ਸਿੱਖਿਆ ਮੰਤਰਾਲਾ

ਯੂਜੀਸੀ ਨੇ ਕੋਵਿਡ-19 ਮਹਾਮਾਰੀ ਕਾਰਨ ਲਾਕਡਾਉਨ ਤੋਂ ਬਾਅਦ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਦੁਬਾਰਾ ਖੋਲ੍ਹਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ

Posted On: 05 NOV 2020 6:33PM by PIB Chandigarh

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਆਪਣੇ ਕੈਂਪਸ ਮੁੜ ਤੋਂ ਖੋਲ੍ਹਣ ਲਈ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਅਤੇ ਜਾਰੀ ਕੀਤੇ। ਇਹ ਦਿਸ਼ਾ ਨਿਰਦੇਸ਼ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਪੜਚੋਲ ਕੀਤੇ ਗਏ ਹਨ ਅਤੇ ਗ੍ਰਹਿ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਵੱਲੋਂ ਮਨਜ਼ੂਰ ਕੀਤੇ ਗਏ ਹਨ। ਵਿਦਿਅਕ ਸੰਸਥਾਵਾਂ ਵੱਲੋਂ ਸਥਾਨਕ ਸ਼ਰਤਾਂ ਅਤੇ ਸਰਕਾਰੀ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਇਹ ਦਿਸ਼ਾ ਨਿਰਦੇਸ਼ ਅਪਣਾਏ ਜਾ ਸਕਦੇ ਹਨ।

ਕੰਟੇਨਟਮੈਂਟ ਜ਼ੋਨਾਂ ਤੋਂ ਬਾਹਰ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਸਬੰਧਤ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਸਿਲਸਿਲੇ ਵਾਰ ਢੰਗ ਨਾਲ ਖੋਲ੍ਹਿਆ ਜਾ ਸਕਦਾ ਹੈ ਅਤੇ ਇਹ ਯੂਨਿਵਰ੍ਸਿਟੀ ਗਰਾਂਟਸ ਕਮਿਸ਼ਨ ਵੱਲੋਂ ਤਿਆਰ ਕੀਤੇ ਗਏ ਸੁਰੱਖਿਆ ਅਤੇ ਸਿਹਤ ਪ੍ਰੋਟੋਕੋਲ ਸਬੰਧੀ ਦਿਸ਼ਾ-ਨਿਰਦੇਸ਼ਾਂ/ਐਸਓਪੀ ਦੀ ਪਾਲਣਾ ਦੇ ਅਧੀਨ ਹੋ ਸਕਦੇ ਹਨ, ਜੋ ਹੇਠ ਲਿੱਖੇ ਅਨੁਸਾਰ ਹਨ :

i. ਕੇਂਦਰੀ ਫੰਡ ਪ੍ਰਾਪਤ ਉੱਚ ਸਿੱਖਿਆ ਸੰਸਥਾਵਾਂ ਲਈ, ਸੰਸਥਾ ਦੇ ਮੁਖੀ ਨੂੰ ਭੌਤਿਕ ਤੌਰ ਤੇ ਜਮਾਤਾਂ ਅਰਥਾਤ ਵਿਦਿਆਰਥੀਆਂ ਦੀ ਨਿਜੀ ਰੂਪ ਵਿੱਚ ਮੌਜੂਦਗੀ ਦੇ ਉਦਘਾਟਨ ਦੀ ਸੰਭਾਵਨਾ ਬਾਰੇ ਆਪਣੇ ਆਪ ਨੂੰ ਸੰਤੁਸ਼ਟ ਕਰਨਾ ਚਾਹੀਦਾ ਹੈ ਅਤੇ ਉਸ ਅਨੁਸਾਰ ਫੈਸਲਾ ਕਰਨਾ ਚਾਹੀਦਾ ਹੈ।

 

ii. ਹੋਰ ਸਾਰੀਆਂ ਉੱਚ ਵਿਦਿਅਕ ਸੰਸਥਾਵਾਂ, ਜਿਵੇਂ ਕਿ ਰਾਜਾਂ ਦੀਆਂ ਯੂਨੀਵਰਸਿਟੀਆਂ, ਪ੍ਰਾਈਵੇਟ ਯੂਨੀਵਰਸਿਟੀਆਂ, ਕਾਲਜਾਂ ਆਦਿ ਲਈ, ਸਬੰਧਤ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਦੇ ਫੈਸਲੇ ਅਨੁਸਾਰ ਭੌਤਿਕ ਕਲਾਸਾਂ ਦੀ ਸ਼ੁਰੂਆਤ ਕਰਨੀ।

 

iii. ਯੂਨੀਵਰਸਿਟੀਆਂ ਅਤੇ ਕਾਲਜ ਪੜਾਅ ਵਾਰ ਕੈਂਪਸ ਖੋਲ੍ਹਣ ਦੀ ਯੋਜਨਾ ਬਣਾ ਸਕਦੇ ਹਨ, ਉਹ ਵੀ ਅਜਿਹੀਆਂ ਗਤੀਵਿਧੀਆਂ ਨਾਲ ਜਿੱਥੇ ਉਹ ਆਸਾਨੀ ਨਾਲ ਸਮਾਜਕ ਦੂਰੀ ਬਣਾਈ ਜਾ ਸਕਦੀ ਹੋਵੇ, ਚਿਹਰੇ ਤੇ ਮਾਸਕ ਦੀ ਵਰਤੋਂ ਨੂੰ ਯਕੀਨੀ ਬਣਾ ਸਕਦੇ ਹੋਣ ਅਤੇ ਹੋਰ ਸੁਰੱਖਿਆ ਉਪਾਵਾਂ ਦੀ ਪਾਲਣਾ ਕਰ ਸਕਦੇ ਹੋਣ, ਇਨ੍ਹਾਂ ਵਿੱਚ ਪ੍ਰਬੰਧਕੀ ਦਫਤਰ, ਖੋਜ ਪ੍ਰਯੋਗਸ਼ਾਲਾਵਾਂ ਅਤੇ ਲਾਇਬ੍ਰੇਰੀਆਂ ਆਦਿ ਸ਼ਾਮਲ ਹੋ ਸਕਦੀਆਂ ਹਨ।

 

iv. ਇਸ ਤੋਂ ਬਾਅਦ, ਸਾਰੇ ਖੋਜ ਪ੍ਰੋਗਰਾਮਾਂ ਦੇ ਵਿਦਿਆਰਥੀ ਅਤੇ ਵਿਗਿਆਨ ਅਤੇ ਟੈਕਨੋਲੋਜੀ ਪ੍ਰੋਗਰਾਮਾਂ ਵਿਚ ਪੋਸਟ-ਗ੍ਰੈਜੂਏਟ ਵਿਦਿਆਰਥੀ ਸ਼ਾਮਲ ਹੋ ਸਕਦੇ ਹਨ ਕਿਉਂਕਿ ਅਜਿਹੇ ਵਿਦਿਆਰਥੀਆਂ ਦੀ ਗਿਣਤੀ ਤੁਲਨਾਤਮਕ ਤੌਰ 'ਤੇ ਘੱਟ ਹੁੰਦੀ ਹੈ ਅਤੇ ਸਰੀਰਕ ਦੂਰੀ ਅਤੇ ਰੋਕਥਾਮ ਉਪਾਵਾਂ ਦੇ ਨਿਯਮ ਅਸਾਨੀ ਨਾਲ ਲਾਗੂ ਕੀਤੇ ਜਾ ਸਕਦੇ ਹਨ।

v. ਅੱਗੇ, ਅਖੀਰਲੇ ਸਾਲ ਦੇ ਵਿਦਿਆਰਥੀਆਂ ਨੂੰ ਸੰਸਥਾ ਦੇ ਮੁਖੀ ਦੇ ਫੈਸਲੇ ਅਨੁਸਾਰ ਅਕਾਦਮਿਕ ਅਤੇ ਪਲੇਸਮੈਂਟ ਦੇ ਉਦੇਸ਼ਾਂ ਲਈ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾ ਸਕਦੀ ਹੈ।

ਹਾਲਾਂਕਿ, ਉਪਰੋਕਤ (iii), (iv) ਅਤੇ (v) ਲਈ, ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਕੁੱਲ ਵਿਦਿਆਰਥੀਆਂ ਦੀ ਗਿਣਤੀ ਦੇ 50% ਤੋਂ ਵੱਧ ਕਿਸੇ ਵੀ ਸਮੇਂ ਵਿਦਿਆਰਥੀ ਮੌਜੂਦ ਨਹੀਂ ਹੋਣੇ ਚਾਹੀਦੇ ਅਤੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਦਿਸ਼ਾ ਨਿਰਦੇਸ਼ / ਪ੍ਰੋਟੋਕੋਲ ਦਿੱਤੇ ਗਏ ਹਨ ।

vi. ਪ੍ਰੋਗਰਾਮਾਂ ਲਈ, ਉਪਰੋਕਤ ਪੈਰਾ (iv) ਅਤੇ (ਵੀ) ਵਿੱਚ ਦੱਸੇ ਗਏ ਤੋਂ ਇਲਾਵਾ /ਆਨਲਾਈਨ / ਦੂਰ ਦਰਾਡੇ ਦੀ ਸਿਖਲਾਈ ਦਾ ਤਰਜੀਹੀ ਢੰਗ ਬਣੇ ਰਹਿਣਗੇ ਅਤੇ ਇਨ੍ਹਾਂ ਨੂੰ ਉਤਸ਼ਾਹਤ ਕੀਤਾ ਜਾਵੇਗਾ ।

 

vii. ਹਾਲਾਂਕਿ, ਜੇ ਜਰੂਰੀ ਹੋਵੇ, ਵਿਦਿਆਰਥੀ ਸਰੀਰਕ ਦੂਰੀ ਦੇ ਨਿਯਮਾਂ ਅਤੇ ਹੋਰ ਸੁਰੱਖਿਆ ਪ੍ਰੋਟੋਕੋਲਾਂ ਨੂੰ ਕਾਇਮ ਰੱਖਣ, ਭੀੜ-ਭੜੱਕੇ ਤੋਂ ਬਚਣ ਲਈ ਪਹਿਲੀਆਂ ਮੁਲਾਕਾਤਾਂ ਦੀ ਮੰਗ ਕਰਨ ਤੋਂ ਬਾਅਦ, ਫੈਕਲਟੀ ਮੈਂਬਰਾਂ ਨਾਲ ਸਲਾਹ-ਮਸ਼ਵਰੇ ਲਈ ਥੋੜੇ ਜਿਹੇ ਸਮੇਂ ਲਈ ਆਪਣੇ ਆਪਣੇ ਵਿਭਾਗਾਂ ਦਾ ਦੌਰਾ ਕਰ ਸਕਦੇ ਹਨ।

 

viii. ਕੁਝ ਵਿਦਿਆਰਥੀ ਕਲਾਸਾਂ ਵਿਚ ਨਾ ਆਉਣ ਅਤੇ ਘਰ ਵਿਚ ਰਹਿੰਦੇ ਹੋਏ ਆਨਲਾਈਨ ਪੜਾਈ ਨੂੰ ਤਰਜੀਹ ਦੇ ਸਕਦੇ ਹਨ। ਸੰਸਥਾਵਾਂ ਅਜਿਹੇ ਵਿਦਿਆਰਥੀਆਂ ਨੂੰ ਅਧਿਆਪਨ-ਸਿੱਖਣ ਲਈ ਆਨਲਾਈਨ ਅਧਿਐਨ ਸਮੱਗਰੀ ਅਤੇ ਈ-ਸਰੋਤਾਂ ਦੀ ਪਹੁੰਚ ਪ੍ਰਦਾਨ ਕਰ ਸਕਦੀਆਂ ਹਨ।

ix. ਸੰਸਥਾਵਾਂ ਕੋਲ ਅਜਿਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਯੋਜਨਾ ਤਿਆਰ ਹੋਣੀ ਚਾਹੀਦੀ ਹੈ, ਜੋ ਅੰਤਰਰਾਸ਼ਟਰੀ ਯਾਤਰਾ ਦੀਆਂ ਪਾਬੰਦੀਆਂ ਜਾਂ ਵੀਜ਼ਾ-ਸੰਬੰਧੀ ਮੁੱਦਿਆਂ ਤੇ ਸਮਸਿਆਵਾਂ ਦੇ ਕਾਰਨ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕਦੇ। ਉਨ੍ਹਾਂ ਲਈ ਆਨਲਾਈਨ ਅਧਿਆਪਨ-ਸਿਖਲਾਈ ਦੇ ਪ੍ਰਬੰਧ ਵੀ ਕੀਤੇ ਜਾਣੇ ਚਾਹੀਦੇ ਹਨ।

x. ਹੋਸਟਲ ਸਿਰਫ ਉਹਨਾਂ ਹਾਲਤਾਂ ਵਿੱਚ ਖੁੱਲ੍ਹ ਸਕਦੇ ਹਨ, ਜਿੱਥੇ ਸੁਰੱਖਿਆ ਅਤੇ ਸਿਹਤ ਸੁਰੱਖਿਆ ਉਪਾਵਾਂ ਦਾ ਸਖਤੀ ਨਾਲ ਪਾਲਣ ਕੀਤਾ ਜਾ ਸਕਦਾ ਹੋਵੇ। ਹਾਲਾਂਕਿ, ਹੋਸਟਲਾਂ ਵਿੱਚ ਕਮਰਿਆਂ ਨੂੰ ਸਾਂਝਾ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਲੱਛਣਾਂ ਵਾਲੇ ਵਿਦਿਆਰਥੀਆਂ ਨੂੰ ਕਿਸੇ ਵੀ ਸਥਿਤੀ ਵਿਚ ਹੋਸਟਲਾਂ ਵਿਚ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ।

  1. ਕਿਸੇ ਵੀ ਕੈਂਪਸ ਦੇ ਮੁੜ ਖੁੱਲ੍ਹਣ ਤੋਂ ਪਹਿਲਾਂ, ਕੇਂਦਰ ਜਾਂ ਸਬੰਧਤ ਰਾਜ ਸਰਕਾਰ ਨੇ ਖੇਤਰ ਨੂੰ ਵਿਦਿਅਕ ਸੰਸਥਾਵਾਂ ਖੋਲ੍ਹਣ ਲਈ ਲਾਜ਼ਮੀ ਤੌਰ 'ਤੇ ਇਹ ਐਲਾਨ ਕੀਤਾ ਹੋਣਾ ਚਾਹੀਦਾ ਹੈ ਕਿ ਖੇਤਰ ਵਿਦਿਅਕ ਸੰਸਥਾਵਾਂ ਖੋਲਣ ਲਈ ਸੁਰੱਖਿਅਤ ਹਨ। ਕੋਵਿਡ-19 ਦੇ ਮੱਦੇਨਜ਼ਰ ਕੇਂਦਰ ਸਰਕਾਰ ਅਤੇ ਸਬੰਧਤ ਰਾਜ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ, ਦਿਸ਼ਾ ਨਿਰਦੇਸ਼ਾਂ, ਹਿਦਾਇਤਾਂ ਅਤੇ ਹੁਕਮਾਂ ਦੀ ਸਾਰੀਆਂ ਹੀ ਉੱਚ ਸਿੱਖਿਆ ਸੰਸਥਾਵਾਂ ਵੱਲੋਂ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

 

ਇਹ ਦਿਸ਼ਾ-ਨਿਰਦੇਸ਼ ਕੈਂਪਸ ਨੂੰ ਮੁੜ ਖੋਲ੍ਹਣ ਤੋਂ ਪਹਿਲਾਂ ਉੱਚ ਵਿਦਿਅਕ ਸੰਸਥਾਵਾਂ ਵੱਲੋਂ ਚੁੱਕੇ ਜਾਣ ਵਾਲੇ ਉਪਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕਰਦੇ ਹਨ। ਇਹ ਐਂਟਰੀ / ਐਗਜ਼ਿਟ ਪੁਆਇੰਟਾਂ ਵਿਖੇ, ਕਲਾਸ ਰੂਮਾਂ ਅਤੇ ਹੋਰ ਸਿੱਖਣ ਵਾਲੀਆਂ ਥਾਵਾਂ, ਕੈਂਪਸ ਦੇ ਅੰਦਰ ਅਤੇ ਹੋਸਟਲਾਂ ਵਿਚ ਸੁਰੱਖਿਆ ਦੇ ਉਪਾਵਾਂ ਬਾਰੇ ਵੀ ਵਿਸਥਾਰਤ ਜਾਣਕਾਰੀ ਉਪਲਬਧ ਕਰਾਉਂਦੇ ਹਨ। ਇਸ ਦਸਤਾਵੇਜ਼ ਵਿਚ ਕਾਉਂਸਲਿੰਗ ਅਤੇ ਮਾਨਸਿਕ ਸਿਹਤ ਲਈ ਮਾਰਗ ਦਰਸ਼ਨ ਵੀ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ 29 ਅਪ੍ਰੈਲ, 2020 ਨੂੰ ਅਤੇ ਫੇਰ, 6 ਜੁਲਾਈ, 2020 ਨੂੰ "COVID-I9 ਮਹਾਮਾਰੀ ਅਤੇ ਉਸ ਤੋਂ ਬਾਅਦ ਦੀਆਂ ਲਾਕ ਡਾਉਨ ਦੇ ਮੱਦੇਨਜ਼ਰ ਯੂਨੀਵਰਸਿਟੀਆਂ ਲਈ ਪ੍ਰੀਖਿਆਵਾਂ ਅਤੇ ਅਕਾਦਮਿਕ ਕੈਲੰਡਰ ਬਾਰੇ ਦਿਸ਼ਾ ਨਿਰਦੇਸ਼" ਜਾਰੀ ਕੀਤੇ ਸਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੇ ਪ੍ਰੀਖਿਆਵਾਂ ਨਾਲ ਸਬੰਧਤ ਮਹੱਤਵਪੂਰਣ ਪਹਿਲੂਆਂ ਨੂੰ ਕਵਰ ਕੀਤਾ ਸੀ। ਅਕਾਦਮਿਕ ਕੈਲੰਡਰ, ਦਾਖਲੇ, ਆਨਲਾਈਨ ਅਧਿਆਪਨ-ਸਿੱਖਣ, ਅਤੇ ਯੂਨੀਵਰਸਿਟੀਆਂ ਵੱਲੋਂ ਇਨ੍ਹਾਂ ਨੂੰ ਅਪਨਾਉਣ ਲਈ ਲਚਕਤਾ ਪ੍ਰਦਾਨ ਕੀਤੀ ਸੀ। ਬਾਅਦ ਵਿੱਚ, “ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸੈਸ਼ਨ 2020-21 ਲਈ ਯੂਨੀਵਰਸਿਟੀਆਂ ਦੇ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਦੇ ਪਹਿਲੇ ਸਾਲ ਦੇ ਅਕਾਦਮਿਕ ਕੈਲੰਡਰ ਬਾਰੇ ਯੂਜੀਸੀ ਦਿਸ਼ਾ ਨਿਰਦੇਸ਼ 24 ਸਤੰਬਰ, 2020 ਨੂੰ ਜਾਰੀ ਕੀਤੇ ਗਏ ਸਨ ।

ਲਾਕਡਾਉਨ ਤੋਂ ਬਾਅਦ ਯੂਨੀਵਰਸਟੀਆਂ ਅਤੇ ਕਾਲਜਾਂ ਨੂੰ ਮੁੜ ਤੋਂ ਖੋਲ੍ਹਣ ਲਈ ਵਿਸਥਾਰਤ ਯੂਜੀਸੀ ਦਿਸ਼ਾ ਨਿਰਦੇਸ਼ਾਂ ਲਈ ਇੱਥੇ ਕਲਿੱਕ ਕਰੋ।

https://static.pib.gov.in/WriteReadData/userfiles/UGC%20Guidelines%20for%20Re-opening%20of%20Universities%20and%20Colleges.pdf

 

ਲਾਕਡਾਉਨ ਤੋਂ ਬਾਅਦ ਯੂਨੀਵਰਸਟੀਆਂ ਅਤੇ ਕਾਲਜਾਂ ਨੂੰ ਮੁੜ ਤੋਂ ਖੋਲਣ ਲਈ ਯੂਜੀਸੀ ਦਿਸ਼ਾ ਨਿਰਦੇਸ਼ਾਂ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਲਈ ਇੱਥੇ ਕਲਿੱਕ ਕਰੋ।

https://static.pib.gov.in/WriteReadData/userfiles/Salient%20Features%20of%20UGC%20Guidelines%20for%20Re-opening%20of%20Universities%20and%20Colleges.pdf

 

-----------------------------------------

ਐਮਸੀ/ਏਕੇਜੇ/ਏਕੇ



(Release ID: 1670470) Visitor Counter : 231