ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ ਵਿੱਚ ਮਾਨਸਰ ਝੀਲ ਵਿਕਾਸ ਯੋਜਨਾ ਦਾ ਉਦਘਾਟਨ ਕੀਤਾ

ਮਾਨਸਰ ਝੀਲ ਪ੍ਰੋਜੈਕਟ ਹਰ ਸਾਲ 20 ਲੱਖ ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ : ਡਾ. ਜਿਤੇਂਦਰ ਸਿੰਘ

Posted On: 01 NOV 2020 5:42PM by PIB Chandigarh

ਇਸ ਮੌਕੇ ਤੇ ਸੰਬੋਧਨ ਕਰਦੇ ਹੋਏ, ਕੇਂਦਰੀ ਉੱਤਰੀ ਪੂਰਬੀ ਖੇਤਰ ਵਿਕਾਸ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਅੱਜ ਦਾ ਦਿਨ ਮਾਨਸਰ ਖੇਤਰ ਦੇ ਲੋਕਾਂ ਲਈ ਇਤਿਹਾਸਕ ਹੈ ਕਿਉਂਕਿ ਮਾਨਸਰ ਝੀਲ ਵਿਕਾਸ ਯੋਜਨਾ 70 ਸਾਲਾਂ ਦੇ ਲੰਬੇ ਇੰਤਜ਼ਾਰ ਦੇ ਬਾਅਦ ਪੂਰੀ ਹੋ ਰਹੀ ਹੈ। ਡਾ. ਜਿਤੇਂਦਰ ਸਿੰਘ ਨੇ ਵਿਆਪਕ ਮਾਨਸਰ ਝੀਲ ਕਾਇਆਕਲਪ/ਵਿਕਾਸ ਯੋਜਨਾ ਦੇ ਈ-ਫਾਊਂਡੇਸ਼ਨ ਦੇ ਨੀਂਹ ਪੱਥਰ ਰੱਖਣ ਸਮਾਗਮ ਤੋ ਬਾਅਦ ਕਿਹਾ ਕਿ ਪਿਛਲੇ 6 ਸਾਲਾਂ ਦੌਰਾਨ ਇਸ ਖੇਤਰ ਵਿੱਚ ਸ਼ੁਰੂ ਕੀਤੇ ਗਏ ਰਾਸ਼ਟਰੀ ਪ੍ਰੋਜੈਕਟਾਂ ਦੀ ਸੰਖਿਆ ਪਿਛਲੇ 7 ਦਹਾਕਿਆਂ ਦੇ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਦੀ ਸੰਖਿਆ ਤੋਂ ਜ਼ਿਆਦਾ ਹੈ।

 

ਅਵਿਸ਼ਵਾਸਯੋਗ ਵਿਕਾਸ ਬਿਨਾ ਕਿਸੇ ਧਿਆਨ ਦੇਣ ਤੇ ਵੀ ਸਪਸ਼ਟ ਤੌਰ ਤੇ ਦਿਖਾਈ ਦਿੰਦਾ ਹੈ। ਮੰਤਰੀ ਨੇ ਕਿਹਾ ਕਿ ਇਸ ਦੇ ਲਾਗੂ ਹੋਣ ਤੋਂ ਬਾਅਦ ਸੈਲਾਨੀਆਂ/ਯਾਤਰੀਆਂ ਦੀ ਗਿਣਤੀ ਮਾਨਸਰ ਝੀਲ ਵਿੱਚ ਮੌਜੂਦਾ ਪ੍ਰਤੀ ਸਾਲ 10 ਲੱਖ ਤੋਂ ਵੱਧ ਕੇ 20 ਲੱਖ ਹੋ ਜਾਵੇਗੀ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮਾਨਸਰ ਕਾਇਆਕਲਪ ਯੋਜਨਾ ਨਾਲ ਲਗਭਗ 1.15 ਕਰੋੜ ਮੈਨ ਡੇਅ ਰੋਜ਼ਗਾਰ ਪੈਦਾ ਹੋਵੇਗਾ ਅਤੇ ਹਰ ਸਾਲ 800 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਹੋਵੇਗੀ।

 

 

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਨੇ ਸੱਤਾ ਸੰਭਾਲ਼ੀ ਹੈ, ਜੰਮੂ ਤੇ ਕਸ਼ਮੀਰ ਨੂੰ ਵਿਕਾਸ ਵਿੱਚ ਸਭ ਤੋਂ ਜ਼ਿਆਦਾ ਤਰਜੀਹ ਮਿਲੀ ਹੈ ਅਤੇ ਵਿਸ਼ੇਸ਼ ਰੂਪ ਨਾਲ ਊਧਮਪੁਰ-ਡੋਡਾ-ਕਠੂਆ ਸੰਸਦੀ ਖੇਤਰ ਨੂੰ ਜਿਸ ਦੇ ਮਹੱਤਵਪੂਰਨ ਵਿਕਾਸ ਦੀ ਤੁਲਨਾ ਭਾਰਤ ਦੇ ਕਿਸੇ ਹੋਰ ਲੋਕ ਸਭਾ ਖੇਤਰ ਨਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਊਧਮਪੁਰ-ਡੋਡਾ-ਕਠੂਆ ਸੰਭਾਵਿਤ ਤੌਰ ਤੇ ਦੇਸ਼ ਦਾ ਇੱਕਮਾਤਰ ਲੋਕ ਸਭਾ ਖੇਤਰ ਹੈ ਜਿਸ ਨੂੰ 3 ਸਾਲਾਂ ਵਿੱਚ 3 ਮੈਡੀਕਲ ਕਾਲਜ ਮਿਲੇ ਹਨ, ਊਧਮਪੁਰ ਸੰਭਾਵਿਤ ਤੌਰ ਤੇ ਦੇਸ਼ ਦਾ ਇਕਲੌਤਾ ਜ਼ਿਲ੍ਹਾ ਹੈ ਜਿਸ ਨੇ ਨਮਾਮਿ ਗੰਗੇ ਅਤੇ ਗੰਗਾ ਸਫ਼ਾਈ ਪ੍ਰੋਜੈਕਟ ਦੀ ਤਰਜ਼ ਤੇ ਕ੍ਰਮਵਾਰ ਨਦੀ ਦੇਵਿਕਾ ਅਤੇ ਮਾਨਸਰ ਝੀਲ ਲਈ ਦੋ ਸਮਾਨ ਕਾਇਆਕਲਪ ਅਤੇ ਨਵੀਨੀਕਰਨ ਪ੍ਰੋਜੈਕਟਾਂ ਨੂੰ ਪ੍ਰਾਪਤ ਕੀਤਾ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਦੋਵਾਂ ਪ੍ਰੋਜੈਕਟਾਂ ਯਾਨੀ ਦੇਵਿਕਾ ਪ੍ਰੋਜੈਕਟ ਅਤੇ ਮਾਨਸਰ ਪ੍ਰੋਜੈਕਟ ਵਿੱਚ ਹੋਰ ਸਮਾਨਤਾਵਾਂ ਵੀ ਹਨ, ਇਨ੍ਹਾਂ ਦੋਵਾਂ ਪ੍ਰੋਜੈਕਟਾਂ ਤੇ ਲਗਭਗ 200 ਕਰੋੜ ਰੁਪਏ ਦੀ ਲਾਗਤ ਆਵੇਗੀ। ਉਦਾਹਰਨ ਵਜੋਂ ਦੇਵਿਕਾ ਨਦੀ ਨੂੰ ਮਾਂ ਗੰਗਾ ਦੀ ਭੈਣ ਕਿਹਾ ਜਾਂਦਾ ਸੀ, ਮਾਨਸਰ ਝੀਲ ਦਾ ਹਵਾਲਾ ਮਹਾਭਾਰਤ ਦੀਆਂ ਪੁਰਾਣੀਆਂ ਲਿਖਤਾਂ ਵਿੱਚ ਮਿਲਦਾ ਹੈ।

 

ਡਾ. ਜਿਤੇਂਦਰ ਸਿੰਘ ਨੇ ਯਾਦ ਦਿਵਾਇਆ ਕਿ ਪਿਛਲੇ 6 ਸਾਲਾਂ ਵਿੱਚ ਕਈ ਅਜਿਹੇ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਜੋ ਕਿਸੇ ਦੀ ਕਲਪਨਾ ਤੋਂ ਪਰੇ ਸਨ ਅਤੇ ਇਸੀ ਤਰ੍ਹਾਂ ਦਹਾਕਿਆਂ ਤੋਂ ਚੱਲੇ ਆ ਰਹੇ ਪ੍ਰੋਜੈਕਟਾਂ ਨੂੰ ਵੀ ਮੁੜ ਸੁਰਜੀਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਿੱਜੀ ਦਖਲ ਨਾਲ 4 ਦਹਾਕਿਆਂ ਦੇ ਬਾਅਦ ਮੁੜ ਸੁਰਜੀਤ ਕੀਤੇ ਗਏ ਸ਼ਾਹਪੁਰ ਕੰਢੀ ਸਿੰਚਾਈ ਯੋਜਨਾ ਅਤੇ 5 ਦਹਾਕਿਆਂ ਤੋਂ ਜ਼ਿਆਦਾ ਸਮੇਂ ਬਾਅਦ ਉੱਜ ਬਹੁਉਦੇਸ਼ੀ ਪ੍ਰੋਜੈਕਟ ਨੂੰ ਵੀ ਮੁੜ ਸੁਰਜੀਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸੀ ਖੇਤਰ ਵਿੱਚ ਉੱਤਰ ਭਾਰਤ ਦਾ ਪਹਿਲਾ ਬਾਇਓ-ਟੈਕ ਇੰਡਸਟ੍ਰੀਅਲ ਪਾਰਕ ਅਤੇ ਪਹਿਲਾ ਸੀਡ-ਪ੍ਰੋਸੈੱਸਿੰਗ ਪਲਾਂਟ ਵੀ ਆ ਰਿਹਾ ਹੈ ਜੋ ਨੌਕਰੀਆਂ ਦੇ ਮੌਕਿਆਂ ਦੇ ਨਾਲ ਨਾਲ ਜੀਵਕਾ ਅਤੇ ਖੋਜ ਦੇ ਸਰੋਤ ਉਤਪੰਨ ਕਰੇਗਾ।

 

ਡਾ. ਜਿਤੇਂਦਰ ਸਿੰਘ ਨੇ ਕਟੜਾ-ਦਿੱਲੀ ਐਕਸਪ੍ਰੈੱਸ ਕੌਰੀਡੋਰ ਦਾ ਜ਼ਿਕਰ ਕੀਤਾ ਜਿਸ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਚਾਰ ਲੇਨ ਦੇ ਵਿਸਥਾਰ ਤੇ ਜੰਮੂ ਰਾਸ਼ਟਰੀ ਰਾਜਮਾਰਗ ਤੇ 6 ਲੇਨ ਵਿੱਚ ਕੰਮ ਕੀਤਾ ਗਿਆ ਹੈ।

 

ਉਨ੍ਹਾਂ ਨੇ ਕਿਹਾ ਕਿ ਜਦੋਂ ਰਿਆਸੀ ਵਿੱਚ ਦੁਨੀਆ ਦਾ ਸਭ ਤੋਂ ਉੱਚਾ ਪੁਲ ਬਣ ਰਿਹਾ ਹੈ, ਸੁਧਮਹਾਦੇਵ ਵਾਇਆ ਮਰਮਟ ਤੋਂ ਖਿਲਨੀ ਵਿਚਕਾਰ ਇੱਕ ਨਵੇਂ ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਤੇ ਕੰਮ ਸ਼ੁਰੂ ਹੋ ਗਿਆ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵੋਟ ਬੈਂਕਾਂ ਦੇ ਵਿਚਾਰਾਂ ਤੋਂ ਉੱਪਰ ਉੱਠ ਕੇ ਇਹ ਅਣਦੇਖੇ ਖੇਤਰਾਂ ਵਿੱਚ ਵਿਕਸਤ ਸੁਵਿਧਾਵਾਂ ਪ੍ਰਦਾਨ ਕਰਨ ਦਾ ਇੱਕ ਯਤਨ ਹੈ। ਉਨ੍ਹਾਂ ਨੇ ਕਿਹਾ ਕਿ ਕਿਸ਼ਤਗੜ੍ਹ ਵਿੱਚ ਦੂਰ ਦੇ ਇਲਾਕੇ ਪੱਦਾਰ ਨੂੰ ਦੋ ਸਾਲ ਪਹਿਲਾਂ ਆਪਣਾ ਕੇਂਦਰੀ ਸਹਾਇਤਾ ਪ੍ਰਾਪਤ ਕਾਲਜ ਮਿਲਿਆ ਸੀ, ਕੇਂਦਰ ਸਰਕਾਰ ਦੀ ਉਡਾਣ ਯੋਜਨਾ ਤਹਿਤ ਕਿਸ਼ਤਗੜ੍ਹ ਵਿੱਚ ਇੱਕ ਨਵਾਂ ਹਵਾਈ ਅੱਡਾ ਬਣ ਰਿਹਾ ਹੈ। ਇਸ ਤਰ੍ਹਾਂ ਹੀ ਪੋਘਲ-ਉਖਰਾਜ ਅਤੇ ਮਰਮਟ ਦੇ ਦੂਰ ਦਰਾਜ ਦੇ ਖੇਤਰਾਂ ਨੂੰ ਆਪਣਾ ਪਹਿਲਾ ਡਿਗਰੀ ਕਾਲਜ ਮਿਲਿਆ, ਗੰਡੋਹ ਨੂੰ ਆਪਣਾ ਪਹਿਲਾ ਪੋਸਟ ਆਫਿਸ ਮਿਲਿਆ ਜਦੋਂਕਿ ਇਨ੍ਹਾਂ ਖੇਤਰਾਂ ਦੀ ਕੇਂਦਰੀ ਮੰਤਰੀਆਂ ਅਤੇ ਰਾਜ ਦੁਆਰਾ ਪ੍ਰਤੀਨਿਧਤਾ ਕਰਦਿਆਂ ਨੂੰ ਦਹਾਕਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ।

 

 

ਆਪਣੇ ਸੰਬੋਧਨ ਵਿੱਚ ਜੰਮੂ ਤੇ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਮਨੋਜ ਸਿਨਹਾ ਨੇ ਕਿਹਾ ਕਿ ਮਾਨਸਰ ਤੀਰਥ ਯਾਤਰਾ ਤੋਂ ਇਲਾਵਾ, ਇਸ ਤੋਂ ਵੀ ਜ਼ਿਆਦਾ ਇੱਥੋਂ ਦੀ ਵਿਸ਼ਾਲ ਮਾਨਸਰ ਝੀਲ ਅਤੇ ਇਸ ਦੀਆਂ ਵਨਸਪਤੀਆਂ ਅਤੇ ਜੀਵਾਂ ਕਾਰਨ ਇਹ ਸਭ ਤੋਂ ਜ਼ਿਆਦਾ ਆਕਰਸ਼ਣ ਦਾ ਕੇਂਦਰ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਕੁੱਲ ਘਰੇਲੂ ਉਤਪਾਦ ਵਿੱਚ ਟੂਰਿਜ਼ਮ ਦਾ ਯੋਗਦਾਨ 7 ਪ੍ਰਤੀਸ਼ਤ ਹੈ, ਲੇਕਿਨ ਕੋਰੋਨਾ ਕਾਰਨ ਇਹ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਉਨ੍ਹਾਂ ਨੇ ਕਿਹਾ ਕਿ ਟੂਰਿਜ਼ਮ ਉਦਯੋਗ ਨਾਲ ਜੁੜੇ ਲੋਕਾਂ ਨੂੰ ਵੱਡੇ ਪੱਧਰ ਤੇ ਰਾਹਤ ਦੇਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਟੂਰਿਜ਼ਮ ਖੇਤਰ ਲਈ 706 ਕਰੋੜ ਰੁਪਏ ਦਿੱਤੇ ਹਨ ਅਤੇ ਜੰਮੂ ਤੇ ਕਸ਼ਮੀਰ ਨੂੰ ਵਿਸ਼ਵ ਦੇ ਨਕਸ਼ੇ ਵਿੱਚ ਸਭ ਤੋਂ ਪਸੰਦੀਦਾ ਟੂਰਿਜ਼ਮ ਸਥਾਨ ਦੇ ਰੂਪ ਵਿੱਚ ਲਿਆਉਣ ਲਈ ਬਹੁ ਆਯਾਮੀ ਦ੍ਰਿਸ਼ਟੀਕੋਣ ਅਪਣਾਇਆ ਜਾ ਰਿਹਾ ਹੈ।

 

ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਦੇ ਸਲਾਹਕਾਰ ਸ਼੍ਰੀ ਬਸੀਰ ਅਹਿਮਦ ਖਾਨ, ਟੂਰਿਜ਼ਮ ਸਕੱਤਰ ਸ਼੍ਰੀ ਸਰਮਦ ਹਾਫੀਜ਼, ਡਿਵੀਜ਼ਨਲ ਕਮਿਸ਼ਨਰ ਸ਼੍ਰੀ ਸੰਜੀਵ ਵਰਮਾ, ਜੰਮੂ ਦੇ ਟੂਰਿਜ਼ਮ ਦੇ ਡਾਇਰੈਕਟਰ ਸ਼੍ਰੀ ਆਰ. ਕੇ. ਕਟੋਚ, ਸੁਰਿਨਸਰ-ਮਾਨਸਰ ਵਿਕਾਸ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਗੁਰਵਿੰਦਰ ਜੀਤ ਸਿੰਘ ਅਤੇ ਜੰਮੂ ਤੇ ਸ੍ਰੀਨਗਰ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਇਸ ਵੈਬੀਨਾਰ ਅਤੇ ਈ-ਉਦਘਾਟਨ ਸਮਾਗਮ ਵਿੱਚ ਹਿੱਸਾ ਲਿਆ।

 

<><><><><>

 

ਐੱਸਐੱਨਸੀ


(Release ID: 1669389) Visitor Counter : 238