ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਪੁਣੇ ਵਿੱਚ ਚਲ ਰਹੇ ਰਾਸ਼ਟਰੀ ਤੀਰਅੰਦਾਜ਼ੀ ਕੈਂਪ ਵਿੱਚ ਆਰਟੀ-ਪੀਸੀਆਰ ਟੈਸਟ ਕਰਵਾਏ ਗਏ, ਆਰਚਰ ਹਿਮਾਨੀ ਮਲਿਕ ਦਾ ਟੈਸਟ ਪਾਜ਼ਿਟਿਵ
Posted On:
05 NOV 2020 7:09PM by PIB Chandigarh
ਸਪੋਰਟਸ ਅਥਾਰਟੀ ਆਵ੍ ਇੰਡੀਆ ਦੁਆਰਾ ਸਥਾਪਤ ਕੀਤੀਆਂ ਗਈਆਂ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਦੇ ਅਨੁਸਾਰ, ਆਰਮੀ ਸਪੋਰਟਸ ਇੰਸਟੀਟਿਊਟ, ਪੁਣੇ ਵਿਖੇ ਇਸ ਸਮੇਂ ਚਲ ਰਹੇ ਰਾਸ਼ਟਰੀ ਤੀਰਅੰਦਾਜ਼ੀ ਕੈਂਪ ਵਿੱਚ ਸ਼ਾਮਲ ਕੈਂਪਰਸ ਦੇ, ਉਨ੍ਹਾਂ ਦੀ ਕੋਵਿਡ -19 ਸਥਿਤੀ ਨੂੰ ਜਾਣਨ ਲਈ ਆਰਟੀ-ਪੀਸੀਆਰ ਟੈਸਟ ਕਰਵਾਏ ਗਏ ਸਨ। ਜਿਨ੍ਹਾਂ 23 ਕੈਂਪਰਾਂ ਦਾ ਟੈਸਟ ਕੀਤਾ ਗਿਆ ਸੀ, ਉਨ੍ਹਾਂ ਵਿਚੋਂ ਇੱਕ ਹਿਮਾਨੀ ਮਲਿਕ ਦਾ ਕੋਵਿਡ-19 ਲਈ ਟੈਸਟ ਪਾਜ਼ਿਟਿਵ ਆਇਆ ਜਦਕਿ ਹੋਰ 22 ਟੈਸਟ ਨੈਗੇਟਿਵ ਆਏ। ਇਸ ਸਮੇਂ ਮਲਿਕ ਵਿੱਚ ਬਿਮਾਰੀ ਦੇ ਕੋਈ ਲੱਛਣ ਦਿਖਾਈ ਨਹੀਂ ਦੇ ਰਹੇ ਹਨ ਲੇਕਿਨ ਸਾਵਧਾਨੀ ਦੇ ਤੌਰ 'ਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਕੈਂਪ ਨੂੰ ਸੁਰੱਖਿਅਤ ਢੰਗ ਨਾਲ ਚਲਾਉਣਾ ਸੁਨਿਸ਼ਚਿਤ ਕਰਨ ਲਈ ਸਪੋਰਟਸ ਅਥਾਰਟੀ ਆਵ੍ ਇੰਡੀਆ ਦੁਆਰਾ ਸਥਾਪਿਤ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਅਨੁਸਾਰ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕੀਤੀ ਜਾ ਰਹੀ ਹੈ।
*********
ਐੱਨਬੀ/ਓਏ
(Release ID: 1670507)
Visitor Counter : 126