ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ. ਹਰਸ਼ ਵਰਧਨ ਅਤੇ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਰਾਜਘਾਟ ਦੇ ਗਾਂਧੀ ਦਰਸ਼ਨ ਵਿਖੇ 360° ਵੀਡੀਓ-ਇਮਰਸਿਵ ਐਕਸਪੀਰੀਐਂਸ ਵਾਲੇ ਗੋਲਾਕਾਰ ਗੁੰਬਦ ਦਾ ਉਦਘਾਟਨ ਕੀਤਾ

ਗਾਂਧੀ ਦਰਸ਼ਨ ‘ਤੇ ਮਹਾਤਮਾ ਗਾਂਧੀ ਬਾਰੇ ਡਿਜੀਟਲ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ ਗਿਆ



ਡਾ. ਹਰਸ਼ ਵਰਧਨ ਨੇ ਇੱਕ ਬਿਹਤਰ ਅਤੇ ਨਿਆਂਪੂਰਣ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਗਾਂਧੀ ਜੀ ਦੀਆਂ ਸਿਖਿਆਵਾਂ ਤੋਂ ਸੇਧ ਲੈਣ ਦੀ ਅਪੀਲ ਕੀਤੀ



ਅੱਜ ਮਹਾਤਮਾ ਦੀਆਂ ਸਿੱਖਿਆਵਾਂ ਵਧੇਰੇ ਸਾਰਥਕ ਹਨ, ਖ਼ਾਸਕਰ ਗ੍ਰਾਮੀਣ ਵਿਕਾਸ ਲਈ: ਸ਼੍ਰੀ ਪ੍ਰਹਲਾਦ ਸਿੰਘ ਪਟੇਲ

Posted On: 06 NOV 2020 4:52PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾ. ਹਰਸ਼ ਵਰਧਨ ਅਤੇ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਨਵੀਂ ਦਿੱਲੀ ਵਿਚ ਅੱਜ ਰਾਜਘਾਟ ਵਿਖੇ ਗਾਂਧੀ ਦਰਸ਼ਨ ‘ਤੇ ਸਥਾਪਿਤ ਮਹਾਤਮਾ ਗਾਂਧੀ ਦੇ ਸਰਕੂਲਰ ਗੁੰਬਦ ਅਤੇ ਡਿਜੀਟਲ ਪ੍ਰਦਰਸ਼ਨੀ ਦੀ 360° ਵੀਡੀਓ-ਇਮਰਸਿਵ ਐਕਸਪੀਰੀਐਂਸ ਦਾ ਉਦਘਾਟਨ ਕੀਤਾ। ਇਹ ਮਹਾਤਮਾ ਗਾਂਧੀ ਦੀ 150ਵੀਂ ਜਨਮ ਵਰ੍ਹੇਗੰਢ ਦੇ ਦੋ ਸਾਲਾਂ ਤੱਕ ਚਲਣ ਵਾਲੇ ਸਮਾਰੋਹਾਂ ਦਾ ਹਿੱਸਾ ਸੀ।  ਇਸ ਅਵਸਰ ‘ਤੇ ਸਕੱਤਰ, ਡੀਐੱਸਟੀ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ;  ਸੱਕਤਰ ਸੰਸਕ੍ਰਿਤੀ, ਸ਼੍ਰੀ ਰਘਵੇਂਦਰ ਸਿੰਘ;  ਡਾਇਰੈਕਟਰ ਗਾਂਧੀ ਸਮ੍ਰਿਤੀ ਅਤੇ ਦਰਸ਼ਨ ਸੰਮਤੀ, ਸ਼੍ਰੀ ਦੀਪਾਂਕਰ ਗਿਆਨ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

1.jpg


 

ਇਸ ਮੌਕੇ ਬੋਲਦਿਆਂ ਡਾ. ਹਰਸ਼ ਵਰਧਨ ਨੇ ਕਿਹਾ ਕਿ ਗਾਂਧੀ ਜੀ ਦਾ ਵਿਅਕਤਿੱਤਵ ਅਜਿਹਾ ਸੀ ਕਿ ਇਹ ਅੱਜ ਵੀ ਪੂਰੀ ਮਾਨਵਤਾ ਨੂੰ ਪ੍ਰੇਰਿਤ ਕਰ ਰਿਹਾ ਹੈ।  ਇਹ ਦੱਸਦਿਆਂ ਕਿ ਗਾਂਧੀਵਾਦੀ ਫ਼ਿਲਾਸਫ਼ੀ ਜ਼ਿੰਦਗੀ ਦੇ ਸਾਰੇ ਪਹਿਲੂਆਂ ਨੂੰ ਛੂੰਹਦੀ ਹੈ, ਉਨ੍ਹਾਂ ਕਿਹਾ, "ਮਹਾਤਮਾ ਗਾਂਧੀ ਹਮੇਸ਼ਾਂ ਟਿਕਾਊ ਵਿਕਾਸ 'ਤੇ ਜ਼ੋਰ ਦਿੰਦੇ ਸਨ।  ਉਨ੍ਹਾਂ ਗਾਂਧੀ ਜੀ ਦੀਆਂ ਕਦਰਾਂ-ਕੀਮਤਾਂ ਨੂੰ ਫੈਲਾਉਣ ਲਈ ਡਿਜੀਟਲ ਟੂਲ ਵਿਕਸਿਤ ਕਰਨ ਲਈ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਯਤਨਾਂ ਬਾਰੇ ਚਾਨਣਾ ਪਾਇਆ।  ਉਨ੍ਹਾਂ ਨੇ ਨੌਜਵਾਨਾਂ ਨੂੰ ਗਾਂਧੀ ਜੀ ਦੀਆਂ ਸਿਖਿਆਵਾਂ 'ਤੇ ਅਮਲ ਕਰਨ ਲਈ ਪ੍ਰੇਰਿਆ ਤਾਂ ਜੋ ਇੱਕ ਬਿਹਤਰ ਅਤੇ ਨਿਆਂਪੂਰਣ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।”


 

2.jpg

 

3.jpg


 

ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗਾਂਧੀ ਜੀ ਦੇ ਵਿਚਾਰ ਸੱਭਿਆਚਾਰਕ ਸੋਚ ਅਤੇ ਵਿਗਿਆਨਕ ਪ੍ਰਕ੍ਰਿਤੀ ਦਾ ਸੰਪੂਰਨ ਮੇਲ ਸਨ।  ਉਨ੍ਹਾਂ ਕਿਹਾ ਕਿ ਮਹਾਤਮਾ ਦੀਆਂ ਸਿੱਖਿਆਵਾਂ ਅੱਜ ਬਹੁਤ ਜ਼ਿਆਦਾ ਸਾਰਥਕ ਹਨ, ਖ਼ਾਸ ਕਰਕੇ ਗ੍ਰਾਮੀਣ ਵਿਕਾਸ ਲਈ।


 

ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ, ਸਕੱਤਰ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਨੇ ਕਿਹਾ ਕਿ ਡੀਐੱਸਟੀ ਨੇ ਮਹਿਸੂਸ ਕੀਤਾ ਕਿ ਵਰਚੁਅਲ ਰਿਐਲਿਟੀ (ਵੀਆਰ) ਅਤੇ ਓਗਮੈਂਟਿਡ ਰਿਐਲਿਟੀ (ਏਆਰ) ਬਹੁਤ ਸ਼ਕਤੀਸ਼ਾਲੀ ਟੈਕਨੋਲੋਜੀ ਟੂਲ ਹਨ ਜੋ ਭਾਰਤ ਦੇ ਨੌਜਵਾਨਾਂ ਵਿੱਚ ਗਾਂਧੀ ਜੀ ਦੇ ਸੰਦੇਸ਼ ਨੂੰ ਫੈਲਾਉਣ ਲਈ ਵਰਤੇ ਜਾ ਸਕਦੇ ਹਨ ਅਤੇ ਇਸ ਲਈ ਯਾਦਗਾਰੀ ਸਮਾਪਤੀ ਦੇ ਹਿੱਸੇ ਵਜੋਂ ਗਾਂਧੀ ਦਰਸ਼ਨ ਵਿਖੇ ਇਕ ਸਰਕੂਲਰ ਗੁੰਬਦ ਵਿੱਚ ਮਹਾਤਮਾ ਗਾਂਧੀ ਦੇ ਜੀਵਨ 'ਤੇ ਆਧਾਰਿਤ ਇੱਕ 360° ਵੀਡੀਓ-ਇਮਰਸਿਵ ਐਕਸਪੀਰੀਐਂਸ ਨੂੰ ਸਥਾਪਿਤ ਕਰਨ ਦਾ ਪ੍ਰਸਤਾਵ ਤਿਆਰ ਕੀਤਾ ਗਿਆ।


 

ਮਹਾਤਮਾ ਗਾਂਧੀ ਦੇ ਜੀਵਨ 'ਤੇ ਇਨ੍ਹਾਂ ਚਾਰ ਫਿਲਮਾਂ (ਹਿੰਦੀ ਅਤੇ ਅੰਗਰੇਜ਼ੀ ਦੋਵਾਂ ਸੰਸਕਰਣ) ਨੂੰ ਜੋੜਿਆ ਗਿਆ ਹੈ ਅਤੇ ਇੱਕ ਪੂਰੀ ਫਿਲਮ ਬਣਾਈ ਗਈ ਹੈ-



 

 • ਮੋਹਨ ਟੂ ਮਹਾਤਮਾ (ਮੋਹਨ ਤੋਂ ਮਹਾਤਮਾ),

 

 • ਦਿ ਲਾਸਟ ਫ਼ੇਜ਼ (ਆਖਰੀ ਪੜਾਅ),

 

 • ਫਰੀਡਮ ਫਰੋਮ ਫੀਅਰ (ਡਰ ਤੋਂ ਆਜ਼ਾਦੀ),  ਅਤੇ

 

 • ਗਾਂਧੀ ਫਾਰਐਵਰ (ਸਦਾ ਲਈ ਗਾਂਧੀ)


 

ਗਾਂਧੀ ਪੁਰਾਲੇਖਾਂ ਦੀ ਸਮੱਗਰੀ ਜਿਵੇਂ ਕਿ ਫੋਟੋਆਂ, ਵੀਡਿਓ, ਆਡੀਓ ਇੰਟਰਵਿਊਜ਼ ਨੂੰ ਡਿਜੀਟਲ ਫਾਰਮੇਟ ਵਿੱਚ ਪ੍ਰੋਸੈੱਸ ਕੀਤਾ ਗਿਆ ਅਤੇ ਜਿੱਥੇ ਕਿਤੇ ਵੀ ਸੰਭਵ ਹੋਇਆ ਇਸਤੇਮਾਲ ਕੀਤਾ ਗਿਆ। 360° ਗੁੰਬਦ ਪ੍ਰੋਜੈਕਟ ਨੂੰ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਆਈਆਈਟੀ), ਦਿੱਲੀ ਦੁਆਰਾ ਤਿਆਰ ਕੀਤਾ ਗਿਆ ਹੈ।

 

ਟੈਸਟਿੰਗ, ਕੈਲੀਬ੍ਰੇਸ਼ਨ ਦੇ ਮੁਕੰਮਲ ਹੋਣ ਅਤੇ ਸਰਵਜਨਕ ਪ੍ਰਦਰਸ਼ਨ ਲਈ ਫਾਇਨ- ਟਿਊਨਿੰਗ ਕੀਤੇ ਜਾਣ ਤੋਂ ਬਾਅਦ ਫਿਲਮਾਂ ਨੂੰ ਗਾਂਧੀ ਦਰਸ਼ਨ, ਰਾਜਘਾਟ ਵਿਖੇ ਸਥਾਪਿਤ ਗੁੰਬਦ ਨਾਲ ਜੋੜ ਦਿੱਤਾ ਗਿਆ ਹੈ।


 

ਗੁੰਬਦ ਦੇ ਤਜਰਬੇ ਤੋਂ ਇਲਾਵਾ, ਵਿਭਾਗ ਦੇ ਅਧੀਨ ਇੱਕ ਔਟੋਨੋਮਸ ਇੰਸਟੀਟਿਊਟ ਵਿਗਿਆਨ ਪ੍ਰਸਾਰ ਦੁਆਰਾ ਡੀਐੱਸਟੀ ਨੇ ਮਹਾਤਮਾ ਗਾਂਧੀ 'ਤੇ ਡਿਜੀਟਲ ਪ੍ਰਦਰਸ਼ਨੀਆਂ ਸਥਾਪਿਤ ਕਰਨ ਦਾ ਕੰਮ ਸ਼ੁਰੂ ਕੀਤਾ। ਇਹ ਦੇਸ਼ ਭਰ ਦੇ 17 ਸਥਾਨਾਂ ‘ਤੇ - ਨੈਸ਼ਨਲ ਕੌਂਸਲ ਆਵ੍ ਸਾਇੰਸ ਮਿਊਜ਼ੀਅਮਜ਼ (ਐੱਨਸੀਐੱਸਐੱਮ) ਅਧੀਨ 15 ਅਜਾਇਬ ਘਰਾਂ ਅਤੇ 2 ਗਾਂਧੀ ਦਰਸ਼ਨ ਅਤੇ ਗਾਂਧੀ ਸਮ੍ਰਿਤੀ, ਨਵੀਂ ਦਿੱਲੀ ਵਿਖੇ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇਨ੍ਹਾਂ ਪ੍ਰਦਰਸ਼ਨੀਆਂ ਵਿੱਚਸੱਭਿਆਚਾਰ ਮੰਤਰਾਲੇ ਦੇ ਫੰਡਾਂ ਦੀ ਸਹਾਇਤਾ ਨਾਲ ਮਹਾਤਮਾ ਗਾਂਧੀ ਦੇ ਜੀਵਨ ਅਤੇ ਵਿਚਾਰਾਂ ਨੂੰ ਵਿਭਿੰਨ ਡਿਜੀਟਲ ਸਾਧਨਾਂ ਜ਼ਰੀਏ ਪੇਸ਼ ਕੀਤਾ ਜਾ ਰਿਹਾ ਹੈ।


 

4.jpg


 

ਡਿਜੀਟਲ ਅਤੇ ਵਰਚੁਅਲ ਡਿਸਪਲੇਅ / ਪ੍ਰਦਰਸ਼ਨਾਂ ਲਈ ਵਰਤੀ ਗਈ ਸਮੱਗਰੀ ਨੂੰ ਸੱਭਿਆਚਾਰ ਮੰਤਰਾਲੇ ਅਧੀਨ ਜੀਐੱਸਡੀਐੱਸ ਦੀ ਨਿਗਰਾਨੀ ਵਿੱਚ ਬਣਾਇਆ ਗਿਆ ਹੈ। ਹੇਠ ਲਿਖੀਆਂ ਕਿਸਮਾਂ ਦੀ ਪ੍ਰਦਰਸ਼ਨੀ ਡਿਜੀਟਲ ਅਤੇ ਵਰਚੁਅਲ ਪ੍ਰਦਰਸ਼ਨੀ ਲਈ ਵਰਤੀ ਗਈ ਹੈ:-

 

 ਏ) ਮਲਟੀਯੂਜ਼ਰ ਇਨਗੇਜਮੈਂਟ ਲਈ ਸਮਾਰਟ ਇੰਟਰਫੇਸ (2 ਯੂਨਿਟ)

 

 ਬੀ) ਸਮਾਰਟ ਸਰਫੇਸ (4 ਯੂਨਿਟ)

 

 ਸੀ) ਵਰਚੁਅਲ ਹੋਲੋਗ੍ਰਾਫਿਕ ਡਿਸਪਲੇਅ (2 ਯੂਨਿਟ)

 

 ਡੀ) ਪਾਰਦਰਸ਼ੀ ਡਿਸਪਲੇਅ (2 ਯੂਨਿਟ)

 

 ਦਿਖਾਏ ਜਾ ਰਹੇ ਥੀਮ ਹਨ:-


 

 (i) ਮਹਾਤਮਾ ਗਾਂਧੀ ਦਾ ਦਰਸ਼ਨ, ਉਨ੍ਹਾਂ ਦਾ ਜੀਵਨ ਅਤੇ 'ਮਹਾਤਮਾ' ਬਣਨ ਵੱਲ ਤਬਦੀਲੀ;

 

 (ii) ਗਾਂਧੀ ਦੀ ਅਗਵਾਈ ਵਿੱਚ ਸੁਤੰਤਰਤਾ ਅੰਦੋਲਨ, ਉਨ੍ਹਾਂ ਦੀਆਂ ਯਾਤਰਾਵਾਂ, ਸੱਤਿਆਗ੍ਰਹਿ ਅਤੇ ਉਨ੍ਹਾਂ ਦੇ ਵਿਚਾਰਾਂ ਦਾ ਇਤਿਹਾਸ;

 

 (iii) ਗਾਂਧੀ ਦੇ ਸਹਿਯੋਗੀ, ਉਹ ਲੋਕ ਜਿਨ੍ਹਾਂ ਨੇ ਗਾਂਧੀ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਪੱਦਚਿਨ੍ਹਾਂ  'ਤੇ ਚੱਲਣ ਵਾਲੇ;

 

 (iv) ਗਾਂਧੀ ਦੀ ਸਮਕਾਲੀ ਪ੍ਰਾਸੰਗਿਕਤਾ, ਆਧੁਨਿਕ ਸੰਸਾਰ ਵਿਚ ਉਨ੍ਹਾਂ ਦਾ ਪ੍ਰਭਾਵ;

 

 (v) ਅੰਤਿਮ ਯਾਤਰਾ, ਗਾਂਧੀ ਨੂੰ ਸ਼ਰਧਾਂਜਲੀ ਅਤੇ

 

 (vi) ਵਿਦੇਸ਼ ਮੰਤਰਾਲੇ ਦੁਆਰਾ ਮਹਾਤਮਾ ਦੇ 150 ਸਾਲ ਪੂਰੇ ਹੋਣ ਦੇ ਅਵਸਰ 'ਤੇ ਬਣਾਈਆਂ ‘ਵੈਸ਼ਨਵ ਜਨ’ ਵਿਡੀਓਜ਼ ਦੀ ਲੜੀ।


 

ਗਾਂਧੀ ਦਰਸ਼ਨ ਵਿਖੇ ਡਿਜੀਟਲ ਅਤੇ ਵਰਚੁਅਲ ਡਿਸਪਲੇਅ / ਪ੍ਰਦਰਸ਼ਨੀ ਜਨਤਕ ਪ੍ਰਦਰਸ਼ਨ ਲਈ ਤਿਆਰ ਹਨ।

 

5.jpg



 

              ********



 

ਐੱਨਬੀ/ਕੇਜੀਐੱਸ



(Release ID: 1670860) Visitor Counter : 101