ਬਿਜਲੀ ਮੰਤਰਾਲਾ

ਐੱਨਟੀਪੀਸੀ ਮੌਦਾ ਦੁਆਰਾ ਰੇਲਵੇ ਰੈਕਾਂ ਜ਼ਰੀਏ ਸੀਮਿੰਟ ਨਿਰਮਾਤਾਵਾਂ ਨੂੰ ਉਪ-ਉਤਪਾਦ ਭੇਜ ਕੇ ਫਲਾਈ ਐਸ਼ ਦੀ ਵਰਤੋਂ ਵੱਲ ਆਪਣੇ ਕਦਮ ਵਧਾਏ ਹਨ

ਇਸ ਵੱਡੀ ਪਹਿਲ ਨਾਲ, ਐੱਨਟੀਪੀਸੀ ਮੌਦਾ ਮਹਾਰਾਸ਼ਟਰ ਵਿੱਚਲਾ ਐੱਨਟੀਪੀਸੀ ਦਾ ਪਹਿਲਾ ਪਾਵਰ ਪਲਾਂਟ ਬਣ ਗਿਆ ਹੈ, ਜਿਸ ਨੇ ਰੇਲ ਜ਼ਰੀਏ ਵੱਡੀ ਮਾਤਰਾ ਵਿੱਚ ਡ੍ਰਾਈ ਫਲਾਈ ਐਸ਼ ਭੇਜੀ ਹੈ

ਐੱਨਟੀਪੀਸੀ ਪਲਾਂਟ ਨੇ ਵਿੱਤੀ ਸਾਲ 19-20 ਦੌਰਾਨ ਤਕਰੀਬਨ 23.57 ਲੱਖ ਮੀਟ੍ਰਿਕ ਟਨ ਫਲਾਈ ਐਸ਼ ਦੀ ਵਿਭਿੰਨ ਉਤਪਾਦਕ ਉਦੇਸ਼ਾਂ ਲਈ ਵਰਤੋਂ ਕੀਤੀ ਹੈ

Posted On: 04 NOV 2020 3:17PM by PIB Chandigarh

ਫਲਾਈ ਐਸ਼ ਦੀ 100 ਪ੍ਰਤੀਸ਼ਤ ਵਰਤੋਂ ਸੁਨਿਸ਼ਚਿਤ ਕਰਨ ਲਈ ਯੋਗਦਾਨ ਪਾਉਣ ਦੇ ਯਤਨਾਂ ਵਿੱਚ, ਐੱਨਟੀਪੀਸੀ ਮੌਦਾ ਨੇ ਰੇਲ ਰੇਕਾਂ ਜ਼ਰੀਏ ਸੀਮਿੰਟ ਨਿਰਮਾਤਾਵਾਂ ਨੂੰ ਉਪ-ਉਤਪਾਦ ਭੇਜ ਕੇ ਸੁਆਹ ਦੀ ਵਰਤੋਂ ਵੱਲ ਆਪਣੇ ਕਦਮ ਵਧਾਏ ਹਨ। ਇਸ ਪਲਾਂਟ ਦੁਆਰਾ ਕਰਨਾਟਕ ਰਾਜ ਦੇ ਕਲਬੁਰਗੀ ਵਿੱਚ ਸਥਿਤ ਰਾਜਸ਼੍ਰੀ ਸੀਮਿੰਟ (ਅਲਟ੍ਰਾਟੈੱਕ ਸੀਮਿੰਟ ਦੀ ਇੱਕ ਇਕਾਈ) ਨੂੰ 3,186 ਮੀਟ੍ਰਿਕ ਟਨ ਡ੍ਰਾਈ ਫਲਾਈ ਐਸ਼ 51 ਬੀਸੀਸੀਡਬਲਿਊ ਵੈਗਨਾਂ ਜ਼ਰੀਏ ਭੇਜੀ ਗਈ ਹੈ।  ਇਸ ਵੱਡੀ ਪਹਿਲ ਨਾਲ, ਐੱਨਟੀਪੀਸੀ ਮੌਦਾ ਮਹਾਰਾਸ਼ਟਰ ਰਾਜ ਵਿੱਚ ਐੱਨਟੀਪੀਸੀ ਦਾ ਪਹਿਲਾ ਪਾਵਰ ਪਲਾਂਟ ਬਣ ਗਿਆ ਹੈ ਜਿਸ ਨੇ ਡ੍ਰਾਈ ਫਲਾਈ ਐਸ਼ ਦੀ ਵੱਡੀ ਮਾਤਰਾ ਨੂੰ ਰੇਲ ਜ਼ਰੀਏ ਭੇਜਿਆ ਹੈ।

 

ਵਿੱਤੀ ਸਾਲ 2019-20 ਦੌਰਾਨ ਐੱਨਟੀਪੀਸੀ ਮੌਦਾ ਦੁਆਰਾ ਵਿਭਿੰਨ ਉਤਪਾਦਕ ਉਦੇਸ਼ਾਂ ਲਈ ਤਕਰੀਬਨ 23.57 ਲੱਖ ਮੀਟ੍ਰਿਕ ਟਨ ਫਲਾਈ ਐਸ਼ ਦੀ ਵਰਤੋਂ ਕੀਤੀ ਗਈ। ਪਾਵਰ ਪਲਾਂਟ ਵਿੱਚ ਸਲਾਨਾ ਲਗਭਗ 24-25 ਲੱਖ ਮੀਟ੍ਰਿਕ ਟਨ ਸੁਆਹ ਪੈਦਾ ਹੁੰਦੀ ਹੈ। ਇਸ ਵੇਲੇ 100 ਪ੍ਰਤੀਸ਼ਤ ਸੁਆਹ ਦੀ ਵਰਤੋਂ ਸੀਮਿੰਟ ਅਤੇ ਫਲਾਈ ਐਸ਼ ਇੱਟਾਂ ਦੇ ਉਤਪਾਦਨ, ਸੜਕਾਂ ਦੇ ਕਿਨਾਰਿਆਂ ਦੀ ਉਸਾਰੀ, ਨੀਵੀਂ ਜ਼ਮੀਨ ਦੇ ਵਿਕਾਸ ਕੰਮਾਂ ਅਤੇ ਐਸ਼ ਡਾਈਕ ਨੂੰ ਉੱਚਾ ਕਰਨ ਲਈ ਕੀਤੀ ਜਾ ਰਹੀ ਹੈ।

 

ਬਿਜਲੀ ਉਤਪਾਦਨ ਦੌਰਾਨ ਪੈਦਾ ਹੋਏ ਉਪ-ਉਤਪਾਦ ਦੀ 100 ਪ੍ਰਤੀਸ਼ਤ ਵਰਤੋਂ ਦੀ ਦਿਸ਼ਾ ਵਿਚ, ਭਾਰਤ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਕ, ਐੱਨਟੀਪੀਸੀ ਲਿਮਿਟਿਡ ਨੇ ਫਲਾਈ ਐਸ਼ ਦੀ ਸਪਲਾਈ ਲਈ ਦੇਸ਼ ਭਰ ਦੇ ਸੀਮਿੰਟ ਨਿਰਮਾਤਾਵਾਂ ਨਾਲ ਸਹਿਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ।  ਬਿਜਲੀ ਉਤਪਾਦਕ ਦੁਆਰਾ ਫਲਾਈ ਐਸ਼ ਨੂੰ ਆਰਥਿਕ ਪਖੋਂ ਕਿਫਾਇਤੀ ਅਤੇ ਵਾਤਾਵਰਣ ਦੇ ਅਨੁਕੂਲ ਢੰਗ ਨਾਲ ਟਰਾਂਸਪੋਰਟ ਕਰਨ ਲਈ ਭਾਰਤੀ ਰੇਲਵੇ ਦੇ ਵਿਸ਼ਾਲ ਨੈੱਟਵਰਕ ਦਾ ਲਾਭ ਲਿਆ ਜਾ ਰਿਹਾ ਹੈ।

 

62.9 ਗੀਗਾਵਾਟ ਦੀ ਕੁੱਲ ਸਥਾਪਿਤ ਸਮਰੱਥਾ ਦੇ ਨਾਲ, ਐੱਨਟੀਪੀਸੀ ਸਮੂਹ ਕੋਲ 70 ਪਾਵਰ ਸਟੇਸ਼ਨ ਹਨ ਜਿਨ੍ਹਾਂ ਵਿੱਚ 24 ਕੋਲੇ, 7 ਸੰਯੁਕਤ ਸਾਈਕਲ ਗੈਸ / ਤਰਲ ਈਂਧਣ, 1 ਹਾਈਡ੍ਰੋ, 13 ਅਖੁੱਟ ਊਰਜਾ ਅਤੇ 25 ਸਹਾਇਕ ਅਤੇ ਜੇਵੀ ਪਾਵਰ ਸਟੇਸ਼ਨ ਹਨ। ਇਸ ਸਮੂਹ ਦੀ ਉਸਾਰੀ ਤਹਿਤ 20 ਗੀਗਾਵਾਟ ਸਮਰੱਥਾ ਹੈ, ਜਿਸ ਵਿੱਚ 5 ਗੀਗਾਵਾਟ ਅਖੁੱਟ ਊਰਜਾ ਪ੍ਰੋਜੈਕਟ ਸ਼ਾਮਲ ਹਨ।

 

********

 

 

ਆਰਸੀਜੇ / ਐੱਮ

 


(Release ID: 1670153) Visitor Counter : 207