ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਖਰੀਫ ਮਾਰਕੀਟਿੰਗ ਸੀਜ਼ਨ 2020-21 ਲਈ ਐਮ.ਐਸ.ਪੀ. ਤੇ ਅਧਾਰਤ ਖਰੀਦ ਜਾਰੀ

प्रविष्टि तिथि: 28 OCT 2020 5:20PM by PIB Chandigarh

ਚਾਲੂ ਖਰੀਫ ਮਾਰਕੀਟਿੰਗ ਸੀਜ਼ਨ 2020-21 ਲਈ ਸਰਕਾਰ ਵੱਲੋਂ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਖਰੀਫ ਫਸਲਾਂ 2020-21 ਦੀ ਖਰੀਦ ਮੌਜੂਦਾ ਘੱਟੋ ਘੱਟ ਸਮਰਥਨ ਮੁੱਲ ਸਕੀਮਾਂ ਤਹਿਤ ਕੀਤੀ ਜਾ ਰਹੀ ਹੈ ਜਿਵੇਂ ਪਿਛਲੇ ਸੀਜ਼ਨਾਂ ਦੌਰਾਨ ਕੀਤੀ ਜਾਂਦੀ ਸੀ

ਖਰੀਫ ਸੀਜ਼ਨ 2020-21 ਲਈ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ, ਤਾਮਿਲਨਾਡੂ, ਉਤਰਾਖੰਡ, ਚੰਡੀਗੜ੍ਹ, ਜੰਮੂ ਤੇ ਕਸ਼ਮੀਰ, ਗੁਜਰਾਤ ਅਤੇ ਕੇਰਲ ਸਮੇਤ ਸੂਬਿਆਂ ਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਵਿੱਚ ਝੋਨੇ ਦੀ ਖਰੀਦ ਬਹੁਤ ਚੰਗੀ ਰਫਤਾਰ ਨਾਲ ਨਿਰਵਿਘਨ ਖਰੀਦ ਜਾਰੀ ਹੈ 27/10/2020 ਤੱਕ ਇਹਨਾ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਵਿੱਚੋਂ 170.53 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਜੋ ਪਿਛਲੇ ਸਾਲ 134.85 ਲੱਖ ਮੀਟਰਕ ਟਨ ਸੀ ਇਸ ਸਾਲ ਦੀ ਖਰੀਦ ਪਿਛਲੇ ਸਾਲ ਦੀ ਖਰੀਦ ਨਾਲੋਂ 26.46 ਫੀਸਦ ਜ਼ਿਆਦਾ ਹੈ 170.53 ਲੱਖ ਮੀਟਰਕ ਟਨ ਕੁਲ ਖਰੀਦ ਵਿੱਚੋਂ ਪੰਜਾਬ ਨੇ 114.97 ਲੱਖ ਮੀਟਰਨ ਟਨ ਦਾ ਯੋਗਦਾਨ ਦਿੱਤਾ ਹੈ ਜੋ ਕੁਲ ਖਰੀਦ ਦਾ 67.42 ਫੀਸਦ ਬਣਦਾ ਹੈ

ਤਕਰੀਬਨ 14.37 ਲੱਖ ਕਿਸਾਨ ਪਹਿਲਾਂ ਹੀ ਚਾਲੂ ਖਰੀਫ ਮਾਰਕੀਟਿੰਗ ਸੀਜ਼ਨ ਵਿੱਚ ਹੋਈ ਖਰੀਦ ਤੋਂ ਫਾਇਦਾ ਲੈ ਚੁਕੇ ਹਨ ਤੇ ਇਸ ਦੀ ਘੱਟੋ ਘੱਟ ਸਮਰਥਨ ਮੁੱਲ ਦੀ ਕੀਮਤ 32195.69 ਕਰੋੜ ਰੁਪਏ ਬਣਦੀ ਹੈ

ਰਾਜਾਂ ਤੋਂ ਪ੍ਰਾਪਤ ਪ੍ਰਸਤਾਵ ਦੇ ਅਧਾਰ 'ਤੇ, ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ, ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ਼, ਉਡੀਸ਼ਾ, ਰਾਜਸਥਾਨ ਅਤੇ ਆਂਧਰ ਪ੍ਰਦੇਸ਼ ਰਾਜਾਂ ਲਈ ਖਰੀਫ ਮਾਰਕੀਟਿੰਗ ਸੀਜ਼ਨ 2020 ਲਈ ਮੁੱਲ ਸਮਰਥਿਤ ਸਕੀਮ (ਪੀ ਐਸ ਐਸ ) ਅਧੀਨ 45.10 ਲੱਖ ਮੀਟ੍ਰਿਕ ਟਨ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਰਾਜ ਲਈ 1.23 ਲੱਖ ਮੀਟ੍ਰਿਕ ਟਨ ਨਾਰੀਅਲ (ਸਦਾਬਹਾਰ ਅਰਥਾਤ ਬਾਰ੍ਹਾ ਮਹੀਨੇ ਫਸਲ) ਦੀ ਖਰੀਦ ਲਈ ਵੀ ਪ੍ਰਵਾਨਗੀ ਦਿੱਤੀ ਗਈ ਸੀ। ਦੂਜੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਵੀ ਦਾਲਾਂ, ਤੇਲ ਬੀਜਾਂ ਅਤੇ ਨਾਰੀਅਲ ਦੀ ਮੁੱਲ ਸਮਰਥਨ ਸਕੀਮ (ਪੀਐਸਐਸ) ਅਧੀਨ ਖਰੀਦ ਲਈ ਪ੍ਰਸਤਾਵਾਂ ਦੀ ਪ੍ਰਾਪਤੀ ਤੋਂ ਬਾਅਦ ਪ੍ਰਵਾਨਗੀ ਦਿੱਤੀ ਜਾਵੇਗੀ ਤਾਂ ਜੋ ਇਨ੍ਹਾਂ ਫਸਲਾਂ ਦੀ ਖਰੀਦ ਸਿੱਧੇ ਤੌਰ ਤੇ ਰਜਿਸਟਰਡ ਕਿਸਾਨਾਂ ਤੋਂ ਐਫਏਕਿਉ ਗ੍ਰੇਡ ਸਾਲ 2020 / 21 ਲਈ ਨੋਟੀਫਾਈਡ ਐਮਐਸਪੀ ਨਾਲ ਕੀਤੀ ਜਾ ਸਕੇ,ਜੇ ਕਰ ਸਬੰਧਤ ਰਾਜਾਂ /ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇਨ੍ਹਾਂ ਫਸਲਾਂ ਦੇ ਮੰਡੀ ਵਿੱਚ ਮੁੱਲ ਵਾਢੀ ਦੇ ਅਰਸੇ ਦੌਰਾਨ ਐਮ ਐਸ ਪੀ ਤੋਂ ਹੇਠਾਂ ਜਾਂਦੇ ਹਨ ਤਾਂ ਇਨ੍ਹਾਂ ਫਸਲਾਂ ਦੀ ਖਰੀਦ ਰਾਜਾਂ ਦੀਆਂ ਨਾਮਜਦ ਖਰੀਦ ਏਜੰਸੀਆਂ ਰਾਹੀਂ ਕੇਂਦਰੀ ਨੋਡਲ ਏਜੰਸੀਆਂ ਵੱਲੋਂ ਕੀਤੀ ਜਾਵੇਗੀ

27/10/2020 ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 2306.41 ਮੀਟਰਕ ਟਨ ਮੂੰਗ ਅਤੇ ਉੜਦ 14.13 ਕਰੋੜ ਦੇ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦਿਆ ਹੈ ਜਿਸ ਨਾਲ ਹਰਿਆਣਾ, ਮਹਾਰਾਸ਼ਟਰ, ਤਾਮਿਲਨਾਡੂ ਦੇ 1697 ਕਿਸਾਨਾਂ ਨੂੰ ਲਾਭ ਮਿਲਿਆ ਹੈ ਇਸੇ ਤਰ੍ਹਾਂ ਕਰਨਾਟਕ ਤੇ ਤਾਮਿਲਨਾਡੂ ਦੇ ਕਿਸਾਨਾਂ ਤੌਂ 5089 ਮੀਟਰਕ ਟਨ ਨਾਰੀਅਲ (ਸਦਾਬਹਾਰ ਅਰਥਾਤ ਬਾਰ੍ਹਾ ਮਹੀਨੇ ਫਸਲ), ਜਿਸਦਾ ਐਮ ਐਸ ਪੀ ਮੁੱਲ 52.40 ਕਰੋੜ ਰੁਪਏ ਹੈ, ਖਰੀਦਿਆ ਗਿਆ ਹੈ ਜਿਸ ਨਾਲ ਕਰਨਾਟਕ ਅਤੇ ਤਾਮਿਲਨਾਡੂ ਵਿੱਚ 3961 ਕਿਸਾਨਾਂ ਨੂੰ ਲਾਭ ਹੋਇਆ ਹੈ। ਜਿੱਥੋਂ ਤੱਕ ਨਾਰੀਅਲ ਅਤੇ ਉੜਦ ਦਾ ਸਬੰਧ ਹੈ, ਇਨ੍ਹਾਂ ਦੇ ਪ੍ਰਮੁੱਖ ਉਤਪਾਦਨ ਰਾਜਾਂ ਵਿੱਚੋਂ ਜਿਆਦਾਤਰ ਵਿੱਚ ਇਨ੍ਹਾਂ ਦੇ ਭਾਅ ਐਮ ਐਸ ਪੀ ਤੋਂ ਉਪਰ ਚਲ ਰਹੇ ਹਨ। ਸਬੰਧਤ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਖਰੀਫ ਦੀਆਂ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ, ਇਨ੍ਹਾਂ ਦੀ ਆਮਦ ਦੇ ਆਧਾਰ ਤੇ ਇਨ੍ਹਾਂ ਰਾਜਾਂ ਵੱਲੋਂ ਨਿਰਧਾਰਤ ਕੀਤੀ ਜਾਣ ਵਾਲੀ ਤਾਰੀਖ ਦੇ ਫੈਸਲੇ ਅਨੁਸਾਰ ਸ਼ੁਰੂ ਕਰਨ ਲਈ ਲੋੜੀਂਦੇ ਪ੍ਰਬੰਧ ਕਰ ਰਹੀਆਂ ਹਨ

 

 

ਐਮ ਐਸ ਪੀ ਅਧੀਨ ਕਪਾਹ ਦੇ ਖਰੀਦ ਆਪ੍ਰੇਸ਼ਨ ਵੀ ਉੱਤਰੀ ਰਾਜਾਂ ਜਿਵੇਂ ਕਿ ਪੰਜਾਬ, ਹਰਿਆਣਾ, ਰਾਜਸਥਾਨ, ਮਧਪ੍ਰਦੇਸ਼ ਵਿੱਚ ਸੁਚਾਰੂ ਢੰਗ ਨਾਲ ਚਲ ਰਹੇ ਹਨ। 27.10.2020 ਤਕ 129951 ਲੱਖ ਰੁਪਏ ਮੁੱਲ ਦੀਆਂ ਖਰੀਦੀਆਂ ਗਈਆਂ ਗੰਢਾਂ ਦੀ ਮਾਤਰਾ 442266 ਤਕ ਪਹੁੰਚ ਗਈ ਹੈ, ਜਿਸ ਦਾ ਲਾਭ 84138 ਕਿਸਾਨਾਂ ਨੂੰ ਮਿਲਿਆ ਹੈ

*****

.ਪੀ.ਐਸ.


(रिलीज़ आईडी: 1668209) आगंतुक पटल : 224
इस विज्ञप्ति को इन भाषाओं में पढ़ें: Telugu , English , Urdu , Marathi , हिन्दी , Manipuri , Assamese , Tamil