ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਅਪਰੇਸ਼ਨ "ਮੇਰੀ ਸਹੇਲੀ" ਦੀ ਸ਼ੁਰੂਆਤ ਕੀਤੀ
“ਮੇਰੀ ਸਹੇਲੀ” ਪਹਿਲ ਟ੍ਰੇਨਾਂਵਿੱਚ ਸਫਰ ਕਰਨ ਵਾਲੀਆਂ ਮਹਿਲਾਵਾਂ ਦੀ ਸੁਰੱਖਿਆ ‘ਤੇ ਕੇਂਦ੍ਰਿਤ ਕਾਰਵਾਈ ਲਈ ਕੀਤੀ ਗਈ ਹੈ
ਸਾਰੇ ਜ਼ੋਨਾਂ ਵਿੱਚ ਸੰਚਾਲਨ ਗਤੀ ਹਾਸਲ ਕਰ ਰਿਹਾ ਹੈ
Posted On:
29 OCT 2020 7:06PM by PIB Chandigarh
ਭਾਰਤੀ ਰੇਲਵੇ ਨੇ ਸਾਰੇ ਜ਼ੋਨ ਵਿੱਚਮਹਿਲਾਵਾਂ ਦੀ ਸੁਰੱਖਿਆ 'ਤੇ ਕੇਂਦ੍ਰਿਤ ਕਾਰਵਾਈ ਲਈ 'ਮੇਰੀ ਸਹੇਲੀ' ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਉਦੇਸ਼ ਨਾਲ ਟ੍ਰੇਨਾਂਵਿੱਚ ਸਫਰ ਕਰਨ ਵਾਲੀਆਂ ਮਹਿਲਾ ਯਾਤਰੀਆਂ ਨੂੰ ਆਪਣੀ ਯਾਤਰਾ ਦੀ ਸ਼ੁਰੂਆਤ ਤੋਂ ਲੈ ਕੇ ਮੰਜ਼ਿਲ ਸਟੇਸ਼ਨ ਤੱਕ ਦੀ ਯਾਤਰਾ ਲਈ ਬਚਾਅ ਅਤੇ ਸੁਰੱਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ।
ਆਰਪੀਐੱਫ ਦੀ ਇੱਕ ਪਹਿਲ,ਰਣਨੀਤੀ ਮਹਿਲਾ ਯਾਤਰੀਆਂ ਨਾਲ ਆਰਪੀਐੱਫ ਦੀ ਮਹਿਲਾ ਕਰਮਚਾਰੀਆਂ ਦੁਆਰਾ ਗੱਲਬਾਤ ਕਰਨਾ ਹੈ, ਖ਼ਾਸਕਰਕੇ ਉਨ੍ਹਾਂ ਨਾਲ ਜੋ ਸ਼ੁਰੂਆਤੀ ਸਟੇਸ਼ਨ ਤੋਂ ਇਕੱਲੇ ਯਾਤਰਾ ਕਰ ਰਹੀਆਂ ਹਨ। ਇਨ੍ਹਾਂ ਮਹਿਲਾ ਯਾਤਰੀਆਂ ਨੂੰ ਯਾਤਰਾ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਰੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕੋਚ ਵਿੱਚ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਜਾਂ ਉਹ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਦੇ ਹੋਏ 182 ਡਾਇਲ ਕਰਨ ਲਈ ਕਿਹਾ ਜਾਂਦਾ ਹੈ। ਆਰਪੀਐੱਫ ਟੀਮ ਸਿਰਫ ਮਹਿਲਾ ਦੇ ਸੀਟ ਨੰਬਰ ਇਕੱਠੀ ਕਰਦੀ ਹੈ ਅਤੇ ਉਨ੍ਹਾਂ ਨੂੰ ਰਸਤੇ ਵਿੱਚਲੇ ਰੁਕਣ ਵਾਲੇ ਸਟੇਸ਼ਨਾਂ ਦੀ ਜਾਣਕਾਰੀ ਦਿੰਦੀ ਹੈ। ਰਸਤੇ ਵਿੱਚਲੇ ਸਟੇਸ਼ਨਾਂ 'ਤੇ ਪਲੈਟਫਾਰਮ ਡਿਊਟੀ ਆਰਪੀਐੱਫ ਦੇ ਕਰਮਚਾਰੀ ਸਬੰਧਿਤ ਕੋਚਾਂ ਅਤੇ ਬਰਥਾਂ 'ਤੇ ਨਿਰੰਤਰ ਨਜ਼ਰ ਰੱਖਦੇ ਹਨ ਅਤੇ ਜੇ ਲੋੜ ਪੈਣ 'ਤੇ ਮਹਿਲਾ ਯਾਤਰੀਆਂ ਨਾਲ ਗੱਲਬਾਤ ਕਰਦੇ ਹਨ। ਆਰਪੀਐੱਫ / ਆਰਪੀਐੱਸਐੱਫ ਕਰਮਚਾਰੀ ਜੋ ਰੇਲ ਵਿੱਚ ਮੌਜੂਦ ਹਨ ਡਿਊਟੀ ਦੀ ਮਿਆਦ ਦੇ ਦੌਰਾਨ ਸਾਰੇ ਕੋਚਾਂ / ਬਰਥ ਨੂੰ ਵੀ ਕਵਰ ਕਰਦੇ ਹਨ।
ਮੰਜ਼ਿਲ 'ਤੇ ਆਰਪੀਐੱਫ ਟੀਮਾਂ ਪਛਾਣੇ ਮਹਿਲਾ ਯਾਤਰੀਆਂ ਤੋਂ ਫੀਡਬੈਕ ਇਕੱਠੀ ਕਰਦੀਆਂ ਹਨ। ਫੀਡਬੈਕ ਦਾ ਫਿਰ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਅਤੇ ਸੁਧਾਰਾਤਮਕ ਕਿਰਿਆ, ਜੇ ਕੋਈ ਹੋਵੇ ਤਾਂ ਕੀਤੀ ਜਾਂਦੀ ਹੈ। ਜੇ "ਮੇਰੀ ਸਹੇਲੀ" ਪਹਿਲ ਅਧੀਨ ਆਉਂਦੀ ਟ੍ਰੇਨ ਤੋਂ ਕੁਝ ਪਰੇਸ਼ਾਨੀ ਦੀ ਕਾਲ ਆਉਂਦੀ ਹੈ, ਤਾਂ ਕਾਲ ਦੇ ਨਿਪਟਾਰੇ ਦੀ ਨਿਗਰਾਨੀ ਸੀਨੀਅਰ ਅਧਿਕਾਰੀਆਂ ਦੇ ਪੱਧਰ 'ਤੇ ਕੀਤੀ ਜਾਂਦੀ ਹੈ।
“ਮੇਰੀ ਸਹੇਲੀ” ਪਹਿਲ ਦੱਖਣੀ ਪੂਰਬੀ ਰੇਲਵੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਸਤੰਬਰ 2020 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਔਰਤ ਯਾਤਰੀਆਂ ਦੇ ਉਤਸ਼ਾਹਜਨਕ ਹੁੰਗਾਰੇ ਤੋਂ ਬਾਅਦ, ਇਸ ਨੂੰ 17.10.2020 ਤੋਂ ਸਾਰੇ ਜ਼ੋਨਾਂ ਅਤੇ ਕੇਆਰਸੀਐੱਲ ਤੱਕ ਵਿਸਤ੍ਰਿਤ ਕੀਤਾ ਗਿਆ। ਇਹ ਅਪਰੇਸ਼ਨ ਹੁਣ ਗਤੀ ਹਾਸਲ ਕਰ ਰਿਹਾ ਹੈ।
*****
ਡੀਜੇਐੱਨ
(Release ID: 1668671)
Visitor Counter : 207