ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ-ਸੀਡੀਆਰਆਈ, ਲਖਨਊ ਦੇ ਵਿਗਿਆਨੀ ਡਾ.ਸੁਸ਼ਾਂਤ ਕਾਰ, ਸੋਸਾਇਟੀ ਆਵ੍ ਬਾਇਓਲੋਜੀਕਲ ਕੈਮਿਟਸ (ਇੰਡੀਆ) ਦੇ "ਪ੍ਰਫੈਸਰ ਏ.ਐੱਨ. ਭਾਦੁੜੀ ਮੈਮੋਰੀਅਲ ਲੈਕਚਰ ਅਵਾਰਡ-2020" ਨਾਲ ਸਨਮਾਨਿਤ

Posted On: 04 NOV 2020 6:06PM by PIB Chandigarh

ਲੀਸ਼ਮੈਨੀਯਾ ਡੋਨੋਵਾਨੀ (ਕਾਲਾਜਾਰ ਰੋਗ ਪਰਜੀਵੀ), ਦੇ ਰੋਗ ਜਨਨ ਸਮਰੱਥਾ ਅਤੇ ਉਸ ਦੇ ਅਸਿਤੱਤਵ ਦੀ ਰਣਨੀਤੀ ਨੂੰ ਸਮਝਣ ਦੀ ਦਿਸ਼ਾ ਵਿੱਚ ਕੀਤੇ ਜਾ ਗਏ ਉਸ ਦੇ ਮਹੱਤਵਪੂਰਨ ਖੋਜ ਕਾਰਜ/ਯੋਗਦਾਨ ਨੂੰ ਮਾਨਤਾ ਦੇਣ ਦੇ ਲਈ ਸੋਸਾਇਟੀ ਆਵ੍ ਬਾਇਓਲੋਜੀਕਲ ਕੈਮਿਟਸ (ਇੰਡੀਆ) ਨੇ ਡਾ. ਸੁਸ਼ਾਂਤ ਕਾਰ, ਸੀਨੀਅਰ ਵਿਗਿਆਨੀ ਮੋਲੀਕੁਲਰ ਪੇਰਸੀਟੋਲੋਜੀ ਐਂਡ ਇਮਯੂਲੋਜੀ ਵਿਭਾਗ, ਸੀਐੱਸਆਈਆਰ-ਸੀਡੀਆਰਆਈ, ਲਖਨਊ ਨੂੰ ਇਸ ਸਾਲ ਦੇ ਪ੍ਰਫੈਸਰ ਏ.ਐੱਨ. ਭਾਦੁੜੀ ਮੈਮੋਰੀਅਲ ਲੈਕਚਰ ਅਵਾਰਡ-2020 ਲਈ ਚੁਣਿਆ ਹੈ।

 

 

ਲੀਸ਼ਮੈਨੀਯਾ ਡੋਨੋਵਾਲੀ ਇੱਕ ਰੋਗ ਪ੍ਰੋਟੋਜੋਅਨ ਪਰਜੀਵੀ ਮੈਕਰੋਫੇਜ ਸੈੱਲਾਂ ਨੂੰ ਸੰਕ੍ਰਿਮਤ ਕਰਦਾ ਹੈ ਅਤੇ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਇੱਕ ਘਾਤਕ ਸੰਕ੍ਰਾਮਕ ਰੋਗ, ਲੀਸ਼ਮੈਨੀਯਾਸਿਸ (ਕਾਲਾਜਾਰ) ਦਾ  ਮੁੱਖ ਕਾਰਕ ਹੈ। ਡਾ.ਸੁਸ਼ਾਂਤ ਕਾਰ ਦੀ ਰਿਸਚਚ ਟੀਮ ਮੈਕਰੋਫੇਜ ਡੈਂਡ੍ਰਾਇਟਿਕ ਸੈੱਲਾਂ ਅਤੇ ਟੀ ਸੈੱਲਾਂ ਜਿਹੇ ਵਿਭਿੰਨ ਇਮਿਊਨ ਸੈੱਲਾਂ ਦੇ ਨਾਲ ਲੀਸ਼ਮੈਨੀਯਾ ਪਰਜੀਵੀ ਦੇ ਪਾਰਸਪਰਿਕ ਸਬੰਧਾਂ ਦਾ ਅਧਿਐਨ ਕਰ ਰਹੀ ਹੈ ਅਤੇ ਇਸ ਸੰਕ੍ਰਮਣ ਨੂੰ ਪ੍ਰਭਾਵਿਤ ਕਰਨ ਵਾਲੇ ਵਿਭਿੰਨ ਇੰਟ੍ਰਾਸੈਲਿਊਲਰ ਸਿੰਗਨੈਲਿੰਗ ਕੈਸਕੇਡਜ਼ ਦੇ ਮੌਡਿਊਲੇਸ਼ਨ 'ਤੇ ਇਸ ਦੀ ਪ੍ਰਤੀਕਿਰਿਆ ਦਾ ਵੀ ਅਧਿਐਨ ਕੀਤਾ ਜਾ ਰਿਹਾ ਹੈ। ਜਿਸ ਨਾਲ ਇਸ ਰੋਗ ਦੇ ਇਲਾਜ ਅਤੇ ਬਚਾਅ ਲਈ ਨਵੀਆਂ ਦਵਾਈਆਂ ਵਿਕਸਿਤ ਕਰਨ ਵਿੱਚ ਮਦਦ ਮਿਲ ਸਕੇ।

 

ਸੋਸਾਇਟੀ ਆਵ ਬਾਇਓਲੋਜੀਕਲ ਕੈਮਿਟਸ (ਇੰਡੀਆ) ਨੇ ਦੇਸ਼ ਵਿੱਚ ਜੈਵਿਕ ਵਿਗਿਆਨ ਦੇ ਵਿਕਾਸ ਲਈ ਖੋਜਕਰਤਾਵਾਂ/ਵਿਗਿਆਨਕਾਂ ਦੁਆਰਾਂ ਕੀਤੇ ਜਾ ਰਹੇ ਸਲਾਹੁਣਯੋਗ ਅਤੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦੇਣ ਦੇ ਲਈ ਕਈ ਅਵਾਰਡਾਂ ਦੀ ਸਥਾਪਨਾ ਕੀਤੀ ਹੈ। ਸੋਸਾਇਟੀ ਆਵ੍ ਬਾਇਓਲੋਜੀਕਲ ਕੈਮਿਟਸ (ਇੰਡੀਆ) ਜਾਂ ਐੱਸਬੀਆਈ (ਆਈ) ਦੀ ਸਥਾਪਨਾ ਸਾਲ 1930 ਵਿੱਚ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ, ਬੈਂਗਲੁਰੁ ਵਿੱਚ ਹੋਈ ਸੀ। ਇਹ ਵੱਕਾਰੀ ਵਿਗਿਆਨਕ ਸੋਸਾਇਟੀ ਮੈਸੂਰ ਦੀ ਤਤਕਾਲੀ ਰਿਆਸਤ ਵਿੱਚ ਸੋਸਇਟੀ ਐਕਟ ਦੇ ਤਹਿਤ ਰਜਿਸਟਰਡ ਕੀਤੀ ਗਈ ਸੀ।

 

ਪ੍ਰਫੈਸਰ ਏ. ਐੱਨ. ਭਾਦੁੜੀ ਮੈਮੋਰੀਅਲ ਲੈਕਚਰ ਅਵਾਰਡ ਹਰੇਕ ਦੋ ਸਾਲਾਂ ਵਿੱਚ ਪ੍ਰਦਾਨ ਕੀਤਾ ਜਾਂਦਾ ਹੈ। ਅਵਾਰਡ ਦੇ ਪ੍ਰਾਪਤਕਰਤਾ ਦੀ ਉਮਰ 50 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਅਵਾਰਡ ਜੈਵਿਕ ਬਾਇਓਲੋਜੀਕਲ ਕੈਮਿਸਟਰੀ ਅਤੇ ਅਲਾਇਡ ਸਾਇੰਸਿਜ਼ ਦੇ ਲਈ ਦਿੱਤਾ ਜਾਂਦਾ ਹੈ, ਜ਼ਿਆਦਾਤਰ ਪਰਜੀਵੀ ਸੰਕ੍ਰਮਣ ਦੇ ਨਾਲ ਸਬੰਧਿਤ ਸ਼ਾਨਦਾਰ ਖੋਜ ਕਾਰਜ ਨੂੰ ਤਰਜੀਹ ਦਿੱਤੀ ਜਾਂਦੀ ਹੈ। ਅਵਾਰਡ ਜੇਤੂ ਨੂੰ ਐੱਸਬੀਸੀ (ਆਈ) ਦੀ ਸਲਾਨਾ ਮੀਟਿੰਗ ਵਿੱਚ ਅਵਾਰਡ ਪ੍ਰਦਾਨ ਕੀਤਾ ਜਾਂਦਾ ਹੈ ਜਿੱਥੇ ਉਸ ਨੂੰ ਇੱਕ ਅਵਾਰਡ ਭਾਸ਼ਣ ਵੀ ਦੇਣਾ ਹੁੰਦਾ ਹੈ।

 

                                                               *****

 

ਐੱਨਬੀ/ਕੇਜੀਐੱਸ/( ਸੀਐੱਸਆਈਆਰ-ਸੀਡੀਆਰਆਈ ਰਿਲੀਜ਼)



(Release ID: 1670223) Visitor Counter : 158