ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਸ਼ਵ ਦੀ ਪਹਿਲੀ ਸਾਇੰਟੂਨ ਅਧਾਰਿਤ ਪੁਸਤਕ "ਬਾਏ-ਬਾਏ ਕੋਰੋਨਾ" ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀ ਬੇਨ ਪਟੇਲ ਦੁਆਰਾ ਜਾਰੀ

ਤੇਰ੍ਹਾਂ ਅਧਿਆਵਾਂ ਵਿੱਚ ਪ੍ਰਕਾਸ਼ਿਤ ਇਸ ਪੁਸਤਕ ਵਿੱਚ ਕੋਰੋਨਾ ਵਾਇਰਸ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਸਾਇੰਸ ਕਾਰਟੂਨਸ (ਸਾਇੰਟੂਨਸ) ਦੇ ਜ਼ਰੀਏ ਪੇਸ਼ ਕੀਤੀ ਗਈ ਹੈ


ਭਾਰਤ ਵਿੱਚ ਪੁਸਤਕ ਜਾਰੀ ਹੋਣ ਤੋਂ ਬਾਅਦ ਇਹ ਪੁਸਤਕ ਬ੍ਰਾਜ਼ੀਲ ਦੇ ਸਾਓ ਪੌਲੋ ਵਿੱਚ ਆਯੋਜਿਤ ਇੱਕ ਹੋਰ ਪ੍ਰੋਗਰਾਮ ਵਿੱਚ ਵੀ ਬ੍ਰਾਜ਼ੀਲ ਇੰਡੀਆ ਨੈੱਟਵਰਕ ਦੁਆਰਾ ਜਾਰੀ ਕੀਤੀ ਜਾਵੇਗੀ। ਬ੍ਰਾਜ਼ੀਲ ਵਿੱਚ ਬੋਲੀ ਜਾਣ ਵਾਲੀ ਪੁਰਤਗਾਲੀ ਭਾਸ਼ਾ ਵਿੱਚ ਇਸ ਪੁਸਤਕ ਦੇ ਪ੍ਰਕਾਸ਼ਨ ਦੀ ਯੋਜਨਾ ਹੈ


ਪ੍ਰਕਾਸ਼ਕਾਂ ਦੀ ਯੋਜਨਾ ਇਸ ਪੁਸਤਕ ਦਾ 3ਡੀ ਸੰਸਕਰਣ ਲਿਆਉਣ ਦੀ ਵੀ ਹੈ, ਤਾਕਿ ਬੋਲਦੇ ਹੋਏ ਸਾਇੰਟੂਨਸ ਨੂੰ ਵਿਭਿੰਨ ਭਾਸ਼ਾਵਾਂ ਵਿੱਚ ਭਾਰਤ ਅਤੇ ਵਿਦੇਸ਼ਾਂ ਵਿੱਚ ਪਹੁੰਚਾਇਆ ਜਾ ਸਕੇ ਅਤੇ ਇਸ ਦਾ ਉਪਯੋਗ ਕੋਰੋਨਾ ਵਾਇਰਸ ਦੇ ਖ਼ਿਲਾਫ਼ ਦੁਨੀਆ ਭਰ ਵਿੱਚ ਜਾਗਰੂਕਤਾ ਦੇ ਪ੍ਰਸਾਰ ਦੇ ਲਈ ਕੀਤਾ ਜਾ ਸਕੇ

Posted On: 29 OCT 2020 4:58PM by PIB Chandigarh

ਕੋਰੋਨਾ ਵਾਇਰਸ 'ਤੇ ਕੇਂਦ੍ਰਿਤ ਵਿਸ਼ਵ ਦੀ ਪਹਿਲੀ ਸਾਇੰਟੂਨ (scientoon) ਅਧਾਰਿਤ ਪੁਸਤਕ "ਬਾਏ-ਬਾਏ ਕੋਰੋਨਾ" ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀ ਬੇਨ ਪਟੇਲ ਨੇ ਲਖਨਊ ਸਥਿਤ ਰਾਜ ਭਵਨ ਵਿੱਚ ਅੱਜ ਜਾਰੀ ਕੀਤੀ। ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਖੁਦਮੁਖਤਿਆਰੀ ਸੰਸਥਾ ਵਿਗਿਆਨ ਪ੍ਰਸਾਰ ਦੁਆਰਾ ਇਸ ਪੁਸਤਕ ਦਾ ਪ੍ਰਕਾਸ਼ਨ ਕੀਤਾ ਗਿਆ ਹੈ। ਵਿਗਿਆਨ ਪ੍ਰਸਾਰ ਦੇ ਡਾਇਰੈਕਟਰ ਡਾ. ਨਕੁੱਲ ਪਾਰਾਸ਼ਰ ਅਤੇ ਇਸ ਸੰਸਥਾ ਦੇ ਹੀ ਪ੍ਰਕਾਸ਼ਨ ਵਿਭਾਗ ਦੇ ਮੁੱਖੀ ਨਿਮਿਸ਼ ਕਪੂਰ ਇਸ ਪੁਸਤਕ ਦੇ ਕ੍ਰਮਵਾਰ ਪਮੁੱਖ ਸੰਪਾਦਕ ਅਤੇ ਸੰਪਾਦਕ ਹਨ।

 

ਤੇਰ੍ਹਾਂ ਅਧਿਆਵਾਂ ਵਿੱਚ ਪ੍ਰਕਾਸ਼ਿਤ ਇਸ ਪੁਸਤਕ ਵਿੱਚ ਕੋਰੋਨਾ ਵਾਇਰਸ ਦੇ ਬਾਰੇ ਵਿੱਚ ਵਿਸਤਾਰ ਪੂਰਬਕ ਜਾਣਕਾਰੀ ਸਾਇੰਸ ਕਾਰਟੂਨਸ (ਸਾਇੰਟੂਨਸ) ਦੇ ਜ਼ਰੀਏ ਪੇਸ਼ ਕੀਤੀ ਗਈ ਹੈ। ਪੁਸਤਕ ਵਿੱਚ ਮਹਾਮਾਰੀ ਤੋਂ ਲੈ ਕੇ ਆਲਮੀ ਮਹਾਮਾਰੀ, ਕੋਵਿਡ-19 ਅਤੇ ਇਸ ਨਾਲ ਜੁੜੇ ਲੱਛਣਾਂ, ਬਿਮਾਰੀ ਦੀ ਰੋਕਥਾਮ ਅਤੇ ਸਾਵਧਾਨੀਆਂ ਦਾ ਸਾਇੰਟੂਨਸ ਦੇ ਮਾਧਿਅਮ ਨਾਲ ਰੋਚਕ ਚਿਤਰਣ ਕੀਤਾ ਗਿਆ ਹੈ।

 

 

 

ਵਿਗਿਆਨਕ ਕਾਰਟੂਨਸ ਨੂੰ ਸਾਇੰਟੂਨਸ ਕਿਹਾ ਜਾਂਦਾ ਹੈ। ਸਾਇੰਟੂਨਸ ਦੇ ਮਾਧਿਅਮ ਨਾਲ ਵਿਗਿਆਨ ਨਾਲ ਜੁੜੇ ਜਟਿਲ ਤੱਥਾਂ ਨੂੰ ਵੀ ਆਮ ਲੋਕਾਂ ਦੇ ਲਈ ਬੇਹੱਦ ਰੋਚਕ ਅਤੇ ਹਲਕੇ-ਫੁਲਕੇ ਅੰਦਾਜ਼ ਵਿੱਚ ਪੇਸ਼ ਕਰਨ ਦਾ ਯਤਨ ਕੀਤਾ ਜਾਂਦਾ ਹੈ।ਇਸ ਵਿੱਚ ਨਵੀਂ ਖੋਜ,ਵਿਭਿੰਨ ਵਿਗਿਆਨਕ ਵਿਸ਼ੇ,ਡੇਟਾ ਅਤੇ ਵਿਗਿਆਨ ਅਧਾਰਿਤ ਧਾਰਨਾ ਸ਼ਾਮਲ ਹੈ।ਸਾਇੰਟੂਨਸ 'ਤੇ ਅਧਾਰਿਤ ਕੇਂਦ੍ਰਿਤ ਵੈੱਬਸਾਈਟ www.scientoon.com 'ਤੇ ਹੋਰ ਬਹੁਤ ਸਾਰੇ ਵਿਸ਼ਿਆਂ ਨਾਲ ਜੁੜੇ ਸਾਇੰਸ ਕਾਰਟੂਨਸ ਦੇਖੇ ਜਾ ਸਕਦੇ ਹਨ। ਸਾਇੰਟੂਨਸ ਦੇ ਮਾਮਲੇ ਵਿੱਚ ਭਾਰਤ ਵਿਸ਼ਵ ਵਿੱਚ ਚੋਟੀ ਦਾ ਸਥਾਨ ਰੱਖਦਾ ਹੈ। ਦੇਸ਼-ਵਿਦੇਸ਼ ਦੀਆ ਕਈ ਯੂਨੀਵਰਸਿਟੀਆਂ ਅਤੇ ਸੰਸਥਾਨਾਂ ਵਿੱਚ ਐੱਮਐੱਸਸੀ ਸਿਲੇਬਸ ਵਿੱਚ ਸਾਇੰਟੂਨਸ ਦਾ ਅਧਿਐਨ ਕਰਾਇਆ ਜਾਂਦਾ ਹੈ।"ਬਾਏ-ਬਾਏ ਕੋਰੋਨਾ" ਪੁਸਤਕ ਵਿੱਚ ਸ਼ਾਮਲ ਇੱਕ ਅਧਿਆਏ ਆਰਟ ਆਵ ਲਿਵਿੰਗ ਵਿਦ ਕੋਰੋਨਾ (Art of Living with Corona) ਹੈ, ਜਿਸ ਵਿੱਚ ਕੋਰੋਨਾ ਵਾਇਰਸ ਤੋਂ ਬਚਾਅ ਦੇ ਲਈ ਸਾਇੰਸ ਕਾਰਟੂਨਸ ਦੇ ਜ਼ਰੀਏ ਉਨ੍ਹਾਂ ਸਾਵਧਾਨੀਆਂ ਦੇ ਬਾਰੇ ਵਿੱਚ ਦੱਸਿਆ ਗਿਆ ਹੈ, ਜਿਨ੍ਹਾਂ 'ਤੇ ਘਰ ਤੋਂ ਬਾਹਰ ਸ਼ਾਪਿੰਗ ਜਾਂ ਫਿਰ ਹੋਰਨਾਂ ਕੰਮਾਂ ਦੇ ਲਈ ਜਾਣ 'ਤੇ ਅਮਲ ਕਰਨਾ ਜ਼ਰੂਰੀ ਹੈ।

 

ਇਹ ਜਾਣੇ-ਪਹਿਚਾਣੇ ਸਾਇਸਟੂਨਸ ਪ੍ਰਦੀਪ ਕੇ. ਸ੍ਰੀਵਾਸਤਵ ਦੁਆਰਾ ਲਿਖੀ ਗਈ ਹੈ। ਲਖਨਊ ਸਥਿਤ ਸੀਐੱਸਆਈਆਰ-ਸੈਂਟਰਲ ਡਰੱਗ ਰਿਸਰਚ ਇੰਸਟੀਟਿਊਟ ਵਿੱਚ ਸੀਨੀਅਰ ਪ੍ਰਿੰਸੀਪਲ ਵਿਗਿਆਨੀ ਦੇ ਅਹੁਦੇ 'ਤੇ ਰਹੇ ਪ੍ਰਦੀਪ ਕੇ. ਸ੍ਰੀਵਾਸਤਵ ਨੇ ਦੱਸਿਆ ਕਿ "ਇਸ ਪੁਸਤਕ ਦਾ ਮੂਲ ਉਦੇਸ਼ ਲੋਕਾਂ ਨੂੰ ਆਕਰਸ਼ਕ ਤਰੀਕੇ ਨਾਲ ਕੋਵਿਡ-19 ਤੋਂ ਜਾਣੂ ਕਰਾਉਣਾ ਹੈ। ਮੈਂ ਕੁਝ ਸਾਇੰਟੂਨਸ ਤਿਆਰ ਕੀਤੇ ਅਤੇ ਉਨ੍ਹਾਂ ਨੂੰ ਆਪਣੀ ਫੇਸਬੁੱਕ 'ਤੇ ਪੋਸਟ ਕੀਤਾ ਸੀ। ਡਾ. ਨਕੁੱਲ ਪਾਰਾਸ਼ਰ (ਡਾਇਰੈਕਟਰ, ਵਿਗਿਆਨ ਪ੍ਰਸਾਰ) ਨੇ ਉਨ੍ਹਾਂ ਨੂੰ ਦੇਖਿਆ ਅਤੇ ਕੋਰੋਨਾ ਵਾਇਰਸ 'ਤੇ ਸਾਇੰਟੂਨਸ ਦੀ ਇੱਕ ਪੁਸਤਕ ਵਿਕਸਿਤ ਕਾਰਨ ਦਾ ਵਿਚਾਰ ਦਿੱਤਾ। ਮੈਂ ਸ਼ੁਰੂ ਵਿੱਚ 50 ਪੰਨਿਆਂ ਦੀ ਪੁਸਤਕ ਦੀ ਯੋਜਨਾ ਜਨਾ ਬਣਾਈ ਸੀ, ਕਿਉਂਕਿ ਮੈਂ ਇਸ ਪਰਿਯੋਜਨਾ 'ਤੇ ਇਕੱਲਾ ਕੰਮ ਕਰ ਰਿਹਾ ਸੀ। ਲੇਕਿਨ, ਵਿਸ਼ੇ ਦੀ ਵਿਆਪਕਤਾ ਦਾ ਅਹਿਸਾਸ ਹੋਣ ਤੋਂ ਬਾਅਦ, ਮੈਂ ਦੂਜੇ ਲੋਕਾਂ ਤੋਂ ਯੋਗਦਾਨ ਲੈਣ ਦਾ ਫੈਸਲਾ ਕੀਤਾ। ਇਸ ਤਰ੍ਹਾ, ਕੁੱਲ 220 ਪੰਨਿਆਂ ਦੀ ਪੁਸਤਕ ਹੋਈ ਹੈ।"

 

ਪ੍ਰਦੀਪ ਕੇ. ਸ੍ਰੀਵਾਸਤਵ ਦੇ ਇਲਾਵਾ, ਇਸ ਪੁਸਤਕ ਵਿੱਚ ਗੋਆ ਦੇ ਮਡਗਾਓ ਸਥਿਤ ਪਾਰਵਤੀ ਬਾਈ ਚੌਗਲੇ ਕਾਲਜ ਦੇ ਵਿਦਆਰਥੀਆਂ- ਕਲੀਸ਼ਾ ਇਨੈਸਿਆ ਕੋਐੱਲਹੋ ਈ ਕੋਸਟਾ, ਦਾ ਕੋਸਟਾ ਮਾਰੀਯਾ, ਸਾਈਮਰੈਨ ਬਲੌਸਮ, ਪਿਅੰਕਾ ਸ਼ੰਕੇ,ਸਾਮਾਦਿਰਨੀ ਪਾਇੰਗਾਂਕਰ, ਸੇਲਿਸਯਾ ਸੈਵਿਆ ਦਾ ਕੋਸਟਾ ਅਤੇ ਪ੍ਰਥਮੇਸ਼ ਪੀ ਸ਼ੇਤਗਾਂਵਕਰ ਨੇ ਵੀ ਕੋਰੋਨਾ ਵਾਇਰਸ 'ਤੇ ਸਾਇੰਟੂਨਸ ਬਣਾਉਣ ਵਿੱਚ ਯੌਗਦਾਨ ਦਿੱਤਾ ਹੈ। ਇਸ ਦੇ ਇਲਾਵਾ, ਗੁਜਰਾਤ ਦੇ ਸਕੂਲ ਅਧਿਆਪਕ ਵਿਸ਼ਾਲ ਮੁਲਿਯਾ ਦਾ ਵੀ ਇਸ ਪੁਸਤਕ ਵਿੱਚ ਅਹਿਮ ਯੋਗਦਾਨ ਹੈ।

 

ਵਿਗਿਆਨ ਪ੍ਰਸਾਰ ਦੇ ਡਾਇਰੈਕਟਰ ਡਾ. ਨਕੁੱਲ ਪਾਰਾਸ਼ਰ ਨੇ ਕਿਹਾ ਹੈ ਕਿ "ਕਿਸੇ ਤੱਥ ਜਾਂ  ਕਥਾ ਸਾਹਿਤ ਦੀ ਸਚਿੱਤਰ ਪੇਸ਼ਕਾਰੀ ਹਮੇਸ਼ਾ ਪਾਠਕਾਂ ਦਾ ਧਿਆਨ ਬਣਾਏ ਰੱਖਣ ਦਾ ਸਭ ਤੋਂ ਸ਼ਕਤੀਸ਼ਾਲੀ ਮਾਧਿਅਮ ਰਹੀ ਹੈ। ਸੰਚਾਰ ਦੇ ਗ੍ਰਾਫਿਕਸ ਅਧਾਰਿਤ ਕਾਰਟੂਨਾਂ ਨੂੰ ਹਮੇਸ਼ਾ ਪਸੰਦ ਕੀਤਾ ਗਿਆ ਹੈ।ਸਾਇੰਟੂਨਸ ਦੇ ਖੇਤਰ ਵਿੱਚ, ਡਾ. ਪ੍ਰਦੀਪ ਸ਼੍ਰੀਵਾਸਤਵ ਦੀ "ਬਾਏ-ਬਾਏ ਕੋਰੋਨਾ", ਆਪਣੇ ਪ੍ਰਾਸੰਗਿਕ ਵਿਸ਼ੇ ਦੇ ਰੂਪ ਵਿੱਚ ਅਲੱਗ ਸਥਾਨ ਰੱਖਦੀ ਹੈ, ਜਿਸ ਨੂੰ ਕਾਰਟੂਨ ਦੇ ਰੂਪ ਪੇਸ਼ ਕਰਨਾ ਇੱਕ ਮਹੱਤਵਪੂਰਨ ਪਹਿਲ ਹੈ। ਸਾਇੰਟੂਨਸ ਦਾ ਇਹ ਸੰਗ੍ਰਹਿ ਇੱਕ ਬਹੁਤ ਹੀ ਪ੍ਰਾਸੰਗਿਕ ਦੌਰ ਵਿੱਚ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਵਾਸਤਵ ਵਿੱਚ, ਇਹ ਬਹੁਉਡੀਕ ਪੁਸਤਕ ਹੈ।"

 

ਵਿਗਿਆਨ ਪ੍ਰਸਾਰ ਵਿੱਚ ਪ੍ਰਕਾਸ਼ਨ ਵਿਭਾਗ ਦੇ ਮੁੱਖੀ ਨਿਮਿਸ਼ ਕਪੂਰ ਨੇ ਕਿਹਾ ਹੈ ਕਿ "ਵਿਗਿਆਨ ਪ੍ਰਸਾਰ ਕਿਰਿਆਸ਼ੀਲ ਰੂਪ ਨਾਲ ਵਿਗਿਆਨ ਅਧਾਰਿਤ ਪੁਸਤਕਾਂ ਦਾ ਪ੍ਰਕਾਸ਼ਨ ਕਰ ਰਿਹਾ ਹੈ। ਕਾਰਟੂਨਸ ਦੇ ਜ਼ਰੀਏ ਕੋਰੋਨਾ ਵਾਇਰਸ ਨੂੰ ਸਮਝਣ ਦੇ ਲਈ "ਬਾਏ-ਬਾਏ ਕੋਰੋਨਾ" ਦਾ ਪ੍ਰਕਾਸ਼ਨ ਢੁਕਵੇਂ ਸਮੇਂ 'ਤੇ ਕੀਤਾ ਜਾ ਰਿਹਾ ਹੈ। ਬਚਾਅ ਦੇ ਲਈ ਜਾਗਰੂਕਤਾ ਅਹਿਮ ਹੈ, ਜੋ ਸਾਨੂੰ ਮਹਾਮਾਰੀ ਤੋਂ ਬਚਾ ਸਕਦੀ ਹੈ।"

 

ਭਾਰਤ ਵਿੱਚ ਪੁਸਤਕ ਦਾ ਲੋਕ ਅਰਪਣ ਹੋਣ ਤੋਂ ਬਾਅਦ ਇਹ ਪੁਸਤਕ ਬ੍ਰਾਜ਼ੀਲ ਦੇ ਸਾਓ ਪੌਲੋ ਵਿੱਚ ਆਯੋਜਿਤ ਇੱਕ ਹੋਰ ਪ੍ਰੋਗਰਾਮ ਵਿੱਚ ਵੀ ਬ੍ਰਾਜ਼ੀਲ ਇੰਡੀਆ ਨੈੱਟਵਰਕ ਦੁਆਰਾ ਲੋਕ ਅਰਪਣ ਕੀਤੀ ਜਾਵੇਗੀ। ਬ੍ਰਾਜ਼ੀਲ ਵਿੱਚ ਬੋਲੀ ਜਾਣ ਵਾਲੀ ਪੁਰਤਗਾਲੀ ਭਾਸ਼ਾ ਵਿੱਚ ਇਸ ਪੁਸਤਕ ਦੇ ਪ੍ਰਕਾਸ਼ਨ ਦੀ ਯੋਜਨਾ ਹੈ।

 

ਪ੍ਰਕਾਸ਼ਕਾਂ ਦੀ ਯੋਜਨਾ ਇਸ ਪੁਸਤਕ ਦਾ 3ਡੀ ਸੰਸਕਰਣ ਲਿਆਉਣ ਦੀ ਵੀ ਹੈ, ਤਾਕਿ ਬੋਲਦੇ ਹੋਏ ਸਾਇੰਟੂਨਸ ਨੂੰ ਵਿਭਿੰਨ ਭਾਸ਼ਾਵਾਂ ਵਿੱਚ ਭਾਰਤ ਅਤੇ ਵਿਦੇਸ਼ਾਂ ਵਿੱਚ ਪਹੁੰਚਾਇਆ ਜਾ ਸਕੇ ਅਤੇ ਇਸ ਦਾ ਉਪਯੋਗ ਕੋਰੋਨਾ ਵਾਇਰਸ ਦੇ ਖ਼ਿਲਾਫ਼ ਦੁਨੀਆ ਭਰ ਵਿੱਚ ਜਾਗਰੂਕਤਾ ਦੇ ਪ੍ਰਸਾਰ ਦੇ ਲਈ ਕੀਤਾ ਜਾ ਸਕੇ।

 

 

 

ਈ-ਬੁੱਕ ਲਈ ਇੱਥੇ ਕਲਿੱਕ ਕਰੋ:

 

                                                         *****

ਐੱਨਬੀ/ਕੇਜੀਐੱਸ/ (ਵਿਗਿਆਨ ਪ੍ਰਸਾਰ)



(Release ID: 1668672) Visitor Counter : 196