ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਨੇ ਆਟੋਮੋਟਿਵ ਸੈਕਟਰ ਵਿਚ ਮੁਕਾਬਲੇਬਾਜ਼ੀ ਦੇ ਮੁੱਦਿਆਂ 'ਤੇ ਬ੍ਰਿਕਸ ਪ੍ਰਤੀਯੋਗਤਾ ਏਜੰਸੀਆਂ ਦੀ ਵਰਚੁਅਲ ਵਰਕਸ਼ਾਪ ਦਾ ਆਯੋਜਨ ਕੀਤਾ

Posted On: 07 NOV 2020 7:09PM by PIB Chandigarh

ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀਸੀਆਈ) ਨੇ 05-06 ਨਵੰਬਰ 2020 ਦੇ ਦੌਰਾਨ ਆਟੋਮੋਟਿਵ ਸੈਕਟਰ ਵਿੱਚ ਮੁਕਾਬਲੇਬਾਜ਼ੀ ਦੇ ਮੁੱਦਿਆਂਬਾਰੇ ਬ੍ਰਿਕਸ ਕੰਪੀਟੀਸ਼ਨ ਏਜੰਸੀਆਂ ਦੀ ਵਰਚੁਅਲ ਵਰਕਸ਼ਾਪ ਦਾ ਆਯੋਜਨ ਕੀਤਾ। ਸੀਸੀਆਈ ਆਟੋਮੋਟਿਵ ਵਰਕਿੰਗ ਗਰੁੱਪ (ਏਡਬਲਯੂਜੀ) ਦਾ ਦੱਖਣੀ ਅਫਰੀਕਾ ਦੇ ਕੰਪੀਟੀਸ਼ਨ ਕਮਿਸ਼ਨ ਨਾਲ ਸਹਿ-ਅਗਵਾਈ ਵਾਲਾ ਪ੍ਰੋਜੈਕਟ ਹੈ। ਵਰਕਸ਼ਾਪ ਨੂੰ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਦੇ ਚੇਅਰਪਰਸਨ ਸ਼੍ਰੀ ਅਸ਼ੋਕ ਕੁਮਾਰ ਗੁਪਤਾ ਨੇ ਕਮਿਸ਼ਨ ਦੇ ਮੈਂਬਰਾਂ ਸ੍ਰੀਮਤੀ ਸੰਗੀਤਾ ਵਰਮਾ, ਅਤੇ ਸ਼੍ਰੀ ਭਗਵੰਤ ਸਿੰਘ ਬਿਸ਼ਨੋਈ ਦੀ ਮੌਜੂਦਗੀ ਵਿੱਚ ਸ਼ੁਰੂ ਕਰਨ ਦਾ ਐਲਾਨ ਕੀਤਾ। ਵਰਕਸ਼ਾਪ ਵਿੱਚ ਬ੍ਰਿਕਸ ਕੰਪੀਟੀਸ਼ਨ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਸ਼ਿਰਕਤ ਕੀਤੀ ਗਈ।

ਇਸ ਤੋਂ ਪਹਿਲਾਂ, ਬ੍ਰਿਕਸ ਕੰਪੀਟੀਸ਼ਨ ਏਜੰਸੀਆਂ ਨੇ ਮਈ 2016 ਵਿਚ ਕੰਪੀਟੀਸ਼ਨ ਕਾਨੂੰਨ ਅਤੇ ਨੀਤੀ ਦੇ ਖੇਤਰ ਵਿਚ ਸਹਿਯੋਗ ਅਤੇ ਇੰਟਰਐਕਸ਼ਨ ਇੰਟਰ ਸੇਅ ਨੂੰ (ਖੁੱਲੇ-ਅੰਤ ਤਕ ਦੀ ਮਿਆਦ ਲਈ 2020 ਵਿੱਚ) ਵਧਾਉਣ ਲਈ ਇਕ ਸਮਝੌਤੇ (ਐਮ ਉ ਯੂ) 'ਤੇ ਦਸਤਖਤ ਕੀਤੇ ਸਨ। ਇਸ ਸਮਝੌਤੇ ਦੇ ਅਨੁਸਾਰ, ਮਹੱਤਵਪੂਰਨ ਉਦਯੋਗਾਂ / ਸੈਕਟਰਾਂ ਜਿਵੇਂ ਕਿ ਫਾਰਮਾਸਿਉਟਿਕਲ, ਖੁਰਾਕ, ਆਟੋਮੋਟਿਵ ਅਤੇ ਡਿਜੀਟਲ ਬਾਜ਼ਾਰਾਂ ਵਿੱਚ ਚਾਰ ਕਾਰਜਕਾਰੀ ਸਮੂਹ ਗਠਿਤ ਕੀਤੇ ਗਏ ਹਨ। ਇਨ੍ਹਾਂ ਕਾਰਜਕਾਰੀ ਸਮੂਹਾਂ ਨੇ ਵਧੀਆ ਅਭਿਆਸਾਂ ਨੂੰ ਅਪਣਾਉਣ ਲਈ ਇਕ ਦੂਜੇ ਨਾਲ ਮਿਲ ਕੇ ਕੰਮ ਕੀਤਾ ਹੈ। ਮੌਜੂਦਾ ਵਰਕਸ਼ਾਪ ਏ ਡਬਲਯੂ ਜੀ ਦਰਮਿਆਨ ਆਯੋਜਿਤ ਕੀਤੀ ਗਈ ਸੀ।

ਸੀ ਸੀ ਆਈ ਦੇ ਚੇਅਰਪਰਸਨ ਸ਼੍ਰੀ ਅਸ਼ੋਕ ਕੁਮਾਰ ਗੁਪਤਾ ਨੇ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਵਿਕਾਸਸ਼ੀਲ ਦੇਸ਼ਾਂ, ਖਾਸ ਕਰਕੇ ਬ੍ਰਿਕਸ ਦੇਸ਼ਾਂ ਵਿੱਚ ਆਟੋਮੋਬਾਈਲ ਖੇਤਰ ਦੀ ਮਹੱਤਤਾ ਅਤੇ ਇਸਦੇ ਵਿਕਾਸ ਉੱਤੇ ਜ਼ੋਰ ਦਿੱਤਾ। ਉਨ੍ਹਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਬ੍ਰਿਕਸ ਵਿੱਚ ਬਹੁਤ ਸਾਰੇ ਮੌਲਿਕ ਉਪਕਰਣ ਨਿਰਮਾਤਾਵਾਂ (ਓਐਮਜ਼) ਦੀ ਮੌਜੂਦਗੀ, ਉਤਪਾਦਨ ਅਤੇ ਅਸੈਂਬਲੀ ਪਲਾਂਟਾਂ ਦੇ ਮੌਜੂਦਾ ਜਮਾਂਦਰੂ ਕਾਰਕਾਂ ਦੇ ਕਾਰਨ ਹੈ ਅਤੇ ਅਜਿਹੀ ਮਾਰਕੀਟ ਨੂੰ ਪ੍ਰਮੁੱਖ ਸਮਰੱਥਾਵਾਂ ਦੀ ਵਰਤੋਂ ਕਰਨ ਲਈ ਮੋਹਰੀ ਉਐਮ'ਜ ਲਈ ਇੱਕ ਸੰਭਾਵਤ ਮਨਪਸੰਦ ਮੰਜ਼ਿਲ ਬਣਾਉਂਦੀ ਹੈ। ਚੇਅਰਪਰਸਨ ਨੇ ਸੁਝਾਅ ਦਿੱਤਾ ਕਿ ਮਾਰਕੀਟ ਰੈਗੂਲੇਟਰਜ ਇਸ ਉਦਯੋਗ ਦੇ ਰਸਤੇ ਵਿੱਚ ਨਿਸ਼ਚਤ ਤੌਰ ਤੇ ਸਪੀਡ ਬੰਪ ਨਹੀਂ ਬਣਨਾ ਚਾਹੁੰਨਗੇ ਪਰ ਦੂਜੇ ਪਾਸੇ ਮੁੱਖ ਪ੍ਰਤੀਯੋਗਿਤਾ ਦੀਆਂ ਚਿੰਤਾਵਾਂ ਲਈ ਸਰਗਰਮ ਹੋਣਾ ਹੋਣਾ ਪਵੇਗਾ, ਜਿਨ੍ਹਾਂ ਨੂੰ ਸਧਾਰਨ ਤੌਰ ਤੇ ਅਣਦੇਖਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਬ੍ਰਿਕਸ ਦੇ ਅਧਿਕਾਰ ਖੇਤਰ ਵਿੱਚ ਗਲੋਬਲ ਆਟੋਮੋਬਾਈਲ ਕਾਰੋਬਾਰੀਆਂ ਦੀ ਵਧੇਰੇ ਮੌਜੂਦਗੀ ਦੇ ਕਾਰਨ ਇੱਕ ਪੱਕਾ ਸਾਂਝਾ ਹੱਲ ਉੱਭਰ ਸਕਦਾ ਹੈ, ਜਿਸ ਨਾਲ ਆਮ ਪਹੁੰਚ ਅਤੇ ਮਾਨਕੀਕਰਣ ਉੱਤੇ ਧਿਆਨ ਕੇਂਦ੍ਰਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਸ ਸੈਕਟਰ ਵਿਚ ਵੱਡੇ ਅੰਕੜਿਆਂ ਨਾਲ ਸਬੰਧਤ, ਉੱਭਰ ਰਹੇ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਅਤੇ ਪ੍ਰਭਾਵ ਤੇ ਵਿਚਾਰ ਕਰਨ ਦੀਆਂ ਜ਼ਰੂਰੀ ਲੋੜ' ਤੇ ਵੀ ਚਾਨਣਾ ਪਾਇਆ।

ਵਰਕਸ਼ਾਪ ਨੂੰ ਸੀ.ਸੀ.ਆਈ. ਦੀ ਸਕੱਤਰ ਸ੍ਰੀਮਤੀ ਜਯੋਤੀ ਜਿੰਦਗਾਰ ਭਨੋਟ ਨੇ ਵੀ ਆਪਣੀ ਸਵਾਗਤੀ ਟਿੱਪਣੀ ਨਾਲ ਸੰਬੋਧਨ ਕੀਤਾ। ਇਸ ਤੋਂ ਬਾਅਦ, ਬ੍ਰਿਕਸ ਪ੍ਰਤੀਯੋਗਤਾ ਏਜੰਸੀਆਂ ਦੇ ਨੁਮਾਇੰਦਿਆਂ ਨੇ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿਚ ਆਟੋਮੋਟਿਵ ਸੈਕਟਰ ਵਿਚ ਹੋਏ ਪ੍ਰਮੁੱਖ ਵਿਕਾਸ ਨੂੰ ਉਜਾਗਰ ਕਰਦਿਆਂ ਪੇਸ਼ਕਾਰੀਆਂ ਕੀਤੀਆਂ। ਨਵੇਂ ਯੁੱਗ ਦੀ ਡਿਜੀਟਲ ਆਰਥਿਕਤਾ ਕਾਰਨ ਪੈਦਾ ਹੋਈਆਂ ਚੁਨੌਤੀਆਂ ਤੇ ਵੀ ਚਰਚਾ ਕੀਤੀ ਗਈ। ਵਰਕਸ਼ਾਪ ਦੌਰਾਨ, ਉਨ੍ਹਾਂ ਸਾਰੇ ਹੀ ਸਾਂਝੇ ਅਤੇ ਉਭਰਦੇ ਮੁੱਦਿਆਂ ਤੇ ਚਰਚਾ ਕੀਤੀ ਗਈ ਜਿਨ੍ਹਾਂ ਦਾ ਸਾਹਮਣਾ ਬ੍ਰਿਕਸ ਦੇਸ਼ਾਂ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਅਜਿਹੇ ਸਾਰੇ ਹੀ ਮੁੱਦਿਆਂ ਨਾਲ ਨਜਿੱਠਣ ਦੇ ਰਸਤੇ ਤੇ ਅੱਗੇ ਵਧਣ ਲਈ ਸਹਿਯੋਗ ਤੇ ਸਮਰਥਨ ਦੇ ਮਹੱਤਵ ਸਮੇਤ ਹੋਰਨਾਂ ਸਮਾਧਾਨਾਂ ਤੇ ਚਰਚਾ ਕੀਤੀ ਗਈ।

-----------------------------------------------------------------

ਆਰ.ਐਮ. / ਕੇ.ਐੱਮ.ਐੱਨ


(Release ID: 1671131) Visitor Counter : 172


Read this release in: Telugu , English , Urdu , Hindi , Tamil