ਵਿੱਤ ਮੰਤਰਾਲਾ
ਆਮਦਨ ਕਰ ਵਿਭਾਗ ਨੇ ਤਾਮਿਲਨਾਡੂ ਵਿੱਚ ਛਾਪੇਮਾਰੀ ਕੀਤੀ
Posted On:
29 OCT 2020 12:10PM by PIB Chandigarh
ਆਮਦਨ ਕਰ ਵਿਭਾਗ ਨੇ 28—10—2020 ਨੂੰ ਕੋਇੰਬਟੂਰ , ਈਰੋਡ , ਚੇਨੱਈ ਅਤੇ ਨਮਾਕੱਲ ਦੇ ਇੱਕ ਗਰੁੱਪ ਤੇ ਉਹਨਾਂ ਦੇ ਸਾਥੀਆਂ ਜਿਹਨਾਂ ਵਿੱਚ ਇੱਕ ਸਿਵਲ ਕੰਟਰੈਕਟਰ ਵੀ ਸ਼ਾਮਲ ਹੈ ਤੇ ਛਾਪੇਮਾਰੀ ਕੀਤੀ । ਇਹ ਗਰੁੱਪ ਵਿਦਿਅਕ ਸੰਸਥਾਵਾਂ ਚਲਾ ਰਿਹਾ ਹੈ । ਛਾਪੇਮਾਰੀ ਇਹ ਸੂਚਨਾ ਮਿਲਣ ਤੇ ਕੀਤੀ ਗਈ ਕਿ ਵਿਦਿਆਰਥੀਆਂ ਕੋਲੋਂ ਲਈਆਂ ਗਈਆਂ ਫੀਸਾਂ ਨੂੰ ਖਾਤਿਆਂ ਦੀਆਂ ਰੈਗੂਲਰ ਕਿਤਾਬਾਂ ਵਿੱਚ ਦਰਜ ਨਹੀਂ ਕੀਤਾ ਜਾਂਦਾ । ਛਾਪੇਮਾਰੀ ਦੌਰਾਨ ਮਿਲੇ ਸਬੂਤਾਂ ਤੋਂ ਪਤਾ ਲਗਦਾ ਹੈ ਕਿ ਫੀਸਾਂ ਨੂੰ ਦਬਾਉਣ ਬਾਰੇ ਲਗਾਏ ਗਏ ਦੋਸ਼ ਸੱਚ ਹਨ ਅਤੇ ਬੇਹਿਸਾਬੀਆਂ ਰਸੀਦਾਂ ਟਰਸਟੀਆਂ ਦੇ ਵਿਅਕਤੀਗਤ ਖਾਤਿਆਂ ਵਿੱਚ ਪਾ ਦਿੱਤੇ ਜਾਂਦੇ ਸਨ , ਜੋ ਬਾਅਦ ਵਿੱਚ ਇੱਕ ਕੰਪਨੀ ਰਾਹੀਂ ਰਿਅਲ ਇਸਟੇਟ ਵਿੱਚ ਨਿਵੇਸ਼ ਕੀਤੇ ਜਾਂਦੇ ਹਨ । ਕੰਪਨੀ ਦੇ ਹੋਰ ਭਾਈਵਾਲਾਂ ਵਿੱਚ ਤੀਰੂਪੁਰ ਤੋਂ ਇੱਕ ਆਰਕੀਟੈਕਟ ਤੇ ਇੱਕ ਕਪੜਾ ਵਪਾਰੀ ਵੀ ਸ਼ਾਮਲ ਹੈ । ਛਾਪੇਮਾਰੀ ਦੌਰਾਨ ਫੜੇ ਗਏ ਇਲੈਕਟ੍ਰੋਨਿਕ ਯੰਤਰਾਂ ਨੂੰ ਪਰਖਿਆ ਜਾ ਰਿਹਾ ਹੈ ।
ਨਮਾਕੱਲ ਤੋਂ ਸਿਵਲ ਕੰਟਰੈਕਟਰਸ ਦੇ ਕੇਸ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ ਕਿਰਤੀ ਚਾਰਜੇਸ , ਸਮੱਗਰੀ ਖਰੀਦ ਤਹਿਤ ਬੋਗਸ ਖਰਚੇ ਪਾਏ ਗਏ ਹਨ ।
ਛਾਪੇਮਾਰੀ ਵਿੱਚ ਤਕਰੀਬਨ 150 ਕਰੋੜ ਦੇ ਬੇਹਿਸਾਬਾ ਨਿਵੇਸ਼ ਅਤੇ ਪੈਸੇ ਦਾ ਲੈਣ ਦੇਣ ਸਾਹਮਣੇ ਆਇਆ ਹੈ । ਪੰਜ ਕਰੋੜ ਨਕਦ ਰਾਸ਼ੀ ਵੀ ਕਬਜ਼ੇ ਵਿੱਚ ਲਈ ਗਈ ਹੈ । ਕੁਝ ਲੋਕਰਾਂ ਨੂੰ ਅਜੇ ਖੋਲਿਆ ਜਾਣਾ ਬਾਕੀ ਹੈ । ਛਾਪੇਮਾਰੀ ਜਾਰੀ ਹੈ ।
ਆਰ ਐੱਮ / ਕੇ ਐੱਮ ਐੱਨ
(Release ID: 1668521)
Visitor Counter : 168