ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਮੰਤਰਾਲੇ ਨੇ ਮ੍ਰਿਤਕ ਫੁੱਟਬਾਲਰ ਮਣੀਤੋਂਬੀ ਸਿੰਘ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ

Posted On: 06 NOV 2020 6:02PM by PIB Chandigarh

ਖੇਡ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਮ੍ਰਿਤਕ ਮਣੀਪੁਰੀ ਫੁੱਟਬਾਲਰ ਮਣੀਤੋਂਬੀ ਸਿੰਘ ਦੇ ਪਰਿਵਾਰ ਨੂੰ ਵਿੱਤੀ ਸੰਕਟ ਨੂੰ ਘੱਟ ਕਰਨ ਦੇ ਯਤਨ ਨਾਲ 5 ਲੱਖ ਰੁਪਏ ਪ੍ਰਵਾਨ ਕੀਤੇ ਹਨ।

 

 

ਮਣੀਤੋਂਬੀ, ਜਿਨ੍ਹਾਂ ਦੀ 39 ਸਾਲ ਦੀ ਉਮਰ ਸੀ, ਉਨ੍ਹਾਂ ਦਾ ਅਗਸਤ, 2020 ਵਿੱਚ ਦੇਹਾਂਤ ਹੋ ਗਿਆ ਸੀ, ਉਹ ਆਪਣੇ ਪਰਿਵਾਰ ਦੇ ਇਕਲੌਤਾ ਕਮਾਊ ਮੈਂਬਰ ਸਨ ਅਤੇ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਇੱਕ ਬੇਟਾ ਬਚਿਆ ਹੈ ਇਸ ਫੈਸਲੇ ਬਾਰੇ ਬੋਲਦਿਆਂ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਕਿਰਨ ਰਿਜਿਜੂ ਨੇ ਕਿਹਾ, “ਮਣੀਤੋਂਬੀ ਨੇ ਭਾਰਤੀ ਫੁੱਟਬਾਲ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਸ ਨੇ ਮਣੀਪੁਰ ਵਿੱਚ ਕੋਚ ਵਜੋਂ ਵੀ ਯੋਗਦਾਨ ਪਾਇਆ। ਉਸਦਾ ਦੇਹਾਂਤ ਸਚਮੁਚ ਖੇਡ ਭਾਈਚਾਰੇ ਲਈ ਘਾਟਾ ਹੈ। ਜਦੋਂ ਸਾਨੂੰ ਪਤਾ ਲੱਗਾ ਕਿ ਉਸ ਦੀ ਮੌਤ ਤੋਂ ਬਾਅਦ ਉਸ ਦਾ ਪਰਿਵਾਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਤਾਂ ਉਨ੍ਹਾਂ ਦੀ ਸਹਾਇਤਾ ਕਰਨਾ ਸਾਡੇ ਲਈ ਇੱਕ ਫਰਜ਼ ਸੀ ਸਰਕਾਰ ਲਈ ਸਾਰੇ ਅਥਲੀਟਾਂ, ਬੀਤੇ ਅਤੇ ਮੌਜੂਦਾ, ਅਤੇ ਉਨ੍ਹਾਂ ਸਾਰਿਆਂ ਦਾ ਸਮਰਥਨ ਕਰਨਾ ਬਹੁਤ ਮਹੱਤਵਪੂਰਨ ਹੈ ਜਿੰਨਾਂ ਨੇ ਆਪਣਾ ਜੀਵਨ ਖੇਡ ਲਈ ਸਮਰਪਿਤ ਕੀਤਾ ਹੈ ਫਿਰ ਚਾਹੇ ਉਨ੍ਹਾਂ ਨੇ ਕੋਚਾਂ, ਖੇਡ ਪ੍ਰਬੰਧਕਾਂ, ਸਹਾਇਤਾ ਸਟਾਫ਼ ਅਤੇ ਇਸੇ ਤਰ੍ਹਾਂ ਦੀਆਂ ਹੋਰ ਭੂਮਿਕਾਵਾਂ ਨਿਭਾਈਆਂ ਹੋਣ

 

 

ਪੰਡਿਤ ਦੀਨ ਦਿਆਲ ਉਪਾਧਿਆਏ ਰਾਸ਼ਟਰੀ ਭਲਾਈ ਫ਼ੰਡ ਤਹਿਤ ਖਿਡਾਰੀਆਂ ਲਈ 5 ਲੱਖ ਰੁਪਏ ਦੀ ਗਰਾਂਟ ਪ੍ਰਵਾਨ ਕੀਤੀ ਜਾਂਦੀ ਹੈ। ਖੇਡ ਮੰਤਰਾਲਾ ਇਸ ਫ਼ੰਡ ਦੇ ਜ਼ਰੀਏ ਅਥਲੀਟਾਂ ਦੀ ਵਿੱਤੀ ਸਹਾਇਤਾ ਦੀ ਲੋੜ ਨੂੰ ਲਗਾਤਾਰ ਪੂਰਾ ਕਰ ਰਿਹਾ ਹੈ, ਅਤੇ ਅਥਲੀਟਾਂ ਅਤੇ ਹੋਰ ਜੋ ਖੇਡਾਂ ਦੇ ਖੇਤਰ ਵਿੱਚ ਕੰਮ ਕਰਦੇ ਹਨ ਉਨ੍ਹਾਂ ਨੂੰ ਇਸ ਯੋਜਨਾ ਰਾਹੀਂ ਵਿੱਤੀ ਸਹਾਇਤਾ ਲਈ ਅਪਲਾਈ ਕਰਨ ਲਈ ਸੱਦਾ ਦਿੰਦੇ ਹਨ।

 

 

*******

 

ਐੱਨਬੀ / ਓਏ



(Release ID: 1670856) Visitor Counter : 83