ਜਹਾਜ਼ਰਾਨੀ ਮੰਤਰਾਲਾ
ਜ਼ਹਾਜ਼ਰਾਨੀ ਮੰਤਰਾਲੇ ਨੇ ਜਨਤਕ ਸੁਝਾਵਾਂ ਲਈ "ਤੱਟਵਰਤੀ ਜ਼ਹਾਜ਼ਰਾਨੀ ਬਿੱਲ, 2020" ਦਾ ਖਰੜਾ ਜਾਰੀ ਕੀਤਾ
प्रविष्टि तिथि:
29 OCT 2020 4:43PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਪ੍ਰਸ਼ਾਸਨ ਵਿਚ ਲੋਕਾਂ ਦੀ ਭਾਗੀਦਾਰੀ ਅਤੇ ਪਾਰਦਰਸ਼ਤਾ ਵਧਾਉਣ ਲਈ, ਜ਼ਹਾਜ਼ਰਾਨੀ ਮੰਤਰਾਲੇ ਨੇ ਹਿਤਧਾਰਕਾਂ ਅਤੇ ਆਮ ਲੋਕਾਂ ਦੇ ਸੁਝਾਵਾਂ ਲਈ ਤੱਟਵਰਤੀ ਜ਼ਹਾਜ਼ਰਾਨੀ ਬਿੱਲ, 2020 ਦਾ ਖਰੜਾ ਜਾਰੀ ਕੀਤਾ ਹੈ।
ਦੇਸ਼ ਵਿੱਚ ਜਿਵੇਂ-ਜਿਵੇਂ ਜਹਾਜ਼ਰਾਨੀ ਖੇਤਰ ਵਧਦਾ ਅਤੇ ਵਿਕਸਤ ਹੁੰਦਾ ਹੈ, ਤੱਟੀ ਜ਼ਹਾਜ਼ਰਾਨੀ ਬਾਰੇ ਇੱਕ ਵੱਖਰਾ ਕਾਨੂੰਨ ਬਣਾਉਣ ਦੀ ਲੋੜ ਮਹਿਸੂਸ ਕੀਤੀ ਗਈ, ਜੋ ਇਸ ਨੂੰ ਟ੍ਰਾਂਸਪੋਰਟ ਲੜੀ ਦਾ ਇੱਕ ਅਨਿੱਖੜਵਾਂ ਅੰਗ ਮੰਨਦੀ ਹੈ ਅਤੇ ਭਾਰਤੀ ਜਹਾਜ਼ਰਾਨੀ ਉਦਯੋਗ ਦੀਆਂ ਮੰਗਾਂ ਦੀ ਪੂਰਤੀ ਲਈ ਸੈਕਟਰ ਦੀਆਂ ਨੀਤੀਆਂ ਦੀਆਂ ਤਰਜੀਹਾਂ ਨੂੰ ਮਾਨਤਾ ਦਿੰਦੀ ਹੈ। ਇਸ ਬਿੱਲ ਦਾ ਖਰੜਾ ਤਿਆਰ ਕਰਦੇ ਸਮੇਂ, ਆਲਮੀ ਸਰਬੋਤਮ ਅਭਿਆਸਾਂ 'ਤੇ ਵੀ ਵਿਚਾਰ ਕੀਤਾ ਗਿਆ ਹੈ।
ਜਹਾਜ਼ਰਾਨੀ ਮੰਤਰਾਲੇ ਨੇ ਵਪਾਰਕ ਐਕਟ, 1958 ਦੇ ਭਾਗ ਚੌਥੇ ਦੇ ਬਦਲੇ ਤੱਟਵਰਤੀ ਜਹਾਜ਼ਰਾਨੀ ਬਿੱਲ, 2020 ਦਾ ਖਰੜਾ ਤਿਆਰ ਕੀਤਾ ਹੈ। ਬਿੱਲ ਦੀਆਂ ਕੁਝ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:
- ਤੱਟਵਰਤੀ ਜਹਾਜ਼ਰਾਨੀ ਅਤੇ ਤੱਟਵਰਤੀ ਪਾਣੀ ਦੀ ਪਰਿਭਾਸ਼ਾ ਦਾ ਵਿਸਥਾਰ ਕੀਤਾ ਗਿਆ ਹੈ।
- ਤੱਟਵਰਤੀ ਵਪਾਰ ਲਈ ਭਾਰਤੀ ਝੰਡਾਬਰਦਾਰ ਜਹਾਜ਼ਾਂ ਲਈ ਵਪਾਰ ਲਾਇਸੈਂਸ ਦੀ ਜ਼ਰੂਰਤ ਨੂੰ ਖ਼ਤਮ ਕਰਨ ਦਾ ਪ੍ਰਸਤਾਵ ਹੈ।
- ਇਹ ਬਿੱਲ ਇੱਕ ਮੁਕਾਬਲੇਬਾਜ਼ੀ ਵਾਲਾ ਮਾਹੌਲ ਬਣਾਉਣ ਅਤੇ ਆਵਾਜਾਈ ਦੀਆਂ ਲਾਗਤਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰਦਾ ਹੈ, ਜਦਕਿ ਭਾਰਤੀ ਸਮੁੰਦਰੀ ਜਹਾਜ਼ਾਂ ਨੂੰ ਜਹਾਜ਼ਰਾਨੀ ਵਿੱਚ ਆਪਣਾ ਹਿੱਸਾ ਵਧਾਉਣ ਲਈ ਉਤਸ਼ਾਹਤ ਕਰਦਾ ਹੈ।
- ਇਸ ਬਿੱਲ ਵਿਚ ਤੱਟਵਰਤੀ ਸਮੁੰਦਰੀ ਆਵਾਜਾਈ ਨੂੰ ਅੰਦਰੂਨੀ ਜਲ ਮਾਰਗਾਂ ਨਾਲ ਜੋੜਨ ਦਾ ਪ੍ਰਸਤਾਵ ਵੀ ਦਿੱਤਾ ਗਿਆ ਹੈ।
- ਇੱਕ ਰਾਸ਼ਟਰੀ ਤੱਟਵਰਤੀ ਅਤੇ ਅੰਦਰੂਨੀ ਜਹਾਜ਼ਰਾਨੀ ਦੀ ਰਣਨੀਤਕ ਯੋਜਨਾ ਦਾ ਪ੍ਰਬੰਧ ਕੀਤਾ ਗਿਆ ਹੈ।
ਬਿੱਲ ਦਾ ਖਰੜਾ ਜਹਾਜ਼ਰਾਨੀ ਮੰਤਰਾਲੇ ਦੀ ਵੈਬਸਾਈਟ 'ਤੇ ਅਪਲੋਡ ਕੀਤਾ ਗਿਆ ਹੈ। ਨਾਗਰਿਕ 06.11.2020 ਤੱਕ coastalshipping2020[at]gmail[dot]com 'ਤੇ ਬਿੱਲ ਦੇ ਖਰੜੇ ਸੰਬੰਧੀ ਆਪਣੇ ਸੁਝਾਅ ਅਤੇ ਵਿਚਾਰ ਭੇਜ ਸਕਦੇ ਹਨ।
****
ਵਾਈਬੀ/ਏਪੀ/ਜੇਕੇ
(रिलीज़ आईडी: 1668512)
आगंतुक पटल : 297