ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡਾ. ਹਰਸ਼ ਵਰਧਨ ਨੇ ਚੇਨਈ ਵਿੱਚ ਚੌਥੀ ਬਟਾਲੀਅਨ ਸੈਂਟਰ ਵਿੱਚ 10 ਬੈੱਡਾਂ ਦੇ ਅਸਥਾਈ ਹਸਪਤਾਲ ਅਤੇ ਆਈਸੋਲੇਸ਼ਨ ਸੈਂਟਰ ਦਾ ਉਦਘਾਟਨ ਕੀਤਾ
ਚੇਨਈ ਵਿੱਚ ਨਵੇਂ ਹਸਪਤਾਲ ਦੀ ਸਥਾਪਨਾ ਅਸਥਾਈ ਹੱਲ ਦੇ ਰੂਪ ਵਿੱਚ ਕੀਤੀ ਗਈ ਤਾਕਿ ਰੋਗੀਆਂ ਨੂੰ ਬਚਾਓ ਅਤੇ ਸੁਰੱਖਿਅਤ ਵਾਤਾਵਰਣ ਵਿੱਚ ਮੁਢਲੀ ਸਿਹਤ ਸੁਵਿਧਾਵਾਂ ਪ੍ਰਦਾਨ ਕੀਤੀ ਜਾ ਸਕਣ
ਇਹ ਇੱਕ ਫੋਲਡੇਬਲ ਅਤੇ ਸਟੀਲ ਫਰੇਮ ਢਾਂਚਾ ਹੈ, ਜਿਸ ਦੇ ਕਈ ਫਰੇਮ ਕਿਸੀ ਵੀ ਇਕੱਲੇ ਵਿਅਕਤੀ ਦੁਆਰਾ ਮੋਢੇ 'ਤੇ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਲੈ ਜਾਏ ਸਕਦੇ ਹਨ ਅਤੇ ਬਿਨਾ ਜ਼ਿਆਦਾ ਸਮਾਂ ਗਵਾਏ ਉਨ੍ਹਾਂ ਨੂੰ ਨਵੇਂ ਸਥਾਨ 'ਤੇ ਜੋੜਿਆ ਜਾ ਸਕਦਾ ਹੈ : ਡਾ.ਹਰਸ਼ ਵਰਧਨ
Posted On:
04 NOV 2020 5:15PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਵੀਡੀਓ-ਕਾਨਫਰੰਸ ਜ਼ਰੀਏ ਚੌਥੀ ਬਟਾਲੀਅਨ ਸੈਂਟਰ ਚੇਨਈ ਵਿੱਚ ਸੀਐੱਸਆਈਆਰ ਦੁਆਰਾ ਸਥਾਪਿਤ 10 ਬੈੱਡਾਂ ਦੇ ਅਸਥਾਈ ਹਸਪਤਾਲ ਅਤੇ ਆਈਸੋਲੇਸ਼ਨ ਸੈਂਟਰ ਦਾ ਉਦਘਾਟਨ ਕੀਤਾ।
ਇਸ ਅਵਸਰ 'ਤੇ ਡਾ.ਹਰਸ਼ ਵਰਧਨ ਨੇ ਸੀਐੱਸਆਈਆਰ-ਐੱਸਈਆਰਸੀ (ਸਟਰੱਕਚਰਲ ਇੰਜੀਨੀਅਰਿੰਗ ਰਿਸਰਚ ਸੈਂਟਰ) ਅਤੇ ਇਸ ਦੇ ਵਿਗਿਆਨੀਆਂ ਦੇ ਨਾਲ-ਨਾਲ ਰਾਸ਼ਟਰੀ ਆਪਦਾ ਰਿਸਪਾਂਸ ਫੋਰਸ (ਐੱਨਡੀਆਰਐੱਫ) ਨੂੰ ਕੋਵਿਡ-19 ਦੁਆਰਾ ਦਰਪੇਸ਼ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਨਵੇਂ ਹੱਲ ਲੱਭਣ ਦੇ ਵਾਸਤੇ ਵਧਾਈ ਦਿੱਤੀ। ਉਨ੍ਹਾਂ ਨੇ ਦੱਸਿਆ ਦੇ ਕਿ ਇਸ ਸਾਲ ਅਗਸਤ ਵਿੱਚ ਉਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਵੀ ਐੱਨਡੀਆਰਐੱਫ ਪਰਿਸਰ ਵਿੱਚ ਅਸਥਾਈ ਹਸਪਤਾਲ ਦੀ ਅਜਿਹੀ ਹੀ ਸੁਵਿਧਾ ਦਾ ਨਿਰਮਾਣ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ "ਚੇਨਈ ਵਿੱਚ ਐਨੱਡੀਆਰਐੱਫ ਦੇ ਚੌਥੀ ਬਟਾਲੀਅਨ ਸੈਂਟਰ ਵਿੱਚ ਨਵੇਂ ਹਸਪਤਾਲ ਦੀ ਸਥਾਪਨਾ ਅਸਥਾਈ ਹੱਲ ਦੇ ਰੂਪ ਵਿੱਚ ਕੀਤੀ ਗਈ ਹੈ ਤਾਕਿ ਰੋਗੀਆਂ ਨੂੰ ਸੁਰੱਖਿਅਤ ਅਤੇ ਆਰਾਮਦਾਇਕ ਵਾਤਾਵਰਣ ਵਿੱਚ ਮੁਢਲੀ ਸਿਹਤ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਸਕਣ।" ਉਨ੍ਹਾਂ ਨੇ ਕਿਹਾ ਕਿ ਇਹ ਕੇਂਦਰ 20 ਸਾਲ ਤੱਕ ਕੰਮ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ,"ਇਹ ਇੱਕ ਆਧੁਨਿਕ,ਟਿਕਾਊ,ਤੇਜ਼ੀ ਨਾਲ ਸਥਾਪਿਤ,ਸੁਰੱਖਿਅਤ ਅਤੇ ਭੂਗੋਲਿਕ ਰੂਪ ਨਾਲ ਅਤੇ ਨਾਲ ਹੀ ਸਾਰੇ ਮੌਸਮਾਂ ਦੇ ਅਨੁਕੂਲ,ਤੇਜ਼ੀ ਨਾਲ ਤੈਨਾਤ ਕਰਨ ਯੋਗ ਤਕਨੀਕ ਦੇ ਨਾਲ-ਨਾਲ ਆਪਦਾ ਦੇ ਨਾਲ ਲੰਬੀ ਮਹਾਮਾਰੀ ਜਾਂ ਐਮਰਜੈਂਸੀ ਸਥਿਤੀ ਦੇ ਲਈ ਵੀ ਉਪਯੋਗੀ ਹੈ।" ਉਨ੍ਹਾਂ ਨੇ ਕਿਹਾ "ਇਹ ਇੱਕ ਫੋਲਡੇਬਲ ਅਤੇ ਸਟੀਲ ਫਰੇਮ ਢਾਂਚਾ ਹੈ, ਜਿਸ ਦੇ ਕਈ ਫਰੇਮ ਕਿਸੀ ਵੀ ਇਕੱਲੇ ਵਿਅਕਤੀ ਦੁਆਰਾ ਮੋਢੇ 'ਤੇ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਲੈ ਜਾਏ ਸਕਦੇ ਹਨ ਅਤੇ ਬਿਨਾ ਜ਼ਿਆਦਾ ਸਮਾਂ ਗਵਾਏ ਉਨ੍ਹਾਂ ਨੂੰ ਨਵੇਂ ਸਥਾਨ 'ਤੇ ਜੋੜਿਆ ਜਾ ਸਕਦਾ ਹੈ ।"
ਮੰਤਰੀ ਨੇ ਸੀਐੱਸਆਈਆਰ ਦੇ ਯਤਨਾਂ ਦੀ ਵੀ ਸਰਾਹਨਾ ਕੀਤੀ,ਉਨ੍ਹਾਂ ਨੇ ਕਿਹਾ,"ਇਹ ਸੰਸਥਾਨ ਡਰੱਗਜ਼,ਪੀਪੀਈ ਕਿੱਟ,ਟੈਸਟਿੰਗ,ਲੰਬੇ ਸੈਲਫ-ਜੀਵਨ ਦੇ ਨਾਲ ਤਿਆਰ ਪੌਸ਼ਟਿਕ ਭੋਜਨ ਅਤੇ ਬਹੁਉਦੇਸ਼ੀ ਸ਼ੈਲਟਰ ਅਤੇ ਹਸਪਤਾਲਾਂ ਨੂੰ ਆਸਾਨੀ ਨਾਲ ਸਥਾਪਿਤ ਕਰਨ ਵਰਗੇ ਵਿਭਿੰਨ ਖੇਤਰਾਂ ਵਿੱਚ ਪਰਿਵਤਨਾਤਮਕ ਹੱਲ ਪ੍ਰਦਾਨ ਕਰਨ ਵਿੱਚ ਸਭਤੋਂ ਅੱਗੇ ਰਿਹਾ ਹੈ।" ਉਨ੍ਹਾਂ ਨੇ ਇਹ ਵੀ ਕਿਹਾ ਕਿ "ਸਾਰੇ ਵਿਗਿਆਨੀਆਂ,ਸਿਹਤ ਕਰਮਚਾਰੀਆਂ,ਐੱਨਡੀਆਰਐੱਫ ਆਦਿ ਦੇ ਅਣਥੱਕ ਯਤਨਾਂ ਦੇ ਕਾਰਣ, ਭਾਰਤ ਵਿੱਚ ਅੱਜ ਰਿਕਵਰੀ ਰੇਟ ਦੀ ਦਰ 92 ਪ੍ਰਤੀਸ਼ਤ ਤੋਂ ਜ਼ਿਆਦਾ ਹੈ।"
ਸੀਐੱਸਆਈਆਰ ਦੇ ਡੀਜੀ ਡਾ. ਸ਼ੇਖਰ ਸੀ. ਮੰਡੇ ਨੇ ਕਿਹਾ ਕਿ ਸੀਐੱਸਆਈਆਰ ਦੇ ਵਿਗਿਆਨੀ ਕੋਵਿਡ-19 ਦੇ ਖਿਲਾਫ ਲੜਾਈ ਵਿੱਚ ਵਿਭਿੰਨ ਜ਼ਰੂਰਤਾਂ ਦੇ ਲਈ ਨਵੀਂ ਉਪਾਵਾਂ ਦੇ ਨਾਲ-ਨਾਲ,ਤੇਜ਼ੀ ਨਾਲ ਤਾਇਨਾਤੀ ਯੋਗ ਢਾਂਚਿਆਂ ਸਹਿਤ ਨਵੇਂ ਹੱਲਾਂ ਨਾਲ ਪਹਿਲੇ ਦਿਨ ਤੋਂ ਹੀ ਯੋਗਦਾਨ ਦੇ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਸਰਕਾਰ ਦੁਆਰਾ ਰਾਜ ਦੇ ਅਲੱਗ- ਅਲੱਗ ਸਥਾਨਾਂ 'ਤੇ 50 ਬੈੱਡਾਂ ਦੀ ਸਮਰੱਥਾ ਵਾਲੇ ਤਿੰਨ ਅਜਿਹੇ ਹਸਪਤਾਲਾਂ ਦੀ ਸਥਾਪਨਾ ਦੇ ਲਈ ਸੀਐੱਸਆਈਆਰ ਦੇ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਸੀਐੱਸਆਈਆਰ ਜਲਦ ਹੀ ਨਵੀਂ ਤਕਨੀਕ ਦੇ ਨਾਲ ਉਨ੍ਹਾਂ ਦਾ ਨਿਰਮਾਣ ਕਰੇਗਾ। ਉਨ੍ਹਾਂ ਨੇ ਕਿਹਾ, "ਇਸ ਟੈਕਨੋਲੋਜੀ ਪ੍ਰਦਰਸ਼ਨ ਦੀ ਇਸ ਕਵਾਇਦ ਤੋਂ ਪ੍ਰਾਪਤ ਅਨੁਭਵ ਦੇ ਆਧਾਰ 'ਤੇ, ਸੀਐੱਸਆਈਆਰ-ਐੱਸਈਆਰਸੀ ਹੁਣ 100 ਬੈੱਡਾਂ ਦੇ ਗੁਣਾ ਵਿੱਚ ਸੁਵਿਧਾਵਾਂ ਨੂੰ ਵਧਾ ਸਕਦਾ ਹੈ ਅਤੇ ਭਾਰਤ ਵਿੱਚ ਕਿਤੇ ਵੀ, ਟੈਕਨੋਲੋਜੀ ਭਾਗੀਦਾਰਾਂ ਦੇ ਨਾਲ ਇਸ ਨੂੰ ਕੁਸ਼ਲਤਾ ਨਾਲ ਕਿਰਿਆਸ਼ੀਲ ਕਰ ਸਕਦਾ ਹੈ।"
ਸ਼੍ਰੀ ਐੱਸ.ਐੱਨ. ਪ੍ਰਧਾਨ ਡੀਜੀ,ਐੱਨਡੀਆਰਐੱਫ ਨੇ ਸੀਐੱਸਆਈਆਰ ਨੂੰ ਐੱਨਡੀਆਰਐੱਫ ਦੇ ਲਈ ਵਿਭਿੰਨ ਸਥਾਨਾਂ 'ਤੇ ਸਥਿਤ ਉਨ੍ਹਾਂ ਦੇ ਕੇਂਦਰਾਂ 'ਤੇ ਅਜਿਹੀਆਂ ਪ੍ਰਦਰਸ਼ਨ ਪਰਿਯੋਜਨਾਵਾਂ ਆਯੋਜਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ " ਐੱਨਡੀਆਰਐੱਫ ਨੂੰ ਦੂਰਦੁਰਾਡੇ ਦੇ ਅਜਿਹੇ ਖੇਤਰਾਂ ਵਿੱਚ ਰਾਹਤ ਅਤੇ ਬਚਾਓ ਅਭਿਆਨਾਂ ਦੀਆ ਚੁਣੌਤੀਆਂ ਨਾਲ ਨਿਪਟਣ ਦੇ ਲਈ ਇਸ ਤਰ੍ਹਾਂ ਦੇ ਹੱਲ ਦੀ ਜਰੂਰਤ ਪੈਂਦੀ ਹੈ, ਜਿੱਥੇ ਉਨ੍ਹਾਂ ਦੇ ਕਰਮਚਾਰੀ ਲਗਾਤਾਰ ਕਈ ਮਹੀਨਿਆ ਤੱਕ ਤਾਇਨਾਤ ਕੀਤੇ ਜਾ ਸਕਦੇ ਹਨ। " ਉਨ੍ਹਾਂ ਨੇ ਕਿਹਾ ਕਿ "ਆਪਦਾ ਪ੍ਰਬੰਧਨ ਅਧਿਕਾਰੀ ਇਸ ਤਰ੍ਹਾ ਦੇ ਫਰੇਮ ਸੈਲਟਰ ਤਿਆਰ ਰੱਖ ਸਕਦੇ ਹਨ ਅਤੇ ਵਿਭਿੰਨ ਰਾਜਾਂ ਵਿੱਚ ਤਤਕਾਲੀ ਜ਼ਰੂਰਤ ਦੇ ਲਈ ਆਪਦਾ ਸਥਾਨ 'ਤੇ ਪਹੁੰਚਾ ਸਕਦੇ ਹਨ। ਮਾਡਲ ਦੇ ਅਨੁਸਾਰ ਜ਼ਿਆਦਾ ਬੇਸ ਜੋੜਦੇ ਹੋਏ ਮੈਡੀਕਲ ਟੀਮਾਂ,ਗੋਦਾਮਾਂ,ਸਕੂਲਾਂ, ਰੈਸਟ ਹਾਊਸਾਂ ਅਤੇ ਸ਼ਾਂਤੀ ਦੇ ਸਮੇਂ ਵਿੱਚ ਸੈਲਾਨੀਆਂ ਦੀਆ ਹੱਟਾਂ ਬਨਾਉਣ ਦੇ ਲਈ ਵੀ ਸ਼ੈਲਟਰਾਂ ਦਾ ਨਿਰਮਾਣ ਕੀਤਾ ਜਾ ਸਕਦਾ ਹੈ।"
ਨਵੀਂ ਦਿੱਲੀ ਸਥਿਤ ਐੱਨਡੀਆਰਐੱਫ ਹੈਡਕੁਆਟਰ ਦੁਆਰਾ ਆਇਸੋਲੇਸ਼ਨ ਸੈਂਟਰ ਦੀ ਸਥਾਪਨਾ ਸੀਐੱਸਆਈਆਰ-ਐੱਸਈਆਰਸੀ,ਚੇਨਈ ਦੇ ਸਹਿਯੋਗ ਨਾਲ ਕੀਤੀ ਗਈ ਹੈ, ਜਿਸ 'ਤੇ 37,67 ਲੱਖ ਰੁਪਏ ਦੀ ਲਾਗਤ ਆਈ ਹੈ। ਇਹ ਕੇਂਦਰ ਈਸੀਜੀ ਮੌਨੀਟਰਜ਼,ਡੀਫਾਈਬ੍ਰਿਲੇਟਰਜ਼,ਪਲਸ ਔਕਸੀਮੀਟਰ,ਐਮਰਜੈਂਸੀ ਆਕਸੀਜਨ ਸਪਲਾਈ ਸਿਲੰਡਰ ਨਾਲ ਲੈਸ ਹਨ।ਕੋਵਿਡ-19 ਦੇ ਲਈ ਮੈਡੀਕਲ ਦੇਖਭਾਲ ਪ੍ਰਦਾਨ ਕਰਨ ਦੀ ਦ੍ਰਿਸ਼ਟੀ ਨਾਲ ਇਸ ਤਰ੍ਹਾ ਦੇ ਕੇਂਦਰ ਵਿਭਿੰਨ ਆਫਤਾਂ ਰਾਹਤ ਅਭਿਆਨਾਂ ਤੋਂ ਵਾਪਸ ਆਉਣ ਵਾਲੇ ਸੰਕ੍ਰਮਿਤ ਐੱਨਡੀਆਰਐੱਫ ਕਰਮਚਾਰੀਆਂ ਦੇ ਲਈ ਅਤਿਅੰਤ ਜ਼ਰੂਰੀ ਹਨ।
ਅਰਾਕੋਣਮ ਵਿੱਚ ਸਥਾਪਿਤ ਸਿਸਟਮ ਦੀਆਂ ਵਿਸ਼ੇਸ਼ਤਾਵਾਂ ਵਿੱਚ ਰੈਪਿਡ ਇਰੈਕਸ਼ਨ,ਫੋਲਡੇਬਲ,ਵਜ਼ਨ ਵਿੱਚ ਹਲਕੇ, ਸੁਰੱਖਿਅਤ,ਆਰਾਮਦਾਇਕ,ਕਿਫਾਇਤੀ,ਉਚਿਤ ਥਰਮਲ ਇੰਸੁਲੇਸ਼ਨ ਦੇ ਨਾਲ ਦੋਬਾਰਾ ਬਣਾਏ ਜਾ ਸਕਣ ਵਾਲੇ ਅਤੇ ਵਾਟਰ ਪਰੂਫਿੰਗ ਅਤੇ ਸਥਾਨਕ ਰੂਪ ਵਿੱਚ ਉਪਲੱਬਧ ਕੌਸ਼ਲ ਦਾ ਇਸਤੇਮਾਲ ਸ਼ਾਮਲ ਹੈ।ਇਹ ਪੂਰਵ ਨਿਰਮਿਤ ਅਸਥਾਈ ਹਸਪਤਾਲ ਢਾਂਚੇ ਨਾ ਕੇਵਲ ਤੀਬਰ ਸੰਸਥਾਪਨਾ ਦੀ ਦ੍ਰਿਸ਼ਟੀ ਨਾਲ ਉੱਚਿਤ ਹਨ, ਜਿਨ੍ਹਾਂ ਵਿੱਚ ਘੱਟੋ ਘੱਟ ਸਹਾਇਤਾ ਅਤੇ ਉਪਕਰਣਾਂ ਦੀ ਜ਼ਰੂਰਤ ਹੁੰਦੀ ਹੈ,ਬਲਕਿ ਇਨ੍ਹਾਂ ਨੂੰ ਸਟੋਰ ਕਰਨਾ ਅਤੇ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਲੈ ਜਾਣਾ ਅਤੇ ਵਿਸਥਾਰ ਕਰਨ ਵਿੱਚ ਲਾਗਤ ਦੀ ਦ੍ਰਿਸ਼ਟੀ ਨਾਲ ਵੀ ਕਿਫਾਇਤੀ ਹਨ।
ਇਨ੍ਹਾਂ ਢਾਂਚਿਆਂ ਦੀ ਵਾਧੂ ਵਿਸ਼ੇਸ਼ਤਾਵਾਂ ਵਿੱਚ ਇਨ੍ਹਾਂ ਦਾ ਅਲਟ੍ਰਾ ਵਾਇਲਟ ਪ੍ਰਤੀਰੋਧੀ ਸਵਰੂਪ ਸ਼ਾਮਲ ਹੈ, ਜੋ ਨੁਕਸਾਨਦਾਇਕ ਯੂ-ਵੀ ਕਿਰਨਾਂ ਤੋਂ ਲੋਕਾਂ ਦੀ ਰੱਖਿਆ ਕਰਦਾ ਹੈ। ਇਸ ਤੋਂ ਇਲਾਵਾ ਸਥਾਨ ਬਹੁਉਦੇਸ਼ੀ ਉਪਯੋਗ, ਉੱਚ ਢਾਂਚਾਗਤ ਪ੍ਰਦਰਸ਼ਨ ਕੁਸ਼ਲਤਾ,ਜਲ ਪ੍ਰਤੀਰੋਧਕ ਸਮਰੱਥਾ,ਅਗਨੀ ਪ੍ਰਤੀਰੋਧਕ ਸਮਰੱਥਾ,ਟਿਕਾਊਪਣ,ਅਖੁੱਟ ਅਤੇ ਬੈਕਟੀਰੀਆਂ ਪ੍ਰਤੀਰੋਧੀ ਸਮੱਗਰੀ ਤੋਂ ਬਣਿਆ ਹੋਣਾ ਇਸ ਦੀਆਂ ਹੋਰ ਵਿਸ਼ੇਸ਼ਤਾਵਾਂ ਹਨ।
ਇਸ ਆਯੋਜਨ ਵਿੱਚ ਡਾ.ਪਾਲਾਨੀ,ਮੁੱਖ ਵਿਗਿਆਨੀ,ਸੀਐੱਸਆਈਆਰ-ਐੱਸਈਆਰਸੀ, ਚੇਨਈ;ਪ੍ਰੋਫੈਸਰ ਐੱਸ ਕਪੂਰਿਆ,ਡਾਇਰੈਕਟਰ, ਐੱਸਈਆਰਸੀ,ਚੇਨਈ ਅਤੇ ਕਈ ਹੋਰ ਵਿਗਿਆਨੀ ਅਤੇ ਸੀਐੱਸਆਈਆਰ ਅਤੇ ਐੱਨਡੀਆਰਐੱਫ ਦੇ ਅਧਿਕਾਰੀ ਸ਼ਾਮਲ ਹੋਏ।
*****
ਐੱਨਬੀ/ਕੇਜੀਐੱਸ
(Release ID: 1670527)
Visitor Counter : 144