ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ: ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰਾਖੀ ਲਈ ਪੱਕਾ ਇਰਾਦਾ; ਨੈਸ਼ਨਲ ਡਿਫੈਂਸ ਕਾਲਜ ਦੇ ਡਾਇਮੰਡ ਜੁਬਲੀ ਸਮਾਰੋਹ ਦੇ ਇੱਕ ਵੈਬਿਨਾਰ ਵਿੱਚ ਰਾਸ਼ਟਰੀ ਸੁਰੱਖਿਆ ਲਈ ਵਿਸ਼ਾਲ ਸਿਧਾਂਤਾਂ ਦੀ ਰੂਪ ਰੇਖਾ ਦਿੱਤੀ
Posted On:
05 NOV 2020 4:39PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਇਥੇ ਨੈਸ਼ਨਲ ਡਿਫੈਂਸ ਕਾਲਜ (ਐਨ.ਡੀ.ਸੀ.) ਦੇ ਡਾਇਮੰਡ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ। ਸ੍ਰੀ ਸਿੰਘ ਨੇ ਦੋ ਦਿਨਾ ਵੈਬਿਨਾਰ (05-06 ਨਵੰਬਰ 2020) ਨੂੰ ‘ਭਾਰਤ ਦੀ ਰਾਸ਼ਟਰੀ ਸੁਰੱਖਿਆ- ਇਕ ਦਹਾਕੇ ਪਹਿਲਾਂ’ ਦੇ ਥੀਮ ਨਾਲ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਕੁੰਜੀਵਤ ਭਾਸ਼ਣ ਦਿੱਤਾ।
ਸ੍ਰੀ ਸਿੰਘ ਨੇ ਕਿਹਾ ਕਿ ਸ਼ਾਂਤੀ ਨੂੰ ਸਿਰਫ ਲੜਾਈ ਨੂੰ ਰੋਕਣ ਦੀ ਯੋਗਤਾ ਰਾਹੀਂ ਹੀ ਯਕੀਨੀ ਬਣਾਇਆ ਜਾ ਸਕਦਾ ਹੈ। “ਸ਼ਾਇਦ ਸਭ ਤੋਂ ਬੁਨਿਆਦੀ ਸਬਕ ਜੋ ਸਾਨੂੰ ਕੌਮਾਂ ਦੇ ਉਭਾਰ ਅਤੇ ਪਤਨ ਦੇ ਰੋਲਰ ਕੋਸਟਰ ਨੇ ਸਿਖਾਇਆ, ਉਹ ਇਹ ਹੈ ਕਿ ਸ਼ਾਂਤੀ ਦੀ ਇੱਛਾ ਨਾਲ ਜ਼ਰੂਰੀ ਨਹੀਂ ਪਰ ਯੁੱਧ ਰੋਕਣ ਦੀ ਯੋਗਤਾ ਨਾਲ ਹੀ ਸ਼ਾਂਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਬਦਕਿਸਮਤੀ ਨਾਲ, ਸ਼ਾਂਤੀ ਭਾਲਣ ਦੀ ਸਿਰਫ ਇੱਛਾ, ਜੇ ਦੂਜਿਆਂ ਵੱਲੋਂ ਕੀਤੀ ਗਈ ਪਰ ਉਸਦਾ ਹੁੰਗਾਰਾ ਨਹੀ ਭਰਿਆ ਗਿਆ, ਜਿਸ ਕਾਰਨ ਸ਼ਾਂਤੀ ਦੀ ਪ੍ਰਾਪਤੀ ਮੁਸ਼ਕਲ ਹੋ ਜਾਂਦੀ ਹੈ। ਸੁਰੱਖਿਆ, ਪ੍ਰਭੂਸੱਤਾ ਅਤੇ ਰਾਸ਼ਟਰੀ ਹਿੱਤਾਂ ਦੇ ਵਿਵਾਦਪੂਰਨ ਵਿਚਾਰਾਂ ਨਾਲ ਘਿਰੇ ਇਕ ਸੰਸਾਰ ਵਿਚ ਇਕ ਸਦਭਾਵਨਾ ਵਾਲਾ ਮਾਹੌਲ ਬਣਾਉਣ ਵਿਚ ਸਫਲ ਨਹੀਂ ਹੁੰਦਾI ” ਰਕਸ਼ਾ ਮੰਤਰੀ ਨੇ ਚਾਰ ਵਿਆਪਕ ਸਿਧਾਂਤਾਂ ਦੀ ਰੂਪ ਰੇਖਾ ਉਲੀਕੀ ਜੋ ਭਵਿੱਖ ਵਿਚ ਭਾਰਤ ਦੀ ਰਾਸ਼ਟਰੀ ਸੁਰੱਖਿਆ ਦੀ ਭਾਲ ਵਿਚ ਅਗਵਾਈ ਕਰਦੀਆਂ ਹਨ, “ਪਹਿਲਾਂ ਭਾਰਤ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਨੂੰ ਬਾਹਰੀ ਖਤਰਿਆਂ ਅਤੇ ਅੰਦਰੂਨੀ ਚੁਣੌਤੀਆਂ ਤੋਂ ਸੁਰੱਖਿਅਤ ਕਰਨ ਦੀ ਯੋਗਤਾ ਹੈ। ਦੂਜਾ, ਸੁਰੱਖਿਅਤ ਅਤੇ ਸਥਿਰ ਸਥਿਤੀਆਂ ਪੈਦਾ ਕਰਨ ਦੀ ਸਮਰੱਥਾ, ਜਿਹੜੀ ਭਾਰਤ ਦੇ ਆਰਥਿਕ ਵਿਕਾਸ ਦੀ ਸਹੂਲਤ ਦੇ ਸਕਦੀ ਹੈ, ਇਸ ਨਾਲ ਰਾਸ਼ਟਰ ਨਿਰਮਾਣ ਅਤੇ ਵਿਅਕਤੀਗਤ ਇੱਛਾਵਾਂ ਨੂੰ ਪੂਰਾ ਕਰਨ ਦੇ ਸਰੋਤ ਪੈਦਾ ਕਰ ਸਕਦੇ ਹਨ I ਤੀਜਾ, ਅਸੀਂ ਉਨ੍ਹਾਂ ਹਿੱਸਿਆਂ ਵਿਚ ਸਰਹੱਦਾਂ ਤੋਂ ਪਾਰ ਆਪਣੇ ਹਿੱਤਾਂ ਦੀ ਰਾਖੀ ਕਰਨ ਦੀ ਇੱਛਾ 'ਤੇ ਅਟੱਲ ਰਹਿੰਦੇ ਹਾਂ, ਜਿਥੇ ਸਾਡੇ ਲੋਕ ਰਹਿੰਦੇ ਹਨ ਅਤੇ ਸਾਡੇ ਸੁਰੱਖਿਆ ਹਿੱਤ ਇਕੱਜੁਟ ਹੁੰਦੇ ਹਨ ਅਤੇ ਅੰਤ ਵਿੱਚ, ਅਸੀਂ ਇਹ ਵੀ ਮੰਨਦੇ ਹਾਂ ਕਿ ਇੱਕ ਗਲੋਬਲਾਈਜ਼ਡ ਅਤੇ ਆਪਸ ਵਿੱਚ ਜੁੜੇ ਹੋਏ ਸੰਸਾਰ ਵਿੱਚ, ਇੱਕ ਦੇਸ਼ ਦੀਆਂ ਸੁਰੱਖਿਆ ਹਿੱਤਾਂ ਸਾਂਝੀਆਂ ਅਤੇ ਸੁਰੱਖਿਅਤ ਸਾਂਝਾ ਨਾਲ ਜੁੜੀਆਂ ਹੋਈਆਂ ਹਨ। ”
ਸ੍ਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜਿਹੜੇ ਦੇਸ਼ ਅੱਤਵਾਦ ਨੂੰ ਰਾਸ਼ਟਰੀ ਨੀਤੀ ਦੇ ਸਾਧਨ ਵਜੋਂ ਵਰਤਦੇ ਹਨ, ਉਨ੍ਹਾਂ ਵਿਕਲਪਾਂ ਰਾਹੀਂ ਵੀ ਰੋਕਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਪਿਛਲੇ ਸਮੇਂ ਵਿੱਚ ਅਮਲ-ਯੋਗ ਨਹੀਂ ਮੰਨਿਆ ਜਾਂਦਾ ਸੀ। ਉਨ੍ਹਾਂ ਕਿਹਾ, “ਅੱਤਵਾਦ ਦੀ ਵਰਤੋਂ ਨੂੰ ਰਾਜ ਦੀ ਨੀਤੀ ਵਜੋਂ ਵਰਤਣ ਵਿਚ ਪਾਕਿਸਤਾਨ ਅਜੇ ਵੀ ਕਾਇਮ ਹੈ। ਹਾਲਾਂਕਿ, ਅਸੀਂ ਪ੍ਰਗਤੀਸ਼ੀਲ ਅਤੇ ਬਰਾਬਰ ਸੋਚ ਵਾਲੇ ਦੇਸ਼ਾਂ ਦੇ ਨਾਲ ਕੰਮ ਕਰਨ ਵਿੱਚ ਨਾ ਸਿਰਫ ਪਾਕਿਸਤਾਨ ਦੀਆਂ ਪ੍ਰਤੀਰੋਧਕ ਨੀਤੀਆਂ ਦਾ ਪਰਦਾਫਾਸ਼ ਕਰਨ ਵਿੱਚ ਕਾਫ਼ੀ ਸਫਲਤਾ ਪ੍ਰਾਪਤ ਕੀਤੀ ਹੈ, ਬਲਕਿ ਆਮ ਪਹੁੰਚ ਵਾਲਾ ਨਜ਼ਰੀਆ ਅਪਣਾ ਕੇ ਆਪਣੇ ਆਪ ਨੂੰ ਸਾਬਿਤ ਕੀਤਾ ਹੈ, ਦੂਜੇ ਦੇਸ਼ਾਂ ਨਾਲ ਪਾਕਿਸਤਾਨ ਨੂੰ ਆਪਣਾ ਕਾਰੋਬਾਰ ਜਾਰੀ ਰੱਖਣਾ ਵੀ ਮੁਸ਼ਕਲ ਹੋਇਆ । ”
ਰਕਸ਼ਾ ਮੰਤਰੀ ਨੇ ਖੇਤਰ ਵਿੱਚ ਅਤੇ ਇਸ ਤੋਂ ਬਾਹਰ ਦੇ ਦੇਸ਼ਾਂ ਦੇ ਸਾਂਝੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਬਰਾਬਰ ਸੋਚ ਵਾਲੇ ਦੋਸਤਾਂ ਨਾਲ ਭਾਰਤ ਦੇ ਨੇੜਲੇ ਸਬੰਧਾਂ ਅਤੇ ਸਾਂਝੇਦਾਰੀ ਦੀ ਰੂਪ ਰੇਖਾ ਦਿੱਤੀ। “ਸੰਯੁਕਤ ਰਾਜ ਅਮਰੀਕਾ ਨਾਲ ਸਾਡੀ ਰਣਨੀਤਕ ਭਾਈਵਾਲੀ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੈ।” ਜਪਾਨ, ਆਸਟਰੇਲੀਆ ਅਤੇ ਰੂਸ ਨਾਲ ਵੀ ਭਾਰਤ ਦੀ ਦੋਸਤੀ ਤੇ ਰਿਸ਼ਤੇ ਬਹੁਤ ਜ਼ਿਆਦਾ ਵਧੇ ਹਨ ਤੇ ਮਜਬੂਤ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨੇ ਫਰਾਂਸ ਅਤੇ ਇਜ਼ਰਾਈਲ ਵਰਗੇ ਭਰੋਸੇਮੰਦ ਦੋਸਤਾਂ ਨਾਲ ਵੀ ਇੱਕ ਵਿਸ਼ੇਸ਼ ਸਾਂਝੇਦਾਰੀ ਕਾਇਮ ਕੀਤੀ ਹੈ I
ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਵਿਦੇਸ਼ ਅਤੇ ਸੁਰੱਖਿਆ ਨੀਤੀ ਦਾ ਸਭ ਤੋਂ ਮਹੱਤਵਪੂਰਨ ਤੱਤ '' ਨੇਬਰਹੁੱਡ ਫਸਟ '' ਪਹਿਲਕਦਮੀ ਰਾਹੀਂ ਦਰਸਾਇਆ ਗਿਆ ਹੈ। “ਸਾਲ 2014 ਤੋਂ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਹ ਸੁਨਿਸ਼ਚਿਤ ਕਰਨ ਲਈ ਮਹੱਤਵਪੂਰਣ ਨਿੱਜੀ ਪੂੰਜੀ ਦਾ ਨਿਵੇਸ਼ ਕੀਤਾ ਤਾਂ ਜੋ ਗੁਆਂਢੀਆਂ ਨਾਲ ਸਾਡੇ ਦੇਸ਼ ਦੇ ਰਿਸ਼ਤੇ ਸਕਾਰਾਤਮਕ ਅਤੇ ਅਗਾਂਹਵਧੂ ਭਾਈਵਾਲੀ ਬਣਾਉਣ ਵਿੱਚ ਵਧੇਰੇ ਕਾਰਗਾਰ ਸਾਬਿਤ ਹੋ ਸਕਣ ਅਤੇ ਇਨ੍ਹਾਂ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਇਆ ਗਿਆ ਹੈ । ਇਸ ਪਹਿਲ ਦੇ ਨਤੀਜੇ ਸਪੱਸ਼ਟ ਹਨ I ਅੱਤਵਾਦ ਨੂੰ ਹੁਲਾਰਾ ਦੇਣ ਦੇ ਏਜੰਡੇ ਦੇ ਮੱਦੇਨਜ਼ਰ ਪਾਕਿਸਤਾਨ ਦੇ ਅਪਵਾਦ ਦੇ ਨਾਲ, ਭਾਰਤ ਨੇ ਸਾਰੇ ਗੁਆਂਢੀਆਂ ਨਾਲ ਆਪਣੇ ਸੰਬੰਧਾਂ ਵਿੱਚ ਸੁਧਾਰ ਕੀਤਾ ਹੈ। ਅਸੀਂ ਆਪਸੀ-ਮਾਨ-ਸਤਿਕਾਰ ਅਤੇ ਆਪਸੀ-ਹਿੱਤ ਦਾ ਰਿਸ਼ਤਾ ਕਾਇਮ ਕਰਨ ਲਈ ਆਪਣੇ ਦੋਸਤਾਂ ਦੀ ਸਹਾਇਤਾ ਲਈ ਭਾਰੀ ਨਿਵੇਸ਼ ਕੀਤਾ ਹੈ। ”
ਰਕਸ਼ਾ ਮੰਤਰੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੱਛਮੀ ਏਸ਼ੀਆ, ਦੱਖਣ ਪੂਰਬ ਅਤੇ ਪੂਰਬੀ ਏਸ਼ੀਆ ਵਿੱਚ ਆਪਣੇ ਭਾਈਵਾਲ ਦੇਸ਼ਾਂ ਤੱਕ ਪਹੁੰਚਣ ਵਿੱਚ ਵਿਸ਼ੇਸ਼ ਦਿਲਚਸਪੀ ਲਈ । “ਇਸ ਪਹਿਲ ਦਾ ਨਤੀਜਾ ਹੈ ਕਿ ਅਸੀਂ ਪੱਛਮ ਵਿਚ ਸਾਊਦੀ ਅਰਬ, ਯੂਏਈ ਅਤੇ ਓਮਾਨ ਅਤੇ ਪੂਰਬ ਵਿਚ ਇੰਡੋਨੇਸ਼ੀਆ, ਵਿਯਤਨਾਮ ਅਤੇ ਦੱਖਣੀ ਕੋਰੀਆ ਨਾਲ ਆਪਣੇ ਸੰਬੰਧਾਂ ਦੀ ਗੁੰਜਾਇਸ਼ ਅਤੇ ਗੁਣਵਤਾ ਨੂੰ ਵਧਾ ਦਿੱਤਾ ਹੈ। ਮੈਂ ਵੇਖ ਰਿਹਾ ਹਾਂ ਕਿ ਅਗਲੇ ਦਹਾਕੇ ਦੌਰਾਨ ਇਸ ਰੁਝਾਨ ਨੂੰ ਹੋਰ ਵਧਾਇਆ ਜਾ ਰਿਹਾ ਹੈ। ”
ਭਾਰਤ ਦੇ ਸਮਰੱਥਾ ਵਿਕਾਸ ਅਤੇ ਸਵਦੇਸ਼ੀਕਰਨ ਦੀ ਲੰਮੀ ਮਿਆਦ ਦੀ ਨੀਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਹਾਲੀਆ ਖਰੀਦ ਨੀਤੀਆਂ “ਵੱਡੇ ਓਈਐਮਜ਼ ਨਾਲ ਸਾਂਝੇਦਾਰੀ ਵਧਾਉਣ ਨੂੰ ਉਤਸ਼ਾਹਤ ਕਰਦੀਆਂ ਹਨ ਜੋ ਭਾਰਤ ਵਿੱਚ ਨਿਵੇਸ਼ ਕਰਨ ਅਤੇ ਉਸਾਰੀ ਲਈ ਉਤਸੁਕ ਹਨ। ਰੱਖਿਆ ਨਿਰਮਾਣ ਲਈ ਮੇਕ ਇਨ ਇੰਡੀਆ ਲਈ ਸਾਡਾ ਵਿਜ਼ਨ, ਭਾਰਤ ਨੂੰ ਵਧੇਰੇ ਸਵੈ-ਨਿਰਭਰ ਬਣਾਉਣ ਦੇ ਲੰਮੇ ਸਮੇਂ ਨਾਲ ਲਾਗੂ ਕੀਤਾ ਜਾ ਰਿਹਾ ਹੈ। ”
ਜੰਗ ਦੇ ਵਿਕਸਤ ਅਤੇ ਬਦਲਦੇ ਚਰਿੱਤਰ ਬਾਰੇ ਬੋਲਦਿਆਂ, ਰਕਸ਼ਾ ਮੰਤਰੀ ਨੇ ਕਿਹਾ, “ਪਿਛਲੇ ਦਿਨੀਂ ਇਸ ਸਬੰਧ ਵਿਚ ਸਾਡੇ ਵੱਲੋਂ ਵੱਡੀ ਪੱਧਰ 'ਤੇ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਢਾਂਚਾਗਤ ਪੱਧਰ 'ਤੇ, ਭਾਰਤ ਦਾ ਇਕ ਹੋਰ ਨਜ਼ਦੀਕੀ ਨਾਲ ਜੁੜਿਆ ਅਤੇ ਤਾਲਮੇਲ ਵਾਲਾ ਸੁਰੱਖਿਆ ਨੈਟਵਰਕ ਹੈ। ਅਸੀਂ ਨਾ ਸਿਰਫ ਚੀਫ਼ ਆਫ਼ ਡਿਫੈਂਸ ਸਟਾਫ, ਸੀਡੀਐਸ ਦੀ ਨਿਯੁਕਤੀ ਕੀਤੀ ਹੈ, ਅਤੇ ਸੈਨਿਕ ਮਾਮਲਿਆਂ ਬਾਰੇ ਵਿਭਾਗ ਸਥਾਪਤ ਕੀਤਾ ਹੈ, ਬਲਕਿ ਥੀਏਟਰ ਅਤੇ ਕਾਰਜਕਾਰੀ ਕਮਾਂਡਾਂ ਰਾਹੀਂ ਹਥਿਆਰਬੰਦ ਬਲਾਂ ਨੂੰ ਅੱਗੇ ਵਧਾਉਣ ਦੀ ਪ੍ਰਕਿਰਿਆ ਵਿਚ ਹਾਂ। ”
ਅੰਦਰੂਨੀ ਸੁਰੱਖਿਆ ਚੁਣੌਤੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਬਾਰੇ ਵਿੱਚ ਤਿੰਨ-ਪੱਖੀ ਪਹੁੰਚ ਅਪਣਾਈ ਗਈ ਹੈ। “ਇਸ ਵਿੱਚ ਦਹਿਸ਼ਤਗਰਦੀ ਤੋਂ ਪ੍ਰਭਾਵਿਤ ਇਲਾਕਿਆਂ ਦਾ ਵਿਕਾਸ ਅਤੇ ਦੁਖੀ ਲੋਕਾਂ ਨੂੰ ਇਨਸਾਫ ਦੀ ਵਿਵਸਥਾ ਸ਼ਾਮਲ ਹੈ। ਇਸ ਵਿੱਚ ਇੱਕ ਰਾਜਨੀਤਿਕ ਸਮਝੌਤਾ ਕਰਨ ਦੇ ਯੋਗ ਹੋਣ ਲਈ ਅਸੰਤੁਸ਼ਟ ਸਮੂਹਾਂ ਨਾਲ ਸਮਝੌਤੇ ਲਈ ਅੱਧੇ ਤੋਂ ਵੱਧ ਰਸਤੇ ਜਾਣ ਦੀ ਯੋਗਤਾ ਅਤੇ ਇੱਛਾ ਵੀ ਸ਼ਾਮਲ ਹੈ, ਅਤੇ ਅਖੀਰ ਵਿੱਚ, ਅਸੀਂ ਅਜਿਹੀ ਸਥਿਤੀ ਨੂੰ ਚੁਣੌਤੀ ਵੱਜੋਂ ਲੈਣ ਲਈ ਤਿਆਰ ਹਾਂ, ਜੇ ਬੇਵੱਸ ਨਾਗਰਿਕਾਂ ਦੇ ਸ਼ੋਸ਼ਣ ਅਤੇ ਪ੍ਰਸ਼ਾਸਨ ਦੀਆਂ ਵਿਵਸਥਾਵਾਂ ਦਾ ਇੱਕ ਸਾਧਨ ਬਣ ਜਾਂਦੀ ਹੈ। "
ਰਕਸ਼ਾ ਮੰਤਰੀ ਨੇ ਕਿਹਾ ਕਿ ਆਰਥਕ ਸੁਰੱਖਿਆ ਦੇ ਵੱਡੇ ਮੁੱਦੇ 'ਤੇ, ਸਰਕਾਰ ਨੇ ਜ਼ਮੀਨਾਂ, ਕਿਰਤ, ਪੂੰਜੀ ਅਤੇ ਉਦਯੋਗ ਦੇ ਖੇਤਰਾਂ ਦੇ ਵਿਕਾਸ ਦੇ ਸਾਰੇ ਪਹਿਲੂਆਂ' ਤੇ ਧਿਆਨ ਕੇਂਦ੍ਰਤ ਕੀਤਾ ਹੈ ।
ਰੱਖਿਆ ਸਕੱਤਰ ਡਾਕਟਰ ਅਜੈ ਕੁਮਾਰ ਅਤੇ ਐਨਡੀਸੀ ਦੇ ਕਮਾਂਡੈਂਟ, ਏਅਰ ਮਾਰਸ਼ਲ ਡੀ ਚੌਧਰੀ ਵੀ ਵੈਬਿਨਾਰ ਵਿੱਚ ਸ਼ਾਮਲ ਹੋਏ।
-------------------------------------------------------
ਏਬੀਬੀ/ਨਾਮਪੀ/ਕੇਏ/ਰਾਜੀਬ
(Release ID: 1670468)
Visitor Counter : 242