ਰਸਾਇਣ ਤੇ ਖਾਦ ਮੰਤਰਾਲਾ

ਇੱਫਕੋ ਬਜ਼ਾਰ ਨੇ ਐੱਸ ਬੀ ਆਈ ਯੋਨੋ ਕ੍ਰਿਸ਼ੀ ਐਪ ਨਾਲ ਕੀਤੀ ਭਾਈਵਾਲੀ

ਭਾਰਤ ਵਿੱਚ ਖੇਤੀਬਾੜੀ ਉਤਪਾਦਾਂ ਦੀ ਗੁਣਵਤਾ ਪਹੁੰਚ ਉਤਸ਼ਾਹਿਤ ਕਰਨ ਲਈ

ਇਹ ਕਦਮ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਆਤਮਨਿਰਭਰ ਕ੍ਰਿਸ਼ੀ ਦ੍ਰਿਸ਼ਟੀ ਅਤੇ ਵੋਕਲ ਫੋਰ ਲੋਕਲ ਦੀ ਸੇਧ ਵਿੱਚ ਹਨ

Posted On: 06 NOV 2020 4:13PM by PIB Chandigarh

www.iffcobazar.in ਇੱਫਕੋ ਦੇ ਵਪਾਰਕ ਹਿੱਸੇ ਨੇ ਐੱਸ ਬੀ ਆਈ ਯੋਨੋ ਕ੍ਰਿਸ਼ੀ ਨਾਲ ਜੁੜਨ ਦਾ ਐਲਾਨ ਕੀਤਾ ਹੈ ਐੱਸ ਬੀ ਆਈ ਯੋਨੋ ਕ੍ਰਿਸ਼ੀ ਕਿਸਾਨਾਂ ਦੀਆਂ ਲੋੜਾਂ ਸਬੰਧੀ ਸਮਰਪਿਤ ਪੋਰਟਲ ਹੈ ਇਹ ਇਸ ਗੱਲ ਨੂੰ ਯਕੀਨੀ ਬਣਾਇਗਾ ਕਿ ਲੱਖਾਂ ਭਾਰਤੀ ਕਿਸਾਨਾਂ ਨੂੰ ਖੇਤੀਬਾੜੀ ਉਤਪਾਦਾਂ ਦੀਆਂ ਵੱਡੀਆਂ ਵੰਨਗੀਆਂ ਲਈ ਪਹੁੰਚ ਮਿਲੇ ਐੱਸ ਬੀ ਆਈ ਯੋਨੋ ਪੋਰਟਲ ਰਾਹੀਂ ਬਿਨਾਂ ਝੰਜਟ ਤੋਂ ਮੁਫ਼ਤ ਅਦਾਇਗੀ ਅਤੇ ਇੱਫਕੋ ਦੇ ਮਿਆਰੀ ਉਤਪਾਦਾਂ ਦੇ ਇਸ ਜੋੜ ਦਾ ਮੰਤਵ ਇਸ ਖੇਤਰ ਵਿੱਚ ਡੀਜ਼ੀਟਲ ਵਿਕਰੀ ਨੂੰ ਵਧਾਉਣਾ ਹੈ

 

 

 

www.iffcobazar.in, ਇੱਫਕੋ ਵੱਲੋਂ ਉਤਸ਼ਾਹਿਤ ਕੀਤਾ ਇਹ ਪੋਰਟਲ ਭਾਰਤ ਵਿਚਲੇ ਤੇਜ਼ੀ ਨਾਲ ਵੱਧ ਰਹੇ ਖੇਤੀ ਤੇ ਅਧਾਰਿਤ ਕਾਮਰਸ ਪੋਰਟਲ ਵਿੱਚੋਂ ਇੱਕ ਹੈ ਇੱਫਕੋ ਦੇਸ਼ ਵਿੱਚ ਖਾਦ ਦਾ ਸਭ ਤੋਂ ਵੱਡਾ ਉਤਪਾਦਕ ਹੈ ਇਹ ਪੋਰਟਲ 12 ਭਾਰਤੀ ਭਾਸ਼ਾਵਾਂ ਵਿੱਚ ਉਪਲਬੱਧ ਹੈ ਅਤੇ ਪੂਰੇ ਭਾਰਤ ਵਿੱਚ ਮੁਫ਼ਤ ਹੋਮ ਡਿਲੀਵਰੀ ਲਈ ਵਾਧਾ ਕਰਦਾ ਹੈ ਇਸ ਦੇ ਦੇਸ਼ ਭਰ ਵਿੱਚ 26 ਸੂਬਿਆਂ ਵਿੱਚ 1,200 ਤੋਂ ਵੱਧ ਸਟੋਰ ਹਨ ਉਤਪਾਦਾਂ ਦੀ ਇੱਕ ਵੱਡੀ ਵੰਨਗੀ , ਜਿਸ ਵਿੱਚ ਵਿਸ਼ੇਸ਼ ਖਾਦਾਂ , ਆਰਗੈਨਿਕ ਖੇਤੀਬਾੜੀ ਇੰਨਪੁਟਸ , ਬੀਜ , ਖੇਤੀ ਰਸਾਇਣ , ਖੇਤੀ ਮਸ਼ੀਨਰੀ ਅਤੇ ਹੋਰ ਇਸ ਪੋਰਟਲ ਤੇ ਉਪਲਬੱਧ ਹਨ
ਇਸ ਭਾਈਵਾਲੀ ਬਾਰੇ ਬੋਲਦਿਆਂ ਡਾਕਟਰ ਯੂ ਐੱਸ ਅਵਸਥੀ , ਐੱਮ ਡੀ , ਇੱਫਕੋ ਨੇ ਕਿਹਾ ਕਿ ,’ਇੱਫਕੋ ਅਤੇ ਐੱਸ ਬੀ ਆਈ ਭਾਰਤ ਦੀਆਂ ਦੋ ਪੁਰਾਣੀਆਂ ਕਾਰੋਬਾਰੀ ਸੰਸਥਾਵਾਂ ਨੇ ਇੱਫਕੋ ਵਿੱਚ ਪਹਿਲਾ ਅੱਖਰ ਆਈ ਜੋ ਇੰਡੀਆ ਲਈ ਹੈ , ਸਾਨੂੰ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਮੇਲ ਦਿੰਦਾ ਹੈ ਮੈਨੂੰ ਇਹ ਕਹਿੰਦਿਆਂ ਮਾਣ ਹੈ ਕਿ ਦੋਹਾਂ ਦੇ ਇਸ ਜੋੜ ਨਾਲ ਦੋਨੋਂ ਗੌਰਵਮਈਭਾਰਤੀਸੰਸਥਾਵਾਂ ਆਪਣੀ ਚੁਣਵੀਂ ਸ਼ਕਤੀ ਨਾਲ ਭਾਰਤੀ ਕਿਸਾਨਾਂ ਦੀ ਬੇਹਤਰੀ ਵਾਸਤੇ ਕੰਮ ਕਰ ਸਕਦੀਆਂ ਹਨ ਉਹਨਾਂ ਅੱਗੇ ਕਿਹਾ ਕਿ ਇੱਫਕੋ ਪਿਛਲੇ 50 ਸਾਲਾਂ ਤੋਂ ਕਿਸਾਨਾਂ ਦੀ ਸੇਵਾ ਵਿੱਚ ਹੈ www.iffcobazar.in, ਇੱਕ ਅਜਿਹਾ ਪਲੇਟਫਾਰਮ ਹੈ , ਜੋ ਕਿਸਾਨਾਂ ਨਾਲ ਜੁੜ ਕੇ ਅਤੇ ਸੇਵਾ ਡੀਜ਼ੀਟਲੀ ਕਰੇਗਾ ਇਸ ਦਾ ਮੰਤਵ ਪਹਿਲਾਂ ਡਿਜੀਟਲ ਅਤੇ ਕਿਸਾਨ ਕੇਂਦਰਿਤ ਪਹੁੰਚ ਰਾਹੀਂ ਕਿਸਾਨਾਂ ਦੀ ਆਮਦਨ ਦੂਣੀ ਕਰਨ ਦੇ ਪ੍ਰਧਾਨ ਮੰਤਰੀ ਜੀ ਦੇ ਸੁਪਨੇ ਨੂੰ ਪੂਰਾ ਕਰਨਾ ਹੈ ਪੋਰਟਲਸ ਰਾਹੀਂ ਕਿਸਾਨ ਕੇਵਲ ਮਿਆਰੀ ਨੋਨ ਸਬਸਿਡਾਈਜ਼ਡ ਖਾਦਾਂ ਅਤੇ ਹੋਰ ਖੇਤੀਬਾੜੀ ਇੰਨਪੁਟਸ ਲਈ ਹੀ ਖਰੀਦ ਆਡਰ ਨਹੀ ਕਰ ਸਕਦਾ ਬਲਕਿ ਫਾਰਮਰਸ ਫੋਰਮ ਅਤੇ ਇੱਕ ਸਮਰਪਿਤ ਹੈਲਪਲਾਈਨ ਰਾਹੀਂ ਆਪਣੇ ਸਵਾਲਾਂ ਦੇ ਜਵਾਬ ਵੀ ਲੈ ਸਕਦਾ ਹੈ ਉਹਨਾਂ ਨੇ ਹੋਰ ਕਿਹਾ ਕਿ (ਭਾਰਤ ਵਿੱਚ ਐੱਸ ਬੀ ਆਈ ਇੱਕ ਵਿੱਤੀ ਸੰਸਥਾ ਵਜੋਂ ਪ੍ਰਸ਼ੰਸਾ ਯੋਗ ਕੰਮ ਕਰ ਰਿਹਾ ਹੈ ਅਤੇ ਪੇਂਡੂ ਇੰਡੀਆ ਵਿੱਚ ਇਸ ਦੀ ਪਹੁੰਚ ਦਾ ਕੋਈ ਜਵਾਬ ਨਹੀਂ ਹੈ ਮੈਨੂੰ ਵਿਸ਼ਵਾਸ ਹੈ ਕਿ ਐੱਸ ਬੀ ਆਈ ਯੋਨੋ ਰਾਹੀਂ
www.iffcobazar.in, ਪੋਰਟਲ ਭਾਰਤ ਭਰ ਵਿੱਚ ਕਿਸਾਨਾਂ ਦਰਮਿਆਨ ਆਪਣੀ ਪਹੁੰਚ ਦਾ ਦਾਇਰਾ ਹੋਰ ਵੱਡਾ ਕਰੇਗਾ
ਸ਼੍ਰੀ ਜੋਗਿੰਦਰਾ ਕੁਮਾਰ ਮਾਰਕੀਟਿੰਗ ਡਾਇਰੈਕਟਰ ਇੱਫਕੋ ਨੇ ਕਿਹਾ ,’ਵਿੱਤ ਅਤੇ ਖਾਦਾਂ ਕਿਸਾਨ ਲਈ ਦੋ ਨਾਜ਼ੁਕ ਇੰਨਪੁਟਸ ਹਨ ਐੱਸ ਬੀ ਆਈ ਯੋਨੋ ਅਤੇ ਇੱਫਕੋ ਬਜ਼ਾਰ ਦੀ ਭਾਈਵਾਲੀ ਨਾਲ ਆਪੋ ਆਪਣੇ ਖੇਤਰਾਂ ਵਿੱਚ ਦੋ ਵੱਡੀਆਂ ਭਾਰਤੀ ਸੰਸਥਾਵਾਂ ਮਿਲ ਕੇ ਕਿਸਾਨਾਂ ਦੇ ਦਰਵਾਜ਼ੇ ਤੱਕ ਵਧੀਆ ਮਿਆਰੀ ਖੇਤੀ ਇੰਨਪੁਟਸ ਮੁਹੱਈਆ ਕਰ ਸਕਦੀਆਂ ਹਨ’ , ਉਹਨਾਂ ਇਹ ਵੀ ਕਿਹਾ ਕਿ ,’ਇਹ ਸਾਂਝ ਇੱਫਕੋ ਬਜ਼ਾਰ ਨੂੰ ਯੋਨੋ ਦੇ 3 ਕਰੋੜ ਪੰਜੀਕ੍ਰਿਤ ਗਾਹਕ ਜਿਸ ਵਿੱਚ ਵੱਡਾ ਹਿੱਸਾ ਕਿਸਾਨਾਂ ਦਾ ਹੈ , ਦੀ ਸਹਾਇਤਾ ਕਰੇਗੀ ਭਾਗੀਦਾਰੀ ਰਾਹੀਂ ਅਸੀਂ ਪੇਂਡੂ ਇੰਡੀਆ ਵਿੱਚ ਇੱਕ ਮਜ਼ਬੂਤ ਬਰੈਂਡ ਇਕੂਇਟੀ ਰਾਹੀਂ ਇੱਕ ਭਰੋਸੇਯੋਗ ਵਾਤਾਵਰਣ ਪ੍ਰਣਾਲੀ ਕਾਇਮ ਕਰ ਸਕਦੇ ਹਾਂ , ਜੋ ਕਿਸਾਨਾਂ ਦੀਆਂ ਇੰਨਪੁਟ ਕੀਮਤਾਂ ਨੂੰ ਘਟਾਉਣ ਵਿੱਚ ਮਦਦ ਕਰੇਗੀ

 

ਆਰ ਸੀ ਜੇ / ਆਰ ਕੇ ਐੱਮ
 



(Release ID: 1670769) Visitor Counter : 109