਰੀ ਸਰਵਿਸ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ


ਜਹਾਜ਼ਰਾਨੀ ਮੰਤਰਾਲੇ ਦਾ ਨਾਮ ਬਦਲ ਕੇ ਕੀਤਾ ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ–ਮਾਰਗ ਮੰਤਰਾਲਾ


ਪਿਛਲੇ ਦੋ ਦਹਾਕਿਆਂ ’ਚ ਗੁਜਰਾਤ ਨੇ ਸਮੁੰਦਰ ਰਾਹੀਂ ਵਪਾਰ ਦੀ ਆਪਣੀ ਸੰਭਾਵਨਾ ਵਧਾਈ ਹੈ: ਪ੍ਰਧਾਨ ਮੰਤਰੀ


ਸਰਕਾਰ ਦੀ ਕੋਸ਼ਿਸ਼ ਘੋਘਾ–ਦਹੇਜ ਦੇ ਦਰਮਿਆਨ ਫੈਰੀ ਸਰਵਿਸ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਹੈ: ਪ੍ਰਧਾਨ ਮੰਤਰੀ

Posted On: 08 NOV 2020 2:17PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਚ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਹਜ਼ੀਰਾ ਚ ਰੋਪੈਕਸ ਟਰਮੀਨਲ ਦਾ ਉਦਘਾਟਨ ਕੀਤਾ ਅਤੇ ਹਜ਼ੀਰਾ ਤੇ ਘੋਘਾ ਦੇ ਦਰਮਿਆਨ ਰੋਪੈਕਸ ਫੈਰੀ ਸਰਵਿਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਸਥਾਨਕ ਵਰਤੋਂਕਾਰਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਜਹਾਜ਼ਰਾਨੀ ਮੰਤਰਾਲੇ ਦਾ ਨਾਮ ਬਦਲ ਕੇ ਬੰਦਰਗਾਹਾਂ, ਜਹਾਜ਼ਰਾਨੀ ਤੇ ਜਲਮਾਰਗ ਮੰਤਰਾਲਾ ਕੀਤਾ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਗੁਜਰਾਤ ਦੀ ਜਨਤਾ ਨੂੰ ਆਪਣਾ ਦੀਵਾਲੀ ਦਾ ਤੋਹਫ਼ਾ ਮਿਲਿਆ ਹੈ। ਇਸ ਬਿਹਤਰ ਕਨੈਕਟੀਵਿਟੀ ਦਾ ਲਾਭ ਹਰੇਕ ਨੂੰ ਮਿਲੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਕਾਰੋਬਾਰ ਵਿੱਚ ਵਾਧਾ ਹੋਵੇਗਾ ਅਤੇ ਕਨੈਕਟੀਵਿਟੀ ਤੇਜ਼ੀ ਨਾਲ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸੌਰਾਸ਼ਟਰ ਤੇ ਦੱਖਣੀ ਗੁਜਰਾਤ ਦੀ ਜਨਤਾ ਲਈ ਹਜ਼ੀਰਾ ਤੇ ਘੋਘਾ ਦੇ ਦਰਮਿਆਨ ਰੋਪੈਕਸ ਸੇਵਾ ਦਾ ਸੁਫ਼ਨਾ ਸਾਕਾਰ ਹੋ ਗਿਆ ਹੈ ਕਿਉਂਕਿ ਇਸ ਰਾਹੀਂ 10–12 ਘੰਟਿਆਂ ਦਾ ਸਫ਼ਰ ਘਟ ਕੇ ਸਿਰਫ਼ 3–4 ਘੰਟਿਆਂ ਦਾ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਮੇਂ ਦੀ ਬੱਚਤ ਹੋਵੇਗੀ ਤੇ ਖ਼ਰਚੇ ਵੀ ਘਟਣਗੇ। ਉਨ੍ਹਾਂ ਕਿਹਾ ਕਿ ਇੱਕ ਸਾਲ ਚ ਇਸ ਨਵੀਂ ਸੇਵਾ ਦਾ ਲਾਭ 80,000 ਯਾਤਰੀ ਰੇਲਾਂ ਤੇ 30,000 ਟਰੱਕਾਂ ਨੂੰ ਮਿਲਣ ਲੱਗ ਪਵੇਗਾ।

 

ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਸੌਰਾਸ਼ਟਰ ਤੇ ਸੂਰਤ ਦੇ ਦਰਮਿਆਨ ਬਿਹਤਰ ਕਨੈਕਟੀਵਿਟੀ ਨਾਲ ਇਨ੍ਹਾਂ ਖੇਤਰਾਂ ਦੇ ਲੋਕਾਂ ਦਾ ਜੀਵਨ ਬਦਲਣ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿ ਹੁਣ ਫਲ, ਸਬਜ਼ੀਆਂ ਤੇ ਦੁੱਧ ਦੀ ਢੋਆ-ਢੁਆਈ ਅਸਾਨੀ ਨਾਲ ਹੋ ਸਕੇਗੀ ਅਤੇ ਇਸ ਸੇਵਾ ਕਾਰਨ ਪ੍ਰਦੂਸ਼ਣ ਵੀ ਘਟੇਗਾ। ਸ਼੍ਰੀ ਮੋਦੀ ਨੇ ਉਨ੍ਹਾਂ ਸਾਰੇ ਇੰਜੀਨੀਅਰਾਂ ਤੇ ਕਰਮਚਾਰੀਆਂ ਦਾ ਸ਼ੁਕਰੀਆ ਅਦਾ ਕੀਤਾ, ਜਿਨ੍ਹਾਂ ਨੇ ਬਹੁਤ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਇਸ ਸੁਵਿਧਾ ਨੂੰ ਵਿਕਸਿਤ ਕਰਨ ਲਈ ਆਪਣੇ ਹੌਸਲੇ ਬੁਲੰਦ ਰੱਖੇ। ਉਨ੍ਹਾਂ ਭਾਵਨਗਰ ਤੇ ਸੂਰਤ ਦੇ ਦਰਮਿਆਨ ਜਲਮਾਰਗ ਰਾਹੀਂ ਇਸ ਕਨੈਕਟੀਵਿਟੀ ਲਈ ਜਨਤਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਉਸ ਤਰੀਕੇ ਦੀ ਸ਼ਲਾਘਾ ਕੀਤੀ, ਜਿਵੇਂ ਉਸ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਆਪਣੇ ਜਲਮਾਰਗਾਂ ਦਾ ਪੂਰਾ ਲਾਹਾ ਲਿਆ ਤੇ ਬੰਦਰਗਾਹ ਦੇ ਅਧਾਰ ਉੱਤੇ ਵਿਕਾਸ ਨੂੰ ਤਰਜੀਹ ਦਿੱਤੀ ਤੇ ਕਿਹਾ ਕਿ ਇਹ ਹਰੇਕ ਗੁਜਰਾਤ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਰਾਜ ਦੇ ਜਲਮਾਰਗਾਂ ਦੀ ਹਰ ਪ੍ਰਕਾਰ ਦੀ ਸੰਭਾਵਨਾ ਨੂੰ ਵਿਕਸਿਤ ਕਰਨ ਲਈ ਰਾਜ ਸਰਕਾਰ ਦੁਆਰਾ ਕੀਤੀਆਂ ਪਹਿਲਾਂ ਦੀ ਸੂਚੀ ਗਿਣਵਾਈ; ਜਿਵੇਂ ਕਿਸ਼ਤੀਆਂ ਤੇ ਸਮੁੰਦਰੀ ਜਹਾਜ਼ਾਂ ਦੇ ਨਿਰਮਾਣ ਲਈ ਨੀਤੀ ਤਿਆਰ ਕਰਨਾ, ਅਜਿਹੇ ਜਹਾਜ਼ਾਂ ਦੇ ਨਿਰਮਾਣ ਲਈ ਪਾਰਕ ਦੀ ਉਸਾਰੀ ਤੇ ਵਿਸ਼ੇਸ਼ ਟਰਮੀਨਲਾਂ ਦਾ ਨਿਰਮਾਣ, ਕਿਸ਼ਤੀਆਂ ਦੀ ਆਵਾਜਾਈ ਦੀ ਪ੍ਰਬੰਧਪ੍ਰਣਾਲੀ ਨੂੰ ਉਤਸ਼ਾਹਿਤ ਕਰਨਾ ਤੇ ਨਵੇਂਨਵੇਂ ਤਰੀਕਿਆਂ ਨਾਲ ਕਨੈਕਟੀਵਿਟੀ ਪ੍ਰੋਜੈਕਟ ਤਿਆਰ ਕਰਨਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲਾਂ ਨਾਲ ਬੰਦਰਗਾਹ ਖੇਤਰ ਨੂੰ ਇੱਕ ਨਵੀਂ ਦਿਸ਼ਾ ਮਿਲੀ ਹੈ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਭੌਤਿਕ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਦੇ ਨਾਲਨਾਲ ਤਟੀ ਖੇਤਰ ਦੀ ਸਮੁੱਚੀ ਪ੍ਰਣਾਲੀ ਨੂੰ ਸੁਖਾਵਾਂ ਤੇ ਆਧੁਨਿਕ ਬਣਾਉਣ ਦੇ ਯਤਨ ਕੀਤੇ ਗਏ ਸਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਤਟੀ ਖੇਤਰ ਵਿੱਚ ਬੁਨਿਆਦੀ ਢਾਂਚੇ ਦੇ ਹਰ ਤਰ੍ਹਾਂ ਦੇ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਸਰਕਾਰ ਦੇ ਯਤਨਾਂ ਕਾਰਨ ਅੱਜ ਗੁਜਰਾਤ ਖ਼ੁਸ਼ਹਾਲੀ ਦਾ ਇੱਕ ਪ੍ਰਵੇਸ਼ਦੁਆਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਗੁਜਰਾਤ ਦੇ ਰਵਾਇਤੀ ਬੰਦਰਗਾਹ ਅਪਰੇਸ਼ਨਸ ਹੁਣ ਸੰਗਠਿਤ ਬੰਦਰਗਾਹ ਦਾ ਇੱਕ ਵਿਲੱਖਣ ਮਾੱਡਲ ਵਿੱਚ ਵਿਕਸਿਤ ਹੋ ਚੁੱਕੇ ਹਨ ਅਤੇ ਅੱਜ ਇੱਕ ਮਾਪਦੰਡ ਵਜੋਂ ਵਿਕਸਿਤ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਦਾ ਨਤੀਜਾ ਇਹ ਨਿੰਕਲਿਆ ਹੈ ਕਿ ਗੁਜਰਾਤ ਦੀਆਂ ਬੰਦਰਗਾਹਾਂ ਦੇਸ਼ ਦੇ ਪ੍ਰਮੁੱਖ ਜਲਮਾਰਗਾਂ ਰਾਹੀਂ ਯਾਤਰਾਵਾਂ ਤੇ ਕਾਰੋਬਾਰ ਦੇ ਵੱਡੇ ਕੇਂਦਰਾਂ ਵਜੋਂ ਉੱਭਰੀਆਂ ਹਨ। ਪਿਛਲੇ ਵਰ੍ਹੇ, ਦੇਸ਼ ਦੀਆਂ ਬੰਦਰਗਾਹਾਂ ਰਾਹੀਂ ਸਮੁੰਦਰੀ ਰਸਤੇ ਹੋਣ ਵਾਲੇ ਸਮੁੱਚੇ ਕਾਰੋਬਾਰ ਦਾ 40 ਫ਼ੀਸਦੀ ਤੋਂ ਵੱਧ ਇਨ੍ਹਾਂ ਰਾਹੀਂ ਹੁੰਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਗੁਜਰਾਤ ਚ ਜਲਮਾਰਗਾਂ ਰਾਹੀਂ ਹੋਣ ਵਾਲੇ ਕਾਰੋਬਾਰ ਨਾਲ ਸਬੰਧਿਤ ਬੁਨਿਆਦੀ ਢਾਂਚਾ ਤੇ ਸਮਰੱਥਾ ਨਿਰਮਾਣ ਪੂਰੇ ਜਲੌਅ ਚ ਹੈ। ਗੁਜਰਾਤ ਗੁਜਰਾਤ ਮੈਰੀਟਾਈਮ ਕਲਸਟਰ’, ‘ਗੁਜਰਾਤ ਮੈਰੀਟਾਈਮ ਯੂਨੀਵਰਸਿਟੀਅਤੇ ਭਾਵਨਗਰ ਚ ਦੇਸ਼ ਦਾ ਪਹਿਲਾ ਸੀਐੱਨਜੀ ਟਰਮੀਨਲ ਜਿਹੀਆਂ ਬਹੁਤ ਸਾਰੀਆਂ ਸੁਵਿਧਾਵਾਂ ਤਿਆਰ ਹੋ ਰਹੀਆਂ ਹਨ। ਗਿਫ਼ਟ’ (GIFT) ਸਿਟੀ ਵਿੱਚ ਗੁਜਰਾਤ ਮੈਰੀਟਾਈਮ ਕਲਸਟਰਬੰਦਰਗਾਹਾਂ ਦਾ ਨਿਰਮਾਣ ਹੋਣਾ ਹੈ ਅਤੇ ਇਹ ਬੰਦਰਗਾਹਾਂ ਤੋਂ ਸਮੁੰਦਰ ਅਧਾਰਿਤ ਲੌਜਿਸਟਿਕਸ ਲਈ ਇੱਕ ਸਮਰਪਿਤ ਪ੍ਰਣਾਲੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਮੂਹ ਸਰਕਾਰ, ਉਦਯੋਗ ਤੇ ਵਿਦਿਅਕ ਸੰਸਥਾਨਾਂ ਵਿਚਾਲੇ ਸਹਿਯੋਗ ਹੋਰ ਮਜ਼ਬੂਤ ਕਰਨ ਵਿੱਚ ਮਦਦ ਕਰਨਗੇ ਅਤੇ ਇਸ ਖੇਤਰ ਦਾ ਮੁੱਲਵਾਧਾ ਕਰਨ ਵਿੱਚ ਵੀ ਸਹਾਇਕ ਹੋਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਭਾਰਤ ਦਾ ਪਹਿਲਾ ਕੈਮੀਕਲ ਟਰਮੀਨਲ ਦਹੇਜ ਚ ਸਥਾਪਿਤ ਕੀਤਾ ਗਿਆ ਸੀ, ਭਾਰਤ ਦਾ ਪਹਿਲਾ ਐੱਲਐੱਨਜੀ ਟਰਮੀਨਲ ਸਥਾਪਿਤ ਕੀਤਾ ਗਿਆ ਸੀ, ਹੁਣ ਭਾਰਤ ਦਾ ਪਹਿਲਾ ਸੀਐੱਨਜੀ ਟਰਮੀਨਲ ਭਾਵਨਗਰ ਬੰਦਰਗਾਹ ਉੱਤੇ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਵਨਗਰ ਬੰਦਰਗਾਹ ਤੇ ਰੋਰੋ ਟਰਮੀਨਲ, ਤਰਲ ਮਾਲ ਦੀ ਢੋਆ-ਢੁਆਈ ਲਈ ਟਰਮੀਨਲ ਤੇ ਇੱਕ ਨਵਾਂ ਕੰਟੇਨਰ ਟਰਮੀਨਲ ਜਿਹੀਆਂ ਸੁਵਿਧਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਟਰਮੀਨਲਾਂ ਦੇ ਵਾਧੇ ਨਾਲ ਭਾਵਨਗਰ ਬੰਦਰਗਾਹ ਦੀ ਸਮਰੱਥਾ ਕਈਗੁਣਾ ਵਧ ਜਾਵੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਬਹੁਤ ਛੇਤੀ ਹੀ ਘੋਘਾਦਹੇਜ ਦੇ ਦਰਮਿਆਨ ਫੈਰੀ ਸਰਵਿਸ ਮੁੜਸ਼ੁਰੂ ਕਰਨ ਦੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਵਿੱਚ ਬਹੁਤ ਸਾਰੀਆਂ ਕੁਦਰਤੀ ਚੁਣੌਤੀਆਂ ਪੈਦਾ ਹੋ ਗਈਆਂ ਹਨ ਤੇ ਉਨ੍ਹਾਂ ਨੂੰ ਆਧੁਨਿਕ ਟੈਕਨੋਲੋਜੀ ਰਾਹੀਂ ਦੂਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਲਮਾਰਗਾਂ ਰਾਹੀਂ ਕਾਰੋਬਾਰ ਲਈ ਸਿੱਖਿਅਤ ਮਾਨਵਸ਼ਕਤੀ ਤੇ ਮਾਹਿਰ ਤਿਆਰ ਕਰਨ ਲਈ ਗੁਜਰਾਤ ਮੈਰੀਟਾਈਮ ਯੂਨੀਵਰਸਿਟੀ ਇੰਕ ਵੱਡਾ ਕੇਂਦਰ ਹੈ। ਅੱਜ, ਇਹ ਯੂਨੀਵਰਸਿਟੀ ਮੈਰੀਟਾਈਮ ਕਾਨੂੰਨ ਤੇ ਕੌਮਾਂਤਰੀ ਵਪਾਰ ਕਾਨੂੰਨ ਦੇ ਨਾਲਨਾਲ ਮੈਰੀਟਾਈਮ ਮੈਨੇਜਮੈਂਟ, ਜਹਾਜ਼ਰਾਨੀ ਤੇ ਲੌਜਿਸਟਿਕਸ ਵਿੱਚ ਐੱਮਬੀਏ ਕਰਵਾਉਣ ਦੇ ਮੌਕੇ ਮੁਹੱਈਆ ਕਰਵਾ ਰਹੀ ਹੈ। ਉਨ੍ਹਾ ਕਿਹਾ ਕਿ ਯੂਨੀਵਰਸਿਟੀ ਤੋਂ ਇਲਾਵਾ ਲੋਥਲ ਚ ਦੇਸ਼ ਦੀ ਮੈਰੀਟਾਈਮ ਵਿਰਾਸਤ ਨੂੰ ਸੰਭਾਲਣ ਲਈ ਪਹਿਲਾ ਰਾਸ਼ਟਰੀ ਅਜਾਇਬਘਰ ਦੇ ਨਿਰਮਾਣ ਦਾ ਕੰਮ ਵੀ ਚੱਲ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੀ ਰੋਪੈਕਸ ਫੈਰੀ ਸਰਵਿਸ ਤੇ ਕੁਝ ਦਿਨ ਪਹਿਲਾਂ ਸੀਪਲੇਨ ਦੇ ਉਦਘਾਟਨ ਨਾਲ ਸ਼ੁਰੂ ਹੋਈਆਂ ਸੁਵਿਧਾਵਾਂ ਜਲਸੰਸਾਧਨ ਅਧਾਰਿਤ ਅਰਥਵਿਵਸਥਾ ਨੂੰ ਵੱਡੀ ਰਫ਼ਤਾਰ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ, ਦੇਸ਼ ਵਿੱਚ ਨੀਲੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਵੀ ਗੰਭੀਰ ਯਤਨ ਕੀਤੇ ਗਏ ਹਨ। ਉਨ੍ਹਾਂ ਪਿਛਲੇ ਕੁਝ ਸਾਲਾਂ ਦੌਰਾਨ ਮਛੇਰਿਆਂ ਦੀ ਮਦਦ ਲਈ ਬਣਾਏ ਸੁਖਾਵੇਂ ਮਾਹੌਲ ਤੇ ਬਹੁਤ ਸਾਰੀਆਂ ਸਬੰਧਿਤ ਯੋਜਨਾਵਾਂ ਦੀ ਸੂਚੀ ਗਿਣਵਾਈ ਜਿਵੇਂ ਆਧੁਨਿਕ ਟ੍ਰੌਲਰਜ਼ ਲਈ ਮਛੇਰਿਆਂ ਨੂੰ ਮਾਲੀ ਇਮਦਾਦ ਜਾਂ ਮੌਸਮ ਤੇ ਸਮੁੰਦਰੀ ਰੂਟਾਂ ਦੀ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਵਾਲੇ ਨੇਵੀਗੇਸ਼ਨ ਸਿਸਟਮਜ਼। ਉਨ੍ਹਾਂ ਭਰੋਸਾ ਦਿਵਾਇਆ ਕਿ ਮਛੇਰਿਆਂ ਦੀ ਸੁਰੱਖਿਆ ਤੇ ਖ਼ੁਸ਼ਹਾਲੀ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿੱਛੇ ਜਿਹੇ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾਮੱਛੀਆਂ ਨਾਲ ਸਬੰਤ ਕਾਰੋਬਾਰ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ। ਇਸ ਯੋਜਨਾ ਅਧੀਨ, ਆਉਂਦੇ ਸਾਲਾਂ ਦੌਰਾਨ ਮੱਛੀਪਾਲਣ ਨਾਲ ਸਬੰਧਿਤ ਬੁਨਿਆਦੀ ਢਾਂਚੇ ਉੱਤੇ 20 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸਮੁੱਚੇ ਦੇਸ਼ ਦੀਆਂ ਬੰਦਰਗਾਹਾਂ ਦੀ ਸਮਰੱਥਾ ਵਿੱਚ ਵਾਧਾ ਹੋਇਆ ਹੈ ਤੇ ਬਹੁਤ ਤੇਜ਼ ਰਫ਼ਤਾਰ ਨਾਲ ਨਵੀਆਂ ਬੰਦਰਗਾਹਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਵਿਕਾਸ ਲਈ ਦੇਸ਼ ਦੇ ਲਗਭਗ 21,000 ਕਿਲੋਮੀਟਰ ਲੰਬੇ ਜਲਮਾਰਗਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਵੇਲੇ ਸਾਗਰਮਾਲਾ ਪ੍ਰੋਜੈਕਟ ਅਧੀਨ ਸਮੁੱਚੇ ਦੇਸ਼ ਵਿੱਚ 500 ਤੋਂ ਵੱਧ ਪ੍ਰੋਜੈਕਟਾਂ ਉੱਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਮਾਰਗਾਂ ਰਾਹੀਂ ਆਵਾਜਾਈ ਸੜਕਾਂ ਤੇ ਰੇਲਾਂ ਦੇ ਮੁਕਾਬਲੇ ਕਈਗੁਣਾ ਸਸਤੀ ਹੈ ਤੇ ਇਸ ਨਾਲ ਵਾਤਾਵਰਣ ਨੂੰ ਵੀ ਘੱਟ ਨੁਕਸਾਨ ਪੁੱਜਦਾ ਹੈ। ਪਰ ਇਸ ਦਿਸ਼ਾ ਵਿੱਚ ਸਮੁੱਚੀ ਪਹੁੰਚ ਨਾਲ ਕੰਮ ਸਿਰਫ਼ ਸਾਲ 2014 ਤੋਂ ਬਾਅਦ ਹੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਦੇਸ਼ ਦੇ ਆਮ ਰਾਜਾਂ ਨੂੰ ਜਲਮਾਰਗਾਂ ਰਾਹੀਂ ਸਮੁੰਦਰ ਨਾਲ ਜੋੜਨ ਲਈ ਦੇਸ਼ ਅੰਦਰ ਮੌਜੂਦ ਦਰਿਆਵਾਂ ਉੱਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਬੰਗਾਲ ਦੀ ਖਾੜੀ ਵਿੱਚ, ਅਸੀਂ ਹਿੰਦ ਮਹਾਸਾਗਰ ਵਿੱਚ ਅਣਕਿਆਸੀਆਂ ਸਮਰੱਥਾਵਾਂ ਵਿਕਸਿਤ ਕਰ ਰਹੇ ਹਾਂ। ਦੇਸ਼ ਦਾ ਮੈਰੀਟਾਈਮ ਭਾਗ ਆਤਮਨਿਰਭਰ ਭਾਰਤ ਦੇ ਇੱਕ ਅਹਿਮ ਹਿੱਸੇ ਵਜੋਂ ਉੱਭਰਿਆ ਹੈ।

 

ਪ੍ਰਧਾਨ ਮੰਤਰੀ ਨੇ ਜਹਾਜ਼ਰਾਨੀ ਮੰਤਰਾਲੇ ਦਾ ਨਾਮ ਬਦਲ ਕੇ ਬੰਦਰਗਾਹਾਂ, ਜਹਾਜ਼ਰਾਨੀ ਤੇ ਜਲਮਾਰਗ ਮੰਤਰਾਲਾ ਰੱਖਿਆ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਵਿਕਸਿਤ ਦੇਸ਼ਾਂ ਵਿੱਚ ਜਹਾਜ਼ਰਾਨੀ ਮੰਤਰਾਲਾ ਹੀ ਬੰਦਰਗਾਹਾਂ ਤੇ ਜਲਮਾਰਗਾਂ ਦਾ ਕੰਮ ਵੇਖਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਨਾਮ ਵਿੱਚ ਸਪਸ਼ਟਤਾ ਨਾਲ ਕੰਮ ਵਿੱਚ ਵੀ ਵਧੇਰੇ ਸਪਸ਼ਟਤਾ ਆਵੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਵਿੱਚ ਨੀਲੀ ਅਰਥਵਿਵਸਥਾ ਦਾ ਹਿੱਸਾ ਮਜ਼ਬੂਤ ਕਰਨ ਲਈ ਮੈਰੀਟਾਈਮ ਲੌਜਿਸਟਿਕਸ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਅੱਜ ਦੇਸ਼ ਦੇ ਇੱਕ ਹਿੱਸੇ ਤੋਂ ਦੂਜੇ ਤੱਕ ਵਸਤਾਂ ਲਿਜਾਣ ਦੀ ਲਾਗਤ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜਲਮਾਰਗਾਂ ਰਾਹੀਂ ਆਵਾਜਾਈ ਲੌਜਿਸਟਿਕਸ ਦੀ ਲਾਗਤ ਘਟਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸੇ ਲਈ ਸਾਡਾ ਧਿਆਨ ਇੱਕ ਅਜਿਹੀ ਸੁਖਾਵੀਂ ਪ੍ਰਣਾਲੀ ਕਾਇਮ ਕਰਨ ਉੱਤੇ ਕੇਂਦ੍ਰਿਤ ਹੋਵੇਗਾ, ਜਿੱਥੇ ਮਾਲ ਦੀ ਬੇਰੋਕ ਆਵਾਜਾਈ ਹੋ ਸਕੇ। ਉਨ੍ਹਾਂ ਅੱਗੇ ਕਿਹਾ ਕਿ ਲੌਜਿਸਟਿਕਸ ਲਾਗਤਾਂ ਘਟਾਉਣ ਲਈ ਮਲਟੀਮੋਡਲ ਕਨੈਕਟੀਵਿਟੀ ਦੀ ਦਿਸ਼ਾ ਵਿੱਚ ਹੁਣ ਵੱਡੀਆਂ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਹਨ ਅਤੇ ਸੜਕ, ਰੇਲ, ਹਵਾਈ ਕਨੈਕਟੀਵਿਟੀ ਤੇ ਜਹਾਜ਼ਰਾਨੀ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਤੇ ਰੁਕਾਵਟਾਂ ਨੂੰ ਦੂਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਦੇਸ਼ ਵਿੱਚ ਮਲਟੀਮੋਡਲ ਲੌਜਿਸਟਿਕਸ ਪਾਰਕਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਗੁਆਂਢੀ ਦੇਸ਼ਾਂ ਵਿੱਚ ਵੀ ਮਲਟੀਮੋਡਲ ਕਨੈਕਟੀਵਿਟੀ ਵਿਕਸਿਤ ਕੀਤੀ ਜਾ ਰਹੀ ਹੈ। ਉਨ੍ਹਾਂ ਸ਼ੁਭਕਾਮਨਾ ਪ੍ਰਗਟਾਈ ਕਿ ਇਨ੍ਹਾਂ ਯਤਨਾਂ ਨਾਲ ਦੇਸ਼ ਵਿੱਚ ਲੌਜਿਸਟਿਕਸ ਦੀ ਲਾਗਤ ਘਟਣੀ ਚਾਹੀਦੀ ਹੈ ਤੇ ਸਾਡੀ ਅਰਥਵਿਵਸਥਾ ਨੂੰ ਹੁਲਾਰਾ ਮਿਲਣਾ ਚਾਹੀਦਾ ਹੈ।

 

ਪ੍ਰਧਾਨ ਮੰਤਰੀ ਨੇ ਤਿਉਹਾਰਾਂ ਦੇ ਇਸ ਮੌਸਮ ਦੌਰਾਨ ਲੋਕਾਂ ਲੂੰ ਵੋਕਲ ਫ਼ਾਰ ਲੋਕਲਹੋਣ ਦੀ ਬੇਨਤੀ ਵੀਕੀ ਕੀਤੀ। ਉਨ੍ਹਾਂ ਛੋਟੇ ਕਾਰੋਬਾਰੀਆਂ, ਛੋਟੇ ਕਾਰੀਗਰਾਂ ਤੇ ਪਿੰਡਾਂ ਦੇ ਲੋਕਾਂ ਤੋਂ ਵਸਤਾਂ ਖ਼ਰੀਦਣ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਸਦਕਾ ਦੀਵਾਲੀ ਦੌਰਾਨ ਪਿੰਡਾਂ ਦੇ ਕਾਰੀਗਰਾਂ ਦੇ ਘਰਾਂ ਵਿੱਚ ਰੋਸ਼ਨੀ ਹੋ ਸਕੇਗੀ।

 

*****

 

ਡੀਐੱਸ/ਏਕੇ



(Release ID: 1671258) Visitor Counter : 179