ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਖਰੀਫ ਮਾਰਕੀਟਿੰਗ ਸੀਜ਼ਨ 2020-21 ਦੌਰਾਨ ਘੱਟੋ ਘੱਟ ਸਮਰਥਨ ਮੁੱਲ ਤਹਿਤ ਖਰੀਦ ਜਾਰੀ ।

Posted On: 31 OCT 2020 4:50PM by PIB Chandigarh

ਖਰੀਫ ਮਾਰਕੀਟਿੰਗ ਸੀਜ਼ਨ (ਕੇ.ਐਮ.ਐਸ. 2020-21) ਦੌਰਾਨ ਸਰਕਾਰ ਵੱਲੋਂ 2020-21 ਖਰੀਫ ਫਸਲਾਂ ਦੀ ਕਿਸਾਨਾ ਕੋਲੋਂ ਮੌਜੂਦਾ ਘੱਟੋ ਘੱਟ ਸਮਰਥਨ ਮੁੱਲ ਸਕੀਮਾਂ ਅਨੁਸਾਰ ਖਰੀਦ ਜਾਰੀ ਹੈ, ਜਿਵੇਂ ਪਿਛਲੇ ਸੀਜ਼ਨਾਂ ਦੌਰਾਨ ਖਰੀਦ ਕੀਤੀ ਜਾਂਦੀ ਸੀ

ਖਰੀਫ 2020-21 ਵਿੱਚ ਝੋਨੇ ਖਰੀਦ ਕਰਨ ਵਾਲੇ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਜਿਹਨਾ ਵਿੱਚ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼, ਉਤਰਾਖੰਡ, ਤਾਮਿਲਨਾਡੂ, ਚੰਡੀਗੜ੍ਹ, ਜੰਮੂ ਤੇ ਕਮੀਰ, ਕੇਰਲ ਅਤੇ ਗੁਜਰਾਤ ਵਿੱਚ ਤੇਜੀ ਨਾਲ ਜਾਰੀ ਹੈ ਅਤੇ ਇਹਨਾ ਰਾਜਾਂ ਵਿੱਚੋਂ 30/10/2020 ਤੱਕ 197.19 ਲੱਖ ਮੀਟਰਕ ਟਨ ਤੋਂ ਜ਼ਿਆਦਾ ਝੋਨੇ ਦੀ ਖਰੀਦ ਹੋ ਚੁੱਕੀ ਹੈ ਜੋ ਪਿਛਲੇ ਸਾਲ ਹੋਈ ਖਰੀਦ 159.76 ਲੱਖ ਮੀਟਰਕ ਟਨ ਦੇ ਮੁਕਾਬਲੇ 23.43% ਜ਼ਿਆਦਾ ਹੈ । 197.19 ਲੱਖ ਮੀਟਰਕ ਟਨ ਕੁੱਲ ਖਰੀਦ ਵਿੱਚ ਇਕੱਲੇ ਪੰਜਾਬ ਨੇ 136.47 ਲੱਖ ਮੀਟਰਕ ਟਨ ਦਾ ਯੋਗਦਾਨ ਦਿੱਤਾ ਹੈ ਜੋ ਕੁੱਲ ਖਰੀਦ ਦਾ 69.21% ਹੈ ।

ਚਾਲੂ ਖਰੀਫ ਮਾਰਕੀਟਿੰਗ ਸੀਜ਼ਨ ਖਰੀਦ ਤੋਂ ਤਕਰੀਬਨ 16.62 ਲੱਖ ਕਿਸਾਨ 37230.35 ਕਰੋੜ ਰੁਪਏ ਦੀ ਘੱਟੋ ਘੱਟ ਸਮਰਥਨ ਮੁੱਲ ਦਾਪਹਿਲਾਂ ਹੀ ਫਾਇਦਾ ਲੈ ਚੁੱਕੇ ਹਨ

ਹੋਰ ਸੂਬਿਆਂ ਵੱਲੋਂ ਮਿਲੇ ਪ੍ਰਸਤਾਵਾਂ ਤੇ ਅਧਾਰਤ ਖਰੀਫ ਮਾਰਕੀਟਿੰਗ ਸੀਜਨ ਵਿੱਚ 45.10 ਲੱਖ ਮੀਟਰਕ ਟਨ ਦਾਲਾਂ ਅਤੇ ਤੇਲ ਬੀਜ਼ ਖਰੀਦਣ ਦੀ ਮਨਜੂਰੀ ਤਾਮਿਲਨਾਡੂ, ਕਰਨਾਟਕਾ, ਮਹਾਰਾਸ਼ਟਰ, ਤੇਲੰਗਾਨਾ, ਗੁਜਰਾਤ,ਹਰਿਆਣਾ, ਉਤਰ ਪ੍ਰਦੇਸ, ਉੜੀਸਾ, ਰਾਜਸਥਾਨ ਅਤੇ ਆਂਧਰਾ ਪ੍ਰਦੇਸ਼ਨੂੰ ਕੀਮਤ ਸਹਿਯੋਗ ਸਕੀਮ ਤਹਿਤ (ਪੀ.ਐਸ.ਐਸ.) ਮਨਜੂਰੀ ਦਿੱਤੀ ਜਾ ਚੁੱਕੀ ਹੈ । ਹੋਰ ਆਂਧਰਾ ਪ੍ਰਦੇਸ਼, ਕਰਨਾਟਕਾ, ਤਾਮਿਲਨਾਡੂ ਤੇ ਕੇਰਲ ਨੂੰ 1.23 ਲੱਖ ਮੀਟਰਕ ਟਨ ਕੋਪਰਾ ਖਰੀਦਣ ਲਈ ਮਨਜੂਰੀ ਦਿੱਤੀ ਗਈ ਹੈ । ਦਾਲਾਂ, ਤੇਲ ਬੀਜ਼ਾਂ ਅਤੇ ਕੋਪਰਾ ਖਰੀਦਣ ਦੇ ਪ੍ਰਸਤਾਵ ਮਿਲਣ ਤੋਂ ਬਾਅਦ ਦੂਜੇ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਨੂੰ ਵੀ ਮਨਜੂਰੀ ਦਿੱਤੀ ਜਾਵੇਗੀ ਤਾਂ ਜੋ ਇਹਨਾ ਫਸਲਾਂ ਦੇ ਐਫ.ਏ.ਕਿਊ.ਗ੍ਰੇਡ ਦੀ ਖਰੀਦ 2020-21 ਲਈ ਨੋਟੀਫਾਈਡ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਸਿੱਧੀ ਪੰਜੀਕ੍ਰਿਤ ਕਿਸਾਨਾਂ ਤੋਂ ਖਰੀਦੀ ਜਾ ਸਕੇ ਜੇਕਰ ਨੋਟੀਫਾਈਡ ਵਾਢੀ ਸਮੇਂ ਦੌਰਾਨ ਮਾਰਕੀਟ ਰੇਟ ਘੱਟੋ ਘੱਟ ਸਮਰਥਨ ਮੁੱਲ ਤੋਂ ਹੇਠਾਂ ਜਾਂਦਾ ਹੈ ਤਾਂ ਉਹਨਾ ਸੂਬਿਆਂ ਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਵਿੱਚ ਸੈਂਟਰਲ ਨੋਡਲ ਏਜੰਸੀ ਰਾਹੀਂ ਸੂਬੇ ਵੱਲੋਂ ਨਾਮਜ਼ਦ ਕੀਤੀਆਂ ਖਰੀਦ ਏਜੰਸੀਆਂ ਰਾਹੀਂ ਖਰੀਦ ਕੀਤੀ ਜਾ ਸਕੇ

30/10/2020 ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 7966.63 ਮੀਟਰਕ ਟਨ ਮੂੰਗ, ਉੜਦ ਅਤੇ ਮੁੰਗਫਲੀ ਦੀਆਂ ਫਲੀਆਂ ਅਤੇ ਸੋਇਆਬੀਨ ਜਿਹਨਾ ਦੀ ਘੱਟੋ ਘੱਟ ਸਮਰਥਨ ਮੁੱਲ ਕੀਮਤ 45.51 ਕਰੋੜ ਰੁਪਏ ਬਣਦੀ ਹੈ, ਖਰੀਦੀ ਹੈ । ਇਸ ਨਾਲ ਤਾਮਿਲਨਾਡੂ, ਮਹਾਂਰਾਸ਼ਟਰ, ਗੁਜਰਾਤ ਅਤੇ ਹਰਿਆਣਾ ਦੇ 4811 ਕਿਸਾਨਾ ਨੂੰ ਫਾਇਦਾ ਪਹੁੰਚਿਆ ਹੈ ।ਇਸੇ ਤਰ੍ਹਾਂ5089 ਮੀਟਰਕ ਟਨ ਕੋਪਰਾ ਜਿਸ ਦੀ ਘੱਟੋ ਘੱਟ ਸਮਰਥਨ ਮੁੱਲ ਕੀਮਤ 52.40 ਕਰੋੜ ਰੁਪਏ ਬਣਦੀ ਖਰੀਦਕੀਤੀ ਗਈ ਹੈ ਜਿਸ ਨਾਲ ਕਰਨਾਟਕ ਤੇ ਤਾਮਿਲਨਾਡੂ ਦੇ 3961 ਕਿਸਾਨਾਂ ਨੂੰ ਫਾਇਦਾ ਪਹੁੰਚਿਆ ਹੈ। ਕੋਪਰਾ ਅਤੇ ਉੜਦ ਦੇ ਮਾਮਲੇ ਵਿੱਚ ਇਹਨਾ ਫਸਲਾਂ ਨੂੰ ਪੈਦਾ ਕਰਨ ਵਾਲੇ ਮੁੱਖ ਸੂਬਿਆਂ ਵਿੱਚ ਇਹਨਾ ਦੇ ਭਾਅ ਘੱਟੋ ਘੱਟ ਸਮਰਥਨ ਮੁੱਲ ਤੋਂ ਉਪਰ ਚਲ ਰਿਹਾ ਹੈ ।ਸੂਬੇ ਅਤੇ ਕੇਂਦਰ ਸ਼ਾਤ ਪ੍ਰਦੇਸ਼ ਸਰਕਾਰਾਂ ਸੂਬਿਆਂ ਦੇ ਫੈਸਲਿਆਂ ਅਨੁਸਾਰ ਮਿਥੀ ਤਰੀਖ ਤੋਂ ਖਰੀਫ ਦਾਲਾਂ ਅਤੇ ਤੇਲ ਬੀਜ਼ ਫਸਲਾਂ ਸੂਬੇ ਦੀਆਂ ਮੰਡੀਆਂ ਵਿੱਚ ਆਉਣ ਦੇ ਅਧਾਰ ਮੁਤਾਬਿਕ ਖਰੀਦ ਪ੍ਰਬੰਧ ਕਰ ਰਹੀਆਂ ਹਨ ।

ਕਪਾਹ ਬੀਜ਼ ਦੀ ਖਰੀਦ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਤੇਲੰਗਾਨਾ ਵਿਚ ਘੱਟੋ ਘੱਟ ਸਮਰਥਨ ਮੁੱਲ ਤਹਿਤ ਨਿਰਵਿਘਨ ਜਾਰੀ ਹੈ 30/10/2020 ਤੱਕ 603711 ਕਪਾਹ ਗੰਢਾ ਜਿਹਨਾ ਦੀ ਕੀਮਤ 176062 ਲੱਖ ਬਣਦੀ ਹੈ, ਖਰੀਦੀ ਗਈ ਹੈ ਜਿਸ ਨਾਲ 114376 ਕਿਸਾਨਾਂ ਨੂੰ ਫਾਇਦਾ ਪਹੁੰਚਿਆ ਹੈ ।

***

ਏ.ਪੀ.ਐਸ.
 



(Release ID: 1669159) Visitor Counter : 140