ਰੱਖਿਆ ਮੰਤਰਾਲਾ
ਇੰਡੀਅਨ ਆਰਮੀ ਨੇ ਬੁਨਿਆਦੀ ਢਾਂਚੇ ਦੇ ਪ੍ਰਬੰਧਨ ਲਈ ਇਕ ਸਾਫਟਵੇਅਰ ਲਾਂਚ ਕੀਤਾ
Posted On:
29 OCT 2020 12:50PM by PIB Chandigarh
ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਬਹੁਤ ਸਾਰੇ ਸੈਨਿਕ ਅਦਾਰਿਆਂ ਵਿੱਚ ਮਹੱਤਵ ਦਿੱਤਾ ਗਿਆ ਹੈ। ਜਿਸ ਦੇ ਤਹਿਤ ਆਜ਼ਾਦੀ ਤੋਂ ਪਹਿਲਾਂ ਦੇ ਯੁੱਗ ਦੀਆਂ ਪੁਰਾਣੀਆਂ ਰਿਹਾਇਸ਼ਾਂ ਨੂੰ ਤਬਦੀਲ ਕਰਨ ਲਈ ਵੱਡੇ ਕਾਰਜਾਂ ਦੀ ਯੋਜਨਾ ਬਣਾਈ ਗਈ ਹੈ । ਇਹ ਪ੍ਰਕਿਰਿਆ ਬੋਝਲ ਅਤੇ ਵਧੇਰੇ ਸਮੇਂ ਦੀ ਖਪਤ ਵਾਲੀ ਅਤੇ ਬਹੁਤ ਸਾਰੀਆਂ ਏਜੰਸੀਆਂ ਨੂੰ ਸ਼ਾਮਲ ਕਰਨ ਵਾਲੀ ਹੈ। ਜ਼ਮੀਨ ਦੇ ਵੀ ਬਹੁਤ ਹੀ ਘੱਟ ਸਰੋਤ ਮੌਜੂਦ ਰਹਿ ਗਏ ਹਨ, ਕਿਉਂਕਿ ਸਾਰੀਆਂ ਛਾਉਣੀਆਂ ਅਤੇ ਫੌਜੀ ਅਦਾਰੇ ਆਬਾਦੀ ਵਾਲੀਆਂ ਥਾਵਾਂ ਦੇ ਬਹੁਤ ਨੇੜੇ ਆ ਗਏ ਹਨ । ਮੌਜੂਦਾ ਸਮੇਂ ਵਿੱਚ ਸਾਰੇ ਕੰਮ ਜਿਵੇਂ ਕਿ ਜ਼ਮੀਨ ਦੀ ਉਪਲਬਧਤਾ, ਯੋਜਨਾਵਾਂ ਅਤੇ ਕੰਮਾਂ ਦੀ ਨਿਗਰਾਨੀ, ਵਾਤਾਵਰਣ ਦੀ ਸੰਭਾਲ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਪ੍ਰਬੰਧਨ ਸੰਬੰਧੀ ਸਾਰੇ ਕਾਰਜ ਹੱਥੀਂ ਪੂਰੇ ਕੀਤੇ ਜਾਂਦੇ ਹਨ, ਜੋ ਨਾ ਸਿਰਫ ਜਿਆਦਾ ਸਮੇਂ ਦੀ ਖਪਤ ਕਰਦੇ ਹਨ , ਸਗੋਂ ਅਯੋਗ ਵੀ ਹਨ।
ਇਨਾ ਤਥਾਂ ਨੂੰ ਸਮਝਦਿਆਂ ਕਿ ਸਵੈਚਾਲਨ ਰਾਹੀ ਹੀ ਸਾਰੇ ਹਿੱਸੇਦਾਰਾਂ ਨੂੰ ਵਧੇਰੇ ਸਸ਼ਕਤ, ਪਾਰਦਰਸ਼ੀ ਅਤੇ ਜਵਾਬਦੇਹੀ ਅਧਾਰਤ ਬਣਾ ਕੇ ਮਜਬੁਤ ਕੀਤਾ ਜਾ ਸਕਦਾ ਹੈ। ਭਾਰਤੀ ਫੌਜ ਨੇ "ਇਨਫਰਾਸਟਰੱਕਚਰ ਮੈਨੇਜਮੈਂਟ ਸਿਸਟਮ (ਆਈਐਮਐਸ)" ਨਾਮ ਦਾ ਇੱਕ ਸਾੱਫਟਵੇਅਰ ਸ਼ੁਰੂ ਕੀਤਾ ਹੈ, ਸੀਓਏਐਸ ਵੱਲੋਂ 28 ਅਕਤੂਬਰ 2020 ਨੂੰ ਹੋਏ ਕਮਾਂਡਰ ਸੰਮੇਲਨ ਦੌਰਾਨ ਹੀ ਸਾਫਟਵੇਅਰ ਲਾਂਚ ਹੋਇਆ ਸੀ।
ਇਸ ਵਿਕਸਤ ਸਾੱਫਟਵੇਅਰ ਪੈਕੇਜ ਦੇ ਦਾਇਰੇ ਵਿੱਚ ਹੇਠ ਲਿਖੀਆਂ ਜਾਣਕਾਰੀਆਂ ਅਤੇ ਅੰਕੜੇ ਸ਼ਾਮਲ ਹਨ-
ਕੰਮ ਸ਼ੁਰੂ ਕਰਨ ਲਈ, ਸੂਚੀ ਤਿਆਰ ਕਰਨ ਲਈ ਅਤੇ ਰੱਖਿਆ ਮੰਤਰਾਲਾ ਵੱਲੋਂ ਇਸ ਦੀ ਮਨਜ਼ੂਰੀ ਨੂੰ ਸਵਚਾਲਿਤ ਕਰਨ ਬਾਰੇ।
ਪ੍ਰਸ਼ਾਸਨਿਕ ਮਨਜ਼ੂਰੀ ਅਤੇ ਸੀ.ਐੱਫ.ਏ ਵੱਲੋਂ ਲਾਗੂ ਕਰਨ ਦੀ ਨਿਗਰਾਨੀ ਕਰਨ ਬਾਰੇ ।
ਸੀ. ਏ. ਉ. (CAO) ਪੂਲ ਰਿਹਾਇਸ਼ ਦੀ ਉਪਲਬਧਤਾ, ਛੁੱਟੀਆਂ ਦੀ ਯੋਜਨਾਬੰਦੀ, ਮੁੜ ਵੰਡ ਅਤੇ ਰੱਖ ਰਖਾਵ ਦੇ ਕੰਮ ਨੂੰ ਸਵੈਚਲਿਤ ਕਰਨ ਬਾਰੇ।
ਬੱਚਿਆਂ ਦੀ ਪੜ੍ਹਾਈ ਲਈ, ਵਿਸ਼ੇਸ਼ ਬੱਚਿਆਂ ਅਤੇ ਲੜਾਈ / ਸਰੀਰਕ ਹਾਦਸਿਆਂ ਲਈ ਰਿਹਾਇਸ਼ ਦੀ ਅਲਾਟਮੈਂਟ / ਵਾਧੇ ਦੀ ਮਨਜ਼ੂਰੀ ਨੂੰ ਸਵੈਚਾਲਤ ਬਣਾਉਣਾ।
ਐਮਰਜੈਂਸੀ ਬੰਦ ਸਮੇਤ ਹੋਰ ਸਮੇਂ ਦੌਰਾਨ ਛਾਉਣੀ ਦੀਆਂ ਸੜਕਾਂ ਦਾ ਪ੍ਰਬੰਧਨ ਕਰਨਾ।
ਲਾਈਨ 'ਤੇ ਉਪਲਬਧ ਜ਼ਮੀਨ, ਕੰਮ ਅਤੇ ਤਿਮਾਹੀ ਨੀਤੀਆਂ ਨੂੰ ਤਿਆਰ ਕਰਵਾਉਣਾ।
ਜ਼ਮੀਨ ਦੇ ਪੁਰਾਣੇ ਬੰਗਲੇ, ਵੀਆਈਪੀ ਹਵਾਲਿਆਂ ਅਤੇ ਜ਼ਮੀਨ ਦੇ ਤਬਾਦਲੇ / ਬਦਲੀ ਦੀ ਨਿਗਰਾਨੀ ਕਰਨਾ।
ਏਏ / ਵੀਵਾਈ / ਕੇਵੀ
(Release ID: 1668511)
Visitor Counter : 222