ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਸੰਯੁਕਤ ਰੱਖਿਆ ਸੇਵਾਵਾਂ ਪਰੀਖਿਆ (II), 2019 ਦਾ ਅੰਤਿਮ ਨਤੀਜਾ

Posted On: 02 NOV 2020 4:50PM by PIB Chandigarh

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਆਯੋਜਿਤ ਸੰਯੁਕਤ ਰੱਖਿਆ ਸੇਵਾਵਾਂ ਪਰੀਖਿਆ (II), 2019 ਅਤੇ ਰੱਖਿਆ ਮੰਤਰਾਲੇ ਦੇ ਸੇਵਾ ਚੋਣ ਬੋਰਡ ਆਯੋਜਿਤ ਇੰਟਰਵਿਊ ਦੇ ਨਤੀਜਿਆਂ ਦੇ ਅਧਾਰ 'ਤੇ ਜਿਨ੍ਹਾਂ 241 (*174 + ^67 ) ਉਮੀਦਵਾਰਾਂ ਨੇ ਅਕਤੂਬਰ 2020 ਤੋਂ ਸ਼ੁਰੂ ਹੋਣ ਵਾਲੇ (i) *112ਵੇਂ ਸ਼ਾਰਟ ਸਰਵਿਸ ਕਮਿਸ਼ਨ ਕੋਰਸ (ਗ਼ੈਰ ਤਕਨੀਕੀ) (ਪੁਰਸ਼ਾਂ ਦੇ ਲਈ) ਅਤੇ (ii) 26ਵੇਂ ਸ਼ਾਰਟ ਸਰਵਿਸ ਕਮਿਸ਼ਨ ਵਿਮਨ (ਗ਼ੈਰ ਤਕਨੀਕੀ) ਕੋਰਸ ਦੇ ਲਈ ਆਫੀਸ਼ਰਜ਼ ਟਰੇਨਿੰਗ ਅਕੈਡਮੀ, ਚੇਨਈ ਵਿੱਚ ਪ੍ਰਵੇਸ਼ ਲਈ ਅੰਤਿਮ ਰੂਪ ਨਾਲ ਯੋਗ ਹਨ, ਉਨ੍ਹਾਂ ਦੀਆਂ ਸੂਚੀਆਂ ਮੈਰਿਟ ਦੇ ਕ੍ਰਮ ਵਿੱਚ ਹੇਠਾਂ ਦਿੱਤੀਆਂ ਗਈਆਂ ਹਨ। 112ਵੇਂ ਸ਼ਾਰਟ ਸਰਵਿਸ ਕਮਿਸ਼ਨ ਕੋਰਸ (ਗ਼ੈਰ ਤਕਨੀਕੀ) (ਪੁਰਸ਼ਾਂ ਦੇ ਲਈ) ਦੀ ਸੂਚੀ ਵਿੱਚ ਉਨ੍ਹਾਂ ਉਮੀਦਵਾਰਾਂ ਦੇ ਨਾਮ ਵੀ ਸ਼ਾਮਲ ਹਨ, ਜਿਨ੍ਹਾਂ ਨੇ ਪਹਿਲਾ ਇਸੇ ਪਰੀਖਿਆ ਦੇ ਅਧਾਰ 'ਤੇ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ, ਨੇਵਲ ਅਕੈਡਮੀ ਏਜ਼ੀਮਾਲਾ,ਕੇਰਲ ਅਤੇ ਏਅਰ ਫੋਰਸ ਅਕੈਡਮੀ,ਹੈਦਰਾਬਾਦ (ਪਰੀ-ਫਲਾਇੰਗ) ਟਰੇਨਿੰਗ ਕੋਰਸਿਜ਼ ਵਿੱਚ ਦਾਖਲੇ ਲਈ ਸਿਫਾਰਸ਼ ਕੀਤੀ ਗਈ ਸੀ।

 

ਸ਼ਰਕਾਰ ਦੁਆਰਾ ਸੂਚਿਤ ਤੌਰ 'ਤੇ ਅਸਾਮੀਆਂ ਦੀ ਗਿਣਤੀ (I) 112ਵੇਂ ਸ਼ਾਰਟ ਸਰਵਿਸ ਕਮਿਸ਼ਨ ਕੋਰਸ (ਪੁਰਸ਼ਾਂ ਦੇ ਲਈ) ਦੇ ਲਈ 225 { (i) ਐੱਸਐੱਸਸੀ (ਪੁਰਸ਼) (ਗ਼ੈਰ ਤਕਨੀਕੀ) ਯੂਪੀਐੱਸਸੀ ਦੇ ਲਈ 171 ਅਸਾਮੀਆਂ (ii) ਜੇਏਜੀ (ਪੁਰਸ਼)(ਗ਼ੈਰ ਤਕਨੀਕੀ) ਦੇ ਲਈ 04 ਅਸਾਮੀਆਂ,ਅਕਤੂਬਰ 2020, ਗ਼ੈਰ ਯੂਪੀਐੱਸਸੀ () ਐੱਨਸੀਸੀ ਵਿਸ਼ੇਸ਼ ਪ੍ਰਵੇਸ਼ ਗ਼ੈਰ-ਯੂਪੀਐੱਸਸੀ ਦੇ ਲਈ 50 ਅਸਾਮੀਆਂ} ਅਤੇ (iii) 26ਵੇਂ ਸ਼ਾਰਟ ਸਰਵਿਸ ਕਮਿਸ਼ਨ ਵਿਮਨ (ਗ਼ੈਰ ਤਕਨੀਕੀ) ਕੋਰਸ ਦੇ ਲਈ 15 ਹਨ।

 

ਇਸ ਯੋਗਤਾ ਸੂਚੀ ਨੂੰ ਤਿਆਰ ਕਰਦੇ ਸਮੇਂ ਉਮੀਦਵਾਰਾਂ ਦੀ ਮੈਡੀਕਲ ਪਰੀਖਿਆ ਦੇ ਨਤੀਜੇ ਨੂੰ ਧਿਆਨ ਵਿੱਚ ਨਹੀਂ ਲਏ ਗਏ ਹਨ। ਸਾਰੇ ਉਮੀਦਵਾਰਾਂ ਦੀ ਉਮੀਦਵਾਰੀ ਆਰਜ਼ੀ ਹੈ ।ਇਨ੍ਹਾਂ ਉਮੀਦਵਾਰਾਂ ਦੀ ਜਨਮ ਤਰੀਕ ਅਤੇ ਵਿਦਿਅਕ ਯੋਗਤਾ ਦੀ ਪੜਤਾਲ ਆਰਮੀ ਹੈੱਡ ਕੁਆਟਰ ਦੁਆਰਾ ਕੀਤੀ ਜਾਵੇਗੀ।

 

ਉਮੀਦਵਾਰਾਂ ਨਤੀਜੇ ਸਬੰਧੀ ਜਾਣਕਾਰੀ ਯੂਪੀਐੱਸਸੀ ਦੀ ਵੈੱਬਸਾਈਟ http://www.upsc.gov.in. ਤੋਂ ਵੀ ਪ੍ਰਾਪਤ ਕਰ ਸਕਦੇ ਹਨ। ਹਾਲਾਂਕਿ, ਉਮੀਦਵਾਰਾਂ ਦੇ ਅੰਕ ਅੰਤਿਮ ਨਤੀਜੇ ਘੋਸ਼ਿਤ ਹੋਣ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲੱਬਧ ਹੋਣਗੇ ਅਤੇ ਇਹ 30 ਦਿਨਾਂ ਦੀ ਮਿਆਦ ਦੇ ਲਈ ਉਪਲੱਬਧ ਹੋਣਗੇ।

 

ਉਮੀਦਵਾਰਾਂ ਦਾ ਧਿਆਨ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲੱਬਧ ਗ਼ੈਰ-ਸਿਫਾਰਸ਼ ਕੀਤੇ ਉਮੀਦਵਾਰਾਂ ਦੇ ਅੰਕਾਂ ਅਤੇ ਹੋਰਨਾਂ ਵੇਰਵਿਆਂ ਦੇ ਜਨਤਕ ਖੁਲਾਸੇ ਦੀ ਯੋਜਨਾ ਦੇ ਵੱਲ ਵੀ ਆਕਰਸ਼ਿਤ ਕੀਤਾ ਜਾਂਦਾ ਹੈ। ਅਜਿਹੇ ਗ਼ੈਰ-ਸਿਫਾਰਸ਼ ਕੀਤੇ ਉਮੀਦਵਾਰ, ਅਤੇ ਆਪਣੇ ਅੰਕ ਡਾਊਨਲੋਡ ਕਰਦੇ ਸਮੇਂ ਆਪਣੇ ਵਿਕਲਪਾਂ ਦੀ ਚੋਣ ਕਰ ਸਕਦੇ ਹਨ।

 

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਾ ਆਪਣੇ ਪਰਿਸਰ ਵਿੱਚ ਪਰੀਖਿਆ ਭਵਨ ਦੇ ਪਾਸ ਇੱਕ ਸੁਵਿਧਾ ਕਾਊਂਟਰ ਹੈ। ਉਮੀਦਵਾਰ ਆਪਣੀ ਪਰੀਖਿਆ ਨਾਲ ਸਬੰਧਿਤ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ/ਸਪਸ਼ਟੀਕਰਨ ਕੰਮਕਾਜੀ ਦਿਨਾਂ ਵਿੱਚ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਦੇ ਵਿਚਕਾਰ ਵਿਅਕਤੀਗਤ ਤੌਰ 'ਤੇ ਜਾਂ ਟੈਲੀਫੋਨ ਨੰਬਰ 011-23385271,011-23381125 ਅਤੇ 011-23098543 ਤੋਂ ਪ੍ਰਾਪਤ ਕਰ ਸਕਦੇ ਹਨ।

 

ਨਤੀਜੇ ਦੇਖਣ ਦੇ ਲਈ ਇੱਥੇ ਕਲਿੱਕ ਕਰੋ:

 

<><><><><>

 

ਐੱਸਐੱਨਸੀ


(Release ID: 1669989) Visitor Counter : 126