ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੋਵਿਡ ਵਰਗੀਆਂ ਸਿਹਤ ਚੁਣੌਤੀਆਂ ਨਾਲ ਨਜਿੱਠਣ ਲਈ ਮੈਡੀਕਲ ਜੰਤਰ ਉਦਯੋਗ ਨੂੰ ਵਧਾਉਣ ਲਈ ਈ ਈ ਪੀ ਸੀ ਇੰਡੀਆ ਤੇ ਐੱਨ ਆਈ ਡੀ ਨੇ ਹੱਥ ਮਿਲਾਇਆ
Posted On:
06 NOV 2020 4:17PM by PIB Chandigarh
ਈ ਈ ਪੀ ਸੀ ਇੰਡੀਆ ਅਤੇ ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ ਇਕੱਠੇ ਹੋ ਗਏ ਹਨ ਤਾਂ ਜੋ ਮੈਡੀਕਲ ਜੰਤਰ ਉਦਯੋਗ ਲਈ ਤਕਨਾਲੋਜੀ ਅਤੇ ਡਿਜ਼ਾਈਨਾਂ ਨੂੰ ਵਧਾਉਣ ਅਤੇ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਕੋਵਿਡ 19 ਮਹਾਮਾਰੀ ਤੋਂ ਬਾਅਦ ਵਿਸ਼ੇਸ਼ ਕਰਕੇ ਦੇਸ਼ ਦੇ ਸਿਹਤ ਖੇਤਰ ਵਿੱਚ ਉੱਭਰਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ ।
ਨਵੀਨਤਮ ਤੇ ਸੱਭ ਤੋਂ ਵਧੀਆ ਡਿਜ਼ਾਈਨਾਂ ਨੂੰ ਧਿਆਨ ਵਿੱਚ ਰੱਖ ਕੇ ਇਹਨਾਂ ਨੂੰ ਲਾਗੂ ਕਰਨ ਦੇ ਪੱਧਰ ਤੱਕ ਪਹੁੰਚਾਉਣ ਲਈ ਸ਼੍ਰੀ ਡੀ ਕੇ ਸਿੰਘ , ਵਧੀਕ ਸਕੱਤਰ ਅਤੇ ਡਿਵੈਲਪਮੈਂਟ ਕਮਿਸ਼ਨਰ ਸੂਖਮ , ਲਘੂ ਤੇ ਦਰਮਿਆਨੇ ਉੱਦਮ (ਐੱਮ ਐੱਸ ਐੱਮ ਈ) ਨੇ ਅੱਜ ਕਿਹਾ ਕਿ ਸੂਖ਼ਮ , ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਨੇ ਇੱਕ ਵਿਸ਼ੇਸ਼ ਸਰਕਾਰੀ ਸਕੀਮ ਤਹਿਤ ਸਿਹਤ ਖੇਤਰ ਲਈ 7 ਪ੍ਰਫੁੱਲਤ ਵਿਚਾਰਾਂ ਨੂੰ ਮਨਜ਼ੂਰੀ ਦਿੱਤੀ ਹੈ । ਉਹ ਈ ਈ ਪੀ ਸੀ ਇੰਡੀਆ — ਐੱਨ ਆਈ ਡੀ ਡਿਜ਼ਾਈਨ ਲੜੀ ਦੀ ਸ਼ੁਰੂਆਤ ਮੌਕੇ ਇੱਕ ਵੈਬੀਨਾਰ ਨੂੰ ਸੰਬੋਧਨ ਕਰ ਰਹੇ ਸਨ । ਇਸ ਕੜੀ ਨੂੰ ਸਿਰਲੇਖ ਦਿੱਤਾ ਗਿਆ ਹੈ : ਪੋਸਟ ਇੰਡੀਆ 19 ਡਿਜ਼ਾਈਨ ਇੰਟਰਵੈਂਸ਼ਨ ਫੋਰ ਮੈਡੀਕਲ ਡਿਵਾਈਸ ਇੰਡਸਟ੍ਰੀ । ਉਹਨਾਂ ਕਿਹਾ ਕਿ ਪਹਿਲੀ ਡਿਜ਼ਾਈਨ ਲੜੀ ਦਾ ਪ੍ਰਸਤਾਵ ਮੈਡੀਕਲ ਖੇਤਰ ਲਈ ਹੈ ,’ਕੋਵਿਡ 19 ਮਹਾਮਾਰੀ ਦੀ ਮੌਜੂਦਾ ਸਥਿਤੀ ਦੌਰਾਨ ਦੇਸ਼ ਮੁਸ਼ਕਲ ਦੌਰ ਨੂੰ ਕਾਬੂ ਕਰਨ ਦੀ ਕੋਸਿ਼ਸ਼ ਕਰ ਰਿਹਾ ਹੈ’ । ਸ਼੍ਰੀ ਸਿੰਘ ਨੇ ਕਿਹਾ ‘ਅਸੀਂ ਕੋਵਿਡ 19 ਨਾਲ ਲੜਾਈ ਲਈ ਇੱਕ ਦਿਨ ਵਿੱਚ 2 ਲੱਖ ਪੀ ਪੀ ਈ ਕਿੱਟਾਂ ਤੋਂ ਜਿ਼ਆਦਾ ਨਿਰਮਾਣ ਕਰਨ ਯੋਗ ਹੋ ਗਏ ਹਾਂ । ਸਾਡੇ ਦੇਸ਼ ਵਿੱਚ ਮੈਡੀਕਲ ਜੰਤਰ ਮੁੱਖ ਦਰਾਮਦ ਖੇਤਰ ਰਹੇ ਹਨ । ਗੁੰਝਲਦਾਰ ਮੈਡੀਕਲ ਜੰਤਰਾਂ ਤੇ ਨਿਰਭਰਤਾ ਤਕਨਾਲੋਜੀ ਕੇਂਦਰ ਦੇਖਭਾਲ ਵਿੱਚ ਨਾਜ਼ੁਕ ਹੈ ਅਤੇ ਇਹ ਨਵੀਨਤਮ ਡਿਜ਼ਾਈਨ ਤੇ ਲਗਾਤਾਰ ਧਿਆਨ ਕੇਂਦਰਿਤ ਕਰਨ ਦੀ ਮੰਗ ਕਰਦੀ ਹੈ’ ।
ਆਪਣੇ ਜੀ ਆਇਆਂ ਭਾਸ਼ਣ ਵਿੱਚ ਈ ਈ ਪੀ ਸੀ ਇੰਡੀਆ ਦੇ ਚੇਅਰਮੈਨ ਸ਼੍ਰੀ ਮਹੇਸ਼ ਦੇਸਾਈ ਨੇ ਕਿਹਾ ਕਿ ਉਹਨਾਂ ਦੀ ਕੌਂਸਲ ਨੀਤੀ ਘਾੜਿਆਂ, ਖੋਜੀਆਂ , ਡਿਜ਼ਾਈਨਰਾਂ ਅਤੇ ਉਦਯੋਗ ਨੂੰ ਇੱਕ ਸਾਂਝੇ ਪਲੇਟਫਾਰਮ ਤੇ ਲਿਆ ਰਹੀ ਹੈ ਤਾਂ ਜੋ ਕੋਵਿਡ 19 ਦੇ ਫੈਲਾਅ ਕਾਰਨ ਸਿਹਤ ਸੰਭਾਲ ਸਹੂਲਤਾਂ ਦੀਆਂ ਅਣਸੰਭਾਵਿਤ ਲੋੜਾਂ ਲਈ ਦੇਸ਼ ਵਿੱਚ ਡਿਜ਼ਾਈਨ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ ।
ਸ਼੍ਰੀ ਪ੍ਰਵੀਨ ਨਾਹਰ ਡਾਇਰੈਕਟਰ ਐੱਨ ਆਈ ਡੀ ਨੇ ਕਿਹਾ ਕਿ ਸਾਦੇ ਉਤਪਾਦਾਂ ਜਿਵੇਂ ਫਿਜ਼ੀਓਥਰੈਪੀ ਮਸ਼ੀਨਾਂ ਜਾਂ ਈ ਸੀ ਜੀ ਮਸ਼ੀਨਾਂ ਵਿੱਚ ਡਿਜ਼ਾਈਨ ਨਵੀਨਤਮ ਤੇ ਮੁਕਾਬਲੇਬਾਜ਼ੀ ਲਿਆਉਣ ਲਈ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ । ਅਜਿਹੇ ਉਤਪਾਦਾਂ ਦੇ ਡਿਜ਼ਾਈਨ ਸੁਧਾਰਾਂ ਦੀਆਂ ਬੜੀਆਂ ਸਾਦੀਆਂ ਉਦਾਹਰਣਾਂ ਮਿਲਦੀਆਂ ਹਨ , ਜਿਹਨਾਂ ਨੇ ਭਾਰਤੀ ਸੂਖਮ , ਲਘੂ ਅਤੇ ਦਰਮਿਆਨੇ ਉੱਦਮਾਂ ਲਈ ਵਪਾਰ ਕਰਨ ਦੇ ਰਸਤਿਆਂ ਵਿੱਚ ਤਬਦੀਲੀਆਂ ਲਿਆਂਦੀਆਂ ਹਨ ।
ਈ ਈ ਪੀ ਸੀ ਇੰਡੀਆ ਇੰਜੀਨੀਅਰਿੰਗ ਬਰਾਮਦ ਸੰਸਥਾਵਾਂ ਦੀ ਇੱਕ ਮੁੱਖ ਸੰਸਥਾ ਹੈ , ਜਿਸ ਦਾ ਦੇਸ਼ ਦੀ ਵਿਆਪਕ ਦਰਾਮਦ ਵਿੱਚ 25% ਯੋਗਦਾਨ ਹੈ ।
ਨਿੱਡ ਇਕ ਪ੍ਰਿਮੀਅਰ ਡਿਜ਼ਾਈਨ ਸੰਸਥਾ ਹੈ , ਜਿਸ ਨੇ ਸਨਅਤੀ ਡਿਜ਼ਾਈਨਾਂ ਵਿੱਚ ਅੰਤਰਰਾਸ਼ਟਰੀ ਨਾਂ ਕਮਾਇਆ ਹੈ ।
ਮਿਸ ਦੁਰਗਾ ਸ਼ਕਤੀ ਨਾਗਪਾਲ , ਡਿਪਟੀ ਸੀ ਈ ਓ , ਆਈ ਬੀ ਈ ਐੱਫ , ਸ਼੍ਰੀ ਸਤੀਸ਼ ਗੋਖਲੇ , ਡਾਇਰੈਕਟਰ ਡਿਜ਼ਾਈਨ ਡਾਇਰੈਕਸ਼ਨਸ , ਸ਼੍ਰੀ ਗੌਰਵ ਅੱਗਰਵਾਲ ਮੈਨੇਜਿੰਗ ਡਾਇਰੈਕਟਰ ਆਈ ਟੀ ਪੀ ਐੱਲ , ਬੰਗਲੁਰੂ ਅਤੇ ਡਾਇਰੈਕਟਰ ਇੰਨਵੈਲੂਸ਼ਨਸ ਹੈਲਥ ਕੇਅਰ ਨੇ ਵੀ ਇਸ ਵੈਬੀਨਾਰ ਵਿੱਚ ਸਿ਼ਰਕਤ ਕੀਤੀ ।
ਆਰ ਸੀ ਜੇ / ਆਰ ਐੱਨ ਐੱਮ / ਆਈ ਏ
(Release ID: 1670768)
Visitor Counter : 127