ਜਲ ਸ਼ਕਤੀ ਮੰਤਰਾਲਾ
ਕੈਬਨਿਟ ਨੇ ਬਾਹਰੀ ਵਿੱਤੀ ਸਹਾਇਤਾ ਪ੍ਰਾਪਤ ਡੈਮ ਪੁਨਰਵਾਸ ਅਤੇ ਸੁਧਾਰ ਪ੍ਰੋਜੈਕਟ – ਪੜਾਅ - II ਅਤੇ ਪੜਾਅ - III ਨੂੰ ਪ੍ਰਵਾਨਗੀ ਦਿੱਤੀ
प्रविष्टि तिथि:
29 OCT 2020 3:49PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਵਿਸ਼ਵ ਬੈਂਕ (ਡਬਲਿਊਬੀ) ਅਤੇ ਏਸ਼ੀਅਨ ਬੁਨਿਆਦੀ ਢਾਂਚਾ ਨਿਵੇਸ਼ ਬੈਂਕ (ਏਆਈਆਈਐੱਸ) ਦੀ ਵਿੱਤੀ ਸਹਾਇਤਾ ਪ੍ਰਾਪਤ ਡੈਮ ਪੁਨਰਵਾਸ ਅਤੇ ਸੁਧਾਰ ਪ੍ਰੋਜੈਕਟ (ਡੀਆਰਆਈਪੀ) ਪੜਾਅ - II ਅਤੇ ਪੜਾਅ - III ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸਦਾ ਉਦੇਸ਼ ਪੂਰੇ ਦੇਸ਼ ਦੇ ਕੁਝ ਚੁਣੇ ਗਏ ਡੈਮਾਂ ਦੀ ਸੁਰੱਖਿਆ ਅਤੇ ਸੰਚਾਲਨ ਵਿੱਚ ਸੁਧਾਰ ਕਰਨਾ ਹੈ ਅਤੇ ਪ੍ਰਣਾਲੀ ਦੇ ਵਿਆਪਕ ਪ੍ਰਬੰਧਨ ਨਜ਼ਰੀਏ ਦੇ ਨਾਲ ਸੰਸਥਾਗਤ ਮਜ਼ਬੂਤੀ ਕਰਨਾ ਹੈ।
ਪ੍ਰੋਜੈਕਟ ਦੀ ਲਾਗਤ 10,211 ਕਰੋੜ ਰੁਪਏ ਹੈ। ਪ੍ਰੋਜੈਕਟ ਲਾਗੂ ਕਰਨ ਦੀ ਮਿਆਦ 10 ਸਾਲ ਹੈ ਅਤੇ ਇਸ ਵਿੱਚ ਦੋ ਅਰਸੇ ਸ਼ਾਮਲ ਹਨ।ਹਰੇਕ ਅਰਸਾ ਛੇ ਸਾਲਾਂ ਦਾ ਹੋਵੇਗਾ ਅਤੇ ਇਸ ਵਿੱਚ ਅਪ੍ਰੈਲ, 2021 ਤੋਂ ਮਾਰਚ, 2031 ਤੱਕ, ਦੋ ਸਾਲਾਂ ਦੀ ਓਵਰਲੈਪਿੰਗ ਮਿਆਦ ਸ਼ਾਮਲ ਹੈ।ਕੁੱਲ ਪ੍ਰੋਜੈਕਟ ਲਾਗਤ ਵਿੱਚ ਬਾਹਰੀ ਵਿੱਤੀ ਫ਼ੰਡ 7000 ਕਰੋੜ ਰੁਪਏ ਹੈ ਅਤੇ ਬਾਕੀ ਬਚੇ 3,211 ਕਰੋੜ ਰੁਪਏ ਸਬੰਧਿਤ ਲਾਗੂ ਕਰਨ ਵਾਲੀਆਂ ਏਜੰਸੀਆਂ (ਆਈਏ) ਦੁਆਰਾ ਦਿੱਤੇ ਜਾਣੇ ਹਨ। ਕੇਂਦਰ ਸਰਕਾਰ ਦਾ ਯੋਗਦਾਨ ਕਰਜ਼ਾ ਦੇਣਦਾਰੀ ਵਜੋਂ 1,024 ਕਰੋੜ ਰੁਪਏ ਹੈ ਅਤੇ ਕੇਂਦਰੀ ਘਟਕ ਦੇ ਹਿੱਸੇ ਦੇ ਰੂਪ ਵਿੱਚ (ਕਾਊਂਟਰ-ਪਾਰਟ ਫੰਡਿੰਗ) 285 ਕਰੋੜ ਰੁਪਏ ਦੀ ਰਕਮ ਉਪਲਬਧ ਕਰਾਈ ਜਾਵੇਗੀ।
ਡੀਆਰਆਈਪੀ ਪੜਾਅ - II ਅਤੇ ਪੜਾਅ - III ਵਿੱਚ ਹੇਠ ਦਿੱਤੇ ਉਦੇਸ਼ਾਂ ਦੀ ਕਲਪਨਾ ਕੀਤੀ ਗਈ ਹੈ: -
i. ਚੁਣੇ ਗਏ ਮੌਜੂਦਾ ਡੈਮਾਂ ਅਤੇ ਸਬੰਧਿਤ ਉਪਕਰਣਾਂ ਦੀ ਸੁਰੱਖਿਆ ਅਤੇ ਪ੍ਰਦਰਸ਼ਨ ਵਿੱਚ ਸਥਾਈ ਰੂਪ ਨਾਲ ਸੁਧਾਰ ਕਰਨਾ।
ii. ਹਿੱਸਾ ਲੈਣ ਵਾਲੇ ਰਾਜਾਂ ਦੇ ਨਾਲ-ਨਾਲ ਕੇਂਦਰੀ ਪੱਧਰ ’ਤੇ ਡੈਮ ਸੁਰੱਖਿਆ ਨਾਲ ਸਬੰਧਿਤ ਸੰਸਥਾਗਤ ਵਿਵਸਥਾ ਨੂੰ ਮਜ਼ਬੂਤ ਕਰਨਾ ਅਤੇ
iii. ਕੁਝ ਚੁਣੇ ਹੋਏ ਡੈਮਾਂ ਵਿੱਚ ਵਿਕਲਪਕ ਸਾਧਨਾਂ ਦਾ ਪਤਾ ਲਗਾਉਣਾ, ਤਾਕਿ ਡੈਮ ਦੇ ਸਥਾਈ ਸੰਚਾਲਨ ਅਤੇ ਰੱਖ-ਰਖਾਅ ਦੇ ਲਈ ਵਾਧੂ ਮਾਲੀਏ ਦੀ ਪ੍ਰਾਪਤੀ ਹੋ ਸਕੇ।
ਉਪਰੋਕਤ ਉਦੇਸ਼ਾਂ ਦੀ ਪ੍ਰਾਪਤੀ ਦੇ ਲਈ, ਡੀਆਈਆਈਪੀ ਪੜਾਅ - II ਅਤੇ ਪੜਾਅ - III ਵਿੱਚ ਹੇਠਲੇ ਘਟਕ ਸ਼ਾਮਲ ਕੀਤੇ ਗਏ ਹਨ:
ਡੈਮਾਂ ਅਤੇ ਸਬੰਧਿਤ ਉਪਕਰਣਾਂ ਦਾ ਪੁਨਰਵਾਸ ਅਤੇ ਸੁਧਾਰ
· ਭਾਗੀਦਾਰ ਰਾਜਾਂ ਅਤੇ ਕੇਂਦਰੀ ਏਜੰਸੀਆਂ ਵਿੱਚ ਡੈਮ ਸੁਰੱਖਿਆ ਦੇ ਲਈ ਸੰਸਥਾਗਤ ਮਜ਼ਬੂਤੀ,
· ਕੁਝ ਚੁਣੇ ਹੋਏ ਡੈਮਾਂ ਵਿੱਚ ਵਿਕਲਪਿਕ ਸਾਧਨਾਂ ਦਾ ਪਤਾ ਲਗਾਉਣਾ, ਤਾਕਿ ਡੈਮ ਦੇ ਸਥਾਈ ਸੰਚਾਲਨ ਅਤੇ ਰੱਖ-ਰਖਾਅ ਦੇ ਲਈ ਵਾਧੂ ਮਾਲੀਏ ਦੀ ਪ੍ਰਾਪਤੀ ਕੀਤੀ ਜਾ ਸਕੇ ਅਤੇ
· ਪ੍ਰੋਜੈਕਟ ਪ੍ਰਬੰਧਨ।
ਪ੍ਰੋਜੈਕਟ ਵਿੱਚ ਦੇਸ਼ ਭਰ ਦੇ 736 ਮੌਜੂਦਾ ਡੈਮਾਂ ਦੇ ਵਿਆਪਕ ਪੁਨਰਵਾਸ ਦੀ ਕਲਪਨਾ ਕੀਤੀ ਗਈ ਹੈ। ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਅਧਾਰ’ਤੇ ਪੁਨਰਵਾਸ ਕੀਤੇ ਜਾਣ ਵਾਲੇ ਡੈਮਾਂ ਦੀ ਸੰਖਿਆ ਦਾ ਵੇਰਵਾ ਇਸ ਤਰ੍ਹਾਂ ਹੈ:
|
ਲੜੀ ਨੰਬਰ
|
ਰਾਜ / ਏਜੰਸੀ
|
ਡੈਮਾਂ ਦੀ ਗਿਣਤੀ
|
|
1
|
ਆਂਧਰ ਪ੍ਰਦੇਸ਼
|
31
|
|
2
|
ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐੱਮਬੀ)
|
2
|
|
3
|
ਛੱਤੀਸਗੜ੍ਹ
|
5
|
|
4
|
ਕੇਂਦਰੀ ਜਲ ਕਮਿਸ਼ਨ
|
|
|
5
|
ਦਾਮੋਦਰ ਘਾਟੀ ਨਿਗਮ
|
5
|
|
6
|
ਗੋਆ
|
2
|
|
7
|
ਗੁਜਰਾਤ
|
6
|
|
8
|
ਝਾਰਖੰਡ
|
35
|
|
9
|
ਕਰਨਾਟਕ
|
41
|
|
10
|
ਕੇਰਲ
|
28
|
|
11.
|
ਮੱਧ ਪ੍ਰਦੇਸ਼
|
27
|
|
12.
|
ਮਹਾਰਾਸ਼ਟਰ
|
167
|
|
13.
|
ਮਣੀਪੁਰ
|
2
|
|
14.
|
ਮੇਘਾਲਿਆ
|
6
|
|
15.
|
ਓਡੀਸ਼ਾ
|
36
|
|
16.
|
ਪੰਜਾਬ
|
12
|
|
17.
|
ਰਾਜਸਥਾਨ
|
189
|
|
18.
|
ਤਮਿਲਨਾਡੂ
|
59
|
|
19.
|
ਤੇਲੰਗਾਨਾ
|
29
|
|
20
|
ਉੱਤਰ ਪ੍ਰਦੇਸ਼
|
39
|
|
21.
|
ਉੱਤਰਾਖੰਡ
|
6
|
|
22.
|
ਪੱਛਮ ਬੰਗਾਲ
|
9
|
|
|
ਕੁੱਲ
|
736
|
******
ਵੀਆਰਆਰਕੇ
(रिलीज़ आईडी: 1668784)
आगंतुक पटल : 140