ਜਲ ਸ਼ਕਤੀ ਮੰਤਰਾਲਾ

ਕੌਮੀ ਜਲ ਜੀਵਨ ਮਿਸ਼ਨ ਦੁਆਰਾਪੇਂਡੂ ਜਲ ਸਪਲਾਈ ਲਈ ਸੂਬਾ ਮੰਤਰੀਆਂ ਦੀ ਵਰਚੂਅਲ ਕਾਨਫਰੰਸ ਦਾ ਆਯੋਜਨ

ਕੇਂਦਰੀ ਜਲ ਸ਼ਕਤੀ ਮੰਤਰੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੰਤਰੀਆਂ ਨਾਲ ਜਲ ਜੀਵਨ ਮਿਸ਼ਨ ਦੀ ਯੋਜਨਾਬੰਦੀ ਅਤੇ ਲਾਗੂ ਕਰਨ ਬਾਰੇ ਗੱਲਬਾਤ ਕਰਨਗੇ100 ਦਿਨਾ ਮੁਹਿੰਮ ਤੇ ਵਿਸ਼ੇਸ਼ ਜ਼ੋਰ (ਕਰਟੇਨ ਰੇਜ਼ਰ)

Posted On: 01 NOV 2020 2:00PM by PIB Chandigarh

 

ਕੌਮੀ ਜਲ ਜੀਵਨ ਮਿਸ਼ਨ , ਪੀਣ ਵਾਲਾ ਪਾਣੀ ਅਤੇ ਸਫਾਈ ਵਿਭਾਗ , ਜਲ ਸ਼ਕਤੀ ਮੰਤਰਾਲੇ ਵੱਲੋਂ ਮੰਗਲਵਾਰ ਯਾਨਿ 3 ਨਵੰਬਰ 2020 ਨੂੰ ਵੀਡੀਓ ਕਾਨਫਰੰਸ ਰਾਹੀਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪੇਂਡੂ ਜਲ ਸਪਲਾਈ ਦੇ ਇੰਚਾਰਜ ਮੰਤਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ । ਜਿਸ ਦੀ ਪ੍ਰਧਾਨਗੀ ਕੇਂਦਰ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਕਰਨਗੇ । ਪੇਂਡੂ ਜਲ ਸਪਲਾਈ ਦੇ ਇੰਚਾਰਜ ਮੰਤਰੀਆਂ ਨੂੰ ਇਸ ਗੱਲਬਾਤ ਲਈ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਸ਼ਾਮਲ ਹੋਣ ਲਈ ਬੇਨਤੀ ਕੀਤੀ ਗਈ ਹੈ । ਇਸ ਕਾਨਫਰੰਸ ਵਿੱਚ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਜਲ ਜੀਵਨ ਮਿਸ਼ਨ ਦੀ ਯੋਜਨਾਬੰਦੀ ਅਤੇ ਲਾਗੂ ਕਰਨ ਬਾਰੇ 100 ਦਿਨਾ ਮੁਹਿੰਮ ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਦੇਣ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ । ਇਹ 100 ਦਿਨਾ ਮੁਹਿੰਮ ਪੇਂਡੂ ਖੇਤਰਾਂ ਵਿਚਲੇ ਆਂਗਣਵਾੜੀ ਕੇਂਦਰਾਂ , ਆਸ਼ਰਮ ਸ਼ਾਲਾ ਅਤੇ ਸਕੂਲਾਂ ਨੂੰ ਪਾਈਪ ਜਲ ਸਪਲਾਈ ਮੁਹੱਈਆ ਕਰਨ ਲਈ ਸ਼ੁਰੂ ਕੀਤੀ ਗਈ ਸੀ ।


ਕੌਮੀ ਮਿਸ਼ਨ ਲਗਾਤਾਰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਜਲ ਜੀਵਨ ਮਿਸ਼ਨ ਨੂੰ ਲਾਗੂ ਕਰਨ ਤੋਂ ਬਾਅਦ ਹੋਈ ਤਰੱਕੀ ਦਾ ਜਾਇਜ਼ਾ ਲੈ ਰਿਹਾ ਹੈ ਤਾਂ ਜੋ ਮਿੱਥੇ ਸਮੇਂ ਅਨੁਸਾਰ ਮਿਸ਼ਨ ਦੇ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕੇ । ਇਸ ਕੋਸ਼ਿਸ਼ ਤਹਿਤ ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪੇਂਡੂ ਪਾਣੀ ਸਪਲਾਈ ਦੇ ਇੰਚਾਰਜ ਮੰਤਰੀਆਂ ਨਾਲ ਵੱਖ ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਾਣਾ ਹੈ ਤਾਂ ਜੋ ਮਿਸ਼ਨ ਨੂੰ ਤੇਜ਼ੀ ਨਾਲ , ਵੱਡੇ ਪੈਮਾਨੇ ਤੇ ਅਤੇ ਕੁਸ਼ਲਤਾ ਪੂਰਵਕ ਲਾਗੂ ਕੀਤਾ ਜਾ ਸਕੇ । ਜਲ ਜੀਵਨ ਮਿਸ਼ਨ ਦਾ ਟੀਚਾ ਹਰੇਕ ਘਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਲੰਬੀ ਅਵਧੀ ਦੇ ਅਧਾਰ ਤੇ ਲੋੜੀਂਦੀ ਮਾਤਰਾ ਤੇ ਨਿਰਧਾਰਿਤ ਗੁਣਵਤਾ ਵਾਲੀ ਜਲ ਸਪਲਾਈ ਕਫਾਇਤੀ ਸਰਵਿਸ ਚਾਰਜੇਸ ਦੁਆਰਾ ਮੁਹੱਈਆ ਕਰਨਾ ਤਾਂ ਜੋ ਪੇਂਡੂ ਭਾਈਚਾਰੇ ਵਿਸ਼ੇਸ਼ਕਰ ਮਹਿਲਾਵਾਂ ਅਤੇ ਬੱਚਿਆਂ ਦੀਆਂ ਜਿ਼ੰਦਗੀਆਂ ਵਿੱਚ ਸੁਧਾਰ ਲਿਆਂਦਾ ਜਾ ਸਕੇ । ਮਿਸ਼ਨ ਦਾ ਮੁੱਖ ਮੰਤਰੀ ਹਰੇਕ ਘਰ ਨੂੰ ਪਾਣੀ ਸਪਲਾਈ ਸੁਨਿਸ਼ਚਿਤ ਕਰਨਾ, ਲੰਬੀ ਅਵਧੀ ਦੇ ਅਧਾਰ ਤੇ ਟੂਟੀ ਵਾਲਾ ਪਾਣੀ ਮੁਹੱਈਆ ਕਰਨਾ ਤੇ ਆਮ ਜਨਤਾ ਲਈ ਵਿਕੇਂਦਰਿਤ ਆਪ੍ਰੇ਼ਸ਼ਨ ਤੇ ਰੱਖ ਰਖਾਵ ਤੇ ਪਾਣੀ ਟੈਸਟਿੰਗ ਸਹੂਲਤਾਂ ਮੁਹੱਈਆ ਕਰਨਾ ਹੈ ।

ਮਿਸ਼ਨ ਪਾਣੀਦੀ ਗੁਣਵਤਾ ਨੂੰ ਸਭ ਤੋਂ ਜ਼ਿਆਦਾ ਤਰਜੀਹ ਦੇਂਦਾ ਹੈ, ਇਸ ਲਈ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪਾਣੀ ਟੈਸਟ ਕਰਨ ਵਾਲੀਆਂ ਲੈਬਾਰਟਰੀਆਂ ਨੂੰ ਮਨਜ਼ੂਰੀ ਤੇਜੀ ਨਾਲ ਦੇਣ ਦੀ ਅਪੀਲ ਕੀਤੀ ਗਈ ਹੈ । ਇਸ ਵੇਲੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਰਕਾਰੀ 2,233 ਪਾਣੀ ਗੁਣਵਤਾ ਟੈਸਟ ਕਰਨ ਵਾਲੀਆਂ ਲੈਬਾਰਟਰੀਆਂ ਹਨ । ਜ਼ਿਆਦਾਤਰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇਹਨਾਂ ਲੈਬਾਰਟਰੀਆਂ ਵਿੱਚ ਪਾਣੀ ਦੇ ਸੈਂਪਲ ਟੈਸਟ ਕੀਤੇ ਜਾਂਦੇ ਹਨ ਤੇ ਇਹ ਲੈਬਾਰਟਰੀਆਂ ਆਮ ਜਨਤਾ ਲਈ ਨਹੀਂ ਖੁੱਲੀਆਂ ਹਨ । ਕੁਝ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇਹ ਲੈਬਾਰਟਰੀਆਂ ਜਨਤਾ ਲਈ ਖੁੱਲੀਆਂ ਹਨ ਪਰ ਟੈਸਟਿੰਗ ਦੇ ਚਾਰਜੇਸ ਇੰਨੇ ਜ਼ਿਆਦਾ ਹਨ ਕਿ ਕਿਸੇ ਵੀ ਆਮ ਪਰਿਵਾਰ ਨੂੰ ਪਾਣੀ ਦਾ ਸੈਂਪਲ ਲਿਜਾ ਕੇ ਟੈਸਟ ਕਰਵਾਉਣਾ ਸੰਭਵ ਨਹੀਂ ਹੈ। ਮਿਸ਼ਨ ਇਹਨਾਂ ਲੈਬਾਰਟਰੀਆਂ ਨੂੰ ਆਮ ਜਨਤਾ ਲਈ ਖੋਲ੍ਹ ਕੇ ਪਾਣੀ ਦੇ ਸੈਂਪਲ ਵਾਜ਼ਬੀ ਕੀਮਤ ਤੇ ਟੈਸਟ ਕਰਨ ਦੇ ਨਾਲ ਨਾਲ ਜੀ ਪੀ / ਵੀ ਡਬਲਯੂ ਐੱਸ ਸੀ / ਪਾਣੀ ਸੰਮਤੀਆਂ ਨੂੰ ਕਿਟਸ ਦੀ ਵਰਤੋਂ ਕਰਕੇ ਪਾਣੀ ਟੈਸਟ ਕਰਨ ਲਈ ਸਿੱਖਿਅਤ ਕਰਨ ਅਤੇ ਨਾਲੋ ਨਾਲ ਡਾਟਾ ਨੂੰ ਅਪਲੋਡ ਕਰਨ ਲਈ ਉਤਸ਼ਾਹਿਤ ਕਰਦਾ ਹੈ ਤਾਂ ਕਿ ਇਹ ਪੀਣ ਵਾਲੇ ਪਾਣੀ ਨੂੰ ਯਕੀਨੀ ਬਣਾ ਕੇ ਸਹਾਇਤਾ ਕਰ ਸਕੇ । ਇਸ ਲਈ ਇਹਨਾਂ ਲੈਬਾਰਟਰੀਆਂ ਨੂੰ ਇਕੱਠਿਆਂ ਕਰਕੇ ਤੇ ਉਹਨਾਂ ਨੂੰ ਆਮ ਜਨਤਾ ਲਈ ਖੋਲ੍ਹਣ ਨਾਲ ਟੂਟੀਆਂ ਰਾਹੀਂ ਪਾਣੀ ਦੀ ਸਪਲਾਈ ਕਰਨ ਨੂੰ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ । ਇਹ ਲੋਕਾਂ ਦੀ ਸਿਹਤ ਵਿੱਚ ਸੁਧਾਰ ਕਰਨ ਖਾਸ ਤੌਰ ਤੇ ਔਰਤਾਂ ਅਤੇ ਬੱਚਿਆਂ ਲਈ ਮਦਦਗਾਰ ਹੋਵੇਗਾ ।

ਹੋਰ 02 ਅਕਤੂਬਰ 2020 ਨੂੰ ਇੱਕ "100 ਦਿਨਾ" ਮੁਹਿੰਮ ਸ਼ੁਰੂ ਕੀਤੀ ਗਈ ਸੀ , ਤਾਂ ਜੋ ਸਕੂਲਾਂ , ਆਂਗਣਵਾੜੀ ਕੇਂਦਰਾਂ ਅਤੇ ਆਸ਼ਰਮ ਸ਼ਾਲਾ (ਕਬਾਇਲੀ ਖੇਤਰਾਂ ਵਿੱਚ ਰੈਜ਼ੀਡੈਂਸ਼ੀਅਲ ਸਕੂਲ) ਲਈ ਪਾਈਪ ਜਲ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ , ਜੋ ਸਾਡੇ ਬੱਚਿਆਂ ਨੂੰ ਉਹਨਾਂ ਦੀ ਬੇਹਤਰ ਸਿਹਤ ਅਤੇ ਸੰਪੂਰਨ ਵਿਕਾਸ ਲਈ ਸਾਫ਼ ਪਾਣੀ ਯਕੀਨੀ ਬਣਾਉਣ ਵਿੱਚ ਮਦਦ ਕਰੇਗੀ । ਇਸ ਸਬੰਧ ਵਿੱਚ ਕੇਂਦਰੀ ਮੰਤਰੀ ਸ਼੍ਰੀ ਸ਼ੇਖਾਵਤ ਨੇ ਪੇਂਡੂ ਪਾਣੀ ਸਪਲਾਈ ਦੇ ਇੰਚਾਰਜ ਸੂਬਿਆਂ ਦੇ ਸਾਰੇ ਮੁੱਖ ਮੰਤਰੀਆਂ ਨੂੰ ਆਪਣੇ ਵੱਲੋਂ ਸਰਗਰਮ ਯੋਗਦਾਨ ਪਾਉਣ ਅਤੇ ਜਨਤਕ ਸੰਸਥਾਵਾਂ ਨੂੰ ਸਾਫ਼ ਪਾਣੀ ਯਕੀਨਨ ਕਰਨ ਲਈ ਮੁਹਿੰਮ ਦੀ ਬੇਹਤਰ ਵਰਤੋਂ ਦੇ ਸਹਿਯੋਗ ਲਈ ਅਪੀਲ ਕੀਤੀ ਹੈ । ਵਰਚੂਅਲ ਕਾਨਫਰੰਸ ਦਾ ਮੰਤਵ ਇਹਨਾਂ ਮੁੱਦਿਆਂ ਨੂੰ ਵਿਸਥਾਰ ਨਾਲ ਵਿਚਾਰ ਵਟਾਂਦਰਾ ਕਰਕੇ ਜਿ਼ੰਦਗੀ ਨੂੰ ਬਦਲਾਅ ਦੇਣ ਵਾਲੇ ਮਿਸ਼ਨ ਨੂੰ ਲਾਗੂ ਕਰਨ ਲਈ ਲੋੜੀਂਦੀ ਤੇਜ਼ੀ ਦੇ ਕੇ ਉਸ ਤੇਜ਼ੀ ਨੂੰ ਕਾਇਮ ਰੱਖਣ ਲਈ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕਰਨਾ ਹੈ ਤਾਂ ਜੋ ਹਰੇਕ ਪੇਂਡੂ ਘਰ ਨੂੰ ਸਾਫ਼ ਪਾਣੀ ਲਗਾਤਾਰ ਅਤੇ ਲੰਬੀ ਅਵਧੀ ਦੇ ਅਧਾਰ ਤੇ ਮਿਲ ਸਕੇ ।

ਪ੍ਰਧਾਨ ਮੰਤਰੀ ਵੱਲੋਂ 73ਵੇਂ ਆਜ਼ਾਦੀ ਦਿਵਸ ਮੌਕੇ 15 ਅਗਸਤ 2019 ਨੂੰ ਐਲਾਨੇ ਗਏਜਲ ਜੀਵਨ ਮਿਸ਼ਨ ਦਾ ਮੰਤਵ ਪੀਣ ਵਾਲੇ ਪਾਣੀ ਖੇਤਰ ਵਿੱਚ ਸੁਧਾਰ ਲਿਆਉਣਾ ਹੈ । ਕੇਂਦਰ ਸਰਕਾਰ ਦੇ ਇਸ ਫਲੈਗਸਿ਼ੱਪ ਪ੍ਰੋਗਰਾਮ ਨੂੰ ਸੂਬਿਆਂ ਦੀ ਭਾਗੀਦਾਰੀ ਨਾਲ ਲਾਗੂ ਕੀਤਾ ਜਾ ਰਿਹਾ ਹੈ , ਜਿਸ ਦਾ ਮੰਤਵ ਕੇਵਲ 2024 ਤੱਕ ਦੇਸ਼ ਦੇ ਸਾਰੇ ਪੇਂਡੂ ਘਰਾਂ ਵਿੱਚ ਚਾਲੂ ਟੂਟੀ ਕਨੈਕਸ਼ਨ ਮੁਹੱਈਆ ਕਰਨਾ ਹੀ ਨਹੀਂ ਹੈ ਬਲਕਿ ਇਹ ਸੇਵਾ ਦੇਣ ਲਈ ਧਿਆਨ ਕੇਂਦਰਿਤ ਕਰਨਾ ਹੈ ਤਾਂ ਜੋ ਇਹਨਾਂ ਘਰਾਂ ਵਿੱਚ ਨਿਰਵਿਘਨ ਜਲ ਸਪਲਾਈ ਮਿਲ ਸਕੇ । ਇਹ ਪ੍ਰੋਗਰਾਮ ਪੀਣ ਵਾਲੇ ਪਾਣੀ ਦੇ ਸਰੋਤਾਂ ਦੇ ਟਿਕਾਊਪਣ ਜੋ ਪਾਣੀ ਸੰਭਾਲ ਉਪਾਵਾਂ, ਗੰਦੇ ਪਾਣੀ ਨੂੰ ਸੋਧ ਕੇ ਅਤੇ ਉਸ ਨੂੰ ਫਿਰ ਵਰਤੋਂ ਵਿੱਚ ਲਿਆਉਣ ਦੇ ਨਾਲ ਨਾਲ ਆਪ੍ਰੇਸ਼ਨ ਤੇ ਰੱਖ ਰਖਾਵ ਤੇ ਵੀ ਧਿਆਨ ਕੇਂਦਰਿਤ ਕਰਦਾ ਹੈ ।
ਅਗਸਤ 2019 ਵਿੱਚ ਇਸ ਮਿਸ਼ਨ ਨੂੰ ਸ਼ੁਰੂ ਕਰਨ ਦੇ ਦੌਰਾਨ 18.93 ਕਰੋੜ ਪੇਂਡੂ ਘਰਾਂ ਵਿੱਚ 3.23 ਕਰੋੜ (17%) ਟੂਟੀ ਵਾਲੇ ਪਾਣੀ ਦੇ ਕਨੈਕਸ਼ਨ ਸਨ, ਬਾਕੀ 15.70 ਕਰੋੜ (83%) ਪੇਂਡੂ ਘਰਾਂ ਨੂੰ 2024 ਤੱਕ ਟੂਟੀ ਵਾਲੇ ਪਾਣੀ ਦੇ ਕਨੈਕਸ਼ਨ ਮੁਹੱਈਆ ਕਰਨੇ ਹਨ । ਮਿਸ਼ਨ ਦੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਤਕਰੀਬਨ 85,000 ਪੀਣ ਵਾਲੇ ਪਾਣੀ ਦੇ ਕਨੈਕਸ਼ਨ ਰੋਜ਼ਾਨਾ ਮੁਹੱਈਆ ਕਰਨ ਦੀ ਲੋੜ ਹੈ । ਇਹਨਾਂ ਮੁਸ਼ਕਲ ਸਮਿਆਂ ਵਿੱਚ ਤਕਰੀਬਨ ਰੋਜ਼ਾਨਾ 1 ਲੱਖ ਕਨੈਕਸ਼ਨ ਮੁਹੱਈਆ ਕੀਤੇ ਗਏ ਹਨ । ਇਸ ਨੂੰ ਲਾਗੂ ਕਰਨ ਲਈ ਕੋਵਿਡ 19 ਦੇ ਅਸਰ ਦੇ ਬਾਵਜੂਦ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਇਸ ਵੱਡੇ ਟੀਚੇ ਨੂੰ ਪ੍ਰਾਪਤ ਕਰਨ ਲਈ ਆਪਣੇ ਯਤਨ ਕਰ ਰਹੇ ਹਨ । ਜਲ ਜੀਵਨ ਮਿਸ਼ਨ ਨੂੰ ਲਾਗੂ ਕਰਨਾ (ਜੇ ਜੇ ਐੱਮ) -"ਹਰ ਘਰ ਜਲ" ਹਰੇਕ ਪੇਂਡੂ ਘਰ ਨੂੰ ਪਾਈਪ ਵਾਲੀ ਪਾਣੀ ਸਪਲਾਈ ਸੁਨਿਸ਼ਚਿਤ ਕਰਨਾ ਪੂਰੇ ਜ਼ੋਰਾਂ ਤੇ ਹੈ ।

ਇਸ ਉਤਸ਼ਾਹੀ ਮਿਸ਼ਨ ਦਾ ਮੰਤਵ ਵਿਆਪਕ ਕਵਰੇਜ ਦੇਣਾ ਹੈ ਯਾਨਿ ਕਿ ਹਰੇਕ ਵਸੇਬੇ/ਪਿੰਡ ਵਿੱਚ ਹਰੇਕ ਪਰਿਵਾਰ ਨੂੰ ਟੂਟੀ ਵਾਲਾ ਪਾਣੀ ਕਨੈਕਸ਼ਨ ਦੇਣਾ ਹੈ ਅਤੇ "ਕੋਈ ਇਸ ਵਿੱਚ ਪਿੱਛੇ ਨਾ ਰਹਿ ਜਾਵੇ"। ਪੇਂਡੂ ਖੇਤਰਾਂ ਦੇ ਘਰਾਂ ਵਿੱਚ ਟੂਟੀ ਵਾਲੇ ਪਾਣੀ ਦੇ ਕਨੈਕਸ਼ਨ ਮੁਹੱਈਆ ਕਰਨ ਨਾਲ ਔਰਤਾਂ ਦੀਆਂ ਮੁਸ਼ਕਲਾਂ ਖ਼ਤਮ ਕਰਨ ਵਿੱਚ ਸਹਾਇਤਾ ਮਿਲੇਗੀ । ਵਿਸ਼ੇਸ਼ ਕਰਕੇ ਪਾਣੀ ਭਰ ਕੇ ਲਿਆਉਣਾ ਔਰਤਾਂ ਅਤੇ ਲੜਕੀਆਂ ਦੀ ਜਿ਼ੰਮੇਵਾਰੀ ਹੈ । ਇਸ ਨਾਲ ਲੋਕਾਂ ਦੀਆਂ ਜਿ਼ੰਦਗੀਆਂ ਵਿੱਚ "ਈਜ਼ ਆਫ ਲੀਵਿੰਗ" ਨਾਲ ਸੁਧਾਰ ਹੋਵੇਗਾ ਜੋ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਹਨ ।
ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਇਸ ਯੋਜਨਾ ਨੂੰ ਪੂਰਾ ਕਰਨ ਲਈ ਅਤੇ ਮਿਸ਼ਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਜੋ ਕਾਰਜ ਯੋਜਨਾ ਉਲੀਕੀਆਂ ਗਈਆਂ ਹਨ , ਉਹ ਹੇਠਾਂ ਦਿੱਤੀਆਂ ਗਈਆਂ ਹਨ (ਐੱਫ ਐੱਚ ਟੀ ਸੀ : ਫੰਕਸ਼ਨਲ ਹਾਊਸਹੋਲਡ ਟੈਪ ਕਨੈਕਸ਼ਨ)

100% ਐੱਫ ਐੱਚ ਟੀ ਸੀਜ਼ 2020 ਵਿੱਚ : ਗੋਆ (ਟੀਚੇ ਪ੍ਰਾਪਤ ਕਰ ਲਏ ਗਏ ਹਨ)

100% ਐੱਫ ਐੱਚ ਟੀ ਸੀਜ਼ 2021 ਤੱਕ : ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ , ਬਿਹਾਰ , ਪੁਡੁਚੇਰੀ , ਤੇਲੰਗਾਨਾ

100% ਐੱਫ ਐੱਚ ਟੀ ਸੀਜ਼ 2022 ਤੱਕ : ਹਰਿਆਣਾ , ਜੰਮੂ ਤੇ ਕਸ਼ਮੀਰ , ਲੱਦਾਖ਼ , ਗੁਜਰਾਤ , ਹਿਮਾਚਲ ਪ੍ਰਦੇਸ਼ , ਮੇਘਾਲਿਆ , ਪੰਜਾਬ , ਸਿੱਕਮ , ਉੱਤਰਾਖੰਡ , ਉੱਤਰ ਪ੍ਰਦੇਸ਼


100% ਐੱਫ ਐੱਚ ਟੀ ਸੀਜ਼ 2023 ਤੱਕ : ਅਰੁਣਾਂਚਲ ਪ੍ਰਦੇਸ਼ , ਛੱਤੀਸਗੜ੍ਹ , ਕਰਨਾਟਕ , ਕੇਰਲ , ਮੱਧ ਪ੍ਰਦੇਸ਼ , ਮਣੀਪੁਰ , ਮਿਜ਼ੋਰਮ , ਨਾਗਾਲੈਂਡ , ਤਾਮਿਲਨਾਡੂ , ਤਿਰੁਪੁਰਾ

100% ਐੱਫ ਐੱਚ ਟੀ ਸੀਜ਼ 2024 ਤੱਕ : ਅਸਾਮ , ਆਂਧਰਾ ਪ੍ਰਦੇਸ਼ , ਝਾਰਖੰਡ , ਮਹਾਰਾਸ਼ਟਰ , ਉਡੀਸ਼ਾ , ਰਾਜਸਥਾਨ , ਪੱਛਮ ਬੰਗਾਲ

ਭਾਈਚਾਰੇ ਦੀ ਸ਼ਮੂਲੀਅਤ ਨਾਲ ਪਿੰਡ ਵਿੱਚ ਪਾਣੀ ਸਪਲਾਈ ਸਕੀਮ ਦੀ ਯੋਜਨਾ ਤੋਂ ਲੈ ਕੇ ਇਸ ਦੇ ਆਪ੍ਰੇਸ਼ਨ ਤੋਂ ਲੈ ਕੇ ਰੱਖ ਰਖਾਵ ਤੱਕ ਇਸ ਪ੍ਰੋਗਰਾਮ ਦੀਰੂਹ ਹੈ । ਹਰੇਕ ਪਿੰਡ ਨੂੰ ਇੱਕ ਇਕਾਈ ਦੇ ਤੌਰ ਤੇ ਲਿਆ ਜਾਂਦਾ ਹੈ ਅਤੇ ਹਰੇਕ ਪਿੰਡ ਲਈ ਇੱਕ ਪੰਜ ਸਾਲਾ ਪੇਂਡੂ ਕਰ ਯੋਜਨਾ ਬਣਾਉਣ ਲਈ ਸਥਾਨਕ ਭਾਈਚਾਰੇ ਸ਼ਮੂਲੀਅਤ ਲਾਜ਼ਮੀ ਹੈ ਤਾਂ ਜੋ ਸਥਾਨਕ ਪੀਣ ਵਾਲੇ ਪਾਣੀ ਸਰੋਤਾਂ ਨੂੰ ਮਜ਼ਬੂਤ ਕੀਤਾ ਜਾ ਸਕੇ । ਪਿੰਡ ਦੀ ਪਾਣੀ ਸਪਲਾਈ ਬੁਨਿਆਦੀ ਢਾਂਚੇ ਰਾਹੀਂ ਟੂਟੀ ਵਾਲੇ ਪਾਣੀ ਦੇ ਕਨੈਕਸ਼ਨ ਮੁਹੱਈਆ ਕੀਤੇ ਜਾ ਸਕਣ , ਖਰਾਬ ਪਾਣੀ ਨੂੰ ਸੋਧਿਆ ਅਤੇ ਫਿਰ ਤੋਂ ਵਰਤੋਂ ਵਿੱਚ ਲਿਆਇਆ ਜਾ ਸਕੇ ਅਤੇ ਪਾਣੀ ਸਪਲਾਈ ਸਿਸਟਮਸ ਅਤੇ ਆਪ੍ਰੇਸ਼ਨ ਅਤੇ ਰੱਖ ਰਖਾਵ ਕੀਤਾ ਜਾ ਸਕੇ ਤਾਂ ਜੋ ਹਰੇਕ ਪਰਿਵਾਰ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਸੁਨਿਸ਼ਚਿਤ ਹੋ ਸਕੇ ।


ਹੇਠਲੇ ਪੱਧਰ ਤੇ ਯੋਜਨਾਵਾਂ ਨੂੰ ਤਬਦੀਲੀ ਕਰਨ ਤੇ ਜ਼ੋਰ ਦਿੱਤਾ ਜਾਂਦਾ ਹੈ , ਜਿਵੇਂ ਪਿੰਡ / ਗ੍ਰਾਮ ਪੰਚਾਇਤ , ਸਰੋਤਾਂ ਨੂੰ ਮਜ਼ਬੂਤ ਕਰਨ ਲਈ , ਪਾਣੀ ਹਾਰਵੈਸਟਿੰਗ , ਐਕੂਈਫਰ ਰਿਚਾਰਜ , ਪਾਣੀ ਸੋਧਣਅਤੇ ਗੰਦੇ ਪਾਣੀ ਦੇ ਪ੍ਰਬੰਧ ਆਦਿ ਲਈ ਐੱਮ ਜੀ ਐੱਨ ਆਰ ਈ ਜੀ ਐੱਸ , 15ਵੇਂ ਵਿੱਤ ਕਮਿਸ਼ਨ ਵੱਲੋਂ ਪੀ ਆਰ ਆਈਜ਼ ਲਈ ਗਰਾਂਟਾਂ , ਐੱਸ ਵੀ ਐੱਮ (ਜੀ) , ਜਿ਼ਲ੍ਹਾ ਮਿਨਰਲ ਵਿਕਾਸ ਫੰਡ , ਸੀ ਐੱਸ ਆਰ ਫੰਡਸ , ਸਥਾਨਕ ਖੇਤਰ ਵਿਕਾਸ ਫੰਡਸ ਆਦਿ ਲਈ ਸਮਝਦਾਰੀ ਨਾਲ ਫੰਡਾਂ ਦੀ ਵਰਤੋਂ ਕਰਕੇ ਤਬਦੀਲੀ ਕਰਨਾ ਸ਼ਾਮਲ ਹੈ ।

 ਹੋਰ 15ਵੇਂ ਵਿੱਤ ਕਮਿਸ਼ਨ ਨੇ ਪੇਂਡੂ ਸਥਾਨਕ ਸੰਸਥਾਵਾਂ ਲਈ ਪਾਣੀ ਸਪਲਾਈ ਅਤੇ ਸਾਫ ਸਫਾਈ ਲਈ ਤਰਜੀਹੀ ਖੇਤਰਾਂ ਵੱਲੋਂ ਪਛਾਣਿਆ ਹੈ ਅਤੇ ਇਸ ਦੇ ਅਨੁਸਾਰ 30,375 ਕਰੋੜ "ਟਾਈਡ ਗਰਾਂਟ" ਸਫਾਈ ਦੇ ਨਾਜ਼ੁਕ ਖੇਤਰਾਂ ਅਤੇ ਓ ਡੀ ਐੱਫ ਸਥਿਤੀ ਤੇ ਰੱਖ ਰਖਾਵ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ , ਰੇਨ ਵਾਟਰ ਹਾਰਵੈਸਟਿੰਗ ਅਤੇ ਪਾਣੀ ਨੂੰ ਰੀਸਾਈਕਲ ਕਰਨ ਲਈ ਅਲਾਟ ਕੀਤੇ ਹਨ । ਇਸ ਲਈ ਪੀ ਆਰ ਆਈਜ਼ ਜਿੱਥੋਂ ਤੱਕ ਸੰਭਵ ਹੈ , ਇਹਨਾਂ ਟਾਈਡ ਗਰਾਂਟਸ ਦਾ ਅੱਧਾ ਹਿੱਸਾ ਹੈ ਜੋ ਉੱਪਰ ਦੱਸੀਆਂ ਦੋ ਨਾਜ਼ੁਕ ਸੇਵਾਵਾਂ ਲਈ ਰੱਖਿਆ ਗਿਆ ਹੈ ।

15ਵੇਂ ਵਿੱਤ ਕਮਿਸ਼ਨ ਵੱਲੋਂ ਕੀਤੀਆਂ ਸਿਫਾਰਸ਼ਾਂ ਮੁਤਾਬਿਕ ਸੂਬਿਆਂ ਲਈ 15,187.50 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ । ਇਹ ਗਰਾਂਟ ਸਥਾਨਕ ਪੱਧਰ ਤੇ ਪਿੰਡਾਂ ਵਿੱਚ ਪਾਣੀ ਸਪਲਾਈ ਦੇ ਬੁਨਿਆਦੀ ਢਾਂਚੇ ਨੂੰ ਖੜਾ ਕਰਨ ਲਈ ਇੱਕ ਮਹਾਨ ਮੌਕਾ ਦਿੰਦਾ ਹੈ , ਤਾਂ ਜੋ ਸਾਂਝੀ ਅਪਰੋਚ ਰਾਹੀਂ ਪਾਣੀ ਸਪਲਾਈ ਸਕੀਮ ਨੂੰ ਲੰਬੀ ਅਵਧੀ ਲਈ ਓਪਰੇਟ ਅਤੇ ਰੱਖ ਰਖਾਵ ਕੀਤਾ ਜਾ ਸਕੇ ।

ਜਲ ਜੀਵਨ ਮਿਸ਼ਨ ਦਾ ਮੋਟੋ "ਸਾਂਝਾ ਉਸਾਰਨਾ , ਜਿ਼ੰਦਗੀਆਂ ਬਦਲਣਾ ਹੈ" । ਪ੍ਰਧਾਨ ਮੰਤਰੀ ਵੱਲੋਂ "ਪਾਣੀ ਨੂੰ ਹਰੇਕ ਦਾ ਕਾਰਜ ਬਣਾਉ" ਦੇ ਦਿੱਤੇ ਨਾਅਰੇ ਅਨੁਸਾਰ ਮਿਸ਼ਨ ਭਾਈਵਾਲੀਆਂ ਉਸਾਰਨ ਦੀਆਂ ਕੋਸਿ਼ਸ਼ਾਂ ਕਰ ਰਿਹਾ ਹੈ ਅਤੇ ਇਕੱਠੇ ਹੋ ਕੇ ਅਜਿਹੀਆਂ ਸੰਸਥਾਵਾਂ / ਵਿਅਕਤੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਸਾਰਿਆਂ ਲਈ ਪੀਣ ਵਾਲੇ ਪਾਣੀ ਦੀ ਸੁਰੱਖਿਆ ਹਾਸਲ ਕੀਤੀ ਜਾ ਸਕੇ। ਸਵੈ-ਸੇਵੀ ਸੰਸਥਾਵਾਂ, ਗੈਰ ਸਰਕਾਰੀ ਸੰਸਥਾਵਾਂ , ਸਮਾਜਿਕ ਸੇਵਾ ਅਤੇ ਚੈਰਿਟੀ ਸੰਸਥਾਵਾਂ ਅਤੇ ਪ੍ਰੋਫੈਸ਼ਨਲਸ , ਪੀਣ ਵਾਲੇ ਪਾਣੀ ਖੇਤਰ ਵਿੱਚ ਕੰਮ ਕਰ ਰਹੇ ਹਨ ਜੋ ਭਾਈਚਾਰਿਆਂ ਦੀਆਂ ਸਮਰਥਾਵਾਂ ਨੂੰ ਵਧਾ ਕੇ ਤੇ ਹੱਲਾਸ਼ੇਰੀ ਦੇ ਕੇ ਕੰਮ ਕਰਨਾ ਚਾਹੁੰਦੇ ਹਨ ।

***


ਏ ਪੀ ਐੱਸ / ਐੱਮ ਜੀ / ਏ ਐੱਸ
 



(Release ID: 1669391) Visitor Counter : 124