ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਨੇ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ (ਪੀਐਮਈਜੀਪੀ) ਯੋਜਨਾ ਦੇ ਨਾਮ 'ਤੇ ਲੋਕਾਂ ਨਾਲ ਧੋਖਾ ਕਰਨ ਵਿਰੁੱਧ ਬੇਈਮਾਨ ਤੱਤਾਂ ਨੂੰ ਚੇਤਾਵਨੀ ਦਿੱਤੀ ਹੈ।
ਮੰਤਰਾਲੇ ਦਾ ਕਹਿਣਾ ਹੈ ਕਿ ਪੀਐਮਈਜੀਪੀ ਅਧੀਨ ਅਰਜ਼ੀ ਅਤੇ ਫੰਡ ਰਿਲੀਜ਼ ਦੀ ਸਾਰੀ ਪ੍ਰਕਿਰਿਆ ਆਨਲਾਈਨ ਅਤੇ ਮੁਫਤ ਹੈ
Posted On:
06 NOV 2020 4:53PM by PIB Chandigarh
ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਨੇ ਆਮ ਜਨਤਾ ਅਤੇ ਸੰਭਾਵਤ ਉੱਦਮੀਆਂ ਨੂੰ ਪ੍ਰਧਾਨ ਮੰਤਰੀ ਰੋਜ਼ਗਾਰ ਉਤਪੱਤੀ ਪ੍ਰੋਗਰਾਮ ਦੇ ਨਾਮ ਤੇ ਧੋਖਾ ਕੀਤੇ ਜਾਣ ਵਿਰੁੱਧ ਸੁਚੇਤ ਕੀਤਾ ਹੈ।
ਅੱਜ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ, ਸੂਖਮ, ਲਘੂ ਅਤੇ ਦਰਮਿਆਨੇ ਮੰਤਰਾਲੇ ਨੇ ਸੂਚਿਤ ਕੀਤਾ ਹੈ ਕਿ ਕਿ ਅਜਿਹੇ ਕੁਝ ਮਾਮਲਿਆਂ ਬਾਰੇ ਮੰਤਰਾਲੇ ਨੂੰ ਦੱਸਿਆ ਗਿਆ ਹੈ ਕਿ ਸੰਭਾਵੀ ਉੱਦਮੀਆਂ / ਲਾਭਪਾਤਰੀਆਂ ਨੂੰ ਨਿੱਜੀ ਵਿਅਕਤੀਆਂ ਜਾਂ ਏਜੰਸੀਆਂ ਵੱਲੋਂ ਪੀਐਮਈਜੀਪੀ ਸਕੀਮ ਅਧੀਨ ਕਰਜ਼ੇ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਅਤੇ ਕਰਜ਼ਾ ਮਨਜ਼ੂਰੀ ਪੱਤਰ ਸੌਂਪੇ ਗਏ ਹਨ ਅਤੇ ਉੱਦਮੀਆਂ ਤੋਂ ਇਸ ਦੀ ਆੜ ਹੇਠ ਪੈਸੇ ਦੀ ਵਸੂਲੀ ਕਰਕੇ ਧੋਖਾ ਦਿੱਤਾ ਜਾ ਰਿਹਾ ਹੈ। ਮੰਤਰਾਲੇ ਨੇ ਇਸ ਪ੍ਰੋਗਰਾਮ ਦੇ ਨਾਮ 'ਤੇ ਆਮ ਲੋਕਾਂ ਨੂੰ ਧੋਖਾ ਦੇਣ ਵਿਰੁੱਧ ਬੇਧਿਆਨੀ ਤੱਤਾਂ ਨੂੰ ਚੇਤਾਵਨੀ ਦਿੱਤੀ ਹੈ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਮੰਤਰਾਲੇ ਨੇ ਪਹਿਲਾਂ ਹੀ ਇਸ ਮਾਮਲੇ ਦੀ ਢੁਕਵੀਂ ਜਾਂਚ ਕਰਾਉਣ ਅਤੇ ਕਾਰਵਾਈ ਲਈ ਇਸਨੂੰ ਪੁਲਿਸ ਅਧਿਕਾਰੀਆਂ ਕੋਲ ਉਠਾ ਰੱਖਿਆ ਹੈ।
ਪ੍ਰਧਾਨ ਮੰਤਰੀ ਰੁਜ਼ਗਾਰ ਉਤਪਤੀ ਪ੍ਰੋਗਰਾਮ (ਪੀਐਮਈਜੀਪੀ) ਇਕ ਕੇਂਦਰੀ ਸੈਕਟਰ ਦੀ ਕ੍ਰੈਡਿਟ ਲਿੰਕਡ ਸਬਸਿਡੀ ਸਕੀਮ ਹੈ ਜੋ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਵੱਲੋਂ ਸਾਲ 2008-09 ਤੋਂ ਦੇਸ਼ ਭਰ ਵਿਚ ਸੂਖਮ ਉੱਦਮ ਸਥਾਪਤ ਕਰਨ ਲਈ ਪਹਿਲੀ ਪੀੜ੍ਹੀ ਦੇ ਉੱਦਮੀਆਂ ਦੀ ਸਹਾਇਤਾ ਲਈ ਲਾਗੂ ਕੀਤੀ ਜਾ ਰਹੀ ਹੈ।
ਪੀਐਮਈਜੀਪੀ ਸਕੀਮ ਦੇ ਤਹਿਤ ਬਿਨੈਕਾਰਾਂ ਨੂੰ ਬੈਂਕਾਂ ਵੱਲੋਂ ਕਰਜ਼ੇ ਮਨਜ਼ੂਰ ਕਰਨ ਅਤੇ ਜਾਰੀ ਕਰਨ ਲਈ ਬਿਨੈ-ਪੱਤਰ ਪ੍ਰਾਪਤ ਹੋਣ ਤੋਂ ਬਾਅਦ ਅਰਜ਼ੀ ਅਤੇ ਫੰਡ ਪ੍ਰਵਾਹ ਦੀ ਸਾਰੀ ਪ੍ਰਕਿਰਿਆ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਰਾਹੀਂ ਚਲਾਏ ਜਾਂਦੇ ਸਿਰਫ ਇਕੋ-ਇੱਕ ਸਰਕਾਰੀ ਪੋਰਟਲ ਰਾਹੀਂ ਆਨਲਾਈਨ ਕੀਤੀ ਗਈ ਹੈ। ਪੋਰਟਲ ਨੂੰ https://www.kviconline.gov.in/pmeepeportal/pmegphome/index.jsp 'ਤੇ ਐਕਸੈਸ ਕੀਤਾ ਜਾ ਸਕਦਾ ਹੈ। ਸਾਰੀ ਪ੍ਰਕਿਰਿਆ ਬਿਲਕੁਲ ਮੁਫਤ ਹੈ।
ਕਿਸੇ ਵੀ ਪ੍ਰਾਈਵੇਟ ਪਾਰਟੀ / ਏਜੰਸੀ / ਵਿਚੋਲਿਆਂ (ਮਿਡਲਮੈਨ) / ਫਰੈਂਚਾਈਜ, ਆਦਿ ਨੂੰ ਪੀਐਮਈਜੀਪੀ ਸਕੀਮ ਅਧੀਨ ਪੀਐਮਈਜੀਪੀ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਅਤੇ ਮਨਜ਼ੂਰੀ ਦੇਣ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਜੋੜਿਆਂ ਜਾਂ ਅਧਿਕਾਰਤ ਨਹੀਂ ਕੀਤਾ ਗਿਆ ਹੈ।
ਪ੍ਰਾਈਵੇਟ ਵਿੱਕਤੀਆਂ ਜਾਂ ਏਜੇਂਸੀਆਂ ਵੱਲੋਂ ਸੰਭਾਵਤ ਉੱਦਮੀਆਂ / ਲਾਭਪਾਤਰੀਆਂ ਨਾਲ ਪੀ.ਐੱਮ.ਈ.ਜੀ.ਪੀ. ਸਕੀਮ ਅਧੀਨ ਕਰਜ਼ੇ ਦੀ ਪੇਸ਼ਕਸ਼ ਲਈ ਪਹੁੰਚ ਕੀਤੀ ਜਾ ਰਹੀ ਹੈ ਅਤੇ ਧੋਖੇ ਨਾਲ ਪੈਸੇ ਵਸੂਲ ਕਰਕੇ ਕਰਜ਼ਾ ਮਨਜ਼ੂਰੀ ਪੱਤਰ ਸੌਂਪਣ ਦੇ ਮਾਮਲੇ ਸਾਹਮਣੇ ਆਏ ਹਨ ਜੋ ਪੂਰੀ ਤਰ੍ਹਾਂ ਨਾਲ ਗੈਰ ਕਾਨੂੰਨੀ ਅਤੇ ਬਿਲਕੁਲ ਜਾਅਲੀ ਹਨ। ਇਸ ਲਈ ਆਮ ਜਨਤਾ ਨੂੰ ਅਜਿਹੇ ਬੇਈਮਾਨ ਤੱਤਾਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
----------------------------------------------------------------------
ਆਰ ਸੀ ਜੇ / ਆਰ ਐਨ ਐਮ / ਆਈ ਏ
(Release ID: 1670773)
Visitor Counter : 158